Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

April 20, 2024 05:09 PM

ਕਪੂਰਥਲਾ: ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਨੇ ਭਾਰੀ ਮਾਤਰਾ 'ਚ ਅਫੀਮ, ਹੈਰੋਇਨ ,ਡਰੱਗ ਮਨੀ ਤੇ ਨਜਾਇਜ਼ ਪਿਸਟਲ ਸਮੇਤ ਮੁਲਜਮ ਨੂੰ ਕਾਬੂ ਕੀਤਾ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਐਸਐਸਪੀ ਵਤਸਲਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸਪੀ(ਡੀ) ਸਰਬਜੀਤ ਰਾਏ ਅਤੇ ਡੀਐਸਪੀ (ਡੀ) ਗੁਰਮੀਤ ਸਿੰਘ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਭਰ ਵਿਚ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਵੱਲੋਂ ਇੱਕ ਮੁਲਜਮ ਨੂੰ ਗੱਡੀ ਨੰਬਰ ਪੀਬੀ08 ਡੀਡੀ 90 63 ਸਮੇਤ ਕਾਬੂ ਕਰਦੇ ਹੋਏ ਉਸ ਪਾਸੋਂ ਤਿੰਨ ਕਿਲੋ ਅਫੀਮ, 200 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਟਲ, 6 ਜਿੰਦਾ ਰੋਂਦ, 5 ਲੱਖ 7 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਇੰਸਪੈਕਟਰ ਜਰਨੈਲ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰਾਮਪਾਲ ਪੁੱਤਰ ਸਵ:ਰਮੇਸ਼ ਕੁਮਾਰ ਵਾਸੀ ਮੁਹੱਲਾ ਲਾਵਿਆ ਸਰਾਫਾ ਬਾਜ਼ਾਰ ਫਗਵਾੜਾ ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਪਹਿਲਾ ਵੀ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ 'ਚ ਤਿੰਨ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹਨ।

Have something to say? Post your comment

More From Punjab

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