Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਤਿਕਾਰਯੋਗ ਸੰਪਾਦਕ ਜੀ, ਆਪ ਜੀ ਨੂੰ ਇਕ ਲੇਖ ਭੇਜ ਰਿਹਾ, ਢੁੱਕਵੀ ਥਾਂ ਦੇ ਕੇ ਧੰਨਵਾਦੀ ਬਣਾਉਣਾ ਜੀ।

June 25, 2022 11:06 PM

ਸਤਿਕਾਰਯੋਗ ਸੰਪਾਦਕ ਜੀ, ਆਪ ਜੀ ਨੂੰ ਇਕ ਲੇਖ ਭੇਜ ਰਿਹਾ, ਢੁੱਕਵੀ ਥਾਂ ਦੇ ਕੇ ਧੰਨਵਾਦੀ ਬਣਾਉਣਾ ਜੀ।
ਸ. ਘੁੰਮਣ



ਅਕਾਲੀ ਦਲ ਦਾ ਪੂਰਨਗਠਨ, ਚਿੰਨਤਾ ਅਤੇ ਭਵਿੱਖ

ਸ਼ੌ੍ਮਣੀ ਅਕਾਲੀ ਦਲ ਦੇ ਪੂਰਨਗਠਨ ਦੀ ਚਰਚਾ ਸ਼ੂਰੁ ਹੋ ਗਈ ਹੈ। ਸਿੱਖਾਂ ਵਿੱਚ ਸੰਭਾਵਿਤ ਖਤਰਿਆਂ ਨੂੰ ਲੈ ਕੇ ਵੱਡੀ ਚਿੰਤਾਂ ਬਣੀ ਹੋਈ ਹੈ। ਆਰ ਐਸ ਐਸ ਵੱਲੋ ਪਾਏ ਜਾਲ ਨਾਲ ਮੋਦੀ, ਸ਼ਾਹ ਦੀ ਜੋੜੀ ਨੇ ਜਿਸ ਤਾਰੀਕੇ ਨਾਲ ਸਿੱਖਾਂ ਦੇ ਰਾਜਨੀਤਕ ਰਾਹ ਨੂੰ ਥੜਕਾਉਣ ਅਤੇ ਸਿਆਸੀ ਰੀੜ ਹੱਡੀ  ਸ਼ੌ੍ਮਣੀ ਅਕਾਲੀ ਦਲ ਨੂੰ ਸੱਨ ਲਾਈ ਹੈ। ਉਹ ਬਾਦਲ ਪੀ੍ਵਾਰ ਲਈ ਤਾਂ ਘਾਤਕ ਸਾਬਤ ਹੋਈ ਪਰ ਜਿਆਦਾ ਨੁਕਸਾਨ ਉਹ ਸਿੱਖਾਂ ਦਾ ਕਰ ਰਹੀ ਹੈ। ਪੰਥਕ ਹਲਕਿਆਂ ਵਿੱਚ ਬਾਦਲਾਂ ਦਾ ਸ਼ੋ੍ਮਣੀ ਅਕਾਲੀ ਦਲ ਤੋ ਪੰਜਾਬ ਸਮੇਤ ਹਰਿਆਣਾ, ਦਿੱਲੀ ਵਿੱਚੋ ਮੁਕੰਮਲ ਸਫਾਏ ਨਾਲ ਇਕ ਦੋਗਲੀ ਅਤੇ ਸਿੱਖ ਵਿਰੋਧੀ ਨੀਤੀ ਦੇ ਸਫਾਏ ਨੇ ਇਕ ਢਾਰਸ ਦਿੱਤੀ ਪਰ ਫਿਕਰਮੰਦੀ ਦਾ ਦਰਵਾਜ਼ਾ ਵੀ ਖੜਕਿਆ ਹੈ। ਰਾਜਨੀਤਕ ਤੌਰ ਤੇ ਅਕਾਲੀ ਦਲ ਸਿੱਖਾਂ ਦਾ ਨੁਮਾਇਦਾ ਸਵਿਧਾਨਿਕ ਚੋਣ ਢਾਂਚਾ ਹੈ। ਜਿਸ ਦੀ ਰਹਿਨੁਮਾਈ ਹੇਠ ਰਾਜਨੀਤਕ ਗਠਨ ਕਰਕੇ ਕੌਮ ਪ੍ਤੀ ਸੇਵਾਵਾਂ ਨੂੰ ਲਾਗੂ ਕੀਤਾ ਜਾਦਾਂ ਹੈ। ਕਾਂਗਰਸ (1885) ਤੋ ਬਾਆਦ ਭਾਰਤ ਦੀ ਦੂਜੀ ਪੁਰਾਣੀ ਪਾਰਟੀ ਸ਼ੌ੍ਮਣੀ ਅਕਾਲੀ ਦਲ (1920) ਹੈ। ਇਸ ਪਾਰਟੀ ਨੇ ਕੇਵਲ ਸਿੱਖਾਂ ਜਾਂ ਪੰਜਾਬ ਦੀ ਲੜਾਈ ਹੀ ਨਹੀ ਲੜੀ ਸਗੋ 1947 ਤੋ ਪਹਿਲਾਂ ਬਹੁਤ ਵੱਡੀਆਂ ਸੇਵਾਵਾਂ ਦੇ ਕੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਖੂੰਨ ਡੋਲ ਕੇ ਆਪਣਾ ਇਤਿਹਾਸ ਸਿਰਜਿਆ ਹੈ। ਅਜ਼ਾਦੀ ਤੋ ਬਾਆਦ ਵਾਲੇ ਭਾਰਤ ਵਿੱਚ ਦੇਸ਼ ਦੀ ਦਿਸ਼ਾ ਸੁਧਾਰਨ ਵਿੱਚ ਆਪਣੇ ਹੱਕਾ ਦੀ ਲੜਾਈ ਲੜਦਾ ਰਿਹਾ ਹੈ। ਸ਼ੌਮਣੀ ਅਕਾਲੀ ਦਲ ਦੀ ਪਹਿਲੀ ਸ਼ਤਾਬਤੀ ( 2020 ) ਆਉਦੇ ਤੱਕ ਅਕਾਲੀ ਦਲ ਦੇ ਡਿੱਗੇ ਮਿਆਰ ਨੂੰ ਸਹਿਣਾ ਸਿੱਖਾਂ ਲਈ ਅਸਿਹ ਅਤੇ ਅਕਿਹ ਹੋ ਗਿਆ ਹੈ। ਪੰਜਾਬ ਲਈ ਅਕਾਲੀ ਦਲ ਦਾ ਕੰਮ ਕੇਵਲ ਸਿਆਸਤ ਕਰਨਾ ਨਹੀ ਸਗੋਂ ਗੁਰੂਆਂ ਦੇ ਵਰਸੋਏ ਗੁਰੂਬਾਣੀ ਅਧਾਰਿਤ ਸਿੱਖੀ ਸਿਧਾਤਾਂ ਨੂੰ ਰਾਜਨੀਤਕ ਪਲੇਟਫਾਰਮ ਰਾਹੀ ਮਨੁੱਖਤਾ ਦੀ ਭਲਾਈ ਅਤੇ ਅਗਵਾਈ ਕਰਨਾ ਹੈ ਪਰ ਇਥੇ ਇੱਕ ਪੀ੍ਵਾਰ ਦੀ ਵਧੀ ਲਾਲਸਾ ਨੇ ਕੌਮ ਦਾ ਸਰਮਾਇਆ, ਰਾਜਨੀਤੀ ਦੀ ਪੁਖਤਾ ਅਗਵਾਈ ਕਰਦੀ ਪਾਰਟੀ ਨੂੰ ਜੱਦੀ ਜ਼ਗੀਰ ਬਣਾ ਕੇ ਕੀਤੇ ਘਾਤਕ ਫੈਸਲਿਆਂ ਨੇ ਕੌਮ ਨੂੰ ਚੋਰਾਹੇ ਵਿੱਚ ਖੜੇ ਕਰ ਦਿਤਾ ਹੈ। ਅੱਜ ਇਸ ਪੀ੍ਵਾਰ ਦਾ ਪਾਰਟੀ ਉਪਰੋ ਖਤਮ ਹੋਣ ਦੇ ਸੰਕੇਤ ਉਭਰੇ ਹਨ। ਵਿਆਕਤੀਗਤ ਫੈਸਲੇ, ਲਾਲਚਾਂ, ਸਿਆਸੀ ਤਾਕਤ ਦਾ ਕੇਂਦਰੀਕਰਣ, ਪਤਿੱਤਪੁਣੇ ਦੇ ਹਾਵੀ ਹੋਣ ਨਾਲ ਪੰਜਾਬ ਵਿੱਚੋ ਰਾਜਨੀਤਕ ਸਫਰ ਬਿਲਕੁਲ ਖਤਮ ਹੋਣ ਦੇ ਕੰਢੇ ਹੈ। " ਹੱਥਾਂ ਨਾਲ ਦਿੱਤੀਆਂ ਗੰਢਾਂ ਦੇ ਮੂੰਹ ਨਾਲ ਖੁਲਣ ਦੇ ਆਸਾਰ ਵੀ ਬਚੇ ਨਜ਼ਰ ਨਹੀ ਆ ਰਹੇ "। ਬਿਪਰ ਸੋਚ ਦੇ ਹੱਥ ਟੋਕੇ ਬਣ ਸ਼ੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਕਾਬਜ਼ ਲੋਕਾਂ ਨੇ ਮਿੱਠੇ ਜ਼ਹਿਰ ( slow poison ) ਦਾ ਟੀਕਾ ਲਾਇਆ ਹੈ। ਜੋ ਇਹ ਸੱਭ ਕਾਰਨ ਇਸ ਦੇ ਪੱਤਨ ਦਾ ਕਾਰਨ ਬਣੇ। ਬੀਜੇਪੀ ਉਹ ਮਨੂੰ ਸੋਚ ਹੈ ਜਿਸ ਨੂੰ ਗੁਰੂ ਸਹਿਬਾਨ ਨੇ ਮਨੁੱਖਤਾ ਅਤੇ ਧਰਮ ਦੇ ਪੂਰਨਪੱਖੀ ਨਾ ਹੋਣ ਕਰਕੇ ਦਲੀਲਾਂ ਅਤੇ ਤਰਕਾਂ ਨਾਲ ਖੰਡਨ ਕੀਤਾ। ਅਜੋਕੇ ਅਕਾਲੀ ਦਲ ਬਾਦਲ
ਦਾ ਦੂਜੀਆਂ ਕੌਮਾਂ ਨਾਲ ਨੰਹੂ ਮਾਸ ਦਾ ਰਿਸ਼ਤਾ ਦੱਸਣਾ ਆਪਣੇ ਧਰਮ ਦੀਆਂ ਮਰਿਆਦਾਵਾਂ, ਸਿਧਾਂਤ, ਪ੍ੰਪਰਾਵਾਂ ਨੂੰ ਢਾਹ ਲਾਉਦਾ ਹੈ। ਸੱਭ ਧਰਮਾਂ, ਜਾਤਾਂ, ਵਰਗਾਂ ਲਈ ਸਤਿਕਾਰਯੋਗ ਭਾਵਨਾ ਦਾ ਬਣੇ ਰਹਿਣਾ ਜਰੂਰੀ ਹੈ। ਗੁਰੂ ਪਾਤਿਸ਼ਾਹ ਨੇ ਸੱਭ ਕੌਮਾਂ ਨੂੰ ਮਨੁੱਖਤਾ ਪੱਖੀ ਜੀਵਨ ਬਸਰ ਕਰਨ ਦੀਆਂ ਸਿਖਿਆਵਾਂ ਨੂੰ ਮਹੱਤਤਾ ਦਿੱਤੀ। ਜੇ ਲੋੜ ਪਈ ਤਾਂ ਜਾਨ ਵੀ ਨਿਛਾਵਰ ਕੀਤੀ। ਪਰ ਆਪਣੇ ਸਿਧਾਤਾਂ ਨਾਲ ਖਿਲਵਾੜ ਬਰਦਾਸ਼ਤ ਯੋਗ ਨਹੀ। ਪੰਥ ਵਿਰੋਧੀ ਸਿਆਸੀ ਜਮਾਤਾਂ ਅਤੇ ਧਾਰਮਿਕ ਡੇਰਿਆਂ ਨਾਲ ਸਮਝੋਤੇ ਸਿਧਾਂਤਹੀਨ ਸਨ। ਉਲਟੀ ਗੰਗਾਂ ਦੇ ਵਿਹਾਣ ਦੇ ਸਮਾਂਨਤਰ ਸਨ।
