Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਕੌਂਮੀ ਜਜਬੇ, ਹਿਤ ਅਤੇ ਹੋਂਦ ਬਨਾਮ ਦੀਪ ਸਿੱਧੂ ਦੀ ਜਥੇਬੰਦੀ “ਵਾਰਿਸ ਪੰਜਾਬ ਦੇ”

May 27, 2022 05:30 AM

ਕੌਂਮੀ ਜਜਬੇ, ਹਿਤ ਅਤੇ ਹੋਂਦ ਬਨਾਮ ਦੀਪ ਸਿੱਧੂ ਦੀ ਜਥੇਬੰਦੀ “ਵਾਰਿਸ ਪੰਜਾਬ ਦੇ”
> ਪੰਜਾਬੀਆਂ ਦੇ ਦਿਲਾਂ ਚ ਬਹੁਤ ਥੋੜੇ ਸਮੇ ਚ ਆਪਣੀ ਨਿਵੇਕਲੀ ਥਾਂ ਬਣਾ ਕੇ ਜੋਬਨ ਰੁਤੇ ਤੁਰ ਜਾਣ ਵਾਲੇ ਅਤੇ ਪੰਜਾਬੀ ਖਾਸ ਕਰ ਸਿੱਖ ਨੌਜਵਾਨੀ ਦੇ ਪਰੇਰਨਾ ਸਰੋਤ ,ਕੌਮੀ ਜੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਆਪਣੇ ਜਿਉਂਦੇ ਜੀਅ ਇੱਕ ਅਜਿਹੀ ਜਥੇਬੰਦੀ ਬਨਾਉਣ ਦਾ ਸੁਪਨਾ ਲਿਆ, ਜਿਹੜੀ ਪੰਜਾਬ ਦੇ ਹਿਤਾਂ ਅਤੇ ਹੋੰਦ ਨੂੰ ਬਚਾਉਣ ਲਈ ਦਿ੍ਰੜ ਸੰਕਲਪ ਹੋਵੇ। ਸੋ ਉਹਨਾਂ ਨੇ ਜਥੇਬੰਦੀ ਬਣਾਈ ਜਿਸ ਦਾ ਨਾਮ ਵੀ ਉਹਨਾਂ ਨੇ ਆਪਣੀ ਸੁੱਧ ਭਾਵਨਾ ਵਰਗਾ ਬੇਹੱਦ ਢੁਕਵਾਂ “ਵਾਰਿਸ ਪੰਜਾਬ ਦੇ”ਰੱਖਿਆ। ਜਥੇਬੰਦੀ ਦਾ ਜਥੇਬੰਦਕ ਢਾਂਚਾਤਿਆਰ ਹੋਣ ਤੱਕ ਸਰਗਰਮੀਆਂ ਚਲਾਉਣ ਲਈ ਸਰਗਰਮ ਤੇ ਸਮਰਪਿਤ ਨੌਜਵਾਨਾਂ ਦੀ 16 ਮੈਂਬਰੀ ਕਮੇਟੀ ਦਾ ਗਠਨ ਵੀ ਦੀਪ ਵੱਲੋਂ ਖੁਦ ਕੀਤਾ ਗਿਆ, ਪਰ ਇਸ ਤੋ ਪਹਿਲਾਂ ਕਿ ਜਥੇਬੰਦੀ ਦਾ ਵਿਸਥਾਰ ਕੀਤਾ ਜਾਂਦਾ, ਦੀਪ ਸਿੱਧੂ ਦੇ ਸੁਆਸਾਂ ਦੀ ਪੂੰਜੀ ਖਤਮ ਹੋ ਗਈ ਤੇ ਉਹ ਅਨੰਤ ਦੀ ਗੋਦ ਚ ਸਮਾ ਗਿਆ।ਅਕਾਲ ਪੁਰਖ ਨੂੰ ਕੁੱਝ ਹੋਰ ਹੀ ਮਨਜੂਰ ਸੀ, ਤੇ ਦੀਪ ਸਿੱਧੂ ਲੱਖਾਂ ਲੋਕਾਂ ਨੂੰ ਰੋਂਦੇ ਵਿਲਕਦੇ ਛੱਡ ਕੇ ਇਸ ਫਾਨੀ ਸੰਸਾਰ ਤੋ ਕੂਚ ਕਰ ਗਿਆ।ਦੀਪ ਦੇ ਜਾਣ ਤੋ ਬਾਅਦ ਕਾਫੀ ਕੁੱਝ ਬਦਲਣਾ ਵੀ ਸੁਭਾਵਿਕ ਸੀ,ਸੋ ਉਹਦੀ ਮੌਤ ਤੋ ਬਾਅਦ ਦੀਪ ਸਿੱਧੂ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਦੀਪ ਸਿੱਧੂ ਦੀ ਨੇੜਤਾ ਦਾ ਪ੍ਰਗਟਾਵਾ ਕਰਕੇ ਲਾਹਾ ਲੈਣ ਵਾਲਿਆਂ ਵਿੱਚ ਵਖਰੇਵੇਂ ਉੱਘੜਵੇਂ ਰੂਪ ਚ ਸਾਹਮਣੇ ਆਉਣੇ ਵੀ ਸੁਭਾਵਿਕ ਸਨ।ਉਹ ਸਾਰਾ ਕੁੱਝ ਅੱਜ ਅੱਖਾਂ ਸਾਹਵੇਂ ਵਾਪਰਦਾ ਪਰਤੱਖ ਦਿਖਾਈ ਦੇ ਰਿਹਾ ਹੈ। ਸਿੱਖ ਕੌਂਮ ਦੀ ਇਹ ਵੱਡੀ ਤਰਾਸਦੀ ਹੈ ਕਿ ਜੇਕਰ ਇਸ ਕੌਂਮ ਦੇ ਕੋਲ ਅੰਤਾਂ ਦੇ ਬਹਾਦਰ ਸੂਰਮਿਆਂ ਦੀ ਕੋਈ ਕਮੀ ਨਹੀ ਹੈ,ਤਾਂ ਇਹ ਵੀ ਸੱਚ ਹੈ ਕਿ ਉਹਨਾਂ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਵਾਲੇ ਕੌਮ ਧਰੋਹੀਆਂ ਦੀ ਵੀ ਕੋਈ ਘਾਟ ਨਹੀ  ਹੈ।ਦੀਪ ਦਾ ਸੁਪਨਾ ਕੋਈ ਨਿੱਜੀ ਜਿੰਦਗੀ ਦਾ ਸੁਪਨਾ ਨਹੀ ਸੀ,ਬਲਕਿ ਆਪਣੀ ਕੌਂਮ ਦੀ ਖੁਦ ਮੁਖਤਾਰੀ ਦਾ, ਕੌਂਮ ਦੀ ਅਜਾਦ ਹਸਤੀ ਦਾ ਸੁਪਨਾ ਸੀ, ਜਿਸ ਲਈ ਉਹਨੇ ਆਪਣੀ ਬੇਹੱਦ ਸੁਖਾਲੀ ਜਿੰਦਗੀ ਨੂੰ ਤਿਆਗ ਕੇ ਇਸ ਬਿਖੜੇ ਪੈਂਡਿਆਂ ਤੇ ਚੱਲਣ ਨੂੰ ਤਰਜੀਹ  ਇਸ ਕਰਕੇ ਦਿੱਤੀ, ਕਿਉਕਿ ਉਹ ਚਾਹੁੰਦਾ ਸੀ ਕਿ ਸਿੱਖ ਕੌਂਮ ਨੂੰ ਵੀ ਇਸ ਸਵਾ ਅਰਬ ਤੋ ਵੱਧ ਦੀ ਅਬਾਦੀ ਵਾਲੇ ਵੰਨ ਸੁਵੰਨੇ ਲੋਕਾਂ ਵਿੱਚ ਸਵੈਮਾਣ ਨਾਲ ਜਿਉਣ ਦੇ ਓਨੇ ਹੀ ਮੌਕੇ ਪਰਦਾਨ ਹੋਣ ਜਿੰਨੇ ਇੱਥੋ ਦੀ ਬਹੁ ਗਿਣਤੀ ਨੂੰ ਪਰਾਪਤ ਹਨ। ਉਹ ਇਹ ਵੀ ਚੰਗੀ ਤਰਾਂ ਜਾਣਦਾ,ਸਮਝਦਾ ਅਤੇ ਮਹਿਸੂਸ ਕਰਦਾ ਸੀ ਕਿ ਉਪਰੋਕਤ ਅਧਿਕਾਰਾਂ ਦੀ ਪਰਾਪਤੀ ਕੋਈ ਸੌਖਿਆਂ ਹੀ ਹੋਣ ਵਾਲੀ ਨਹੀ,ਬਲਕਿ ਉਹਦੇ ਲਈ ਜਾਨ ਦੀ ਅਹੂਤੀ ਵੀ ਦੇਣੀ ਪੈ ਸਕਦੀ ਹੈ, ਜਿਹੜੀ ਉਹਨਾਂ ਨੇ ਦਿੱਤੀ,ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨਾਂ ਦੇ ਜਾਣ ਤੋ ਬਾਅਦ ਉਹਨਾਂ ਨਾਲ ਨੇੜਤਾ ਰੱਖਣ ਵਾਲੇ ਲੋਕ ਵੱਖ ਵੱਖ ਰਾਹਾਂ ਤੇ ਹੀ ਨਹੀ ਚੱਲ ਪਏ, ਸਗੋਂ ਇੰਜ ਜਾਪਦਾ ਹੈ,ਜਿਵੇਂ ਉਹਨਾਂ ਨੇ ਆਪਣੀਆਂ ਅਲੱਗ ਅਲੱਗ ਦੁਕਾਨਾਂ ਖੋਲ ਲਈਆਂ ਹਨ,ਤਾਂ ਕਿ ਦੀਪ ਸਿੱਧੂ ਦੀ ਨੇੜਤਾ ਦਾ ਪਰਚਾਰ ਕਰਕੇ ਖੂਬ ਲਾਹਾ ਲਿਆ ਜਾ ਸਕੇ। ਓਧਰ ਦੀਪ ਸਿੱਧੂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਚਨਵੱਧ “ਵਾਰਿਸ ਪੰਜਾਬ ਦੇ” ਜਥੇਬੰਦੀ ਦੀ 16 ਮੈਂਬਰੀ ਕਮੇਟੀ ਵੱਲੋਂ ਅਜਿਹੇ ਆਪਾ ਧਾਪੀ ਅਤੇ ਬੇ-ਵਿਸਵਾਸੀ ਵਾਲੇ ਸਮੇ ਵਿੱਚ ਭਾਈ ਅਮਿ੍ਰਤਪਾਲ ਸਿੰਘ ਦੁਬਈ ਨੂੰ ਸਰਬ ਸੰਮਤੀ ਨਾਲ ਜਥੇਬੰਦੀ ਦਾ ਮੁੱਖ ਸੇਵਾਦਾਰ ਚੁਣਨਾ ਭਾਂਵੇ ਕੌਂਮ ਲਈ ਇੱਕ ਸੁਭ ਸੁਨੇਹਾ ਹੈ,ਪਰ ਆਪਸੀ ਪਾਟੋ ਧਾੜ ਭਵਿਖੀ ਪਰਾਪਤੀਆਂ ਦੇ ਰਾਹ ਦਾ ਰੋੜਾ ਵੀ ਜਰੂਰ ਬਣੇਗੀ, ਜਿਸ ਨੂੰ ਅਣ ਗੋਲਿਆ ਨਹੀ ਕੀਤਾ ਜਾ ਸਕਦਾ।ਬਿਨਾ ਸੱਕ ਜਥੇਬੰਦੀ ਕੁੱਝ ਅੰਦਰੂਨੀ ਵਿਰੋਧਾਂ ਦੇ ਬਾਵਜੂਦ ਅੱਗੇ ਵੱਧ ਰਹੀ ਹੈ ਅਤੇ ਉਹਨਾਂ ਵੱਲੋਂ ਆਪਣੇ ਜਥੇਬੰਦਕ ਢਾਂਚੇ ਦਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ,ਪਰ ਆਪਣਿਆਂ ਵੱਲੋਂ ਹੀ ਪੈਰ ਪੈਰ ਤੇ ਕੰਡੇ ਵਿਛਾਉਣੇ,ਰੁਕਾਵਟਾਂ ਖੜੀਆਂ ਕਰਨਾ ਸਾਡੀ ਕੌਂਮ ਦੀ ਫਿਤਰਤ ਰਹੀ ਹੈ।