Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਕਰਨਾਲ ਵਿਖੇ ਹੋਏ ਲਾਠੀਚਾਰਜ ਮਾਮਲੇ ਵਿਚ ਕਿਸਾਨਾਂ ਨੇ ਮੰਗਾ ਨਾ ਮੰਨੇ ਜਾਣ ਤਕ ਕਰਨਾਲ ਸਕੱਤਰੇਤ ਦੇ ਬਾਹਰ ਪੱਕਾ ਧਰਨਾ ਲਗਾਇਆ

September 08, 2021 10:57 PM

 

ਕਰਨਾਲ ਵਿਖੇ ਹੋਏ ਲਾਠੀਚਾਰਜ ਮਾਮਲੇ ਵਿਚ ਕਿਸਾਨਾਂ ਨੇ ਮੰਗਾ ਨਾ ਮੰਨੇ ਜਾਣ ਤਕ ਕਰਨਾਲ ਸਕੱਤਰੇਤ ਦੇ ਬਾਹਰ ਪੱਕਾ ਧਰਨਾ ਲਗਾਇਆ 
 
ਨਵੀਂ ਦਿੱਲੀ 8 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਕਿਸਾਨਾਂ ਅਤੇ ਸਰਕਾਰ ਵਿਚਾਲੇ ਦੂਜੇ ਦਿਨ ਵੀ ਗੱਲਬਾਤ ਬੇਸਿੱਟਾ ਰਹੀ ਹੈ ਜਿਸ ਕਰਕੇ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਮੰਗਲਵਾਰ ਤੋਂ ਕਿਸਾਨਾ ਨੇ ਪੱਕਾ ਧਰਨਾ ਲਗਾ ਕੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਮੰਗਾਂ ਮੰਨੇ ਜਾਣ ਤੱਕ ਧਰਨੇ ਨੂੰ ਹੋਰ ਪੱਕਾ ਤੇ ਵਿਸ਼ਾਲ ਕਰਨ ਦਾ ਐਲਾਨ ਕੀਤਾ ਹੈ।
ਕਿਸਾਨਾਂ ਦੀ 11 ਮੈਂਬਰੀ ਕਮੇਟੀ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵਿਚਾਲੇ ਕਰੀਬ ਤਿੰਨ ਘੰਟੇ ਗੱਲਬਾਤ ਹੋਈ, ਜਿਸ ਵਿਚ ਮਸਲੇ ਦਾ ਹੱਲ ਨਹੀਂ ਨਿਕਲਿਆ, ਜਿਕਰਯੋਗ ਹੈ ਕਿ ਬੀਤੇ ਕਲ ਵੀ ਗੱਲਬਾਤ ਕਿਸੇ ਸਿਰੇ ਨਹੀਂ ਚੜੀ ਸੀ ਜਿਸ ਕਰਕੇ ਅਜ ਮੁੜ ਗੱਲਬਾਤ ਹੋਈ ਸੀ ।
ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਆਮ ਲੋਕ ਆਪਣੇ ਰੋਜ਼ਮਰਾ ਦੇ ਕੰਮਾਂਕਾਰਾਂ ਲਈ ਸਕੱਤਰੇਤ ਆ ਸਕਦੇ ਹਨ ਤੇ ਆਪਣੇ ਕੰਮ ਕਰ ਸਕਦੇ ਸਨ ਪਰ ਧਰਨੇ ਦੀ ਥਾਂ ਤਬਦੀਲ ਨਹੀਂ ਕੀਤੀ ਜਾਵੇਗੀ ਤੇ ਧਰਨਾ ਮੰਗਾ ਮੰਨੇ ਜਾਣ ਤਕ ਸਕੱਤਰੇਤ ਦੇ ਬਾਹਰ ਹੀ ਲੱਗਾ ਰਹੇਗਾ ।
ਕਿਸਾਨ ਜਥੇਬੰਦੀਆਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਕਿਸਾਨਾਂ ਖਿਲਾਫ਼ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਦੀ ਮਦਦ ਤੇ ਨਾਲ ਇੱਕ ਮੈਂਬਰ ਨੂੰ ਨੌਕਰੀ ਅਤੇ ਜਖਮੀ ਹੋਏ ਕਿਸਾਨਾਂ ਨੂੰ 2-2 ਲੱਖ ਦੀ ਮਦਦ ਦਿੱਤੀ ਜਾਏ ।
ਕਿਸਾਨਾਂ ਵਲੋਂ ਲਗਾਏ ਗਏ ਧਰਨੇ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਧਾਰਾ 144 ਲਗਾਉਣ ਤੋਂ ਇਲਾਵਾ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਅਤੇ ਟ੍ਰੈਫਿਕ ਰੂਟ ਵੀ ਬਦਲ ਦਿੱਤੇ ਗਏ ਹਨ।
 
 
 

Have something to say? Post your comment