Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਨਾਨਕ ਦੀਆ ਸਿੱਖਿਆਵਾ ਪ੍ਰਤੀ ਸੱਚੀ ਸਰਧਾ ਦੀ ਲ਼ੋੜ

November 18, 2021 11:28 PM

ਨਾਨਕ ਦੀਆ ਸਿੱਖਿਆਵਾ ਪ੍ਰਤੀ ਸੱਚੀ ਸਰਧਾ ਦੀ ਲ਼ੋੜ 

                   (ਗੁਰ ਨਾਨਕ ਪੁਰਬ ਵਿਸੇਸ)
       ਗੁਰੂ ਨਾਨਕ ਸਭ ਧਰਮਾ ਦੇ ਸਾਝੇ ਗੁਰੂ ਸਨ । ਉਹਨਾ ਹਮੇਸਾ ਹੀ ਕੁਲ ਆਲਮ ਦੇ ਭਲੇ ਦੀ ਕਾਮਨਾ ਕੀਤੀ । ਸਿੱਖ ਧਰਮ ਦੇ
ਮੋਢੀ ਹੋਣ ਦੇ ਨਾਲ ਉਹ ਇਕ ਕ੍ਰਾਂਤੀਕਾਰੀ ਧਾਰਨਾ  ਦੇ ਵੱਡੇ ਅਨੁਆਈ ਵੀ ਹੋਏ । ਜਿਨਾ ਨੇ ਆਪਣੀ ਆਭਾ ਦੇ ਸਦਕੇ ਸਮਾਜ ਵਿੱਚ
ਸਕਾਰਾਤਮਕ ਬਦਲਾਉ ਦੀ ਦ੍ਰਿਸਟੀ ਨਾਲ ਬਾਣੀ ਰਚੀ ਤੇ ਵਿਖਿਆਣ ਕੀਤਾ । ਜਿਸ ਨਾਲ ਉਹ ਸਮੁੱਚੀ ਦੁਨੀਆ ਦਾ ਭਲਾ ਲੋਚਦੇ
ਹੋਏ ਜਾਤ,ਧਰਮ,ਨਸ਼ਲ ਤੇ ਸਰਹੱਦਾ ਦੀਆ ਬੰਧਸਾ ਨੂੰ ਕੋਹਾ ਦੂਰ ਰੱਖਿਆ । 30 ਸਾਲ ਦੁਨੀਆ ਦੇ ਵੱਖ-2 ਦੇਸਾ ਵਿੱਚ ਅਲੌਕਿਕ
ਬਾਣੀ ਦੇ ਨਾਲ ਜਗਤ ਭਲਾਈ ਦਾ ਸਨੇਹਾ ਦਿੰਦੇ ਰਹੇ । ਇਸ ਦੌਰਾਨ ਉਹ ਸ੍ਰੀ ਲੰਕਾ ,ਨੇਪਾਲ ,ਤਿੱਬਤ ,ਸਿੱਕਮ,ਮੱਕਾ
,ਬਗਦਾਦ,ਚੀਨ,ਮੁਲਤਾਨ,ਪਕਿਸਤਾਨ, ਦੇ ਨਾਲੋ ਨਾਲ ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ ,ਗੁਜਰਾਤ ,ਹਰਿਦੁਆਰ ,ਦਿੱਲੀ
,ਕਸਮੀਰ ਅਤੇ ਹੋਰ ਅਨੇਕਾ ਸ਼ਹਿਰਾ ਵਿੱਚ ਯਾਤਰਾਂਵਾ ਕੀਤੀਆ ।  ਬਾਬੇ ਨਾਨਕ ਨੂੰ ਨੇਪਾਲ ਵਿੱਚ ਰਿਸ਼ੀ ਨਾਨਕ ,ਤਿੱਬਤ ਵਿੱਚ
ਨਾਨਕ ਲਾਮਾਂ,ਮੱਕੇ 'ਚ ਵਲੀ ਹਿੰਦ ,ਬਗਦਾਦ ਨਾਨਕ ਪੀਰ ਤੋ ਇਲਾਵਾ ਹੋਰ ਵੀ ਅਨੇਕਾ ਨਾਵਾਂ ਨਾਲ ਆਪਣਾ ਗੁਰੂ ਸਮਝ ਕੇ
ਅਪਣਇਆ ।
        ਪੰਜਾਬ ਨੂੰ ਵਿਗੜੀ ਸਿਆਸੀ ਖੇਡ ਨਾਲ ਹਰ ਪਾਸੇ ਤੋ ਮਾਰਾ ਪੈ ਰਹੀਆ ਖੁਦਕੁਸੀਆ ,ਨਸ਼ਿਆ ਦਾ ਕਹਿਰ, ਕਰਜੇ ਹੋਰ ਅਨੇਕਾ