ਇਹ ਵਿਰੋਧ ਕੋਈ ਨਵੇਂ ਨਹੀ, ਬਲਕਿ ਮੁੱਢੋਂ ਹੀ ਸਾਡੀ ਕੌਂਮ ਦੇ ਨਾਲ ਨਾਲ ਚੱਲ ਰਹੇ ਹਨ। ਗੁਰੂ ਕਾਲ ਦੇ ਸਮੇ ਵੀ ਅਤੇ ਉਹਨਾਂ ਤੋ ਬਾਅਦ ਵੀ ੲਹ ਵਰਤਾਰਾ ਨਿਰੰਤਰ ਚੱਲਦਾ ਰਿਹਾ ਹੈ।ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਖਾਲਸਾ ਰਾਜ ਕਦੇ ਨਾ ਜਾਂਦਾ ਜੇਕਰ ਵਿਨੋਦ ਸਿੰਘ ਵਰਗੇ ਆਪਣਿਆਂ ਦਾ ਸਾਥ ਛੱਡ ਕੇ ਦੁਸਮਣ ਨਾਲ ਨਾ ਮਿਲਦੇ। ਏਸੇ ਤਰਾਂ ਹੀ ਸੇਰੇ ਪੰਜਾਬ ਦੇ ਜਾਣ ਤੋ ਬਾਅਦ ਜੋ ਹਸਰ ਦੂਜੇ ਵਿਸਾਲ ਖਾਲਸਾ ਰਾਜ ਦਾ ਹੋਇਆ ,ਉਹ ਵੀ ਕਿਸੇ ਤੋ ਲੁਕਿਆ ਸੁਪਿਆ ਹੋਇਆ ਨਹੀ ਹੈ।ਖਾਲਸਾ ਫੌਜਾਂ ਦੇ ਜਿੱਤ ਕੇ ਹਾਰਨ ਦੇ ਕਾਰਨ ਕੋਈ ਹੋਰ ਨਹੀ ਸਨ,ਬਲਕਿ ਆਪਣਿਆਂ ਦੀਆਂ ਗਦਾਰੀਆਂ ਕਾਰਨ ਕੰਨਿਆ ਕੁਮਾਰੀ ਤੋ ਜਮਰੌਦ ਤੱਕ ਫੈਲਿਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ 10 ਸਾਲਾਂ ਦੇ ਅੰਦਰ ਅੰਦਰ ਤਹਿਸ ਨਹਿਸ ਹੋ ਗਿਆ। ਇਹ ਵੀ ਦੁਖਾਂਤ ਹੈ ਕਿ ਦੁਸਮਣ ਨਾਲ ਮਿਲਣ ਵਾਲਿਆਂ ਨੂੰ ਨਾਂ ਹੀ ਉਦੋਂ ਕੋਈ ਪਛਤਾਵਾ ਹੋਇਆ ਜਦੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਦੇ 740 ਸਿੰਘਾਂ ਸਮੇਤ ਕੈਦ ਕਰਕੇ ਦੋ ਹਜਾਰ ਤੋ ਵੱਧ ਸਿੱਖਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਉਹਨਾਂ ਦਾ ਜਲੂਸ ਕੱਢ ਕੇ ਦਿੱਲੀ ਵਿੱਚ ਘੁਮਾਇਆ ਸੀ  ਅਤੇ ਨਾ ਹੀ ਉਦੋ ਹੋਇਆ ਜਦੋ ਖਾਲਸਾ ਰਾਜ ਖੋਹਣ ਸਮੇ  ਸਿੱਖ ਕੌਂਮ ਦੇ ਆਖਰੀ ਬਾਲ ਬਾਦਸਾਹ ਮਹਾਰਾਜਾ ਦਲੀਪ ਸਿੰਘ ਨੂੰ ਗੋਰੇ ਹਾਕਮਾਂ ਵੱਲੋ ਚਲਾਕੀ ਨਾਲ ਤਖਤ ਤੋ ਲਾਹ ਕੇ ਆਪਣੇ ਵਤਨ,ਆਪਣੀ ਮਾਤਾ ਅਤੇ ਧਰਮ ਤੋ ਵੀ ਦੂਰ ਕਰ ਦਿੱਤਾ ਗਿਆ ਸੀ।