Tuesday, May 07, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਤੀਆਂ ਤੀਜ ਦੀਆਂ’ ਮੇਲੇ ਵਿਚ ਰੌਣਕਾਂ

July 15, 2023 10:59 PM

ਮਿਨੀ ਮਿਨੀ ਲਾਈਟ-ਫੁੱਲ ਲੇਡੀਜ਼ ਨਾਈਟ
ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਤੀਆਂ ਤੀਜ ਦੀਆਂ’ ਮੇਲੇ ਵਿਚ ਰੌਣਕਾਂ
ਐ ਮੇਰੇ ਪੰਜਾਬ, ਸਾਡਾ ਦੁੱਖ-ਸੁੱਖ ਤੇਰੇ ਨਾਲ:
2 ਲੱਖ ਰੁਪਏ ਲੇਡੀਜ਼ ਨਾਈਟ ਤੋਂ ਅਤੇ 2 ਲੱਖ ਰੁਪਏ ‘ਇੰਡੋ ਸਪਾਈਸ’ ਵਾਲੇ ਅਟਵਾਲ ਭਰਾਵਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਤੇ ਜਾਣਗੇ
ਮਾਨ ਸਨਮਾਨ:
ਸਮਾਜ ਸੇਵਿਕਾ ਬੀਬੀ ਜੀਤ ਕੌਰ ਅਤੇ ਮਾਹਿਰ ਵਕੀਲ ਆਸ਼ਿਮਾ ਸਿੰਘ ਗੋਲਡ ਮੈਡਲ ਨਾਲ ਸਨਮਾਨਿਤ
ਔਕਲੈਂਡ, 16 ਜੁਲਾਈ, 2023:-ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬੀਤੀ ਰਾਤ ਮਿਨੀ ਮਿਨੀ ਲਾਈਟ ਦੇ ਵਿਚ ਫੁੱਲ ਲੇਡੀਜ਼ ਨਾਈਟ ਯਾਨਿ ‘ਤੀਆਂ ਤੀਜ ਦੀਆਂ’ ਦਾ ਵੱਡਾ ਰੌਣਕ ਮੇਲਾ ਪ੍ਰੋਗਰਾਮ ਕਰਵਾਇਆ ਗਿਆ। ਐਂਕਰ ਹਰਜੀਤ ਕੌਰ, ਰਾਜਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਨੇ ਰਲ ਕੇ ਜਿੱਥੇ ਵਧੀਆ ਤੇ ਨਿਰੰਤਰ ਵਹਾਅ ਦੇ ਵਿਚ ਸਟੇਜ ਸੰਚਾਲਨ ਕੀਤਾ ਉਥੇ ਸ਼ੁੱਧ ਪੰਜਾਬੀ, ਹਾਸਰਸ ਟੋਟਕੇ, ਬੋਲੀਆਂ ਦੇ ਨਾਲ-ਨਾਲ ਅੰਗਰੇਜ਼ੀ ਸਰੋਤਿਆਂ ਅਤੇ ਆਏ ਮਹਿਮਾਨਾਂ ਦੇ ਲਈ ਦੁਭਾਸ਼ੀਏ ਦਾ ਰੋਲ ਵੀ ਅਦਾ ਕਰ ਦਿੱਤਾ। ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਤੱਕ ਨੇ ਇਸ ਮੇਲੇ ਦਾ ਪੂਰਾ ਅਨੰਦ ਮਾਣਿਆ। ਸਟੇਜ ਵੰਨਗੀਆਂ ਦੀ ਸ਼ੁਰੂਆਤ ‘ਤਵੀਤੀ’ ਗਰੁੱਪ ਦੀਆਂ ਬੱਚੀਆਂ ਨੇ ਕੀਤੀ। ਇਸ ਤੋਂ ਬਾਅਦ ਲਗਾਤਾਰ ਤੋਰ ਪੰਜਾਬ ਦੀ, ਤ੍ਰਿੰਝਣਾ, ਰੂਹ ਪੰਜਾਬ ਦੀ, ਪੰਜਾਬੀ ਹੈਰੀਟੇਜ ਡਾਂਸ ਅਕੈਡਮੀ, ਸਾਂਝ ਗਰੁੱਪ, ਡੇਲੀ ਖਬਰ ਭੰਗੜਾ ਗਰੁੱਪ, ਕੋਹੇਨੂਰ ਭੰਗੜਾ ਗਰੁੱਪ, ਅਤੇ ਵੋਮੈਨ ਕੇਅਰ ਟ੍ਰਸਟ ਦੀਆਂ ਕੁੜੀਆਂ ਨੇ ਖੂਬ ਧਮਾਲ ਪਾਈ। ਪੁਰਾਣੇ ਗੀਤਾਂ ਦੀ ਸਟੇਜ ਉਤੇ ਭਾਵੇਂ ਘਾਟ ਰਹੀ, ਪਰ ਨਵੇਂ ਗੀਤ ਸੰਗੀਤ ਦੇ ਵਿਚ ਨਵੇਂ ਗਾਇਕਾਂ ਦੇ ਗੀਤਾਂ ਉਤੇ ਪੂਰੀ ਧਮਾਲ ਪਾਈ ਗਈ। ਰੌਣਕ ਮੇਲੇ ਤੋਂ ਇਲਾਵਾ ਮਹਿਲਾਵਾਂ ਦੇ ਕਮਿਊਨਿਟੀ ਦੇ ਵਿਚ ਦਿੱਤੇ ਯੋਗਦਾਨ ਦੇ ਲਈ ਦੋ ਸੋਨੇ ਦੇ ਤਮਗੇ ਵੀ ਦਿੱਤੇ ਗਏ। ਪਹਿਲਾ ਤਮਗਾ ਸਿੱਖ ਵੋਮੈਨ ਐਸੋਸੀਏਸ਼ਨ ਦੀ ਪ੍ਰਮੱਖ ਕਾਰਜ ਕਰਤਾ ਤੇ ਸਮਾਜ ਸੇਵਿਕਾ ਬੀਬੀ ਜੀਤ ਕੌਰ ਹੋਰਾਂ ਨੂੰ ਆਈਆਂ ਮੁੱਖ ਮਹਿਮਾਨਾਂ ਚੋਂ ਸਾਂਸਦ ਮਲੀਸ਼ਾ ਲੀਅ ਨੇ ਭੇਟ ਕੀਤਾ। ਦੂਜਾ ਤਮਗਾ ਲੀਗਲ ਐਸੋਸੀਏਸ਼ਨ ਦੀ ਨਿਰਦੇਸ਼ਿਕਾ ਤੇ ਵੀਕਲ ਬੀਬਾ ਆਸ਼ਿਮਾ ਸਿੰਘ ਨੂੰ ਰੀਮਾ ਨਾਖਲੇ (ਨੈਸ਼ਨਲ ਪਾਰਟੀ ਉਮੀਦਵਾਰ) ਵੱਲੋਂ ਪਹਿਨਾਇਆ ਗਿਆ। ਇਸ ਤੋਂ ਇਲਾਵਾ ਲੱਕੀ ਡ੍ਰਾਅ ਦੇ ਵਿਚ ਦੋ ਸੋਨੇ ਦੀਆਂ ਵਾਲੀਆਂ ਅਤੇ ਡੇਲੀ ਖਬਰ ਅਦਾਰਾ ਵੱਲੋਂ ਇਕ ਐਪਲ ਘੜੀ ਵੀ ਕੱਢੀ ਗਈ।
ਪਿਊਰ ਬਿਊਟੀ ਪਾਰਲਰ ਅਤੇ ਦਾ ਬਿਊਟੀ ਸਟੇਸ਼ਨ ਵੱਲੋਂ ਵੀ ਗਿਫਟ ਹੈਂਪਰ ਕੱਢੇ ਗਏ। ਸਟੇਜ ਪਰਫਾਰਮੈਂਸ ਤੋਂ ਬਾਅਦ ਖੁੱਲ੍ਹਾ ਅਖਾੜਾ ਵੀ ਲਾਇਆ ਗਿਆ। ਡੀ. ਜੇ ਦੇ ਉਤੇ ਮਹਿਲਾਵਾਂ ਨੇ ਖੂਬ ਗਿੱਧੇ, ਭੰਗੜੇ, ਦੇਸੀ-ਵਿਦੇਸ਼ੀ ਡਾਂਸ ਦੇ ਵੱਟ ਕੱਢੇ। ਅਰੀਨਾ ਦੇ ਬਾਹਰ ਖਰੀਦੋ-ਫਰੋਖਤ ਦੇ ਲਈ ਕਈ ਤਰਾਂ ਦੇ ਸਟਾਲ ਲੱਗੇ ਹੋਏ ਸਨ ਅਤੇ ਖਾਣ-ਪੀਣ ਦਾ ਵੀ ਸਟਾਲ ਲੱਗਾ ਹੋਇਆ ਸੀ। ਮਹਿਲਾਵਾਂ ਨੇ ਸੂਟ ਅਤੇ ਆਰਟੀਫੀਸ਼ੀਅਲ ਜਿਊਲਰੀ ਵੀ ਖੂਬ ਖਰੀਦੀ।
ਇਸ ਮੇਲੇ ਤੋਂ ਬਾਅਦ ਅਗਲਾ ਮਹਿਲਾਵਾਂ ਦਾ ਮੇਲਾ (ਫੁੱਲਕਾਰੀ ਨਾਈਟ) 5 ਅਗਸਤ ਨੂੰ ਆ ਰਿਹਾ ਹੈ। ਮਾਲਵਾ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਇਸ ਸਬੰਧੀ ‘ਫੁੱਲਕਾਰੀ ਨਾਈਟ’ ਦਾ ਪੋਸਟਰ ਵੀ ਸਟੇਜ ਉਤੇ ਜਾਰੀ ਕੀਤਾ ਗਿਆ ਅਤੇ ਸੱਦਾ ਦਿੱਤਾ ਗਿਆ ਕਿ 5 ਅਗਸਤ ਨੂੰ ਵੀ ਇਸੇ ਤਰ੍ਹਾਂ ਹੁੰਮਾ ਹੁੰਮਾ ਕੇ ਪੁੱਜੋ।

Have something to say? Post your comment