Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸੰਗਰੂਰ ਜਿਮਨੀ ਚੋਣ ਦੀ ਜਿੱਤ ਦੇ ਮਾਇਨੇ

June 30, 2022 12:19 AM

ਸੰਗਰੂਰ ਜਿਮਨੀ ਚੋਣ ਦੀ ਜਿੱਤ ਦੇ ਮਾਇਨੇ
> ਸੰਗਰੂਰ ਦੀ ਜਿਮਨੀ ਚੋਣ ਪੰਜਾਬ ਦੀ ਪੰਥਕ ਰਾਜਨੀਤੀ ਨੂੰ ਨਵੀਆਂ ਲੀਹਾਂ ਤੇ ਤੋਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਜਿਮਨੀ ਚੋਣ ਵਿੱਚ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਸ੍ਰ ਮਾਨ ਇਸ ਤੋਂ ਪਹਿਲਾਂ 1989 ਅਤੇ 1999 ਵਿਚ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ,ਪ੍ਰੰਤੂ ਹੁਣ 23 ਸਾਲ ਬਾਅਦ ਸੰਗਰੂਰ ਦੀ ਜ਼ਿਮਨੀ ਚੋਣ ਜਿੱਤਕੇ ਤੀਜੀ ਵਾਰ ਭਾਰਤ ਦੀ ਲੋਕ ਸਭਾ ਵਿਚ ਦਾਖ਼ਲ ਹੋਣਗੇ। ਇਸ ਜਿੱਤ ਨੂੰ ਇਤਿਹਾਸਿਕ ਕਹਿਣਾ ਇਸ ਲਈ ਢੁਕਵਾਂ ਜਾਪਿਆ ਹੈ,ਕਿਉਂਕਿ ਭਰਵੀਂ ਜੁਆਨੀ ਚ ਉੱਚੇ ਸਰਕਾਰੀ ਰੁਤਬੇ ਨੂੰ ਠੇਡਾ ਮਾਰ ਕੇ ਕੌਂਮੀ ਅਜਾਦੀ ਦੀ ਲੜਾਈ ਚ ਕੁੱਦੇ ਇਸ ਅਡੋਲ ਸਿੱਖ ਆਗੂ ਨੇ ਜਿੰਦਗੀ ਦੇ 40 ਸਾਲ ਕੌਮੀ ਸੰਘਰਸ਼ ਦੇ ਲੇਖੇ ਲਾ ਦਿੱਤੇ ਹਨ।ਇਸ ਸਮੇ ਦੌਰਾਨ ਉਹਨਾਂ ਨੂੰ ਆਪਣੀ ਹੀ ਕੌਂਮ ਦੀ ਬੇਰੁਖੀ ਦਾ ਸ਼ਿਕਾਰ ਵੀ ਹੋਣਾ ਪਿਆ ਹੈ,ਪਰ ਉਹਨਾਂ ਨੇ ਹੌਸਲਾ ਨਹੀ ਛੱਡਿਆ।ਸ੍ਰ ਸਿਮਰਨਜੀਤ ਸਿੰਘ ਮਾਨ ਜਿਸ ਸੋਚ ਨੂੰ ਲੈ ਕੇ ਚੱਲੇ ਹੋਏ ਹਨ,ਉਹ ਸੋਚ ਨੂੰ ਸਿੱਖਾਂ ਨੇ 1999 ਤੋ ਬਾਅਦ ਵੋਟਾਂ ਵਿੱਚ ਕਦੇ ਵੀ ਮਾਨਤਾ ਨਹੀ ਸੀ ਦਿੱਤੀ।ਇਹ ਵੀ ਮਹੱਤਵਪੂਰਨ ਹੈ ਕਿ ਸ੍ਰ ਮਾਨ ਨੇ ਕਦੇ ਵੀ ਆਪਣੀ ਜਾਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਤੋ ਬਾਅਦ ਆਪਣੀ ਸੋਚ ਵਿੱਚ ਤਵਦੀਲੀ ਨਹੀ ਕੀਤੀ।