ਲਹੌਰ ਦੇ ਕਿਲੇ ਤੋ ਖਾਲਸਾਹੀ ਝੰਡਾ ਉਤਾਰ ਕੇ ਯੂਨੀਅਨ ਜੈਕ ਦਾ ਝੰਡਾ ਚੜਾ ਦਿੱਤਾ ਗਿਆ ਸੀ। ਜੇਕਰ ਉਸ ਮੌਕੇ ਵੀ ਉਹਨਾਂ ਕੌਂਮ ਧਰੋਹੀਆਂ ਦੇ ਖੂੰਨ ਚ ਕੋਈ ਲਾਲ ਕਣ ਮੌਜੂਦ ਹੁੰਦਾ,ਉਹਨਾਂ ਨੂੰ ਕੀਤੇ ਤੇ ਪਛਤਾਵਾ ਹੋਇਆ ਹੁੰਦਾ, ਤਾਂ ਸਾਇਦ ਮੌਜੂਦਾ ਸਮੇ ਚ ਉਹਨਾਂ ਦੇ ਵਾਰਿਸ ਕਾਲ ਅੰਗਿਆਰੀਆਂ ਦੇ ਰੂਪ ਚ ਪੈਦਾ ਨਾ ਹੁੰਦੇ।ਸੋ ਅੱਜ ਵੀ ਜਦੋ ਕੋਈ ਕੌਂਮ ਦੇ ਹਿਤਾਂ ਦੀ ਗੱਲ ਕਰਦਾ ਹੈ,ਤਾਂ ਸਭ ਤੋ ਪਹਿਲਾਂ ਆਪਣਿਆਂ ਵੱਲੋਂ ਹੀ ਗਦਾਰੀਆਂ ਦੇ ਸਰਟੀਫਿਕੇਟ ਦਿੱਤੇ ਜਾਂਦੇ ਹਨ।ਇਹ ਵੀ ਕੌੜਾ ਸੱਚ ਹੈ ਕਿ ਸਿੱਖਾਂ ਵਿੱਚ ਸਹੀ ਰਾਸਤੇ ਤੇ ਚੱਲਣ ਲਈ ਸਿੱਖੀ ਸਿਧਾਤਾਂ ਤੇ ਪਹਿਰਾ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਖਤਮ ਕਰਨ ਲਈ ਉਹਨਾਂ ਤਾਣ ਹਕੂਮਤਾਂ ਨੂੰ ਨਹੀ ਲਾਉਣਾ ਪੈਂਦਾ,ਜਿੰਨਾਂ ਤਾਣ ਸਿੱਖ ਕੌਂਮ ਦੇ ਅੰਦਰ ਪੈਦਾ ਹੋਏ ਵਿਨੋਦ ਸਿੰਘ ਅਤੇ ਲਾਲੇ, ਪਹਾੜੇ ਵਰਗਿਆਂ ਦੇ ਵਾਰਿਸਾਂ ਦਾ ਆਪਣਿਆਂ ਨੂੰ ਖਤਮ ਕਰਨ ਜਾਂ ਕਰਵਾਉਣ ਲਈ ਲੱਗਦਾ ਹੈ। ਅਸਿਹ ਦਰਦ ਅਤੇ ਹੈਰਾਨੀ ਹੁੰਦੀ ਹੈ ਜਦੋ ਪਤਾ ਲੱਗਦਾ ਹੈ ਕਿ ਆਪਣੇ ਆਪ ਨੂੰ ਕੌਂਮ ਦੇ ਰਹਿਨੁਮਾ ਕਹਾਉਣ ਵਾਲੇ ਬੀਬੀਆਂ ਦਾਹੜਿਆਂ ਦੀ ਆੜ ਵਿੱਚ ਵਿਚਰਦੇ ਲੋਕ ਵੀ ਦੁਸਮਣ ਤਾਕਤਾਂ ਦੇ ਹੱਥਾਂ ਦੇ ਖਿਡਾਉਣੇ ਹਨ।