Wednesday, May 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਾਪਿਆਂ ਦੀ ਕੁੱਟਮਾਰ ਕਰਨ ਵਾਲਾ ਨਿਹੰਗ ਸਾਥੀ ਸਣੇ ਗ੍ਰਿਫ਼ਤਾਰ, ਦੋਵਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ

April 27, 2024 12:14 PM

ਫਿਰੋਜ਼ਪੁਰ: ਥਾਣਾ ਮੱਲਾਂ ਵਾਲਾ ਦੇ ਪਿੰਡ ਗੋਗੋਆਣੀ ਵਿਖੇ ਮਾਪਿਆਂ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਵਾਲੇ ਨਿਹੰਗ ਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਇਸ ਸਬੰਧੀ ਡੀਐਸਪੀ ਜ਼ੀਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਜਸ਼ਨਪ੍ਰੀਤ ਸਿੰਘ ਨੂੰ ਮੋਹਾਲੀ ਤੋਂ ਗਿ੍ਰਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੋਂ ਦੋਵਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਿਹੰਗ ਦੇ ਬਾਣੇ ਵਿਚ ਇਕ ਨੌਜਵਾਨ ਤੇ ਉਸ ਦੇ ਸਾਥੀਆਂ ਵੱਲੋਂ ਬਜ਼ੁਰਗ ਜੋੜੇ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਉਕਤ ਬਜ਼ੁਰਗ ਜੋੜੇ ਦੇ ਲੜਕੇ ਲਵਪ੍ਰੀਤ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਵਾਸੀ ਪਿੰਡ ਗੋਗੋਆਣੀ ਨੇ ਦੱਸਿਆ ਕਿ ਉਸ ਦੇ 2 ਲੜਕੇ ਮਨਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਹਨ। ਛੋਟਾ ਲੜਕਾ ਮਨਪ੍ਰੀਤ ਸਿੰਘ ਆਸਟੇ੍ਰਲੀਆ ਗਿਆ ਹੋਇਆ ਹੈ ਤੇ ਵੱਡਾ ਲੜਕਾ ਲਵਪ੍ਰੀਤ ਸਿੰਘ ਕੈਨੇਡਾ ਗਿਆ ਹੋਇਆ ਸੀ। ਲਵਪ੍ਰੀਤ ਸਿੰਘ ਕੈਨੇਡਾ ਤੋਂ ਵਾਪਸ ਆ ਗਿਆ ਤੇ ਆ ਕੇ ਤੰਗ ਪੇ੍ਰਸ਼ਾਨ ਕਰ ਕੇ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਇਸੇ ਕਾਰਨ ਉਨ੍ਹਾਂ ਨੇ ਲਵਪ੍ਰੀਤ ਨੂੰ ਬੇਦਖਲ ਕੀਤਾ ਹੋਇਆ ਹੈ। 16 ਅਪ੍ਰੈਲ ਨੂੰ ਲਵਪ੍ਰੀਤ ਸਿੰਘ ਆਪਣੇ ਨਾਲ 5 ਅਣਪਛਾਤੇ ਸਾਥੀਆਂ ਨੂੰ ਲੈ ਕੇ ਆਇਆ ਤੇ ਅੰਗਰੇਜ਼ ਸਿੰਘ ਨਾਲ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ। ਉਸ ਦੇ ਪਤੀ ਦਾ ਇਲਾਜ ਸਿਵਲ ਹਸਪਤਾਲ ਜ਼ੀਰਾ ਵਿਖੇ ਚੱਲ ਰਿਹਾ ਹੈ।

ਸਾਡਾ ਘਰੇਲੂ ਮਾਮਲਾ ਹੈ ਪਰ ਇਸ ਤਰ੍ਹਾਂ ਨਹੀਂ ਹੋਣ ਚਾਹੀਦਾ ਸੀ : ਲਵਪ੍ਰੀਤ ਸਿੰਘ 

ਇਸ ਸਬੰਧੀ ਲਵਪ੍ਰੀਤ ਨੇ ਇਸ ਸਾਰੇ ਵਰਤਾਰੇ ਨੂੰ ਮੰਦਭਾਗਾ ਦੱਸਦਿਆਂ ਆਖਿਆ ਕਿ ਇਹ ਉਨ੍ਹਾਂ ਦਾ ਘਰੇਲੂ ਮਸਲਾ ਸੀ। ਉਹ ਘਰੋਂ ਬੁਲਟ ਮੋਟਰਸਾਈਕਲ ਲੈਣ ਆਇਆ ਸੀ ਪਰ ਉਸ ਦੇ ਪਿਤਾ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਪਰ ਫਿਰ ਵੀ ਜੋ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ।