ਅਲਾਮਤਾ 'ਚ ਘਿਰਿਆ ,ਤਾ ਬਾਕਿਆ ਹੀ ਜਾਪਦਾ ਹੈ " ਕ੍ਰਿਤ ਕਰੋ ,ਨਾਮ ਜਪੋ ਤੇ ਵੰਡ ਛਕੋ  ਦੇ ਸੰਕਲਪ ਨਾਲ ਜਿਵੇ " ਕਲ ਤਾਰਨ
ਗੁਰ ਨਾਨਕ ਆਏ " ਦੀ ਲੋੜ ਹੈ । ਸੰਸਾਰ ਕੋਨੋ ਤੋ ਲੈ ਕੇ ਪੰਜਾਬ ਦੇ ਹਰ ਗੁਰਦੁਵਾਰੇ ਵਿੱਚ ਨਾਨਕ ਨੂੰ ਸਮਰਪਿਤ ਲੰਗਰ, ਕੀਰਤਨ,
ਸਜਾਵਟਾ ਤੇ ਫੇਰੀਆ ਵਾਸਤੇ ਅਥਾਹ ਧੰਨ ਇਕੱਠਾ ਕਰ ਸੰਗਤ ਦੀ ਸੇਵਾ  ਹੁੰਦੀ ਹੈ ।  ਜੇ ਇਸ ਸਭ ਕੁਝ ਦੇ ਨਾਲ ਉਹਨਾ ਵਲੋ ਦੱਸੇ
ਜਿੰਦਗੀ ਦੀ ਸਫਲਤਾ ਤੇ ਸਾਂਤੀ ਨਾਲ ਲਿਬਰੇਜ ਉਪਦੇਸ " ਕ੍ਰਿਤ ਕਰੋ ,ਨਾਮ ਜਪੋ ਤੇ ਵੰਡ ਛਕੋ " ਦੀ ਪੂਰਨ ਵਿਆਖਿਆ ਤੇ
ਸਿੱਖਿਆਵਾ  ਦੇ ਕਿਤਾਬਚੇ ਹਰ ਮਨੁੱਖ ਤੱਕ ਪਹੁੰਚਾਏ ਜਾਦੇ ਤਾ ਜੋ ਸਮੇ ਦੀ ਮਾਰੀ ਜਨਤਾ ਸਹੀ ਮਾਰਗ ਦਰਸ਼ਨ ਕਰ ਸਕੇ ।
ਪੰਜਾਬੀਆ ਨੇ ਹਮੇਸਾ ਹੀ ਮੁਸਕਲਾ ਦੇ ਹੱਲ਼ ਕੱਢਣ ਲਈ ਬਾਣੀ ਦੀ ਓਟ ਲੈ ਕੇ ਸੰਸਾਰ ਦਾ ਭਲਾ ਕੀਤਾ । ਜਿਸ ਦੀ ਵੱਡੀ ਉਦਾਹਰਨ
ਲੰਗਰ ਪ੍ਰਥਾ ਦੇ ਨਾਲ ਖਾਲਸਾ ਏਡ ਵਲੋ ਸੰਸਾਰ ਭਰ ਵਿੱਚ ਲੋਕਾ ਨੂੰ ਅਨੇਕਾ ਮੁਸਕਲਾ ਸਮੇ ਬਿਨਾ ਕਿਸੇ ਭੇਦ-ਭਾਵ ਤੋ ਸੇਵਾ ਨਿਭਾਈ
ਤੇ ਨਿਭਾ ਰਹੇ ਹਨ । ਸਮੇ ਦੇ ਨਾਲ ਇਸ ਪ੍ਰਥਾ ਦੇ ਘੇਰੇ ਨੂੰ ਵਡੇਰੇ ਕਰ ਦਿਆ ਸਿੱਖ ਕੌਮ ਨੇ ਇਸ ਵਿੱਚ ਲੋੜ ਅਨੁਸਾਰ
ਦਵਾਈਆ,ਕੱਪੜੇ ,ਕਿਤਾਬਾ,ਬੂਟੇ ਤੇ ਮੈਡੀਕਲ ਸੇਵਾਵਾਂ ਨੂੰ ਵੀ ਲੰਗਰ ਵਿੱਚ ਸਾਮਿਲ ਕਰ ਲਿਆ । 
            ਪੈਸੇ ਦੀ ਅੰਨੀ ਦੌੜ ਨੇ ਮਨੁੱਖ ਬੁੱਧੀ ਭ੍ਰਿਸਟ ਕਰ ਦਿੱਤਾ । ਉਹਨਾ  ਨਾਨਕ ਦੇ ਉਪਦੇਸਾ ਨੂੰ ਵਿਸਾਰ ਸਾਫ ਸੁਧਰੇ ਜੀਵਨ
ਲਈ ਕੁਦਰਤ ਨੇ ਬਖਸੇ ਅਨਮੋਲ ਖਜਾਨੇ ਹਵਾ,ਪਾਣੀ ਤੇ ਧਰਤੀ ਨੂੰ ਵੀ ਨਹੀ ਬਖਸਿਆ । ਸਰਕਾਰਾ ਨੇ ਵਿਕਾਸ ਦੇ ਨਾਮ ਤੇ ਪੰਜਾਬ

