Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਟੀਐਸਪੀਐਲ ਨੇ ਕਰਵਾਇਆ ਅਕਾਲ ਅਕੈਡਮੀ ਦੇ ਇੱਕ ਬਲਾਕ ਦਾ ਨਿਰਮਾਣ

October 08, 2021 10:48 PM

ਟੀਐਸਪੀਐਲ ਨੇ ਕਰਵਾਇਆ ਅਕਾਲ ਅਕੈਡਮੀ ਦੇ ਇੱਕ ਬਲਾਕ ਦਾ ਨਿਰਮਾਣ

 

  ਮਾਨਸਾ 8 ਅਕਤੂਬਰ (ਨਾਨਕ ਸਿੰਘ ਖੁਰਮੀ)ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੇ ਸਮਾਜਿਕ ਪਹਿਲ ਕਰਦਿਆਂ ਪਿੰਡ ਜਗਾਰਾਮ ਤੀਰਥ ਦੇ ਅਕਾਲ ਅਕੈਡਮੀ ਦੇ ਵਿਸਥਾਰ ਨਾਲ ਇੱਕ ਬਲਾਕ ਦਾ ਨਿਰਮਾਣ ਕਰਵਾਇਆ। ਇਸ ਬਲਾਕ ਵਿੱਚ 40 ਵਿਦਿਆਰਥੀ ਪ੍ਰਤੀ ਕਲਾਸ ਦੀ ਸਮਰੱਥਾ ਵਾਲੀਆਂ 4 ਸ਼੍ਰੇਣੀਆਂ ਸ਼ਾਮਿਲ ਹਨ।ਗੁਣਵੰਨਤਾ ਪੂਰਨ ਸਿੱਖਆ ਪ੍ਰਦਾਨ ਕਰਨ ਦੀ ਦਿਸ਼ਾ ਚ ਟੀਐਸਪੀਐਲ ਦੀ ਇਸ ਪਹਿਲ ਦਾ ਵਧੀਆ ਨਤੀਜਾ ਹੋਵੇਗਾ। ਇਸ ਨਵੇਂ ਬਲਾਕ ਦੇ ਨਿਰਮਾਣ ਨਾਲ ਸਕੂਲ ਦੀ ਸਮਰੱਥਾ ਵਧਾਉਣ ਤੇ ਆਸ ਪਾਸ ਦੇ ਪਿੰਡਾਂ ਦੇ ਸੈਂਕੜੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਅਕਾਲ ਅਕੈਡਮੀ ਜਗ੍ਹਾ ਰਾਮ ਤੀਰਥ ਅੰਗਰੇਜੀ ਮਾਧਿਅਮ ਵਾਲੇ ਸਕੂਲ ਦਾ ਹਿੱਸਾ ਹੈ, ਜਿਥੇ ਸੀਬੀਐਸਈ ਸਿਲੇਬਸ ਦੇ ਮੁਤਾਬਿਕ ਸਿੱਖਿਆ ਦਿੱਤੀ ਜਾਂਦੀ ਹੈ। ਇਹ ਕੇਂਦਰੀ ਸਿੱਖਿਆ ਬੋਰਡ ਦੇ ਨਾਲ ਸਬੰਧ ਰੱਖਦਾ ਹੈ, ਜਿਸ ਦੇ ਮਾਧਿਅਮ ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਦੇ ਬੱਚਿਆਂ ਨੂੰ ਗੁਣਵੱਤਾ ਪੂਰਨ ਸਿੱਖਿਆ ਦਿੱਤੀ ਜਾਵੇਗੀ।ਟੀਐਸਪੀਐਲ ਦੇ ਸੀਓਓ ਪੰਕਜ ਸ਼ਰਮਾ ਦਾ ਕਹਿਣਾ ਹੈ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਕੂਲ ਉਨ੍ਹਾਂ ਦੇ ਪਾਲਣ ਪੋਸ਼ਣ ਦਾ ਮੈਦਾਨ ਹੈ। ਸਿੱਖਿਆ ਤੱਕ ਪਹੁੰਚ ਉਨ੍ਹਾਂ ਦੇ ਸੁਨਹਿਰੇ ਕੱਲ ਵੱਲੋਂ ਜਾਂਦਾ ਇੱਕ ਪਹਿਲਾਂ ਕਦਮ ਹੈ, ਜੋ ਉਨ੍ਹਾਂ ਦਾ ਭਵਿੱਖ ਨਿਰਧਾਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਇਸ ਪਹਿਲ ਨਾਲ ਗਰੀਬ ਅਤੇ ਵਾਂਝੇ ਪਰਿਵਾਰਾਂ ਦੇ ਯੋਗ ਬੱਚਿਆਂ ਦੀ ਸਿਖਿਆ ਤੇ ਵਿਕਾਸ ਸਬੰਧੀ ਅਨੂਕੁਲ ਵਾਤਾਵਰਣ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਵੇਦਾਂਤਾ ਚ ਅਸੀਂ ਪ੍ਰਗਤੀਸ਼ੀਲ ਸਮਾਜਿਕ, ਪ੍ਰਸਥਿਤੀ ਤੰਤਰ ਅਤੇ ਖੇਤਰ ਦੇ ਨਿਰੋਏ ਵਿਕਾਸ ਦੇ ਲਈ ਸਮਾਜਿਕ ਵਿਕਾਸ ਅਤੇ ਵਾਧੇ ਦੇ ਲਈ ਪ੍ਰਤੀਬੱਧ ਹਾਂ। ਅਕਾਲ ਅਕੈਡਮੀ ਦੇ ਪ੍ਰਮੁੱਖ ਰਾਜਿੰਦਰ ਕੌਰ ਮਾਨ ਨੇ ਕਿਹਾ ਕਿ ਅਸੀਂ ਆਪਣੇ ਸਕੂਲ ਵਿਸਥਾਰ ਪਰਿਯੋਜਨਾ ਨੂੰ ਉਦਾਰਤਾ ਅਤੇ ਸਮਰੱਥਨ ਦੇਣ ਦੇ ਲਈ ਟੀਐਸਪੀਐਲ ਦੇ ਧੰਨਵਾਦੀ ਹਾਂ। ਇਸ ਨਾਲ ਸਾਨੂੰ ਸੈਂਕੜੇ ਵਾਂਝੇ ਬੱਚਿਆਂ ਤੱਕ ਪਹੁੰਚਣ ਅਤੇ ਉਨ੍ਹਾਂ ਲਈ ਗੁਣਵੱਤਾ ਪੂਰਨ ਸਿੱਖਿਆ ਲਾਜਮੀ ਕਰਨ ਵਿੱਚ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਨਾਲ ਪੇਂਡੂ ਬੱਚਿਆਂ ਦੇ ਸਭ ਤੋਂ ਯੋਗ ਬੱਚਿਆਂ ਤੱਕ ਪਹੁੰਚਣ ਦੇ ਲਈ ਆਪਣੇ ਮਿਸ਼ਨ ਚ ਅੱਗੇ ਵੱਧਣ ਅਤੇ ਛਲਾਂਗ ਲਗਾਉਣ ਚ ਮੱਦਦ ਮਿਲੇਗੀ।

Have something to say? Post your comment