Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਭਾਈ ਜਗਦੀਸ਼ ਸਿੰਘ ਭੂਰਾ ਦੀ ਬੇਵਕਤੀ ਮੌਤ ਤੇ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ

May 18, 2022 11:01 PM

ਭਾਈ ਜਗਦੀਸ਼ ਸਿੰਘ ਭੂਰਾ ਦੀ ਬੇਵਕਤੀ ਮੌਤ ਤੇ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ
ਸਿੱਖ ਆਗੂਆਂ ਵੱਲੋਂ ਅਫਸੋਸ਼ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਲਾਵਤਨ ਸਿੰਘ ਆਗੂ ਭਾਈ ਜਗਦੀਸ਼ ਸਿੰਘ ਭੂਰਾ ਐਤਵਾਰ ਸਵੇਰੇ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ‘ਤੋਂ ਕੂਚ ਕਰ ਗਏ। ਬੈਲਜ਼ੀਅਮ ਸਿੱਖ ਕੌਸ਼ਲ ਦੇ ਪ੍ਰਧਾਨ ਭਾਈ ਭੂਰਾ ਪਿਛਲੇ ਕੁੱਝ ਸਾਲਾਂ ‘ਤੋਂ ਕੈਂਸਰ ਦੀ ਨਾਂਮੁਰਾਦ ਬਿਮਾਰੀ ‘ਤੋਂ ਪੀੜਤ ਸਨ ਜਿਸ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚਲਦਾ ਰਿਹਾ। ਦੋ ਕੁ ਮਹੀਨੇ ਪਹਿਲਾਂ ਉਹਨਾਂ ਨੂੰ ਹੋਏ ਕਰੋਨਾਂ ਬਾਅਦ ਮੰਜਾਂ ਮੱਲ ਲਿਆ ਤੇ ਫਿਰ ਨਹੀ ਉੱਠ ਸਕੇ। ਉਹਨਾਂ ਦਾ ਸਸਕਾਰ 25 ਮਈ ਨੂੰ ਕੀਤਾ ਜਾਵੇਗਾ ਤੇ ਆਂਤਮਿਕ ਸਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ ਵੀ 25 ਮਈ ਨੂੰ ਹੀ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਪਾਇਆ ਜਾਵੇਗਾ। ਭਾਈ ਭੂਰਾ ਅਪਣੇ ਪਿੱਛੇ ਧਰਮ ਪਤਨੀ ਸ੍ਰੀਮਤੀ ਵਰਿੰਦਰ ਕੌਰ ਅਤੇ ਦੋ ਪੁੱਤਰ ਹਰਜੋਤ ਸਿੰਘ ਅਤੇ ਮਨਜੋਤ ਸਿੰਘ ਛੱਡ ਗਏ। ਭਾਈ ਭੂਰਾ ਦੇ ਬੇਵਕਤੀ ਵਿਛੋੜੇ ਤੇ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਚੱਲ ਰਹੇ ਕੌਂਮੀ ਸੰਘਰਸ਼ ਲਈ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਹੈ। ਭਾਈ ਭੂਰਾ ਦੇ ਇਸ ਬੇਵਕਤੀ ਅਕਾਲ ਚਲਾਣੇ 'ਤੇ ਜਲਾਵਤਨ ਸਿੱਖ ਆਗੂ ਸਿਰਦਾਰ ਗਜਿੰਦਰ ਸਿੰਘ, ਕੌਮੀ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ, ਸਿੱਖ਼ਜ ਫਾਰ ਜਸਟਿਸ ਵੱਲੋਂ ਗੁਰਪਤਵੰਤ ਸਿੰਘ ਪੰਨੂੰ , ਭਾਈ ਅਵਤਾਰ ਸਿੰਘ ਪੰਨੂੰ, ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇਦਿਆਂ, ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ, ਅਮਰੀਕਾ, ਕਨੇਡਾ, ਬੈਲਜ਼ੀਅਮ, ਜਰਮਨੀ, ਇੰਗਲੈਂਡ ਅਤੇ ਫਰਾਂਸ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਾਰੀ ਬਿਆਨਾਂ ਵਿੱਚ ਭਾਈ ਜਗਦੀਸ਼ ਸਿੰਘ ਭੂਰਾ ਦੇ ਪਰਿਵਾਰ ਅਤੇ ਸੰਘਰਸ਼ ਦੇ ਸੰਗੀਆਂ ਸਾਥੀਆਂ ਨਾਲ ਅਫਸੋਸ਼ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਨ ਵਾਹਿਗੁਰੂ ਉਹਨਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।

Have something to say? Post your comment