Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਬਹੁਪੱਖੀ ਸਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ- ਮੋਨੇ ਵਾਲਾ

January 28, 2022 12:21 AM

ਬਹੁਪੱਖੀ ਸਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ- ਮੋਨੇ ਵਾਲਾ

ਹੋਸ਼ਿਆਰਪੁਰ ਜਿਲੇ ਦੇ ਇੱਕ ਪਿੰਡ ਮੋਨਾ ਕਲਾਂ ਤੋਂ ਸੰਬੰਧ ਰੱਖਦੇ ਮੋਨੇ ਵਾਲੇ ਨੇ ਆਪਣੇ ਗੀਤਕਾਰੀ
ਸਫ਼ਰ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ। ਜਿਵੇਂ ਕਿ ਬਚਪਨ ਵਿੱਚ ਓਹਨਾ ਨੂੰ ਬਹੁਤ ਚਾਅ ਚੜਦਾ
ਸੀ ਜਦੋਂ ਕਿਸੇ ਗੀਤ ਵਿੱਚ ਕਿਸੇ ਗੀਤਕਾਰ ਦਾ ਨਾਮ ਬੋਲਿਆ ਜਾਂਦਾ ਸੀ। ਉਨਾਂ ਦਿਨਾਂ ਵਿੱਚ ਦੇਬੀ
ਮਖਸੂਸਪੁਰੀ, ਬਲਵੀਰ ਬੋਪਾਰਾਏ ਆਦਿ ਗੀਤਕਾਰਾਂ ਦੇ ਗੀਤਾਂ ਤੋਂ ਉਹ ਬਹੁਤ ਪ੍ਰਭਾਵਿਤ ਰਹੇ। ਉਹ
ਉਨਾਂ ਦੇ ਲਿਖੇ ਗੀਤਾਂ ਵਿੱਚ ਆਪਣਾ ਨਾਮ ਜੋੜਕੇ ਗਾਉਣ ਦੀ ਕੋਸ਼ਿਸ਼ ਕਰਦੇ ਸਨ। ਹੋਲੀ ਹੋਲੀ
ਗੀਤਕਾਰੀ ਵੱਲ ਉਹਨਾਂ ਦਾ ਰੁਝਾਨ ਹੋਰ ਵੀ ਵੱਧਦਾ ਗਿਆ।ਇਸ ਖੇਤਰ ਵਿੱਚ ਕੁਝ ਸਾਲਾਂ ਦੀ
ਉਡੀਕ ਤੋਂ ਬਾਅਦ ਆਖਿਰਕਾਰ ਉਨਾਂ ਦੇ ਗੀਤ ਨੂੰ ਰਿਕਾਰਡ ਕੀਤਾ ਗਿਆ। ਉਹ ਇਸ ਬਾਰੇ ਗੱਲ
ਕਰਦੇ ਦੱਸਦੇ ਨੇ ਕਿ ਨਾਮੀ ਸੰਗੀਤਕਾਰ ਜੋੜੀ "ਦੇਸੀ ਕਰੂ" ਨੇ ਓਹਨਾ ਦਾ ਪਹਿਲਾ ਗੀਤ "ਦੇ ਕੇ
ਮਹਿੰਗਿਆ ਬਰੈਂਡਾਂ ਦੇ ਤੂੰ ਕਪੜੇ, ਮੁੰਡਾ ਕੀਤੇ ਮੁੱਲ ਨੀ ਲੈ ਲਿਆ" ਜੋਰਡਨ ਸੰਧੂ ਦੀ ਆਵਾਜ਼ ਵਿੱਚ
ਰਿਕਾਰਡ ਕੀਤਾ। ਇਸ ਤੋਂ ਬਾਅਦ ਗੀਤਾ ਬੈਂਸ ਉਨਾਂ ਨਾਲ ਗੱਲ ਕਰਦੇ ਕਰਦੇ ਮਿਸ ਪੂਜਾ ਨਾਲ ਕੰਮ
ਕਰਨ ਦਾ ਮੌਕਾ ਮਿਿਲਆ ਅਤੇ "ਪੂਜਾ ਕਿਵੇਂ ਆ" ਫਿਲਮ ਚ ਉਨਾਂ ਦੇ ਗੀਤ ਗਾਏ ਗਏ।ਇਥੇ
ਜ਼ਿਕਰਯੋਗ ਹੈ ਕਿ ਮੋਨੇ ਵਾਲਾ ਨੇ ਨੇ ਗੀਤਕਾਰੀ ਸਫ਼ਰ ਦੇ ਸ਼ੁਰੂ ਚ ਆਪਣਾ ਨਾਮ "ਕੁਮਾਰ ਸਨੀ"
ਰੱਖਿਆ ਸੀ। ਕਾਫੀ ਸਮੇਂ ਬਾਅਦ ਫੇਰ ਉਨਾਂ ਨੇ ਆਪਣਾ ਨਾਮ "ਮੋਨੇ ਵਾਲਾ" ਰੱਖਿਆ।ਵੈਸੇ ਤਾਂ ਮੋਨੇ
ਵਾਲਾ ਬਹੁਪੱਖੀ ਕਲਾ ਦੇ ਧਨੀ ਹਨ ਉਹ ਤਕਰੀਬਨ ਹਰ ਸਥਿਤੀ ਤੇ ਗੀਤ ਲਿਖਦੇ ਹਨ ਪਰ ਓਹਨਾ
ਨੂੰ ਰੋਮਾਂਸ, ਪ੍ਰੇਮ ਪਿਆਰ ਵਾਲੇ ਗੀਤ ਲਿਖਣਾ ਜ਼ਿਆਦਾ ਪਸੰਦ ਹੈ। ਉਹ ਰੂਹਦਾਰੀ ਨਾਲ ਢੂੰਘੀ ਸਾਂਝ
ਸਮਝਦੇ ਹਨ। ਖਾਲੀ ਸਮੇਂ ਵਿੱਚ ਵੀ ਉਹ ਸ਼ਾਇਰੀ ਸੁਨਣਾ, ਕਿਤਾਬਾਂ ਪੜਨਾ ਜਾਂ ਜਿਮ ਜਾਣਾ ਪਸੰਦ
ਕਰਦੇ ਹਨ।ਅੱਜ ਕੱਲ ਦੇਖਿਆ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਸ਼ਾਇਰੀ ਅਲੋਪ ਜਿਹੀ ਹੁੰਦੀ ਜਾ
ਰਹੀ ਹੈ। ਲੋਕੀ ਪੱਛਮੀ ਸਭਿਅਤਾ ਦੇ ਪ੍ਰਭਾਵ ਸਦਕਾ ਓਦਾਂ ਦਾ ਹੀ ਗਾਉਣਾ ਅਤੇ ਸੁਨਣਾ ਚਾਹੁੰਦੇ
ਹਨ। ਮਜਬੂਰਨ ਗੀਤਕਾਰ ਵੀ ਓਦਾਂ ਦਾ ਲਿਖਦੇ ਹਨ। ਮੋਨੇ ਵਾਲਾ ਇਸ ਚਾਲ ਰਹੇ ਰੁਝਾਨ ਤੋਂ
ਸਹਿਮਤ ਨਹੀਂ ਹਨ। ਉਹ ਹਮੇਸ਼ਾ ਚੰਗੀ ਗਾਇਕੀ ਅਤੇ ਗੀਤਕਾਰੀ ਦਾ ਸਮਰਥਨ ਕਰਦੇ ਹਨ। ਕੁਝ
ਗੀਤਕਾਰਾਂ ਜਿਵੇਂ ਹਰਮਨਜੀਤ, ਮਨਵਿੰਦਰ ਮਾਨ ਦਾ ਨਾਂ ਲੈ ਕੇ ਉਹ ਕਹਿੰਦੇ ਨੇ ਕਿ ਇਹ ਵੀ
ਗੀਤਕਾਰੀ ‘ਚ ਚੰਗਾ ਕੰਮ ਕਰ ਰਹੇ ਹਨ। ਲੋਕੀ ਚੰਗਾ ਲਿਿਖਆ, ਗਾਇਆ ਜ਼ਰੂਰ ਪਸੰਦ ਕਰਦੇ ਹੀ
ਹਨ।ਮੋਨੇ ਵਾਲਾ ਨੇ ਆਪਣੀ ਬਾਕਮਾਲ ਗੀਤਕਾਰੀ ਨਾਲ ਕਈ ਨਾਮੀ ਗਾਇਕਾਂ ਨਾਲ ਕੰਮ ਕੀਤਾ

