Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਫ਼ਿਲਮ ‘ਗੂੰਗਾ ਪਹਿਲਵਾਨ’ ਦਾ ਟਰੇਲਰ ਰਿਲੀਜ਼

June 04, 2022 07:17 PM

   ਪੰਜਾਬੀ ਫ਼ਿਲਮ ‘ਗੂੰਗਾ ਪਹਿਲਵਾਨ’ ਦਾ ਟਰੇਲਰ ਰਿਲੀਜ਼
ਪੰਜਾਬੀ ਫ਼ਿਲਮ ‘ਗੂੰਗਾ ਪਹਿਲਵਾਨ’ ਦਾ  ਟਰੇਲਰ ਬੀਤੇ ਕੱਲ੍ਹ ਟੀ ਐਮ ਪੀ ਕੰਪਨੀ ਵਲੋਂ ਜਾਰੀ ਕੀਤਾ ਗਿਆ। ਗੂੰਗੇ ਵਿਆਕਤੀ ਦੇ ਪਹਿਲਵਾਨ ਬਣਕੇ ਜਿੰਦਗੀ ਦੇ ਮਕਸਦ ਵਿੱਚ ਕਾਮਯਾਬ ਹੋਣ ਦੀ ਸੱਚੀ ਗਾਥਾ ਅਧਾਰਤ ਇਸ ਫ਼ਿਲਮ ਦਾ ਨਿਰਮਾਣ ਪਰਮਜੀਤ ਫ਼ਿਲਮਜ਼ ਦੇ ਬੈਨਰ ਹੇਠ ਨਿਰਮਾਤਾ ਨਿਰਦੇਸ਼ਕ ਸੁਖਪਾਲ ਸਿੱਧੂ ਨੇ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਸਮਾਜ ਨਾਲ ਜੁੜੀ ਇਕ ਕਹਾਣੀ ਹੈ ਜੋ ਚੰਗੇ ਮਾੜੇ ਬੰਦਿਆਂ ਦੀ ਸੋਚ ਅਤੇ ਇੰਨਸਾਨੀਅਤ ਪ੍ਰਤੀ ਆਪਣੇ ਫ਼ਰਜਾਂ ਦੀ ਪੇਸ਼ਕਾਰੀ ਕਰਦੀ ਹੈ। ਇਸ ਫ਼ਿਲਮ ਵਿੱਚ ਨੀਰਜ ਕਾਂਤ ਨੇ ਗੂੰਗੇ ਦਾ ਮੁੱਖ ਕਿਰਦਾਰ ਨਿਭਾਇਆ ਹੈ।  ਪੁਰਾਣੇ ਸਮਿਆਂ ਵਿੱਚ ਦੁੱਧ ਘਿਉ ਦੀਆਂ ਨਦੀਆਂ ਵਗਦੀਆਂ ਸਨ। ਲੋਕਾਂ ਵਿੱਚ ਜਾਨ ਹੁੁੰਦੀ ਸੀ, ਨਸ਼ਿਆਂ ਤੋਂ ਦੂਰ ਹੁੰਦੇ ਸੀ ਤੇ ਦੇਸੀ ‘ਘੋਲ-ਖੇਡ’ ਦੇ ਅਖਾੜੇ ਲੱਗਦੇ ਸੀ ਜਿੱਥੇ ਪਿੰਡ ਦੇ ਗੱਭਰੂ ਭਲਵਾਨਾਂ ਦੇ ਅਖਾੜੇ ਵਿਚ ਆਪਣੇ ਜੋਰ ਦਾ ਪ੍ਰਦਰਸ਼ਨ ਕਰਦੇ ਸੀ ਜਿੱਥੇ ਖਾਧੀਆਂ ਖੁਰਾਕਾਂ ਦਾ ਪਤਾ ਲੱਗਦਾ ਸੀ। ਇਹ ਕਹਾਣੀ ਇੱਕ ਅਜਿਹੇ ਗੂੰਗੇ ਨੌਜਵਾਨ ਦੀ ਹੈ ਜਿਸ ਨੂੰ ਭਲਵਾਨੀ ਦਾ ਸ਼ੌਂਕ ਹੈ ਪ੍ਰੰਤੂ ਉਸਦਾ ਗੂੰਗਾਪਣ ਉਸਦੀ ਕਮਜ਼ੋਰੀ ਹੈ। ਪਰ ਉਹ ਹਿੰਮਤ ਨਹੀਂ ਹਾਰਦਾ ਤੇ ਅਖ਼ੀਰ ਇੱਕ ਦਿਨ ਅਖਾੜੇ ਵਿੱਚ ਝੰਡੀ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਇਹ ਫ਼ਿਲਮ ਜਿੱਥੇ ਨੌਜਵਾਨਾਂ ਨੂੰ ਪੁਰਾਣੇ ਕਲਚਰ ਅਤੇ ਵਿਰਾਸਤ ਨਾਲ ਜੋੜਦੀ ਹੈ ਉੱਥੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ, ਨਰੋਈ ਸੇਹਤ ਬਣਾਉਣ ਦਾ ਜ਼ਜਬਾ ਪੈਦਾ ਕਰਦੀ ਹੈ।
  10 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਮਲਕੀਤ ਰੌਣੀ, ਸੁਖਪਾਲ ਸਿੱਧੂ,ਨੀਰਜ ਕਾਂਤ, ਅੰਮ੍ਰਿਤਪਾਲ ਸਿੰਘ ਬਿੱਲਾ, ਰਣਜੀਤ ਮਣੀ,ਸੰਜੀਵ ਕਲੇਰ, ਪਰਮਜੀਤ ਸਿੱਧੂ, ਮੰਜੂ ਸੇਠੀ, ਅਮਨ ਸੰਧੂ, ਮਿਸ਼ ਗਜ਼ਲ, ਜੀਤਾ ਧੂਰੀ,ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਸਿਨਮੈਟੋਗ੍ਰਾਫ਼ੀ ਲੱਕੀ ਮਹਿਰਾ ਨੇ ਕੀਤੀ ਹੈ ਐਡੀਟਿਰ ਸ਼ਾਮ ਸੁੰਦਰ ਲਾਭ ਹਨ। ਇਸ ਫ਼ਿਲਮ ਦੇ ਗੀਤ ਰਣਜੀਤ ਮਣੀ, ਸਾਲਮ ਖ਼ਾਨ,ਰਵੀ ਹਲਵਾਰਾ ਨੇ ਪਲੇਅ ਬੈਕ ਗਾਏ ਹਨ। ਗੀਤ ਕੁਲਦੀਪ ਦੁੱਗਲ, ਸਵ ਅਜੀਤ ਸਿੰਘ ਤੇ ਜਸਦੀਪ ਸਿੱਧੂ ਨੇ ਲਿਖੇ ਹਨ।‘‘ਗੂੰਗਾ ਪਹਿਲਵਾਨ’’ ਬਾਰੇ ਸੁਖਪਾਲ ਸਿੱਧੂ ਦਾ ਕਹਿਣਾ ਹੈ ਕਿ ਇਹ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੈ ਜੋ ਇੱਕ ਅਪਾਹਜ  ਬੰਦੇ ਦੀ ਤੰਦਰੁਸਤ ਤਕੜੀ ਸੋਚ ਅਤੇ ਦਲੇਰੀ ਦੀ ਨਵੀਂ ਮਿਸ਼ਾਲ ਪੇਸ਼ ਕਰਦੀ ਹੈ। ਸੁਖਪਾਲ ਸਿੱਧੂ ਸਮਾਜ ਨਾਲ ਜੁੜਿਆ ਕਲਾਕਾਰ ਹੈ। ਉਸਨੇ ਹਮੇਸ਼ਾ ਹੀ ਅਰਥ ਭਰਪੂਰ ਫ਼ਿਲਮਾਂ ਬਣਾਈਆਂ ਹਨ। ਉਸਦੀ ਇਹ ਫ਼ਿਲਮ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।  
                                  -ਸੁਰਜੀਤ ਜੱਸਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