ਉਹਨਾਂ ਨੇ ਵੋਟਾਂ ਚ ਜਿੱਤਣ ਲਈ ਗੈਰ ਸਿਧਾਂਤਕ, ਗੈਰ ਅਸੂਲੀ ਸਮਝੌਤਾ ਵੀ ਨਹੀ ਕੀਤਾ।ਉਹ ਨਿਰੰਤਰ ਆਪਣੇ ਨਿਸਾਨੇ ਦੀ ਪੂਰਤੀ ਲਈ ਲੜਦੇ ਰਹੇ ਹਨ।ਉਹ ਆਪਣੀ ਹਾਰ ਤੋ ਬਾਅਦ ਅਕਸਰ ਹੀ ਇਹ ਕਹਿੰਦੇ ਸੁਣੇ ਗਏ ਹਨ ਕਿ ਮੇਰੇ ਲਈ ਜਿੱਤ ਹਾਰ ਕੋਈ ਮਹਿਣੇ ਨਹੀ ਰੱਖਦੀ,ਬਲਕਿ ਮੈ ਤਾਂ ਆਪਣੀ ਕੌਂਮ ਦੀ ਅਜਾਦੀ ਦੀ ਅਤੇ ਕੌਂਮ ਦੀ ਹੋਂਦ ਦੀ ਲੜਾਈ ਲੜ ਰਿਹਾ ਹਾਂ।ਚੋਣਾਂ ਵਿੱਚ ਹਿੱਸਾ ਲੈਣ ਬਾਰੇ ਉਹ ਸਪੱਸਟ ਕਹਿੰਦੇ ਰਹੇ ਹਨ ਕਿ ਮੈ ਸਿੱਖ ਵਿਰੋਧੀ ਤਾਕਤਾਂ ਨੂੰ  ਹਮੇਸਾਂ ਇਹ ਅਹਿਸਾਸ ਕਰਵਾਉਣ  ਲਈ ਚੋਣਾਂ ਵਿੱਚ ਹਿਸਾ ਲੈਂਦਾ ਹਾਂ ਕਿ ਕਿਤੇ ਭਾਰਤੀ ਸਟੇਟ ਦਾ ਪਸਾਰਿਆ ਹਨੇਰਾ ਇਹ ਭੁਲੇਖਾ ਨਾ ਪਾਲ਼ ਬੈਠੇ ਕਿ ਸਿੱਖੀ ਦੇ ਵਿਹੜੇ ਚਾਨਣ ਦੀ ਲੋਅ ਕਰਨ ਵਾਲਾ ਕੋਈ ਦੀਵਾ ਬਚਿਆ ਹੀ ਨਹੀ ਹੈ। ਸੋ ਉਹਨਾਂ ਤਾਕਤਾਂ ਤੱਕ ਆਪਣੀ ਕੌਂਮ ਦੀ ਅਜਾਦ ਪ੍ਰਭੂਸੱਤਾ ਦਾ ਸੁਨੇਹਾ ਪਹੁੰਚਾਉਣਾ ਹੀ ਮੇਰਾ ਮੁੱਖ ਮਕਸਦ ਰਿਹਾ ਹੈ।ਇਹ ਹੀ ਕਾਰਨ ਹੈ ਕਿ ਕੇਂਦਰੀ ਤਾਕਤਾਂ ਸ੍ਰ ਮਾਨ ਤੋ ਭੈਅ ਖਾਂਦੀਆਂ ਹਨ,ਜਿਸ ਕਰਕੇ ਉਹਨਾਂ ਦੀ  ਕੋਸ਼ਿਸ਼ ਰਹੀ ਹੈ ਕਿ ਉਹ ਸ੍ਰ ਮਾਨ ਨੂੰ ਕਮਜੋਰ ਕਰਨ ਦਾ ਹਰ ਉਹ ਹੱਥਕੰਢਾ ਵਰਤਣ,ਜਿਸ ਨਾਲ ਸ੍ਰ ਮਾਨ ਪ੍ਰਤੀ ਲੋਕ ਰਾਇ ਕੋਈ ਬਹੁਤੀ ਚੰਗੀ ਨਾ ਬਣ ਸਕੇ। ਸ੍ਰ ਮਾਨ ਨੇ ਭਾਰਤੀ ਏਜੰਸੀਆਂ ਦੀ ਇਸ ਸਫਲ ਚਾਲ ਦਾ  ਲਗਾਤਾਰ ਵੀਹ ਸਾਲ ਸੰਤਾਪ ਹੰਢਾਇਆ ਹੈ,ਪਰ ਭਾਰਤੀ ਸਟੇਟ ਦੀ ਕੋਈ ਵੀ ਚਾਲ ਸ੍ਰ ਮਾਨ ਦੀ ਸੋਚ ਨੂੰ ਖੁੰਢਾ ਨਹੀ ਕਰ ਸਕੀ,ਕੋਈ ਸਾਜਿਸ਼ ਉਹਨਾਂ ਨੂੰ ਆਪਣੇ ਨਿਸਾਨੇ ਤੋ ਲਾਂਭੇ ਨਹੀ ਕਰ ਸਕੀ।ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਕੁੱਝ ਮਹੀਨੇ ਪਹਿਲਾਂ ਹੋਈਆਂ ਚੋਣਾਂ ਸਮੇ ਹਲਕਾ ਅਮਰਗੜ ਤੋ ਜਦੋ ਸ੍ਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਸਨ ,ਤਾਂ ਮਰਹੂਮ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਸ੍ਰ ਮਾਨ ਲਈ ਕੁੱਝ ਕੁ ਦਿਨ ਚੋਣ ਪਰਚਾਰ ਕੀਤਾ ਸੀ,ਇਸ ਦੌਰਾਨ ਹੀ ਦੀਪ ਸਿੱਧੂ ਨੇ ਆਪਣੇ ਬਹੁਤ ਸਰਲ  ਅਤੇ ਜਟਕੀ ਬੋਲੀ ਵਿੱਚ ਦਿੱਤੇ ਭਾਸ਼ਨਾਂ ਰਾਹੀ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠਾ ਦਿੱਤੀ ਕਿ ਸ੍ਰ ਮਾਨ ਹੀ ਸਿੱਖ ਕੌਂਮ ਦਾ ਅਸਲੀ ਆਗੂ ਹੈ।ਦੀਪ ਸਿੱਧੂ ਨੇ ਸ੍ਰ ਮਾਨ ਦੇ ਪਿਛਲੇ 38 ਸਾਲਾਂ ਦੇ ਸਪੱਸਟ ਸਟੈਂਡ ਬਾਰੇ ਲੋਕਾਂ ਨੂੰ ਇਸਤਰਾਂ ਸਮਝਾਇਆ ਕਿ ਲੋਕ ਸ੍ਰ ਮਾਨ ਦੇ ਦਿਵਾਨੇ ਹੋ ਗਏ,ਪ੍ਰੰਤ ਬਦਕਿਸਮਤੀ ਨਾਲ ਸਿੱਖ ਕੌਂਮ ਦਾ ਉਹ ਰੌਸ਼ਨ ਦਿਮਾਗ ਵਿਦਵਾਨ ਨੌਜਵਾਂਨ ਆਗੂ ਦਿੱਲੀ ਵਿੱਚ  ਸਾਜਿਸ਼ੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਅਚਾਨਕ ਦੀਪ ਦੀ ਸੜਕੀ ਦੁਰਘਟਨਾ ਵਿੱਚ ਦਿੱਲੀ ਤੋ ਮੌਂਤ ਹੋਣ ਦੀਆਂ ਖਬਰਾਂ ਨਾਲ ਪੰਜਾਬ ਸਮੇਤ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਸਨ,ਸੋਗ ਦੀ ਲਹਿਰ ਫੈਲ ਗਈ।ਇਸ ਸੋਗ ਵਿੱਚ ਗੁੱਸਾ ਵੀ ਪਰਤੱਖ ਝਲਕਦਾ ਰਿਹਾ।ਦੀਪ ਸਿੱਧੂ ਦੀ ਮੌਤ ਤੋ ਬਾਅਦ ਭਾਂਵੇਂ ਸ੍ਰ ਮਾਨ ਦੇ ਹੱਕ ਵਿੱਚ ਲਹਿਰ ਬਣ ਗਈ,ਪਰ ਆਮ ਆਦਮੀ ਪਾਰਟੀ ਦੀ ਤੇਜ ਹਨੇਰੀ ਦੇ ਸਾਹਮਣੇ ਸਿੱਖ ਨੌਜਵਾਨਾਂ ਦੀ ਲਹਿਰ ਪੈਰ ਜਮਾਉਣ ਵਿੱਚ ਸਫਲ ਨਾ ਹੋ ਸਕੀ, ਭਾਵ ਸ੍ਰ ਮਾਨ ਅਮਰਗੜ੍ਹ ਹਲਕੇ  ਤੋ ਚੋਣ ਹਾਰ ਗਏ।ਉਸ ਤੋ ਬਾਅਦ ਸ੍ਰ ਮਾਨ ਦੀ ਪਾਰਟੀ ਨੇ ਉਹਨਾਂ ਨੂੰ ਫਿਰ ਸੰਗਰੂਰ ਤੋ ਮੈਂਬਰ ਪਾਰਲੀਮੈਟ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਬਨਣ ਤੋ ਬਾਅਦ ਖਾਲੀ ਹੋਣ ਵਾਲੀ ਸੰਗਰੂਰ ਸੀਟ ਤੋ ਉਮੀਦਵਾਰ ਐਲਾਨ ਦਿੱਤਾ।ਓਧਰ  ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰ ਮਾਨ ਨੂੰ ਹਰਾਉਣ ਲਈ ਬੇਅੰਤ ਕਤਲ ਕੇਸ ਵਿੱਚ ਸਜਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਕਮਲਦੀਪ ਕੌਰ ਨੂੰ ਪਾਰਟੀ ਦਾ ਉਮੀਦਵਾਰ ਬਣਾ ਕੇ ਬੰਦੀ ਸਿੰਘਾਂ ਦਾ ਪੱਤਾ ਖੇਡਣ ਦੀ ਕੋਸ਼ਿਸ਼ ਵੀ ਕੀਤੀ। ਇਸ ਵਾਰ ਸ੍ਰ ਮਾਨ ਦੇ ਚੋਣ ਪਰਚਾਰ ਲਈ ਨੌਜਵਾਨੀ ਦੇ ਦਿਲਾਂ ਚ ਘਰ ਕਰ ਚੁੱਕੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਆਉਣ ਦਾ ਐਲਾਨ ਕਰ ਦਿੱਤਾ,ਜਿਸ ਤੋ ਬਾਅਦ ਫਿਰ ਸਿੱਖ ਨੌਜਵਾਨਾਂ ਅੰਦਰ ਅਮਰਗੜ ਵਾਲੀ ਹਾਰ ਦਾ ਬਦਲਾ ਲੈਣ ਦੀ ਭਾਵਨਾ ਮੁੜ ਪਰਬਲ ਹੋ ਗਈ।ਸੋ ਇੱਥੇ ਵੀ ਬੇਹੱਦ ਮਾੜੀ ਘਟਨਾ ਵਾਪਰ ਜਾਂਦੀ ਹੈ ਅਤੇ ਸਿੱਧੂ ਮੂਸੇਵਾਲੇ ਦਾ ਵੀ ਬੜੀ ਬੇਰਹਿਮੀ ਦੇ ਨਾਲ ਦਿਨ ਦਿਹਾੜੇ ਕਤਲ ਕਰਵਾ ਦਿੱਤਾ ਜਾਂਦਾ ਹੈ,ਜਿਸ ਤੋ ਬਾਅਦ ਲੋਕਾਂ ਅੰਦਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਦੁੱਖ ਦੇ ਨਾਲ ਨਾਲ ਗੁੱਸਾ ਵੀ ਭੜਕ ਗਿਆ,ਜਿਸ ਦਾ ਨਤੀਜਾ ਇਹ ਹੋਇਆ ਕਿ ਸੰਗਰੂਰ ਦੀ ਜਿਮਨੀ ਚੋਣ ਵਿੱਚ ਸ੍ਰ ਮਾਨ ਦੇ ਹੱਕ ਵਿੱਚ ਵੱਡੀ ਲੋਕ ਲਹਿਰ ਪੈਦਾ ਹੋ ਗਈ,ਜਿਸ ਨੇ ਮੌਜੂਦਾ ਸਰਕਾਰਾਂ ਅੰਦਰ ਬੇਚੈਨੀ ਪੈਦਾ ਕਰ ਦਿੱਤੀ।