Wednesday, May 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅਦਾਲਤ ਵੱਲੋਂ ਹਮਲੇ ਦੇ ਇਕ ਦੋਸ਼ੀ ਜਸਪਾਲ ਸਿੰਘ ਨੂੰ 5 ਸਾਲ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ

May 27, 2022 05:28 AM

ਮਾਮਲਾ ਸ. ਹਰਨੇਕ ਸਿੰਘ ’ਤੇ ਹਮਲੇ ਦਾ
 ਅਦਾਲਤ ਵੱਲੋਂ ਹਮਲੇ ਦੇ ਇਕ ਦੋਸ਼ੀ ਜਸਪਾਲ ਸਿੰਘ ਨੂੰ 5 ਸਾਲ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ
-ਜੱਜ ਸਾਹਿਬ ਨੇ ਕਿਹਾ ਅਜਿਹੇ ਹਮਲਿਆਂ ਦੀ ਸਾਡੇ ਸਮਾਜ ਵਿਚ ਕੋਈ ਥਾਂ ਨਹੀਂ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 26 ਮਈ, 2022: 23 ਦਸੰਬਰ 2020 ਨੂੰ ਰੇਡੀਓ ਹੋਸਟ ਸ. ਹਰਨੇਕ ਸਿੰਘ ਉਤੇ ਉਸ ਵੇਲੇ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ, ਜਦੋਂ ਉਹ ਇਕ ਰੇਡੀਓ ਪ੍ਰੋਗਰਾਮ ਤੋਂ ਬਾਅਦ ਘਰ ਪਰਤ ਰਹੇ ਸਨ। ਉਨ੍ਹਾਂ ਦੇ ਸਰੀਰ ਉਤੇ ਤੇਜ਼ ਧਾਰ ਹਥਿਆਰਾਂ ਦੇ ਲਗਪਗ 40 ਵਾਰ ਹੋਏ ਸਨ। ਅੱਜ ਔਕਲੈਂਡ ਹਾਈਕੋਰਟ ਨੇ ਇਸ ਉਤੇ ਪਹਿਲਾ ਫੈਸਲਾ ਸੁਣਾਉਂਦਿਆਂ ਇਸ ਹਮਲੇ ਦੇ ਇਕ ਦੋਸ਼ੀ ਪਾਏ ਗਏ ਜਸਪਾਲ ਸਿੰਘ (41) ਨੂੰ ਪੰਜ ਸਾਲ ਤਿੰਨ ਮਹੀਨੇ ਦੀ ਜੇਲ੍ਹ ਸਜ਼ਾ ਸੁਣਾਈ ਹੈ। ਜਸਪਾਲ ਉਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਹਮਲੇ ਦੌਰਾਨ ਜਸਪਾਲ ਸਿੰਘ ਦਾ ਚੋਟ ਲੱਗਣ ਕਾਰਨ ਚਾਕੂ ਛੁੱਟ ਗਿਆ ਸੀ ਅਤੇ ਉਸਦਾ ਡੀ. ਐਨ. ਏ. ਉਥੇ ਰਹਿ ਗਿਆ ਸੀ। ਸ. ਹਰਨੇਕ ਸਿੰਘ ਦੇ ਧਾਰਮਿਕ ਰੇਡੀਓ ਪ੍ਰੋਗਰਾਮਾਂ ਨੂੰ ਲੈ ਕੇ ਕਈ ਵਾਰ ਕਮਿਊਨਿਟੀ ਦੀ ਵਿਚ ਇਤਰਾਜ਼ ਹੁੰਦਾ ਰਿਹਾ ਹੈ ਅਤੇ ਇਸਦਾ ਅਸਰ ਅੰਤਰਰਾਸ਼ਟਰੀ ਪੱਧਰ ਤੱਕ ਵੀ ਗਿਆ ਸੀ। ਇਹ ਸਾਰਾ ਕੁਝ ਅਦਾਲਤ ਨੇ ਵਿਚਾਰਿਆ ਹੋਵੇਗਾ ਪਰ ਮਾਣਯੋਗ ਜੱਜ ਨੇ ਇਹ ਗੱਲ ਜਰੂਰ ਕਹੀ ਹੈ ਕਿ ਅਜਿਹੇ ਹਮਲਿਆਂ ਦੀ ਸਾਡੇ ਸਮਾਜ ਵਿਚ ਕੋਈ ਥਾਂ ਨਹੀਂ ਹੈ। ਹਮਲੇ ਨਾਲ ਸਬੰਧਿਤ ਦੂਜੇ ਲੋਕਾਂ ਉਤੇ ਅਦਾਲਤੀ ਕਾਰਵਾਈ ਚੱਲਣੀ ਅਜੇ ਬਾਕੀ ਹੈ।