ਸੁਨਣ ਵਿੱਚ ਇਹ ਵੀ ਆਇਆ ਹੈ ਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁਖ ਸੇਵਾਦਾਰ ਭਾਈ ਅਮਿ੍ਰਤਪਾਲ ਸਿੰਘ ਨੂੰ ਭਾਰਤ  ਆਉਣ ਤੋ ਰੋਕਣ ਲਈ ਕੁੱਝ ਆਪਣਿਆਂ ਨੇ ਹੀ ਕੰਡੇ ਵਿਛਾਉਣੇ ਸੁਰੂ ਕਰ ਦਿੱਤੇ ਹਨ,ਜਿਸ ਦੀ ਕਬਾਇਦ ਬਾਕਾਇਦਾ ਲੁਕ ਆਉਟ ਨੋਟਿਸ ਜਾਰੀ ਕਰਵਾ ਕੇ ਸੁਰੂ ਵੀ ਕਰਵਾ ਦਿੱਤੀ ਗਈ ਹੈ,ਇਹ ਵਰਤਾਰਾ ਬੇਹੱਦ ਮੰਦਭਾਗਾ ਅਤੇ ਕੌਮੀ ਕਾਰਜਾਂ ਚ ਰੁਕਾਬਟਾਂ ਪੈਦਾ ਕਰਕੇ ਕਲੰਕ ਖੱਟਣ ਵਾਲਾ ਹੈ। ਗੁਰਬਾਣੀ ਦਾ ਫੁਰਮਾਨ ਹੈ “ਹੋਇ ਇਕਤਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।”ਸੋ ਗੁਰਬਾਣੀ ਦਾ ਸਿਧਾਂਤ ਸਿੱਖਾਂ ਨੂੰ ਆਪਸੀ ਗਿਲੇ ਛਿਕਵੇ ਮਿਲ ਬੈਠ ਕੇ ਦੂਰ ਕਰਨ ਦੀ ਤਕੀਦ ਕਰਦਾ ਹੈ, ਪਰੰਤੂ,ਸਿੱਖ ਗੁਰੂ ਦੇ ਅਮਲਾਂ ਤੋ ਆਕੀ ਹੋ ਰਹੇ ਹਨ,ਇਹੋ ਕਾਰਨ ਹੈ ਕਿ ਸਿੱਖ ਬਹਾਦਰ ਕੌਂਮ ਹੋਣ ਦੇ ਬਾਵਜੂਦ ਵੀ ਖੁਆਰੀਆਂ ਝੱਲ ਰਹੇ ਹਨ।ਕੌਮ ਦੇ ਵਿਰੋਧ ਚ ਭੁਗਤਣ ਵਾਲਿਆਂ ਨੂੰ ਇਹ ਭਰਮ ਦਿਲ ਦਿਮਾਗ ਚੋ ਕੱਢ ਦੇਣਾ ਚਾਹੀਦਾ ਹੈ ਕਿ ਲੋਕ ਉਹਨਾਂ ਦੀਆਂ ਕੌਮ ਵਿਰੋਧੀ ਸਾਜਸਾਂ ਤੋ ਅਣਜਾਣ ਹਨ,ਕਿਉਕਿ ਜੇਕਰ ਪੁਰਾਣੇ ਇਤਿਹਸ ਵਿੱਚ ਚੰਗੇ ਮਾੜੇ ਕਿਰਦਾਰ ਹੂ ਬ ਹੂ ਦਰਜ ਹੋਏ ਹਨ,ਤਾਂ ਵਰਤਮਾਨ ਦੇ ਗੁਨਾਹ ਵੀ ਇਤਿਹਾਸ ਤੋ ਛੁਪੇ ਨਹੀ ਰਹਿ ਸਕਣਗੇ,ਇਸ ਲਈ ਉਹਨਾਂ ਦੀਆਂ ਕੌਮ ਵਿਰੋਧੀ ਸਾਜਿਸਾਂ ਦੇ ਬਜਰ ਗੁਨਾਹਾਂ ਦੀ ਸਜਾ ਉਹਨਾਂ ਦੀਆਂ ਕੁਲਾਂ ਨੂੰ ਬਦਨਾਮੀ ਦੇ ਰੂਪ ਚ ਭੁਗਤਣੀ ਪਵੇਗੀ। ਸੁਆਰਥਾਂ,ਪਦਾਰਥਾਂ ਚ ਅੰਨੇ ਹੋਏ ਵਿਅਕਤੀ ਇਤਿਹਾਸ ਕਲੰਕਤ ਕਰਨ ਦੇ ਗੁਨਾਹਗਾਰ ਬਣ ਜਾਂਦੇ ਹਨ,ਜਿੰਨਾਂ ਦੇ ਗੁਨਾਹਾਂ ਦਾ ਭਾਰ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੀ ਕੰਡ ਨੂੰ ਉੱਚੀ ਨਹੀ ਉੱਠਣ ਦੇਵੇਗਾ। ਜੇਕਰ ਮਾੜੀ ਭਾਵਨਾ ਦੇ ਸ਼ਿਕਾਰ ਵਿਅਕਤੀ ਗੁਰੂ ਦੇ ਭੈਅ ਚ ਰਹਿਣ ਦੀ ਜੀਵਨ ਜਾਚ ਸਿੱਖ ਲੈਣ,ਤਾਂ ਯਕੀਨਣ ਕੌਂਮ ਉਜਲੇ ਭਵਿੱਖ ਵੱਲ ਸਫਲ ਕਦਮ ਪੁੱਟ ਸਕਦੀ ਹੈ। ਦੀਪ ਸਿੱਧੂ ਦੇ ਸਤਿਕਾਰਯੋਗ ਚਾਚਾ ਜੀ ਸਮੇਤ ਉਹਨਾਂ ਦਾ ਸਮੁੱਚਾ ਪਰਿਵਾਰ ਹੀ ਸਤਿਕਾਰ ਦਾ ਪਾਤਰ ਹੈ,ਪਰੰਤੂ ਦੀਪ ਸਿੱਧੂ ਦੇ ਨਾਮ ਤੇ ਨਿੱਜੀ ਲਾਹਾ ਲੈਣ ਖਾਤਰ ਜਥੇਬੰਦੀ ਚ ਦੋਫੇੜ ਪਾਉਣ ਵਾਲਿਆਂ ਤੋ ਸੁਚੇਤ ਹੋਣ ਦੀ ਲੋੜ ਹੈ। ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅਮਿ੍ਰਤਪਾਲ ਸਿੰਘ ਸਮੇਤ ਸਮੁੱਚੀ 16 ਮੈਂਬਰੀ ਕਮੇਟੀ ਦਾ ਵੀ ਫਰਜ ਬਣਦਾ ਹੈ ਕਿ ਉਹ ਦੀਪ ਸਿੱਧੂ  ਦੇ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਸੁਹਿਰਦ ਹੋਣ,ਓਥੇ ਪੰਥਕ ਵਿਹੜੇ ਚ ਵਿਦਵਤਾ ਦਾ ਚਾਨਣ ਵੰਡ ਰਹੇ ਉਹ ਵਿਦਵਾਨ,ਜਿੰਨਾਂ ਨਾਲ ਦੀਪ ਦੀ ਸਾਂਝ ਰਹੀ ਹੈ,ਉਹ ਵੀ ਇਸ ਜਥੇਬੰਦੀ ਨੂੰ ਮਜਬੂਤ ਅਤੇ ਇੱਕਜੁੱਟ ਕਰਨ ਲਈ ਯਤਨ ਕਰਨ,ਤਾਂ ਕਿ ਦੀਪ ਦੇ ਕੌਂਮੀ ਜਜਬਿਆਂ ਨਾਲ ਲਵਰੇਜ ਸੰਜੋਏ ਸੁਪਨਿਆਂ ਦੀ ਇਹ ਜਥੇਬੰਦੀ ਭਵਿੱਖ ਚ ਕੌਂਮ ਦੇ ਹਰਿਆਵਲ ਦਸਤੇ ਵਜੋ ਪਰਵਾਂਨ ਚੜ ਸਕੇ।
> ਬਘੇਲ ਸਿੰਘ ਧਾਲੀਵਾਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