ਕੇਂਦਰ ਅਤੇ ਸੂਬੇ ਦੀਆਂ ਖੁਫੀਆ ਅਜੰਸੀਆਂ ਵੱਲੋਂ ਸ੍ਰ ਮਾਨ ਦੇ ਜਿੱਤਣ  ਦੀਆਂ ਰਿਪੋਰਟਾਂ ਨੇ ਦੋ ਸਰਕਾਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ।ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪੂਰੀ ਸਰਕਾਰੀ ਮਸ਼ਿਨਰੀ ਲੋਕ ਸਭਾ ਹਲਕਾ ਸੰਗਰੂਰ ਵਿੱਚ ਉਤਾਰ ਦਿੱਤੀ,ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਜਿਮਨੀ ਚੋਣ ਜਿੱਤਣ ਵਿੱਚ ਨਾਕਾਮ ਰਹੀ।ਸੋ ਸ੍ਰ ਮਾਨ ਸਾਹਿਬ ਨੇ 23 ਸਾਲਾਂ ਦੇ ਲੰਮੇ ਵਕਫੇ ਬਾਅਦ ਫਿਰ ਸੰਗਰੂਰ ਦੀ ਉੱਪ ਚੋਣ ਜਿੱਤ ਕੇ ਦੁਨੀਆਂ ਨੂੰ ਇਹ ਸੁਨੇਹਾ ਦੇਣ ਵਿੱਚ ਸਫਲਤਾ ਹਾਸਲ ਕਰ ਲਈ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੋਚ ਨੂੰ ਸਵੀਕਾਰ ਕਰਦੇ ਹਨ,ਭਾਵ ਪੰਜਾਬ ਦੇ ਲੋਕ ਹੁਣ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਕੌਂਮੀ ਆਗੂ ਪ੍ਰਵਾਨ ਕਰਦੇ ਹਨ।ਉਹਨਾਂ ਨੇ ਰਵਾਇਤੀ ਅਕਾਲੀ ਆਗੂਆਂ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ।ਜਦੋ ਅਜਿਹਾ ਸੁਨੇਹਾ ਦੁਨੀਆਂ ਪੱਧਰ ਤੇ ਚਲਾ ਜਾਂਦਾ ਹੈ,ਤਾਂ ਪੰਥਕ ਸਿਆਸਤ ਵਿੱਚ ਵੱਡਾ ਫੇਰ ਬਦਲ ਹੋਣ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ। ਮਾਨ ਦਾ ਸਮਾ ਭਾਵੇਂ ਡੇਢ ਪੌਣੇ ਦੋ ਕੁ ਸਾਲ ਦਾ ਬਹੁਤ ਥੋੜਾ ਸਮਾ ਹੈ,ਪਰ ਉਹਨਾਂ ਦੀ ਇਸ ਵਕਾਰੀ ਜਿੱਤ ਨੇ ਉਹਨਾਂ ਦੀ ਸੋਚ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਿਵਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ। ਸਿੱਖ ਅਧਿਕਾਰਾਂ ਦੀ ਲੜਾਈ ਨੂੰ ਦੁਨੀਆਂ ਪੱਧਰ ਤੇ ਬਲ ਮਿਲੇਗਾ।