ਕੀ ਪੂਰੇ ਭਾਰਤ ਦੀਆ ਸ਼ੜਕਾ ਰੁੰਡ-ਮੁਰੰਡ ਕਰ ਦਿੱਤੀਆ, ਸੁੰਦਰ ਤੇ ਸੁਰੱਖਿਤ ਘਰਾ ਦਾ ਆੜ ਹੇਠ ਬਿਲਡਰਾ ਅਤੇ ਪੂਜੀਪਤੀਆ ਨੇ
ਵਾਹੀ ਯੋਗ ਜਮੀਨ ਨੂੰ ਕੰਕਰੀਟ ਦੇ ਜੰਗਲ ਬਣਾਉਣ ਵਿੱਚ ਕੋਈ ਕਸਰ ਨਹੀ ਛੱਡੀ । ਜਦੋ ਬਾਬੇ ਨਾਨਕ ਨੇ ਇਹਨਾ ਦੀ ਤੁਲਨਾ "
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ " ਦੇ ਬਰਾਬਰ ਰੱਖ ਕੇ ਪੂਜਣ ਯੋਗ ਸਤਿਕਾਰ ਬਖਸਿਆ ਸੀ । ਲੋਕੀ ਕਲੋਨੀਆ ਕੱਟਣ
ਨਾਲ ਪੈਸਾ ਦੀ ਬਹੁਤਾਤ ਨੇ ਮਾਨਵੀ ਸਾਝਾ ਨੂੰ ਖੋਰਾ ਲਗਾਇਆ । ਜਵਾਨੀ ਨੂੰ ਨਸ਼ੇ ਵੱਲ ਧਕੇਲਿਆ ਹੈ ।ਸਿਆਸੀ ਸੈਅ ਨਾਲ ਗੈਰ
ਕਨੂੰਨੀ ਫੈਕਟਰੀਆ ਦਾ ਗੰਧਲਾ ਪਾਣੀ ਤੇ ਧੂਏ ਨਾਲ ਵਾਤਾਵਰਨ ਪਲੀਤ ਹੋਇਆ । 
            ਪੰਜਾਬ ਦੀ ਤਰਾਸਦੀ ਵਾਲੀ ਤਸਵੀਰ ਕਿਸੇ ਤੋ ਛਿਪੀ ਨਹੀ । ਹਰ ਰੋਜ ਅਖਬਾਰਾ ਦੀਆ ਖਬਰਾ ਤੇ ਸਰਕਾਰੀ ਅੰਕੜੇ
ਇਸਦੀ ਤਾਕੀਦ ਕਰਦੇ ਹਨ । ਕਿ ਕਿਵੇ ਨਸ਼ੇ ,ਕਰਜੇ ਤੇ ਬੇਰੁਜਗਾਰੀ ਕਾਰਨ ਹਜਾਰਾ ਹੀ ਲੋਕ ਇਸ ਜਹਾਨੋ ਰੁਖਸਤ ਕਰ ਰਹੇ ਹਨ ।
ਕੀ ਸਾਡੇ ਗੁਰੂਆ ਪੀਰਾ ਦੀ ਬਾਣੀ ਅਜਿਹੇ ਸਮਾਜ ਦਾ ਰਚੇਤਾ ਹੈ ? ਸਮਾਜਿਕ ਤੇ ਕੁਦਰਤ ਦੇ ਵਿਗੜ ਚੁੱਕੇ  ਘੇਰੇ ਨੂੰ ਅਲਾਹੀ ਬਾਣੀ
ਦੇ ਦਰਸਾਏ ਰਾਹਾ ਤੇ ਚੱਲ ਕੇ ਸਵਾਰਨ ਦਾ ਉਪਰਾਲਾ ਕੀਤੇ ਜਾਣ । ਤਾ ਜੋ ਆਉਣ ਵਾਲੀਆ  ਪੀੜੀਆ ਦਾ ਭਵਿੱਖ ਖੁਸ਼ਹਾਲ ਤੇ
ਬੇਹਤਰ ਹੋਵੇ । ਗੁਰੂ ਨਾਨਕ ਦੀਆ ਸਿੱਖਿਆਵਾ ਨੂੰ ਕੁਲ ਦੁਨੀਆ ਤੱਕ ਪਹੁੰਚਾਉਣਾ ਤੇ ਆਪਨਾਉਣਾ ਹੀ ਸੱਚੀ ਸਰਧਾ ਦੇ ਪ੍ਰਤੀਕ
ਹੋਵੇਗੇ ।     
ਧੰਨਵਾਦ ਸਹਿਤ