ਹੈ। ਜਿਹਨਾਂ ਚੋਂ ਕੁਝ ਨਾਮ ਗਿੱਪੀ ਗਰੇਵਾਲ, ਸਿੰਗਾ, ਜੋਰਡਨ ਸੰਧੂ, ਮਿਸ ਪੂਜਾ, ਮੀਕਾ ਸਿੰਘ,
ਬੋਹੇਮੀਆ, ਬਾਦਸ਼ਾਹ, ਰੋਮੀ ਟਾਹਲੀ, ਮਲਕੀਤ ਸਿੰਘ, ਦਿਲਪ੍ਰੀਤ ਢਿੱਲੋਂ, ਗੁਲਾਬ ਸਿੱਧੂ, ਜੱਸੀ
ਸੋਹਲ ਮੁੱਖ ਹਨ। ਕੁਝ ਗੀਤ ਜਿਵੇਂ "ਖਰੇ ਖ਼ਰੇ ਖਰੇ ਜੱਟ ਬੱਲੀਏ" ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ,
"ਜਿਨ੍ਹਾਂ ਕੁ ਦਿਮਾਗ ਤੇਰਾ ਪੱਟ ਹੋਣੀਏ ਓਨਾ ਕੁ ਤਾਂ ਜੱਟ ਦਾ ਖ਼ਰਾਬ ਰਹਿੰਦਾ ਏ" ਮਿਸ ਪੂਜਾ ਦੀ
ਆਵਾਜ਼ ਵਿੱਚ, 100 ਗੁਲਾਬ ਅਤੇ ਲਾਈਫ ਲਾਈਨ, ਸਿੰਗਾ ਵੱਲੋਂ, ਨਹੀਂ ਨੱਚਣਾ, ਮਲਕੀਤ ਸਿੰਘ
ਅਤੇ ਹੋਰ ਵੀ ਗੀਤ ਬਹੁ ਚਰਚਿਤ ਹੋਏ।ਸਾਲ 2022 ਵਿੱਚ ਉਨਾਂ ਦੇ ਹੋਰ ਵੀ ਕਈ ਗੀਤ ਰਿਲੀਜ਼
ਹੋਣ ਦੀ ਤਿਆਰੀ ਵਿੱਚ ਹਨ।

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