Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਫ਼ਿਲਮ ਅਦਾਕਾਰ- ਲਖਵਿੰਦਰ ਸਿੰਘ

January 22, 2022 11:58 PM
ਫ਼ਿਲਮ ਅਦਾਕਾਰ- ਲਖਵਿੰਦਰ ਸਿੰਘ
 
ਅੱਜ ਪੀ. ਟੀ .ਸੀ . ਪੰਜਾਬੀ ਗੋਲਡ ਤੇ ਪ੍ਰਸਾਰਿਤ ਹੋਈ ਪੰਜਾਬੀ  ਫ਼ਿਲਮ" ਢੋਲ ਰੱਤੀ " ਨੂੰ ਦੇਖਣ ਦਾ ਮੌਕਾ ਮਿਲਿਆ । ਮੈਂ ਸਾਰੀ ਫ਼ਿਲਮ ਸ਼ੁਰੂ ਤੋਂ ਅਖੀਰ ਤੱਕ ਦੇਖੀ ।ਸਾਰੇ ਦੇ ਸਾਰੇ ਪਾਤਰਾਂ ਦਾ  ਕੰਮ ਬਹੁਤ ਸ਼ਲਾਘਾਯੋਗ ਸੀ । ਉਨ੍ਹਾਂ ਵਿਚੋਂ ਮੇਰੇ ਛੋਟੇ ਵੀਰ ਲਖਵਿੰਦਰ ਸਿੰਘ ਜੋ ਫ਼ਿਲਮ ਦਾ ਮੁੱਖ ਪਾਤਰ ਸੀ ਤੇ ਇੱਕ ਨਾਇਕ ਵਜੋਂ ਲਖਵਿੰਦਰ ਦੁਆਰਾ ਨਿਭਾਇਆ' ਢੋਲ ' ਦਾ ਕਿਰਦਾਰ ਬਾਕਮਾਲ ਸੀ । ਫ਼ਿਲਮ ਦੇਖ ਕੇ ਐਦਾਂ ਮਹਿਸੂਸ ਹੋਇਆ ਕਿ ਇਹ ਕਿਰਦਾਰ ਜਿਵੇਂ  ਲਖਵਿੰਦਰ ਲਈ ਹੀ ਬਣਿਆ ਹੋਵੇ । ਉਸਨੇ ਆਪਣੇ ਕਿਰਦਾਰ ਨਾਲ ਸੱਚਮੁੱਚ ਹੀ ਨਿਆਂ ਕੀਤਾ ਹੈ । ਲਖਵਿੰਦਰ ਤੇ ਮੇਰੀ ਇਹ ਦੋਸਤੀ  ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਮੁੰਬਈ ਇਕ ਵਾਰ ਮੇਰੇ ਪਰਮ ਮਿੱਤਰ ਹਰਜੀਤ ਵਾਲੀਆ ਨੇ    ਮੇਰੀ ਪਹਿਲੀ ਵਾਰ ਸਾਲ  2008 ਵਿੱਚ ਲੋਖੰਡਵਾਲਾ ਕੰਪਲੈਕਸ ਦੇ ਇਕ ਕੌਫ਼ੀ ਹਾਊਸ ਵਿੱਚ ਇਕ ਖ਼ੂਬਸੂਰਤ ਪੰਜਾਬੀ ਮੁੰਡੇ ਨਾਲ ਜਾਣ -ਪਛਾਣ ਕਰਾਉਂਦੇ ਹੋਏ ਕਿਹਾ ,"ਮੰਗਤ ਯਾਰ ! ਇਹ ਆਪਣਾ ਛੋਟਾ ਵੀਰ ਲਖਵਿੰਦਰ ਹੈ ਜੋ ਕਿ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿਚ ਕੰਮ ਕਰ ਰਿਹਾ ਹੈ ,ਬਹੁਤ ਹੀ ਜਾਹੀਨ ਤੇ ਮਿਲਣਸਾਰ ਸੁਭਾਅ ਦਾ ਮਾਲਕ ਹੈ।" ਮੈਂ ਉਸ ਦੀ ਦਿੱਖ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ । ਉਸ ਤੋਂ ਬਾਅਦ ਬਹੁਤ ਵਾਰੀ ਇਸ ਨਾਲ ਮੁਲਾਕਾਤਾਂ ਦਾ ਸਬੱਬ ਬਣਿਆ ਤੇ ਇਸ ਨੇ ਆਪਣੀਆਂ ਕਈ ਫਿਲਮਾਂ ਦੇ ਸੈੱਟ ਤੇ ਵੀ ਖ਼ਾਸ ਤੌਰ ਤੇ ਸੱਦਾ ਭੇਜਿਆ ਜਿੰਨ੍ਹਾਂ ਵਿਚੋਂ  ਮੈਂ ਦੇਵੀ ਸ਼ਰਮਾ ਦੀਆਂ ਦੋ ਫ਼ਿਲਮਾਂ 'ਕੰਟਰੀ ਸਾਈਡ ਗੁੰਡੇ'ਤੇ 'ਹਵੇਲੀ ਇਨ ਟਰੱਬਲ' ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਉਥੇ ਹੀ ਸੀ  ਤੇ ਜਦੋਂ ਵੀ ਸੈੱਟ ਤੇ ਮੈਂ ਜਾਂਦਾ ਸੀ ਲਖਵਿੰਦਰ ਨੇ 'ਭਾਜੀ-  ਭਾਜੀ' ਕਹਿੰਦੇ ਜੱਫ਼ੀ ਪਾ ਲੈਣੀ ।  ਇਸ ਵਿਚ ਉਸਦੀ ਅਪਣੱਤ ਤੇ ਪਿਆਰ ਸਾਫ਼ ਨਜ਼ਰ ਆਉਂਦਾ ਸੀ। ਸ਼ਾਲਾ ! ਮੇਰਾ ਇਹ ਛੋਟਾ ਵੀਰ ਹੋਰ ਵੀ ਤਰੱਕੀਆਂ ਕਰੇ । 
ਆਮੀਨ !
ਮੰਗਤ ਗਰਗ 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