Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

April 20, 2024 03:27 PM

ਫਰੀਦਕੋਟ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵੱਲੋਂ ਟੇ੍ਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੀ ਜਸਕਰਨ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੀਜੇਪੀ ਦਾ ਪਿੰਡ ਪਿੰਡ ਵਿਰੋਧ ਕੀਤਾ ਜਾਵੇ ਅਤੇ ਪੰਜਾਬ ਦੇ ਸੈਲਰਾ ਵੱਲੋਂ ਰੱਖੀ ਮੰਗ ਕੇ ਝੋਨਾ ਪੀ ਆਰ 126 ਨੂੰ ਬੰਦ ਕੀਤਾ ਜਾਵੇ ਪਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਦੀਆਂ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਪੀ ਆਰ 126 ਝੋਨਾ ਲਾਉਣ ਦੀ ਸਲਾਹ ਦਿੱਤੀ ਅਤੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਲਗਾਤਾਰ ਮਿਹਨਤ ਕਰਨ ਤੇ ਪੀ ਆਰ 126 ਕਿਸਮ ਨੂੰ ਮਾਨਤਾ ਦਿੱਤੀ। ਇਹ ਕਿਸਮ ਘੱਟ ਖਰਚੇ ਨਾਲ ਤਿਆਰ ਹੁੰਦੀ ਹੈ ਅਤੇ ਪਾਣੀ ਦੀ ਇਸ ਕਿਸਮ ਲਾਉਣ ਨਾਲ ਬਹੁਤ ਬੱਚਤ ਹੁੰਦੀ ਹੈ ਇਸ ਲਈ ਪੰਜਾਬ ਸਰਕਾਰ ਨੂੰ ਇਹ ਕਿਸਮ ਕਿਸੇ ਵੀ ਹਾਲਾਤ ਵਿਚ ਬੰਦ ਕਰਨ ਨਹੀਂ ਦਿੱਤੀ ਜਾਵੇਗੀ। ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਵੱਡੇ ਪੱਧਰ 'ਤੇ ਤਾਲਮੇਲ ਕਰਕੇ ਸੰਘਰਸ਼ ਦੇ ਮੈਦਾਨ 'ਚ ਕੁੱਦਿਆ ਜਾਵੇਗਾ ਅਤੇ ਬੀਜੇਪੀ ਸਰਕਾਰ ਜੋ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਪਾੜ ਪਾ ਰਹੀ ਹੈ ਉਸ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਕਿੰਗਰਾ ਕੌਮੀ ਕਿਸਾਨ ਯੂਨੀਅਨ , ਭੁਪਿੰਦਰ ਸਿੰਘ ਅੌਲਖ ਜ਼ਲਿ੍ਹਾ ਪ੍ਰਧਾਨ ਫਰੀਦਕੋਟ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਰਛਪਾਲ ਸਿੰਘ ਜ਼ਲਿ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਦਰਸ਼ਨ ਸਿੰਘ ਕੋਟਸੁਖੀਆ ਬੀਕੇਯੂ ਲੱਖੋਵਾਲ, ਸੁਖਦੇਵ ਸਿੰਘ ਫੋਜੀ ਜ਼ਲਿ੍ਹਾ ਜਰਨਲ ਸਕੱਤਰ ਬੀਕੇਯੂ ਡਕੌਂਦਾ, ਨਾਇਬ ਸਿੰਘ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸੁਖਜਿੰਦਰ ਸਿੰਘ ਤੁਬੰੜਭੰਨ ਜ਼ਲਿ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ,ਸੁਖਦੀਪ ਸਿੰਘ ਉਗਰਾਹਾਂ ਯੂਨੀਅਨ, ਗੁਰਮੀਤ ਸਿੰਘ ਵੀਰੇਵਾਲਾ ਬੀਕੇਯੂ ਮਾਲਵਾ,ਮਿੱਠੂ ਸਿੰਘ, ਜਸਪਾਲ ਸਿੰਘ ਪ੍ਰਧਾਨ, ਮਲਕੀਤ ਸਿੰਘ ਭੰਗਰ ਗਰੁੱਪ, ਗੋਰਾ ਸਿੰਘ ਪਿਪਲੀ ਨਰੇਗਾ ਮਜ਼ਦੂਰ ਯੂਨੀਅਨ,ਵੀਰ ਸਿੰਘ ਪੰਜਾਬ ਪ੍ਰਧਾਨ ਨਰੇਗਾ ਯੂਨੀਅਨ ਆਦਿ ਹਾਜ਼ਰ ਸਨ।

Have something to say? Post your comment

More From Punjab

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਤਰਨ ਤਾਰਨ ਵਿਖੇ ਬੀਐੱਸਐੱਫ ਨੇ ਬਰਾਮਦ ਕੀਤਾ ਟੁੱਟਿਆ ਪਾਕਿਸਤਾਨੀ ਡ੍ਰੋਨ, ਡੀਜੇਆਈ ਮੈਵਿਸ 3 ਕਲਾਸਿਕ ਤੇ ਚੀਨ ਦਾ ਬਣਿਆ ਹੋਇਆ ਹੈ ਡ੍ਰੋਨ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਦਮਦਮੀ ਟਕਸਾਲ ਦੇ ਬਾਬੇ ਦਾ ਕਾਤਲ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ, ਕਰੀਬ ਦੋ ਸਾਲ ਤੋਂ ਸੇਵਾ ਕਰ ਰਿਹਾ ਸੀ ਮੁਲਜ਼ਮ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

ਬਾਰ੍ਹਵੀਂ ਦੇ 1098 ਤੇ ਦਸਵੀਂ ਦੇ 1315 ਪਾੜ੍ਹੇ ਪੰਜਾਬੀ ’ਚ ਹੀ ਫੇਲ੍ਹ; ਨਤੀਜਿਆਂ ਨੇ ਵਿਦਿਆਰਥੀਆਂ ਦੇ ਭਾਸ਼ਾਈ ਮਿਆਰ ਦਾ ਪੱਧਰ ਕੀਤਾ ਉਜਾਗਰ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

Sad News: ਨਹੀਂ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਮਨਜੀਤ ਕੰਗ, ਅਮਰੀਕਾ 'ਚ ਲਏ ਆਖ਼ਰੀ ਸਾਹ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

‘ਮੁਰਦੇ’ ਦੀ ਗ੍ਰਿਫ਼ਤਾਰੀ ’ਤੇ ਤਿੰਨ ਮਹੀਨੇ ਤੱਕ ਲੱਗੀ ਰਹੀ ਰੋਕ, ਇਕ ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਵਕੀਲ ਨੇ ਦਿਵਾ ਦਿੱਤੀ ਅੰਤ੍ਰਿਮ ਜ਼ਮਾਨਤ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

200 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਸਥਾਨਕ ਲੋਕਾਂ ਨੇ ਮੁਆਵਜੇ ਦੀ ਕੀਤੀ ਮੰਗ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ

ਪੁਲਿਸ ਨੂੰ ਚਕਮਾ ਦੇ ਕੇ ਮੁਕਤਸਰ ਦੀ ਅਦਾਲਤ 'ਚੋਂ ਹਵਾਲਾਤੀ ਫਰਾਰ