Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਇੰਟਰਨੈਸ਼ਨਲ ਅਸਟਰੌਲੋਜੀ ਫੈਡਰੇਸ਼ਨ ਯੂਐਸਏ ਨੇ ਨੂਰਮਹਿਲ ਦੇ ਪ੍ਰਸਿੱਧ ਜਿੳਤਿਸ਼ੀ ਕੇ.ਪੀ ਸਿੰਘ ਨੂੰ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਨਿਵਾਜਿਆਂ

January 03, 2022 10:29 PM

ਇੰਟਰਨੈਸ਼ਨਲ ਅਸਟਰੌਲੋਜੀ ਫੈਡਰੇਸ਼ਨ ਯੂਐਸਏ ਨੇ ਨੂਰਮਹਿਲ ਦੇ ਪ੍ਰਸਿੱਧ ਜਿੳਤਿਸ਼ੀ ਕੇ.ਪੀ ਸਿੰਘ ਨੂੰ ਲਾਈਫ਼ ਟਾਈਮ ਐਚੀਵਮੈਂਟ ਐਵਾਰਡ ਨਾਲ ਨਿਵਾਜਿਆਂ 


ਨਿਊਯਾਰਕ, 3 ਜਨਵਰੀ (ਰਾਜ ਗੋਗਨਾ ): ਅਮਰੀਕਾ ਵਿੱਚ ਸਥਿੱਤ ਦੁਨੀਆਂ ਭਰ ਦੇ ਸਭ ਤੋਂ ਮਿਆਰੀ ਜਿਓਤਿਸ਼ੀਆਂ ਦੀ ਸੰਸਥਾ ਜਿਸ ਦਾ ਨਾਂ  ‘ਇੰਟਰਨੈਸ਼ਨਲ ਅਸਟਰੌਲੋਜੀ ਫੈਡਰੇਸ਼ਨ ਇੰਕ: INC ਯੂਐਸਏ’ ਹੈ। ਜਿਸ ਨੇ ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪ੍ਰਸਿੱਧ ਜਿਓਤਿਸ਼ੀ ਡਾ: ਕੇ.ਪੀ. ਸਿੰਘ ਨੂਰਮਹਿਲ ਦੇ ਨਾਂ ਸ਼ਮਾਲ ਜਾਣੇ ਜਾਂਦੇ ਜੋ ਜਿਓਤਿਸ਼ ਦੇ ਖੇਤਰ ਵਿੱਚ ਜਿੰਨਾਂ ਨੂੰ 40 ਸਾਲ ਦੇ  ਤਜਰਬੇ ਅਤੇ ਪ੍ਰਾਪਤੀਆਂ ਦੇ ਆਧਾਰ ‘ਤੇ ‘ਲਾਈਫ ਟਾਈਮ ਐਚੀਵਮੈਂਟ ਐਵਾਰਡ’ ਨਾਲ ਨਿਵਾਜਿਆ ਗਿਆ ਹੈ। ਸ਼੍ਰੀ ਕੇ.ਪੀ. ਸਿੰਘ ਜੋ ਅੱਜਕੱਲ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਹਨ ਜਿੱਥੇ ਉਹ ਮਈ ਮਹੀਨੇ ਤੱਕ ਰਹਿਣਗੇ। ਇਸ ਵਿਸ਼ਾਲ ਸੰਸਥਾ ਦਾ ਰਜਿਸਟਰਡ ਦਫ਼ਤਰ ਅਮਰੀਕਾ ਦੀ ਵਾਇਓਮਿੰਗ  ਸਟੇਟ  ਵਿੱਚ ਹੈ ਅਤੇ ਕਾਰਪੋਰੇਟ ਦਫ਼ਤਰ ਅਮਰੀਕਾ ਦੇ ਸੂਬੇ ਫਲੋਰਿਡਾ ਵਿੱਚ ਹੈ। ਜਦਕਿ ਭਾਰਤ ਵਿੱਚ ਇਸ ਸੰਸਥਾ ਦਾ ਸੰਪਰਕ ਦਫ਼ਤਰ ਕੋਚੀਨ ਕੇਰਲਾ ਵਿਖੇ ਹੈ। ਫੈਡਰੇਸ਼ਨ ਦੀ ਅਮਰੀਕਨ ਪ੍ਰੈਜ਼ੀਡੈਂਟ ਮੈਡਮ ਪੈਗੀ ਵਿਲਮੌਟ ਬੇਕਰ, ਚੇਅਰਪਰਸਨ ਮੈਡਮ ਡੀ. ਵਾਇਨੇ, ਭਾਰਤ ਦੇ ਪ੍ਰੈਜ਼ੀਡੈਂਟ ਡਾ. ਸ਼ੰਕਰ ਨਾਰਾਇਨਣ ਸ਼ਰਮਾ, ਨੈਸ਼ਨਲ ਵਾਈਸ-ਪ੍ਰੈਜ਼ੀਡੈਂਟ ਡਾ. ਨੰਦ ਕਿਸ਼ੋਰ ਪੁਰੋਹਿਤ (ਸਾਬਕਾ ਮੰਤਰੀ ਉੱਤਰਾਖੰਡ ਸਰਕਾਰ) ਅਤੇ ਡਾਇਰੈਕਟਰ ਡਾ: ਦੇਵਾਕਰਨ ਦੇ ਦਸਤਖਤਾਂ ਨਾਲ ਉਹਨਾਂ ਨੂੰ ਇਸ ਫੈਲੋਸ਼ਿੱਪ ਸੰਬੰਧੀ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਅਸਟਰੌਲੋਜੀਕਲ ਫੈਡਰੇਸ਼ਨ ਦਾ ਕੋਈ ਵੀ ਮੈਂਬਰ ਝੋਲ਼ਾ ਛਾਪ ਜਿਓਤਿਸ਼ੀ ਨਹੀਂ ਹੈ ਸਗੋਂ ਸਾਰੇ ਹੀ ਉੱਚ ਸਿੱਖਿਆ ਪ੍ਰਾਪਤ ਜਿੰਨਾਂ ਵਿੱਚ ਡਾਕਟਰ, ਵਕੀਲ,ਇੰਜੀਨੀਅਰ ਅਤੇ ਆਫੀਸਰ ਵਗੈਰਾ ਹਨ। ਜਿਹਨਾਂ ਦੀਆਂ ਜਿਓਤਿਸ਼ ਦੇ ਖੇਤਰ ਵਿੱਚ ਅਣਗਿਣਤ ਪ੍ਰਾਪਤੀਆਂ ਹਨ। ਅਤੇ ਉਹਨਾਂ ਵੱਲੋ ਕੀਤੀ ਗਈ ਰਿਸਰਚ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਇਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਜਿਓਤਿਸ਼ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਦੇ ਉੱਪਰ ਕਈ ਕਿਤਾਬਾਂ ਵੀ ਲਿਖਿਆਂ ਹਨ।
 

Have something to say? Post your comment