Saturday, May 11, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਗਲਾਸਗੋ ਯੂਨੀਵਰਸਿਟੀ ਨੂੰ ਮਿਲਿਆ 'ਸਾਲ ਦੀ ਸਰਵੋਤਮ ਸਕਾਟਿਸ਼ ਯੂਨੀਵਰਸਿਟੀ' ਦਾ ਦਰਜਾ

September 18, 2021 11:25 PM
ਗਲਾਸਗੋ ਯੂਨੀਵਰਸਿਟੀ ਨੂੰ ਮਿਲਿਆ 'ਸਾਲ ਦੀ ਸਰਵੋਤਮ ਸਕਾਟਿਸ਼ ਯੂਨੀਵਰਸਿਟੀ' ਦਾ ਦਰਜਾ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਸਥਿਤ ਗਲਾਸਗੋ ਯੂਨੀਵਰਸਿਟੀ ਨੂੰ ਗੁੱਡ ਯੂਨੀਵਰਸਿਟੀ ਗਾਈਡ 2022 ਵਿੱਚ 'ਸਕਾਟਿਸ਼ ਯੂਨੀਵਰਸਿਟੀ ਆਫ ਦਿ ਈਅਰ' ਦਾ ਨਾਮ ਦਿੱਤਾ ਗਿਆ ਹੈ। ਦਿ ਟਾਈਮਜ਼ ਅਤੇ ਸੰਡੇ ਟਾਈਮਜ਼ ਦੁਆਰਾ ਕੀਤੀ ਗਈ 135 ਸੰਸਥਾਵਾਂ ਦੀ ਰੈਂਕਿੰਗ ਵਿੱਚ 'ਸਕਾਟਿਸ਼ ਯੂਨੀਵਰਸਿਟੀ ਆਫ ਦਿ ਈਅਰ' ਦਾ ਖਿਤਾਬ ਪ੍ਰਾਪਤ ਕਰਨ ਦੇ ਨਾਲ ਗਲਾਸਗੋ ਯੂਨੀਵਰਸਿਟੀ ਯੂਕੇ ਵਿੱਚੋਂ 12 ਵੇਂ ਸਥਾਨ ਅਤੇ ਸਕਾਟਲੈਂਡ ਵਿੱਚ ਸੇਂਟ ਐਂਡਰਿਊਜ਼ ਯੂਨੀਵਰਸਿਟੀ ਦੇ ਬਾਅਦ ਦੂਜੇ ਸਥਾਨ 'ਤੇ ਹੈ। ਗਲਾਸਗੋ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਸਰ ਐਂਟੋਨ ਮਸਕਾਟੇਲੀ ਨੇ ਗਲਾਸਗੋ ਯੂਨੀਵਰਸਿਟੀ ਨੂੰ ਟਾਈਮਜ਼ ਐਂਡ ਸੰਡੇ ਟਾਈਮਜ਼ ਗੁੱਡ ਯੂਨੀਵਰਸਿਟੀ ਗਾਈਡ ਵਿੱਚ ਇਹ ਦਰਜਾ ਮਿਲਣ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਗਲਾਸਗੋ ਯੂਨੀਵਰਸਿਟੀ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ ਹੈ। ਨਿਕੋਲਾ ਸਟਰਜਨ ਨੇ ਯੂਨੀਵਰਸਿਟੀ ਦੀ ਇਸ ਪ੍ਰਾਪਤੀ ਦਾ ਸਿਹਰਾ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਦੇ ਸਿਰ ਬੰਨ੍ਹਿਆ ਹੈ ਅਤੇ ਇਸਨੂੰ ਗਲਾਸਗੋ ਸ਼ਹਿਰ ਲਈ ਇੱਕ ਮਾਣ ਦੀ ਗੱਲ ਦੱਸੀ ਹੈ।

Have something to say? Post your comment