Thursday, May 09, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ

December 06, 2022 12:39 AM
ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ
 
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ ਦਾ ਸਿੱਖ ਪੰਥ ਪਿਛਲੇ ਸੱਤ ਸਾਲਾਂ ਤੋਂ ਸੰਤਾਪ ਭੋਗ ਰਿਹਾ ਸੀ। ਬਾਦਲਕਿਆਂ ਨੇ ਤਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਸੀ, ਤੇ ਕੈਪਟਨ ਵੀ ਬਾਦਲਾਂ ਵਾਂਗ ਪੰਥ ਦੇ ਵਿਰੁੱਧ ਭੁਗਤ ਗਿਆ, ਭਗਵੰਤ ਮਾਨ ਦੇ ਲਾਰੇ ਵੀ ਠੁੱਸ ਨਿਕਲੇ। ਪਰ ਬੇਅਦਬੀ ਦੇ ਦੋਸ਼ੀ ਬਚ ਜਾਂਦੇ ਇਹ ਤਾਂ ਹੋ ਈ ਨਹੀਂ ਸੀ ਸਕਦਾ। ਮਹਿੰਦਰਪਾਲ ਬਿੱਟੂ ਤੋਂ ਲੈ ਕੇ ਗੁਰਦੇਵ ਪ੍ਰੇਮੀ ਤੇ ਪ੍ਰਦੀਪ ਇੰਸਾਂ ਵਰਗੇ ਵੀ ਸੋਧੇ ਜਾ ਚੁੱਕੇ ਹਨ। 
ਮਿਤੀ 10 ਨਵੰਬਰ 2022 ਨੂੰ ਟੀ.ਵੀ. ਚੈੱਨਲਾਂ ’ਤੇ ਸਵੇਰੇ ਹੀ ਖ਼ਬਰ ਚਲ ਪਈ ਕਿ ਬਰਗਾੜੀ ਅਤੇ ਕੋਟਕਪੂਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਦੋਸ਼ੀ ਪ੍ਰਦੀਪ ਕੁਮਾਰ ਨੂੰ ਅੱਜ ਸਵੇਰੇ ਕੁਝ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਕੋਟਕਪੂਰਾ 'ਚ ਕਤਲ ਕਰ ਦਿੱਤਾ ਹੈ। 
ਹਾਲੇ 4 ਨਵੰਬਰ ਨੂੰ ਭਾਈ ਸੰਦੀਪ ਸਿੰਘ ਸੰਨੀ ਨੇ ਅੰਮ੍ਰਿਤਸਰ ’ਚ ਗੋਲ਼ੀਆਂ ਮਾਰ ਕੇ ਇੱਕ ਦੁਸ਼ਟ ਸੁਧੀਰ ਸੂਰੀ ਨੂੰ ਸੋਧਿਆ ਸੀ ਤੇ ਛੇਵੇਂ ਦਿਨ ਪ੍ਰਦੀਪ ਦੇ ਸੋਧੇ ਖ਼ਬਰ ਸੁਣ ਕੇ ਲੱਗਾ ਕਿ ਅੰਮ੍ਰਿਤਸਰ ਤੋਂ ਚਲ ਕੇ ਜਾਗੋ ਕੋਟਕਪੂਰੇ ਆਈ ਆ ਬੀ ਹੁਣ ਜਾਗੋ ਆਈ ਐ, ਸੋਧੇ ’ਤੇ ਸੋਧਾ, ਦੁਸ਼ਟਾਂ ਦਾ ਸੋਧਾ, ਕਿਆ ਅਜਬ ਨਜ਼ਾਰਾ ਹੈ। ਇਹ ਖ਼ਬਰ ਸੁਣ ਕੇ ਸਿੱਖ ਭਾਵਨਾਵਾਂ ਨੂੰ ਬੜਾ ਅਨੰਦ, ਸੰਤੁਸ਼ਟੀ ਤੇ ਸੁੱਖ ਮਿਲ਼ਿਆ। 
ਮੀਡੀਆ ਵੱਲੋਂ ਇਹਨਾਂ ਨੌਜਵਾਨਾਂ ਨੂੰ ਗੈਂਗਸਟਰ, ਬਦਮਾਸ਼, ਹਥਿਆਰੇ ਅਤੇ ਕਾਤਲ ਕਿਹਾ ਗਿਆ ਪਰ ਇਹ ਨੌਜਵਾਨ ਇਸ ਐਕਸ਼ਨ ਕਾਰਨ ਸਿੱਖ ਕੌਮ ਲਈ ਸਤਿਕਾਰ ਦੇ ਪਾਤਰ ਹਨ। ਖ਼ਾਲਸਾ ਪੰਥ ਇਸ ਐਕਸ਼ਨ ਦੀ ਭਰਪੂਰ ਸ਼ਲਾਘਾ ਕਰਦਾ ਹੈ। ਜਦੋਂ ਸਰਕਾਰਾਂ ਇਨਸਾਫ਼ ਨਾ ਦੇਣ ਤਾਂ ਦੁਸ਼ਟਾਂ ਨੂੰ ਸਜ਼ਾ ਦੇਣੀ ਕੋਈ ਜੁਰਮ ਨਹੀਂ ਬਲਕਿ ਧਰਮ ਦਾ ਕਾਰਜ ਹੈ ਤੇ ਬੇਅਦਬੀ ਦੇ ਦੋਸ਼ੀ ਨੂੰ ਸੋਧ ਕੇ ਨੌਜਵਾਨਾਂ ਨੇ ਧਰਮੀ ਯੋਧਿਆਂ ਵਾਲ਼ਾ ਕੰਮ ਕੀਤਾ ਹੈ ਤੇ ਇਸ ਬਿਨਾਂ ਹੋਰ ਕੋਈ ਰਾਹ ਵੀ ਨਹੀਂ ਸੀ। 