1972 ਵਿੱਚ ਐਸੰਬਲੀ ਚੋਣਾ ਵਿੱਚ ਅਕਾਲੀ ਦਲ ਦੀ ਵੱਡੀ ਨਿਮੋਸ਼ੀਪੂਰਨ ਹਾਰ ਤੋ ਬਾਆਦ ਇਹ ਦੂਜੀ ਵਾਰੀ 2022 ਵਿੱਚ ਪੂਰੇ 50 ਸਾਲਾਂ ਵਿੱਚ ਉਹਨਾਂ ਹਾਲਾਤਾਂ ਵਿੱਚ ਪਹੁੰਚ ਗਈ ਹੈ ਜਿਹੜੀ ਕਦੇ ਵੀ ਸਿੱਖਾਂ ਦੇ ਇਤਿਹਾਸ ਵਿੱਚ ਨਹੀ ਵਾਪਰਨੀ ਚਾਹਿਦੀ ਸੀ। ਸਿਧਾਂਤਿਕ ਸੋਚ ਦੇ ਪ੍ਥਾਏ ਅੱਧੀ ਸਦੀ ਬਾਆਦ ਪਾਰਟੀ ਦੇ ਰਾਜਸੀ ਅਧਾਰ ਨੂੰ ਇੰਨੇ ਨੀਵੇ ਪੱਧਰ ਤੇ ਵੇਖਿਆ ਜਾ ਰਿਹਾ ਹੈ। ਬਾਦਲ ਪੀ੍ਵਾਰ ਪੰਜਾਬ ਪੱਖੀ ਹੇਜ਼ ਦਾ ਰੰਗ ਗੂੜਾ ਕਰਕੇ ਸਿੱਖ ਜ਼ਜਬਾਤਾਂ ਨਾਲ ਖਿਲਵਾੜ ਤੋ ਵੱਧ ਕੁਝ ਨਾ ਕਰ ਸਕੇ। 1972 ਵਿੱਚ ਉਸ ਵੇਲੇ ਅਕਾਲੀ ਦਲ ਦੇ ਨਵੇ ਪੂਰਨਗਠਨ ਲਈ ਸਿੱਖਾਂ ਨੂੰ ਇਕੱਠੇ ਕਰਕੇ ਵਕਤੀ ਨੌਜਵਾਨੀ ਦੀ ਅਗਵਾਈ ਕਰਦੇ ਆਗੂ ਗੁਰਚਰਨ ਸਿੰਘ ਟੋਹੜਾ ਦੀ ਰਹਿਨੁਮਾਈ ਹੇਠ ਸੰਤ ਫਤਿਹ ਸਿੰਘ ਨੂੰ ਹਾਰ ਦਾ ਦੋਸ਼ੀ ਮੰਨਦੇ ਪ੍ਧਾਨਗੀ ਤੋ ਲਾਹ ਕੇ ਨਵੀ ਲੀਡਰਸਿੱਪ ਨੂੰ ਉਭਾਰਿਆ। ਭਾਵੇ ਕਿ ਬਾਆਦ ਵਿੱਚ ਟੋਹੜਾ ਸਾਬ ਦੀਆਂ ਪੰਥਕ ਲੀਹਾਂ ਵੀ ਕੋਈ ਕੌਮੀ ਤਰਾਨੇ ਨਾ ਗਾ ਸਕੀਆਂ। ਸਿੱਖ ਧਰਮ ਦੀ ਰਹਿਨੁਮਾਈ ਹੇਠ ਚਲਣ ਵਾਲੀ ਸਿਆਸੀ ਪਾਰਟੀ ਅਕਾਲੀ ਦਲ, ਭਾਰਤ ਦੀ 1947 ਵਿੱਚ ਨਵੀਨ ਸਿਰਜ਼ਨਾ ਤੋ ਪਹਿਲਾਂ ਬਿ੍ਟਿਸ਼ ਭਾਰਤ ਵਿੱਚ ਆਪਣੀ ਹੋਂਦ ਅਤੇ ਸਪੱਸ਼ਤਾ ਦਾ ਲੋਹਾ ਮੰਨਵਾ ਚੁੱਕੀ ਸੀ। ਜਿਸ ਦਾ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਸੀ। ਇਸ ਦੇ ਪ੍ਭਾਵੀ ਸਿਧਾਂਤ ਧਰਮ ਅਤੇ ਰਾਜਨੀਤੀ ਨੂੰ ਇਕੱਠੇ ਲੈ ਕੇ ਚਲਣਾ ਸੀ। ਆਜ਼ਾਦੀ ਵੇਲੇ ਸਿੱਖਾਂ ਨੇ ਵੱਖਰਾ ਦੇਸ਼ ਨਾ ਲੈ ਕੇ ਆਪਣੀ ਗਲਤੀ ਦਾ ਅਹਿਸਾਸ ਮਹਿਸੂਸ ਕਰਕੇ ਪੰਜਾਬ ਦੇ ਹੱਕਾ ਲਈ ਵੱਡੀਆਂ ਲੜਾਈਆਂ ਜਰੂਰ ਲੜਦੇ ਰਹੇ। ਪਰ ਇਹ ਕਦੇ ਵੀ ਨਹੀ ਸੋਚਿਆ ਜਾ ਸਕਦਾ ਸੀ ਕਿ ਅਸੀ ਪੰਜਾਬ ਦੇ ਬੂਨਿਆਦੀ ਹੱਕਾਂ ਲਈ ਕਿਸੇ ਕੇਂਦਰੀ ਪਾਰਟੀ ਬੀਜੇਪੀ ਜਾਂ ਕਾਂਗਰਸ ਨੂੰ ਬਿਨਾ ਸ਼ਰਤ ਸਿਆਸੀ ਹਿਮਾਇਤ ਦਈਏ। ਹਰ ਵੇਲੇ ਧਰਮ ਜਾਂ ਰਾਜਨੀਤੀ ਨੂੰ ਮਹਿਫੂਜ਼ ਕਰਨ ਲਈ ਸਿਧਾਤਿਕ ਸੋਚ ਅਨੁਸਾਰ ਹੀ ਫੈਸਲੇ ਲੈਣੇ, ਹੋਂਦ ਦੀ ਸਪੱਸ਼ਤਾ ਨੂੰ ਦਰਸਾਉਦਾ ਹੈ।
ਅਸੀ ਇਸ ਦੀ ਮਿਸਾਲ ਪੱਛਮੀ ਬੰਗਾਲ ਦੀ ਤਿਰਮੂਲ ਕਾਂਗਰਸ ਦੀ ਮੁੱਖੀ ਮਮਤਾ ਬੈਨਰਜ਼ੀ ਤੋ ਸਿੱਖ ਸਕਦੇ ਹਾਂ। ਆਪਣੇ ਪ੍ਦੇਸ਼ ਲਈ ਕਦੇ ਗਲਤ ਫ਼ੈਸਲੇ ਨਹੀ ਕੀਤੇ। ਕੇਂਦਰ ਦੀਆਂ ਨੈਸ਼ਨਲ ਪਾਰਟੀਆਂ ਨਾਲ ਉਸ ਦੇ ਸਮਝੋਤੇ ਕੇਵਲ ਬੰਗਾਲ ਦੀ ਬੇਹਤਰੀ, ਆਰਥਿਕਤਾ ਲਈ ਹੁੰਦੇ ਹਨ। ਉਹ ਕਦੇ ਕੇਂਦਰ ਦੀ ਧੋਂਸ ਨੂੰ ਪਰਵਾਨ ਨਹੀ ਕਰਦੀ। ਕਿਸੇ ਪਾਰਟੀ ਨਾਲ ਮਿਲ ਕੇ ਸਰਕਾਰ ਨਹੀ ਬਣਾਉਦੀ ਕਿਉ ਕਰਕੇ ਉਹ ਕੇਂਦਰੀ ਪਾਰਟੀਆ ਦੀਆਂ ਨੀਤੀਆਂ ਤੋ ਖਬਰਦਾਰ ਹੋ ਕੇ ਆਪਣੀ ਪਾਰਟੀ ਵਿੱਚ ਘੁਸਪੈਠ ਦੇ ਖਤਰੇ ਤੋ ਵਾਕਿਫ ਹੈ। ਬਾਦਲ ਪੀ੍ਵਾਰ ਦੀ ਗਲਤੀ ਦਰ ਗਲਤੀ ਵੀ ਇਥੇ ਇਹੀ ਹੈ ਕਿ ਬੀਜੇਪੀ ਉਪਰ ਅੰਨਾ ਵਿਸ਼ਵਾਸ ਅਤੇ ਲੰਮਾ ਸਮਾਂ ਮਿਲ ਕੇ ਰਾਜ ਕਰਨ ਦੀ ਸਿਆਸੀ ਲਾਲਸਾ ਨੇ ਪਾਰਟੀ ਦੀ ਅੰਦਰੂਨੀ ਤਾਕਤ ਘੱਟਦੀ ਘੱਟਦੀ ਖਤਮ ਹੋ ਗਈ। ਬੀਜੇਪੀ ਦੀ ਰਣਨੀਤੀ ਇਹੀ ਰਹੀ ਹੈ ਜਿਸ ਪਾਰਟੀ ਨਾਲ ਵੀ ਮਿਲ ਕੇ ਸਰਕਾਰਾਂ ਬਣਾਈਆਂ ਉਸ ਨੂੰ ਹੀ ਖਤਮ ਕੀਤਾ ਚਾਹੇ ਉਹ ਜੰਮੂ ਕਸ਼ਮੀਰ ਦੀ ਮਹਿਬੂਬਾ ਹੋਵੋ , ਬਿਹਾਰ ਦੇ ਨਿਤੀਸ਼ ਕੁਮਾਰ, ਬਾਦਲ ਪੀ੍ਵਾਰ ਦੀ ਮੋਦੀ ਸਰਕਾਰ ਨੂੰ ਅੱਖਾ ਬੰਦ ਕਰਕੇ ਹਿਮਾਇਤ ਕਰਨੀ ਮਹਿੰਗੀ ਪਈ ਹੈ। ਪੰਜਾਬ ਦੇ ਅਸਲ ਮੁੱਦਿਆ ਨੂੰ ਦਰਕਿਨਾਰ ਕਰਦਿਆਂ ਪੀ੍ਵਾਰ ਤੇ ਤਾਨਾਂਸ਼ਾਹੀ ਫੈਸਲਿਆਂ ਨਾਲ ਪਾਰਟੀ ਨੂੰ ਅੰਤਰਮੁੱਖੀ ਮੰਥਨ ਦੀ ਲੋੜ ਨੂੰ ਖਤਮ ਕਰਨ ਦਾ ਖਮਿਆਜ਼ਾ ਭੁਗਤਨਾ ਪੈ ਰਿਹਾ ਹੈ। ਰਿਸ਼ਵਤਖੋਰੀ, ਬੇਰੁਜ਼ਗਾਰੀ, ਗਰੀਬੀ, ਰੇਤ ਮਾਫੀਆ, ਨਸ਼ਾ ਮਾਫੀਆ, ਗੁਰੂ ਗ੍ੰਥ ਸਾਹਿਬ ਦੀਆਂ ਬੇਆਦਬੀਆਂ, ਸਿਰਸੇ ਵਾਲਾ ਰਾਮ ਰਹੀਮ ਦੇ ਮੁਆਫੀ ਵਰਗੇ ਫੈਸਲਿਆਂ ਨੇ ਪਾਰਟੀ ਨੂੰ ਪੁੱਠਾ ਗੈੜਾ ਦੇ ਦਿਤਾਂ। ਜੋ ਰਾਜਸੀ ਪੱਤਨ ਦਾ ਕਾਰਨ ਬਣੇ ਹਨ।
ਅਗਰ ਅੱਜ ਸੌ੍ਮਣੀ ਗੁਰੂਦੁਆਰਾ ਪ੍ਬੰਧਿਕ ਕਮੇਟੀ ਦੀਆਂ ਚੌਣਾਂ ਦਾ ਐਲਾਨ ਹੁੰਦਾ ਹੈ ਤਾਂ ਇਹਨਾ ਦੇ ਹੱਥੋ ਤਾਕਤ ਦਾ ਆਖਰੀ ਹਥਿਆਰ ਵੀ ਖਤਮ ਹੋ ਜਾਵੇਗਾ। ਹਰਿਆਣਾ ਵਿੱਚ ਪ੍ਬੰਧਕ ਕਮੇਟੀ ਵੀ ਅਸਿਧੇ ਤੌਰ ਤੇ ਬੀਜੇਪੀ ਦੇ ਗੋਡੇ ਹੇਠ ਹੈ ਬਾਬਾ ਬਲਜੀਤ ਸਿੰਘ ਦਾਦੂਵਾਲ ਆਏ ਦਿਨ ਬੀਜੇਪੀ ਦੇ ਗੂਣਗਾਨ ਕਰਦੇ ਨਜ਼ਰ ਆਉਦੇ ਹਨ। ਇਹਨਾਂ ਰਾਹੀ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ ਕੋਸਿਸ਼ਾਂ ਜਾਰੀ ਹਨ। ਦਿੱਲੀ ਵਿੱਚ ਵਰਤੀ ਤੌਰ ਤੇ ਗੁਰੂਦੁਆਰਾ ਪ੍ਬੰਧਕ ਕਮੇਟੀ ਵਿੱਚ ਸਿੱਖੀ ਦਾ ਪ੍ਬੰਧਕ ਵਜ਼ੂਦ ਖਤਮ ਹੋ ਗਿਆ ਹੈ। ਪੂਰੀ ਤਰਾਂ ਨਾਲ ਆਰ ਐਸ ਐਸ ਦਾ ਕਬਜ਼ਾ ਹੇਠ ਹੈ। ਅਜ਼ਾਦੀ ਤੋ ਬਾਆਦ ਅਕਾਲੀ ਦਲ ਨੇ ਜਿੰਨਾਂ ਮੁਦਿਆਂ ਉਪਰ ਲੜਾਈਆਂ ਲੜੀਆਂ, ਮੋਰਚੇ ਲਾਏ,  ਜੇਲਾਂ ਕੱਟੀਆਂ, ਸ਼ਹੀਦ ਹੋਏ। ਉਹਨਾ ਸੱਭ ਨੂੰ ਸਿਆਸੀ ਲਾਭ ਪਾ੍ਪਤੀ ਲਈ ਦਰ ਕਿਨਾਰ ਕੀਤਾ।
ਪਾਣੀਆਂ ਦੇ ਹੱਕ ਖੁੱਸ ਕੇ ਕੇਂਦਰ ਕੋਲ ਚਲੇ ਗਏ। ਚੰਡੀਗ੍ੜ ਉਪਰ ਪੰਜਾਬ ਦੇ ਹੱਕ ਲਈ ਜੁਬਾਨ ਬੰਦ ਰੱਖੀ। ਬਿਜਲੀ, ਸਿੱਖਿਆਂ, ਕਿਸਾਨੀ ਨੂੰ ਕੇਂਦਰੀ ਸਰਕਾਰਾਂ ਦੇ ਰਹਿਮੋ ਕਰਮ ਤੇ ਛੱਡਣਾ ਵੱਡੀਆਂ ਸਿਆਸੀ ਗਲਤੀਆਂ ਸਨ।
ਅੱਜ ਦੇ ਬਿਖੜੇ ਸਮੇ ਵਿੱਚ ਸੱਭ ਤੋ ਵੱਡੀ ਜਰੂਰਤ ਸਿੱਖਾਂ ਵਿੱਚ ਸਿਰ ਜੋੜਕੇ ਇਕੱਠੇ ਹੋਣ ਦੇ ਨਾਲ ਨਾਲ ਸਮੇ ਦੀ ਨਜ਼ਾਕਤ ਨੂੰ ਪਹਿਚਾਨਣ ਦੀ ਹੈ। ਦੇਸ਼ ਵਿਦੇਸ਼ਾ ਵਿੱਚ ਸਿੱਖਾਂ ਦੀਆਂ ਚਿੰਨਤਾਵਾਂ ਨੂੰ ਸਮਝਣ ਦੀ ਵਧੇਰੇ ਲੋੜ ਹੈ। ਸ਼ੌ੍ਮਣੀ ਕਮੇਟੀ ਦੀਆਂ ਇਲੈਕਸ਼ਨਾਂ ਨੂੰ ਪਹਿਲ ਦੇਣੀ ਬਣਦੀ ਹੈ। ਇੱਕ ਸੂਤਰੀ ਪੰਥਕ ਅਜੰਡੇ ਨੂੰ ਸਾਂਝੀ ਪਰਵਾਨਗੀ ਹੋਵੇ। ਸਿੱਖਾਂ ਕੋਲ ਗੂਆਉਣ ਲਈ ਬਹੁਤ ਕੁਝ ਨਹੀ ਬਚਿਆ ਹੈ। ਕੇਂਦਰ ਨਾਲ ਹਰ ਮੰਗ ਫੇਲ ਹੋ ਕੇ ਗਲੇ ਪੈਦੀ ਨਜ਼ਰ ਆ ਰਹੀ ਹੈ। ਕੌਮ ਨੇ ਬਹੁਤ ਔਖੇ ਪੈਂਡੇਆਂ ਵੇਲੇ ਗੁਰਮੱਤੇ ਕੀਤੇ ਹਨ। ਸਾਂਝਾ ਲਈ ਹੱਥ ਵਧਾਏ ਹਨ। ਵੱਡੀਆਂ ਉਮੀਦਾਂ ਲਈ ਬਹੁਤ ਯਤਨ ਹੋਏ ਹਨ। ਗੁਰੂ ਦੇ ਸਿਧਾਂਤ ਨੂੰ ਪ੍ਮੁੱਖਤਾ ਦੇਣੀ ਬਣਦੀ ਹੈ। ਰਾਜਨੀਤੀ ਲਈ ਸਿੱਖੀ ਮਰਿਆਦਾ ਅਨੁਸਾਰ ਇਕ ਅਜੰਡਾ ਜਰੂਰੀ ਹੈ। ਜਿਸ ਨੂੰ ਢਾਹ ਨਾ ਲੱਗ ਸਕੇ। ਸ਼ੌ੍ਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਵਿੱਚ ਵੱਧ ਤੋ ਵੱਧ ਪਾ੍ਦਰਸ਼ਤਾ ਹੋਂਦ ਵਿਚ ਆਵੇ। ਸ਼ੌ੍ਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ ਦੀਆਂ ਇਲੈਕਸ਼ਨਾ ਦਾ ਮਿਥੇ ਸਮੇ ਤੇ ਨਾ ਹੋਣ ਦੇ ਨੁਕਸਾਨ ਤੋ ਬਚਣ ਲਈ ਇੱਕ ਸਥਾਈ ਬੋਰਡ ਦਾ ਗਠਨ ਹੋਵੇ। ਜਿਸ ਵਿੱਚ ਧਾਰਮਿਕ ਅਤੇ ਰਾਜਨੀਤਕ ਉਪਰ ਚੰਗੀ ਪਕੜ ਵਾਲੇ ਵਿਦਵਾਨਾਂ, ਲੇਖਕਾਂ, ਪ੍ਚਾਰਕਾਂ ਸਮੇਤ ਹਰ ਉਸ ਵਿਆਕਤੀ ਨੂੰ ਜੋ ਸਿੱਖੀ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੋਵੇ। ਸ਼ਾਮਲ ਕੀਤਾ ਜਾਵੇ। " ਸਿੱਖ ਨੀਤੀ ਬੋਰਡ " ਇਲੈਕਟਿਡ ਨਾ ਹੋ ਕੇ ਕੁਝ ਸੀਮਤ ਸਮੇ ਲਈ ਸਿਲੈਕਟਿਡ ਹੋਵੇ। ਜੋ ਸੰਭਾਵੀ ਹਮਲਿਆਂ ਤੋਂ ਅਗਾਹਉਂ ਖਬਰਦਾਰ ਰਿਹ ਕੇ ਸਿੱਖੀ ਦੇ ਪਸਾਰ ਲਈ ਲਗਾਤਾਰ ਸੇਵਾਵਾਂ ਦਿੰਦਾ ਰਹੇ। ਕੌਮੀ ਸਿਧਾਂਤਿਕ ਲੋਕਾਂ ਦਾ ਅੱਗੇ ਆਉਣਾ ਜਰੂਰੀ ਹੈ । ਜੋ ਹਮੇਸ਼ਾ ਸਿੱਖੀ ਦੇ ਪਹਿਰੇਦਾਰ ਬਣੇ ਰਹਿਣ ਅਤੇ ਪੰਜਾਬ ਦੀ ਅਵਾਜ਼ ਨੂੰ ਦਲੇਰੀ ਬਖਸ਼ਦੇ ਰਹਿਣ।

ਸ. ਦਲਵਿੰਦਰ ਸਿੰਘ ਘੁੰਮਣ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