Have something to say? Post your comment

More From Article

ਮਨਮੋਹਨ ਸਿੰਘ ਦਾਊਂ ਦਾ ਕਾਵਿ ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਸੰਵੇਦਨਸ਼ੀਲਤਾ ਦਾ ਪ੍ਰਤੀਕ  -- ਉਜਾਗਰ ਸਿੰਘ   

ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਕ੍ਰਿਤ੍ਰਿਮ ਬੁੱਧੀ ਦੀ ਭੂਮਿਕਾ

ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਕ੍ਰਿਤ੍ਰਿਮ ਬੁੱਧੀ ਦੀ ਭੂਮਿਕਾ

ਚੰਡੀਗੜ੍ਹ: ਸੁੰਦਰਤਾ, ਯੋਜਨਾ ਤੇ ਆਧੁਨਿਕਤਾ ਦਾ ਮਿਲਾਪ --- ਗੁਰਭਿੰਦਰ ਗੁਰੀ

ਚੰਡੀਗੜ੍ਹ: ਸੁੰਦਰਤਾ, ਯੋਜਨਾ ਤੇ ਆਧੁਨਿਕਤਾ ਦਾ ਮਿਲਾਪ --- ਗੁਰਭਿੰਦਰ ਗੁਰੀ

ਐਲੋਪੇਸੀਆ

ਐਲੋਪੇਸੀਆ

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ---  ਡਾ. ਸਤਿੰਦਰ ਪਾਲ ਸਿੰਘ

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ---  ਡਾ. ਸਤਿੰਦਰ ਪਾਲ ਸਿੰਘ

ਨੇਪਾਲ ਵਿੱਚ ਹਿੰਸਾ ਦੇ ਕਾਰਣ ਅਤੇ ਸੰਭਾਵਿਤ ਸਮਾਧਾਨ

ਨੇਪਾਲ ਵਿੱਚ ਹਿੰਸਾ ਦੇ ਕਾਰਣ ਅਤੇ ਸੰਭਾਵਿਤ ਸਮਾਧਾਨ

ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਕਾਰ ਵੱਧਦਾ ਫਾਸਲਾ

ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿਚਕਾਰ ਵੱਧਦਾ ਫਾਸਲਾ

ਕਮਾਲ ਦੀ ਗੁਰਬਾਣੀ: ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥

ਕਮਾਲ ਦੀ ਗੁਰਬਾਣੀ: ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥

ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ  ---  ਉਜਾਗਰ ਸਿੰਘ   

ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ ---  ਉਜਾਗਰ ਸਿੰਘ