ਬੇਅਦਬੀ ਕਰਨ ਵਾਲ਼ੇ ਦੁਸ਼ਟਾਂ ਨੇ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਕਰਕੇ 24 ਸਤੰਬਰ ਦੀ ਰਾਤ ਨੂੰ ਕੰਧਾਂ ’ਤੇ ਪੋਸਟਰ ਲਾ ਕੇ ਸਿੱਖ ਕੌਮ ਨੂੰ ਵੰਗਾਰਿਆ ਸੀ ਕਿ "ਸਿੱਖੋ ਜੇ ਆਪਣੇ ਗੁਰੂ ਨੂੰ ਬਚਾ ਸਕਦੇ ਹੋ ਤਾਂ ਬਚਾ ਲਵੋ ਤੁਹਾਡਾ ਗੁਰੂ ਸਾਡੇ ਤੋਂ ਹੈ।" 
ਪਰ ਬਾਦਲ ਸਰਕਾਰ ਨੇ ਡੇਰਾ ਸਿਰਸਾ ਨਾਲ ਯਾਰੀ ਨਿਭਾਉਂਦਿਆਂ ਦੋਸ਼ੀ ਪ੍ਰੇਮੀਆਂ 'ਤੇ ਕੋਈ ਕਾਰਵਾਈ ਨਾ ਕੀਤੀ ਤੇ ਫਿਰ ਦੁਸ਼ਟਾਂ ਦੇ ਹੌਂਸਲੇ ਏਨੇ ਵੱਧ ਗਏ ਕਿ ਇਹਨਾਂ ਨੇ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਅੰਗ ਪਾੜ ਕੇ 12 ਅਕਤੂਬਰ ਨੂੰ ਬਰਗਾੜੀ ਅਤੇ ਕੋਟਕਪੂਰਾ ਦੀਆਂ ਗਲੀਆਂ-ਨਾਲੀਆਂ 'ਚ ਖਿਲਾਰ ਕੇ ਘੋਰ ਬੇਅਦਬੀ ਕਰ ਦਿੱਤੀ ਜੋ ਨਾ ਸਹਿਣਯੋਗ ਤੇ ਨਾ ਬਖ਼ਸ਼ਣਯੋਗ ਕਾਰਾ ਸੀ। 
ਇਸ ਨਾਲ਼ ਸਮੁੱਚਾ ਸਿੱਖ ਜਗਤ ਤੜਪ ਉੱਠਿਆ, ਤਕਰੀਬਨ ਇੱਕ ਮਹੀਨਾ ਪੰਜਾਬ ਦੀਆਂ ਸੜਕਾਂ ਬੰਦ ਰਹੀਆਂ, ਧਰਨੇ ਲੱਗੇ, ਬਾਦਲਾਂ ਨੇ ਦੋ ਸਿੱਖ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਸ਼ਹੀਦ ਕਰ ਦਿੱਤੇ, ਡੇਰਾ ਪ੍ਰੇਮੀ ਖੌਰੂ ਪਾਉਂਦੇ ਰਹੇ, ਖ਼ੁਸ਼ੀਆਂ ਮਨਾਉਂਦੇ ਰਹੇ ਪਰ ਸਿੱਖ ਜਗਤ ਪੀੜ ਅਤੇ ਸੰਤਾਪ ਝੱਲਦਾ ਰਿਹਾ। ਨਾ ਬਾਦਲਾਂ ਨੇ ਇਨਸਾਫ਼ ਦਿੱਤਾ, ਨਾ ਕੈਪਟਨ ਤੇ ਨਾ ਚੰਨੀ ਨੇ, ਤੇ ਨਾ ਹੀ ਭਗਵੰਤ ਮਾਨ ਦੀ ਝਾੜੂ ਪਾਰਟੀ ਨੇ। ਸਭ ਨੇ ਬੇਅਦਬੀ ਮਾਮਲੇ 'ਤੇ ਸਿਆਸਤ ਕਰਕੇ ਇਸ ਮੁੱਦੇ ਨੂੰ ਵੋਟ ਬੈਂਕ ਵਜੋਂ ਵਰਤਿਆ ਤੇ ਸਿੱਖਾਂ ਨੂੰ ਜਲੀਲ ਕੀਤਾ। 
ਜਦ ਇਨਸਾਫ਼ ਦੀ ਕਿਰਨ ਕਿੱਧਰੋਂ ਨਜ਼ਰੀ ਨਾ ਪਈ ਤਾਂ ਸਿੱਖਾਂ ਨੇ ਵਾਰੋ-ਵਾਰੀ ਛੇ ਸਾਲਾਂ 'ਚ ਸੱਤ ਡੇਰਾ ਪ੍ਰੇਮੀ ਜੋ ਬੇਅਦਬੀਆਂ ਦੇ ਦੋਸ਼ੀ ਸਨ ਉਹ ਸੋਧ ਦਿੱਤੇ ਹਨ। ਏਹੀ ਖ਼ਾਲਸੇ ਦੀਆਂ ਸ਼ਾਨਾਮੱਤੀ ