Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ: ਹਜਾਰਾਂ ਦੀ ਗਿਣਤੀ 'ਚ ਲੋਕਾਂ ਨੇ ਮਾਣਿਆ "ਗਲਾਸਗੋ ਡੋਰਜ਼ ਓਪਨ ਡੇਅਜ਼" ਦਾ ਆਨੰਦ

September 20, 2021 11:16 PM
ਸਕਾਟਲੈਂਡ: ਹਜਾਰਾਂ ਦੀ ਗਿਣਤੀ 'ਚ ਲੋਕਾਂ ਨੇ ਮਾਣਿਆ "ਗਲਾਸਗੋ ਡੋਰਜ਼ ਓਪਨ ਡੇਅਜ਼" ਦਾ ਆਨੰਦ 
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਆਪਣੇ ਸੱਭਿਆਚਾਰ, ਵਿਰਸੇ ਤੇ ਇਮਾਰਤਸਾਜ਼ੀ ਪੱਖੋਂ ਬਹੁਤ ਅਮੀਰ ਹੈ। ਨੇੜਿਓਂ ਦੇਖਿਆਂ ਹੀ ਅਹਿਸਾਸ ਹੁੰਦਾ ਹੈ ਕਿ ਸਾਡੇ ਆਲੇ ਦੁਆਲੇ ਕੁਦਰਤ ਦੇ ਕ੍ਰਿਸ਼ਮੇ ਅਤੇ ਮਨੁੱਖ ਦੁਆਰਾ ਤਿਆਰ ਕੀਤੀਆਂ ਤੇ ਸਾਂਭੀਆਂ ਕਿਰਤਾਂ ਕਿੰਨੀਆਂ ਦੁਰਲੱਭ ਹਨ। ਸੱਭਿਆਚਾਰ, ਵਿਰਾਸਤ ਅਤੇ ਇਮਾਰਤਸਾਜ਼ੀ ਨੂੰ ਲੋਕਾਂ ਨੂੰ ਨੇੜਿਓਂ ਦੀਦਾਰੇ ਕਰਵਾਉਣ ਲਈ ਹਰ ਸਾਲ ਸਤੰਬਰ ਮਹੀਨੇ 13 ਤੋਂ 19 ਸਤੰਬਰ ਤੱਕ ਦਾ ਰਫਤਾ "ਗਲਾਸਗੋ ਡੋਰਜ਼ ਓਪਨ ਡੇਅਜ਼" ਫੈਸਟੀਵਲ ਵਜੋਂ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਨਾਂ ਤੋਂ ਹੀ ਅੰਦਾਜ਼ਾ ਹੋ ਜਾਂਦਾ ਹੈ, ਇਨ੍ਹੀਂ ਦਿਨੀਂ 100 ਤੋਂ ਵਧੇਰੇ ਪ੍ਰਭਾਵਸ਼ਾਲੀ ਤੇ ਦੇਖਣਯੋਗ ਇਮਾਰਤਾਂ ਦੇ ਦਰਵਾਜ਼ੇ ਆਮ ਲੋਕਾਈ ਲਈ ਖੁੱਲ੍ਹੇ ਰੱਖੇ ਜਾਂਦੇ ਹਨ। ਇਨ੍ਹਾਂ ਇਮਾਰਤਾਂ ਵਿੱਚ ਇਤਿਹਾਸਕ ਇਮਾਰਤਾਂ, ਥੀਏਟਰ, ਅਜਾਇਬ ਘਰ ਪੁਰਾਣੀਆਂ ਫੈਕਟਰੀਆਂ, ਸਟੂਡੀਓ, ਸ਼ਰਾਬ ਬਣਾਉਣ ਦੇ ਕਾਰਖਾਨੇ ਅਤੇ ਧਾਰਮਿਕ ਅਸਥਾਨ ਬਿਲਕੁਲ ਮੁਫਤ ਲੋਕਾਂ ਦੇ ਆਉਣ ਜਾਣ ਲਈ ਖੁੱਲ੍ਹੇ ਰੱਖੇ ਜਾਂਦੇ ਹਨ। ਵੱਖ ਵੱਖ ਫਿਰਕਿਆਂ, ਧਰਮਾਂ, ਖਿੱਤਿਆਂ ਦੇ ਲੋਕ ਇਨ੍ਹਾਂ ਖੁੱਲ੍ਹਿਆਂ ਦਰਵਾਜ਼ਿਆਂ ਰਾਹੀਂ ਖੁੱਲ੍ਹੇ ਦਿਲ ਨਾਲ ਗਲਾਸਗੋ ਦੇ ਦਿਲ 'ਚ ਧੜਕਦੇ ਇੰਨਾ ਖ਼ੂਬਸੂਰਤ ਪਲਾਂ ਦਾ ਆਨੰਦ ਮਾਣਨ ਪਹੁੰਚਦੇ ਹਨ। ਏਸ਼ੀਆਈ ਭਾਈਚਾਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਫੈਸਟੀਵਲ ਦੌਰਾਨ ਸ਼ਾਮਲ ਕੀਤੀਆਂ ਇਮਾਂਰਤਾਂ ਵਿੱਚ ਮਸਜਿਦ ਅਤੇ ਗਲਾਸਗੋ ਗੁਰਦੁਆਰਾ ਸਾਹਿਬ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਯੂਰਪੀਅਨ ਸਿਟੀ ਆਫ ਕਲਚਰ ਸੈਲੀਬਰੇਸ਼ਨ ਦੇ ਹਿੱਸੇ ਵਜੋਂ ਡੋਰਜ਼ ਓਪਨ ਡੇਅਜ਼ ਪਹਿਲੀ ਵਾਰ 1990 ਵਿੱਚ ਗਲਾਸਗੋ ਤੇ ਏਅਰ ਵਿੱਚ ਮਨਾਇਆ ਗਿਆ ਸੀ। ਇਸ ਦੀ ਸਫਲਤਾ ਤੋਂ ਬਾਅਦ ਸਕਾਟਲੈਂਡ ਦੇ ਲਗਭਗ ਹਰ ਇਲਾਕੇ ਵਿੱਚ ਹੀ ਇਸ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਣ ਲੱਗਿਆ ਹੈ। ਇਸੇ ਤਰ੍ਹਾਂ ਰਾਹੀਂ ਦਾ ਹੀ ਪਹਿਲਾ ਡੋਰਜ਼ ਓਪਨ ਡੇਅ 1984 ਵਿੱਚ ਫਰਾਂਸ ਵਿੱਚ ਮਨਾਇਆ ਗਿਆ ਸੀ। ਸਕਾਟਲੈਂਡ ਵਿੱਚ ਡੋਰਜ਼ ਓਪਨ ਡੇਅਜ਼ ਸਕਾਟਿਸ਼ ਸਿਵਿਕ ਟਰੱਸਟ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਪਰ ਇਨ੍ਹਾਂ ਪ੍ਰਬੰਧਾਂ ਵਿੱਚ ਸਥਾਨਕ ਕੌਂਸਲਾਂ, ਸਿਵਿਕ ਟਰੱਸਟ, ਹੈਰੀਟੇਜ ਆਰਗੇਨਾਈਜੇਸ਼ਨ ਅਤੇ ਆਰਕਿਉਲੋਜੀਕਲ ਟਰੱਸਟਾਂ ਦੀ ਵੀ ਮਾਣ ਮੱਤੀ ਸ਼ਮੂਲੀਅਤ ਹੁੰਦੀ ਹੈ। ਸਕਾਟਲੈਂਡ ਵਿੱਚ 900 ਤੋਂ ਵਧੇਰੇ ਇਮਾਰਤਾਂ ਇਸ ਤਿਉਹਾਰ ਦਾ ਹਿੱਸਾ ਬਣਦੀਆਂ ਹਨ। ਅੰਕੜੇ ਦੱਸਦੇ ਹਨ ਕਿ ਸੰਨ 2008 ਵਿੱਚ 2 ਲੱਖ 25 ਹਜ਼ਾਰ ਲੋਕਾਂ ਨੇ ਇਸ ਤਿਉਹਾਰ ਦਾ ਆਨੰਦ ਮਾਣਿਆ ਸੀ ਤੇ ਸਕਾਟਿਸ਼ ਆਰਥਿਕਤਾ ਨੂੰ 2 ਮਿਲੀਅਨ ਪੌਂਡ ਦਾ ਫਾਇਦਾ ਹੋਇਆ ਸੀ । ਸਕਾਟਿਸ਼ ਸਿਵਕ ਟਰੱਸਟ ਦਾ ਮੰਨਣਾ ਹੈ ਕਿ ਕੋਵਿਡ ਕਰਕੇ ਘਰਾਂ 'ਚ ਬੰਦ ਰਹੇ ਲੋਕ ਡੋਰਜ਼ ਓਪਨ ਡੇਅਜ਼ ਮੌਕੇ ਵੱਡੀ ਗਿਣਤੀ ਵਿੱਚ ਸਕਾਟਲੈਂਡ ਦੀ ਖੂਬਸੂਰਤੀ ਦਾ ਆਨੰਦ ਮਾਨਣ ਬਾਹਰ ਨਿਕਲਣਗੇ।
 