Have something to say? Post your comment

More From Punjab

ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਪਰੇਸਾਨ

Mohali Road Accident : ਸਕੂਟੀ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਸਿਰ 'ਤੇ ਚੜ੍ਹਿਆ ਪਹੀਆ; ਮੌਕੇ 'ਤੇ ਮੌਤ

CM ਮਾਨ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਕਿਸਾਨੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਹੋਏ ਸਨ ਇਕੱਠੇ

ਅਮਨ ਸਕੋਡਾ ਖਿਲਾਫ ਇਕ ਹੋਰ ਧੋਖਾਧੜੀ ਦਾ ਕੇਸ ਦਰਜ, ਸਬ-ਇੰਸਪੈਕਟਰ ਭਰਤੀ ਕਰਾਉਣ ਲਈ ਮਾਰੀ 70 ਲੱਖ ਦੀ ਠੱਗੀ

ਬਾਬਾ ਬੇਦੀ ਵਲੋਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਅਨੰਦਪੁਰ ਤੋਂ ਜਸਬੀਰ ਸਿੰਘ ਗੜੀ ਦੀ ਹਮਾਇਤ

ਪੰਜ ਪੰਚਾਇਤਾਂ ਦੀ ਅਗਵਾਈ ਹੇਠ ਪੁਲਿਸ ਚੌਂਕੀ ਦਾ ਤਾਲਾ ਖੁਲ੍ਹਾਉਣ ਲਈ ਧਰਨਾ ਪ੍ਰਦਰਸ਼ਨ, ਮੰਗ ਨਾ ਮੰਨੀ ਤਾਂ ਅਣਮਿਥੇ ਸਮੇਂ ਲਈ ਬੈਠਾਂਗੇ ਧਰਨੇ ’ਤੇ

ਪੰਜਾਬ ਦੇ DGP ਬਣੇ ਰਹਿਣਗੇ ਗੌਰਵ ਯਾਦਵ, CAT ਨੇ ਖ਼ਾਰਜ ਕੀਤੀ ਵੀਕੇ ਭਾਵਰਾ ਵੱਲੋਂ ਦਾਇਰ ਪਟੀਸ਼ਨ

ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਪਹਿਲੀ ਬਰਸੀ ਮੌਕੇ ਪੰਥਕ ਆਗੂਆਂ ਨੇ ਉਨਾਂ ਦੀ ਵਿਚਾਰਧਾਰਾ ਵੱਖਰਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦੇ ਪ੍ਰਣ ਨੂੰ ਦੁਹਰਾਇਆ

ਇੰਗਲੈਂਡ ਵਿੱਚ ਪੰਜਾਬੀਆਂ ਦੇ ਕਾਰਨਾਮੇ, ਪਿਤਾ ਦੇ 60ਵੇਂ ਜਨਮ ਦਿਨ ਦੀ ਪਾਰਟੀ ਬੁੱਕ ਕਰਨ ਗਿਆ ਰਿਸ਼ਤੇਦਾਰਾਂ ਨੇ ਕਰ ਲਿਆ ਅਗਵਾ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