ਇਸ ਵਾਰ ਸ੍ਰ ਮਾਨ ਦੇ ਪਾਰਲੀਮੈਂਟ ਵਿੱਚ ਬੋਲੇ ਜਾਣ ਵਾਲੇ ਇੱਕ ਇਕ ਸਬਦ  ਤੇ ਸੰਸਾਰ ਦੀਆਂ ਨਜਰਾਂ ਟਿਕੀਆਂ ਰਹਿਣਗੀਆਂ ਅਤੇ ਉਹਨਾਂ ਨੂੰ ਗਹੁ ਨਾਲ ਸੁਣਿਆ ਜਾਵੇਗਾ। ਪੰਜਾਬ ਅਤੇ ਭਾਰਤ ਪੱਧਰ ਪੰਥਕ ਰਾਜਨੀਤੀ ਨਵੀਂ ਕਰਬਟ ਲਵੇਗੀ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਣ ਦੇ ਆਸਾਰ ਸਾਫ ਨਜਰ ਆ ਰਹੇ ਹਨ।ਸਿੱਖ ਨੌਜਵਾਨੀ ਦਾ ਪੰਥਕ ਰਾਜਨੀਤੀ ਵੱਲ ਰੁਝਾਨ ਵੱਧਣਾ ਸਪੱਸਟ ਕਰਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਸਿੱਖ ਸਿਆਸਤ ਨੂੰ ਅਗਵਾਈ ਦੇਣ ਲਈ ਨੌਜਵਾਨ ਵਰਗ ਦੀ ਮੋਹਰੀ ਭੂਮਿਕਾ ਰਹੇਗੀ।ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ,ਤਾਂ ਲੰਮੇ ਅਰਸ਼ੇ ਤੋ ਕਾਬਜ਼ ਚੱਲਿਆ ਆ ਰਿਹਾ ਅਕਾਲੀ ਦਲ(ਬਾਦਲ)ਆਪਣਾ ਕਬਜਾ ਬਰਕਰਾਰ ਨਹੀ ਰੱਖ ਸਕੇਗਾ। ਸ੍ਰ ਮਾਨ ਦੇ ਸੰਗਰੂਰ ਚੋਣ ਜਿੱਤਣ ਤੋ ਬਾਅਦ ਇੱਕ ਵਾਰ ਸਭ ਦੀਆਂ ਨਜਰਾਂ ਸ੍ਰ ਮਾਨ ਤੇ ਟਿਕੀਆਂ ਹੋਈਆਂ ਹਨ,ਪ੍ਰੰਤੂ ਇਹ ਦੇਖਣਾ ਹੋਵੇਗਾ ਕਿ ਸ੍ਰ ਮਾਨ ਵੱਖ ਵੱਖ ਧੜਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਿੰਨੇ ਕੁ ਸਫਲ ਹੁੰਦੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਸਿਆਸਤ ਨੂੰ ਜਿਆਦਾ ਸਮਝ ਕੇ ਪੈਰ ਪੁੱਟਦੇ ਦਿਖਾਈ ਦਿੰਦੇ ਹਨ,ਜਿਸ ਤੋ ਜਾਪਦਾ ਹੈ ਕਿ ਪੰਥ ਦਾ ਭਵਿੱਖ ਜਰੂਰ ਉਜਲਾ ਹੋਵੇਗਾ।
> ਬਘੇਲ ਸਿੰਘ ਧਾਲੀਵਾਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