Have something to say? Post your comment

More From World

Colin Powell, former US secretary of state, dies at 84

Colin Powell, former US secretary of state, dies at 84

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦੀ ਕਾਰਵਾਈ ਦਾ ਡੱਟ ਕੇ ਸਮਰਥਨ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਣ ਦੀ ਕਾਰਵਾਈ ਦਾ ਡੱਟ ਕੇ ਸਮਰਥਨ

ਭਾਈ ਜਿੰਦਾ ਸੁੱਖਾ ਅਤੇ ਹੋਰ ਸਿੰਘਾਂ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭਾਈ ਜਿੰਦਾ ਸੁੱਖਾ ਅਤੇ ਹੋਰ ਸਿੰਘਾਂ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਯੂਕੇ: ਸਾਬਕਾ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਮਿਲੀ ਨਵੀਂ ਜਿੰਮੇਵਾਰੀ

ਯੂਕੇ: ਸਾਬਕਾ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਮਿਲੀ ਨਵੀਂ ਜਿੰਮੇਵਾਰੀ

ਲੰਡਨ : ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਲਗਾਤਾਰ ਦੂਜੇ ਸਾਲ ਹੋਇਆ ਰੱਦ

ਲੰਡਨ : ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਲਗਾਤਾਰ ਦੂਜੇ ਸਾਲ ਹੋਇਆ ਰੱਦ

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਬਣੀ ਯੂਕੇ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਬਣੀ ਯੂਕੇ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ

ਸਕਾਟਲੈਂਡ: ਕੋਪ 26 ਦੌਰਾਨ ਡੈਲੀਗੇਟਾਂ ਦੀ ਰਿਹਾਇਸ਼ ਲਈ ਸਮੁੰਦਰੀ ਜਹਾਜ਼ ਪਹੁੰਚਿਆ ਗਲਾਸਗੋ

ਸਕਾਟਲੈਂਡ: ਕੋਪ 26 ਦੌਰਾਨ ਡੈਲੀਗੇਟਾਂ ਦੀ ਰਿਹਾਇਸ਼ ਲਈ ਸਮੁੰਦਰੀ ਜਹਾਜ਼ ਪਹੁੰਚਿਆ ਗਲਾਸਗੋ

ਕਿਸਾਨ ਅੰਦੋਲਨ ਦੇ ਸਮਰਥਕਾਂ ਵਲੋਂ 16 ਅਕਤੂਬਰ ਨੂੰ ਲੰਡਨ ਵਿੱਚ ਹੋਵੇਗਾ ਰੋਸ ਮੁਜਾਹਰਾ

ਕਿਸਾਨ ਅੰਦੋਲਨ ਦੇ ਸਮਰਥਕਾਂ ਵਲੋਂ 16 ਅਕਤੂਬਰ ਨੂੰ ਲੰਡਨ ਵਿੱਚ ਹੋਵੇਗਾ ਰੋਸ ਮੁਜਾਹਰਾ

ਸਕਾਟਲੈਂਡ 'ਚ ਧੋਖਾਧੜੀ ਨਾਲ 87 ਸਾਲਾਂ ਬਜ਼ੁਰਗ ਤੋਂ ਹਥਿਆਏ ਹਜ਼ਾਰਾਂ ਪੌਂਡ

ਸਕਾਟਲੈਂਡ 'ਚ ਧੋਖਾਧੜੀ ਨਾਲ 87 ਸਾਲਾਂ ਬਜ਼ੁਰਗ ਤੋਂ ਹਥਿਆਏ ਹਜ਼ਾਰਾਂ ਪੌਂਡ

ਸਕਾਟਲੈਂਡ: 12 ਤੋਂ 15 ਸਾਲ ਦੀ ਉਮਰ ਦੇ ਇੱਕ ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ

ਸਕਾਟਲੈਂਡ: 12 ਤੋਂ 15 ਸਾਲ ਦੀ ਉਮਰ ਦੇ ਇੱਕ ਤਿਹਾਈ ਤੋਂ ਵੱਧ ਬੱਚਿਆਂ ਨੂੰ ਲੱਗੀ ਕੋਰੋਨਾ ਵੈਕਸੀਨ