Have something to say? Post your comment

More From Punjab

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਸਾਥੀਆਂ ਸਮੇਤ ਬਰੀ, ਸਾਈਨ ਬੋਰਡਾਂ ’ਤੇ ਕਾਲਖ ਮਲਣ ਦਾ ਹੈ ਮਾਮਲਾ

ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਸਾਥੀਆਂ ਸਮੇਤ ਬਰੀ, ਸਾਈਨ ਬੋਰਡਾਂ ’ਤੇ ਕਾਲਖ ਮਲਣ ਦਾ ਹੈ ਮਾਮਲਾ

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੇ ਮੁਲਜ਼ਮ ਅਨੁਜ ਕੁਮਾਰ ਦੀ ਮੌਤ ਦੀ ਸੀਬੀਆਈ ਜਾਂਚ ਤੋਂ ਅਦਾਲਤ ਨੇ ਕੀਤਾ ਇਨਕਾਰ

ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੇ ਮੁਲਜ਼ਮ ਅਨੁਜ ਕੁਮਾਰ ਦੀ ਮੌਤ ਦੀ ਸੀਬੀਆਈ ਜਾਂਚ ਤੋਂ ਅਦਾਲਤ ਨੇ ਕੀਤਾ ਇਨਕਾਰ

ਬੈਂਕ ਮੁਲਾਜ਼ਮਾਂ ਦੀ ਚੋਣ ਡਿਊਟੀ ਰੱਦ ਕਰਨ ਦੀ ਮੰਗ ਹਾਈ ਕੋਰਟ ਨੇ ਕੀਤੀ ਖਾਰਜ, ਕਿਹਾ- ਦੇਸ਼ ਹਿੱਤ ਸਭ ਤੋਂ ਉੱਪਰ

ਬੈਂਕ ਮੁਲਾਜ਼ਮਾਂ ਦੀ ਚੋਣ ਡਿਊਟੀ ਰੱਦ ਕਰਨ ਦੀ ਮੰਗ ਹਾਈ ਕੋਰਟ ਨੇ ਕੀਤੀ ਖਾਰਜ, ਕਿਹਾ- ਦੇਸ਼ ਹਿੱਤ ਸਭ ਤੋਂ ਉੱਪਰ

ਕਿਸਾਨਾਂ ਵਲੋਂ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਅੱਜ, ਰੋਕਣ ਲਈ ਪੁਲਿਸ ਹੋਈ ਮੁਸਤੈਦ

ਕਿਸਾਨਾਂ ਵਲੋਂ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਅੱਜ, ਰੋਕਣ ਲਈ ਪੁਲਿਸ ਹੋਈ ਮੁਸਤੈਦ

ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਪਰੇਸਾਨ

ਮੰਡੀਆਂ ਵਿੱਚੋ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਏ ਅਤੇ ਮੰਡੀਆਂ ਦੀ ਲੇਬਰ ਪਰੇਸਾਨ

Mohali Road Accident : ਸਕੂਟੀ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਸਿਰ 'ਤੇ ਚੜ੍ਹਿਆ ਪਹੀਆ; ਮੌਕੇ 'ਤੇ ਮੌਤ

Mohali Road Accident : ਸਕੂਟੀ 'ਤੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ, ਸਿਰ 'ਤੇ ਚੜ੍ਹਿਆ ਪਹੀਆ; ਮੌਕੇ 'ਤੇ ਮੌਤ

CM ਮਾਨ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਕਿਸਾਨੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਹੋਏ ਸਨ ਇਕੱਠੇ

CM ਮਾਨ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਕਿਸਾਨੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਹੋਏ ਸਨ ਇਕੱਠੇ

ਅਮਨ ਸਕੋਡਾ ਖਿਲਾਫ ਇਕ ਹੋਰ ਧੋਖਾਧੜੀ ਦਾ ਕੇਸ ਦਰਜ, ਸਬ-ਇੰਸਪੈਕਟਰ ਭਰਤੀ ਕਰਾਉਣ ਲਈ ਮਾਰੀ 70 ਲੱਖ ਦੀ ਠੱਗੀ

ਅਮਨ ਸਕੋਡਾ ਖਿਲਾਫ ਇਕ ਹੋਰ ਧੋਖਾਧੜੀ ਦਾ ਕੇਸ ਦਰਜ, ਸਬ-ਇੰਸਪੈਕਟਰ ਭਰਤੀ ਕਰਾਉਣ ਲਈ ਮਾਰੀ 70 ਲੱਖ ਦੀ ਠੱਗੀ