Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

April 20, 2024 03:51 PM

ਬਰਨਾਲਾ, 20 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਨਸ਼ਿਆਂ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਦੀ ਕਾਰਗੁਜਾਰੀ ਚਰਚਾ ਵਿੱਚ ਰਹੀ ਹੈ | ਮੈਡੀਕਲ ਨਸ਼ਿਆਂ ਦੇ ਵੱਡੇ ਵੱਡੇ ਅੰਤਰਰਾਜੀ ਸਰਗਨੇ ਬਰਨਾਲਾ ਪੁਲਿਸ ਨੇ ਕਾਬੂ ਕੀਤੇ ਹਨ | ਬਰਨਾਲਾ ਪੁਲਿਸ ਦੀ ਮਾਰ ਦਿੱਲੀ ਉੱਤਰ ਪ੍ਰਦੇਸ਼ ਤੱਕ ਵੀ ਰਹੀ ਹੈ | ਬੀਤੇ ਦਿਨੀ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਫੜਕੇ ਬਰਨਾਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ |ਇਸ ਕਾਰਗੁਜਾਰੀ ਦੇ ਸੰਦਰਭ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਕੀ ਕਾਰਨ ਹੈ ਕਿ ਬਰਨਾਲਾ ਵਿੱਚ ਨਸ਼ਿਆਂ ਤੇ ਕਾਬੂ ਪਾਉਣ ਵਿੱਚ ਬਰਨਾਲਾ ਪੁਲਿਸ ਕਾਮਯਾਬ ਨਹੀ ਹੋ ਸਕੀ | ਸਿਵਲ ਹਸਪਤਾਲ ਬਰਨਾਲਾ ਦੇ ਅੰਦਰ (ਨਸ਼ਾ ਛੁਡਾਉ ਕੇਂਦਰ ਦੇ ਕੋਲ) ਅਤੇ ਹਸਪਤਾਲ ਦੇ ਇਰਦ ਗਿਰਦ ਸਾਰਾ ਦਿਨ ਮੈਡੀਕਲ ਨਸ਼ਿਆਂ ਦੀ ਵਿਕਰੀ ਸ਼ਰੇਆਮ ਬਿਨਾ ਕਿਸੇ ਡਰ ਅਤੇ ਰੋਕ ਟੋਕ ਦੇ ਚੱਲਦੀ ਰਹਿੰਦੀ ਹੈ | ਕੁੱਝ ਮੈਡੀਕਲ ਸਟੋਰਾਂ ਦੇ ਏਜੰਟ ਨਸ਼ੇ ਵਾਲੀਆਂ ਗੋਲੀਆਂ ਕੈਪਸੂਲ ਸ਼ਰੇਆਮ ਵੇਚਦੇ ਦੇਖੇ ਜਾ ਸਕਦੇ ਹਨ | ਇਹ ਗੋਰਖਧੰਦਾ ਸਵੇਰੇ ਅਤੇ ਸਾਮ ਦੇ ਸਮੇ ਜਿਆਦਾ ਸਰਗਰਮੀ ਨਾਲ ਚੱਲਦਾ ਹੈ,ਪਰ ਕੋਈ ਪੁੱਛਣ ਵਾਲਾ ਜਾਂ ਰੋਕਣ ਵਾਲਾ ਕਦੇ ਵੀ ਕੋਈ ਨਜਰ ਨਹੀ ਆਇਆ | ਹੈਰਾਨੀ ਇਸ ਗੱਲ ਦੀ ਹੈ ਕਿ ਇੱਥੋਂ ਥਾਣਾ ਸਿਟੀ 1 ਵੀ ਕੋਈ ਜਿਆਦਾ ਦੂਰੀ ਤੇ ਨਹੀ ਹੈ,ਪਰ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਤੱਕ ਮਾਰ ਕਰਨ ਵਾਲੀ ਬਰਨਾਲਾ ਪੁਲਿਸ ਨੂੰ ਆਪਣੇ ਸਹਿਰ ਵਿੱਚ ਖਾਸ ਕਰਕੇ ਸਿਟੀ ਥਾਣੇ ਦੇ ਨੱਕ ਹੇਠ ਚੱਲਦੇ ਇਸ ਮਾਰੂ ਕਾਰੋਬਾਰ ਦੀ ਜਾਣਕਾਰੀ ਬਰਨਾਲਾ ਪੁਲਿਸ ਨੂੰ ਨਾ ਹੋਵੇ,ਇਹ ਮੰਨਿਆ ਨਹੀ ਜਾ ਸਕਦਾ | ਬੀਤੇ ਦਿਨੀ 22 ਏਕੜ ਦੇ ਵਾਲਮੀਕ ਚੌਂਕ ਵਿੱਚ ਨਾਕਾ ਲਾਈ ਖੜੇ ਥਾਣਾ ਸਿਟੀ 1 ਦੇ ਐਸ ਐਚ ਓ ਨੂੰ ਇਹ ਜਾਣਕਾਰੀ ਦਿੱਤੀ ਵੀ ਗਈ ਸੀ ਕਿ ਸਿਵਲ ਹਸਪਤਾਲ ਤੋਂ ਪਿੱਛੇ ਰਾਮ ਬਾਗ ਰੋਡ ਉੱਪਰ ਭਾਰਤੀ ਸਟੇਟ ਬੈਂਕ ਦੇ ਬਿਲਕੁਲ ਸਾਹਮਣੇ ਭੀੜ ਭੜੱਕੇ ਵਿੱਚ ਨਸ਼ਾ ਵੇਚਣ ਵਾਲੇ ਅਨਸਰ ਬਗੈਰ ਰਾਹਗੀਰਾਂ ਦੀ ਪ੍ਰਵਾਹ ਕੀਤਿਆਂ ਸਰੇਆਮ ਗੋਲੀਆਂ ਕੈਪਸੂਲ ਵੇਚ ਰਹੇ ਹਨ,ਪਰ ਐਸ ਐਚ ਓ ਵੱਲੋਂ ਇਸ ਬੇਹੱਦ ਗੰਭੀਰ ਸਮੱਸਿਆ ਨੂੰ ਸੰਜੀਦਗੀ ਨਾਲ ਸੁਣਿਆ ਹੀ ਨਹੀ ਸੀ ਗਿਆ,ਜਦੋਂਕਿ ਪਿਛਲੇ ਦਿਨੀ ਡੇਰਾ ਬਾਬਾ ਗਾਂਧਾ ਸਿੰਘ ਅਤੇ ਸ੍ਰੋਮਣੀ ਕਮੇਟੀ ਦੇ ਜਮੀਨੀ ਵਿਵਾਦ ਵਿੱਚ ਸਿਟੀ ਪੁਲਿਸ ਧਿਰ ਬਣਕੇ ਭੂਮਿਕਾ ਨਿਭਾਉਂਦੀ ਵੀ ਦੇਖੀ ਗਈ ਹੈ, ਅਜਿਹੀ ਭੂਮਿਕਾ ਪੁਲਿਸ ਪ੍ਰਤੀ ਪਹਿਲਾਂ ਹੀ ਲੋਕ ਮਨਾਂ ਵਿੱਚ ਬਣੀ ਮਾੜੀ ਛਵੀ ਨੂੰ ਹੋਰ ਵੀ ਗੰਧਲਾ ਬਣਾ ਦਿੰਦੀ ਹੈ ਅਤੇ ਸ਼ਹਿਰ 'ਚ ਹੁੰਦੀ ਮਾਰੂ ਮੈਡੀਕਲ ਨਸ਼ਿਆਂ ਦੀ ਕਾਲਾ ਬਜਾਰੀ ਨੂੰ ਨਜਰ ਅੰਦਾਜ਼ ਕਰਨਾ ਪੁਲਿਸ ਦੀ ਕਾਰਗੁਜਾਰੀ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰਦਾ ਹੈ | ਸੋ ਦੇਖਣ ਹੋਵੇਗਾ ਕਿ ਬਰਨਾਲਾ ਪੁਲਿਸ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨੂੰ ਰੋਕਣ ਵਿੱਚ ਸਫਲ ਹੁੰਦੀ ਹੈ ਜਾਂ ਇਹ ਮਾਰੂ ਧੰਦਾ ਮਾਵਾਂ ਦੇ ਪੁੱਤਾਂ ਨੂੰ ਸਿਵਿਆਂ ਦੇ ਰਾਹ ਤੋਰਨ ਲਈ ਇਸੇ ਤਰ੍ਹਾਂ ਜਿੰਮੇਵਾਰ ਬਣਦਾ ਰਹੇਗਾ ?
-ਬਾਕਸ ਨਿਊਜ-
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫਸਰ ਤਪਿੰਦਰਜੋਤ ਕੌਸਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀ ਪਹਿਲਾਂ ਵੀ ਐਸ ਐਸ ਪੀ ਬਰਨਾਲਾ ਨੂੰ ਬੇਨਤੀ ਕੀਤੀ ਸੀ,ਉਦੋਂ ਉਹਨਾਂ ਵੱਲੋਂ ਪੁਲਿਸ ਨੂੰ ਹਦਾਇਤ ਵੀ ਕਰ ਦਿੱਤੀ ਗਈ ਸੀ ਅਤੇ ਇਹ ਨਸ਼ਾ ਵੇਚਣ ਵਾਲੇ ਭਜਾ ਵੀ ਦਿੱਤੇ ਸਨ,ਪਰ ਕੁੱਝ ਸਮੇ ਬਾਅਦ ਪੁਲਿਸ ਨੇ ਗੇੜਾ ਮਾਰਨਾ ਫਿਰ ਬੰਦ ਕਰ ਦਿੱਤਾ ਤਾਂ ਕਰਕੇ ਹੁਣ ਫਿਰ ਪਹਿਲਾਂ ਵਾਲਾ ਹੀ ਹਾਲ ਹੋ ਗਿਆ ਹੈ,ਸੋ ਅਸੀ ਹੁਣ ਵੀ ਇਸ ਬਾਬਤ ਪੁਲਿਸ ਨੂੰ ਲਿਖਤੀ ਬੇਨਤੀ ਭੇਜੀ ਹੈ |
--ਬਾਕਸ ਨਿਊਜ-
ਜਦੋਂ ਇਸ ਸਬੰਧੀ ਐਸਐਸਪੀ ਸੰਦੀਪ ਕੁਮਾਰ ਮਲਿਕ ਨਾਲ ਗੱਲ ਕਰਨ ਲਈ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਵੱਲੋਂ ਫੋਨ ਨਾ ਚੁੱਕੇ ਜਾਣ ਕਾਰਣ ਸੰਪਰਕ ਨਹੀਂ ਹੋ ਸਕਿਆ |

Have something to say? Post your comment

More From Punjab

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਪਟਿਆਲਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਚੇਅਰਮੈਨ ਤੇ ਦੋ ਸਾਬਕਾ ਕੌਂਸਲਰ ' ਆਪ ' ਸ਼ਾਮਿਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ

ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦਾ ਲੁਧਿਆਣਾ ਪੁੱਜਣ ਤੇ ਭਰਵਾਂ ਸਵਾਗਤ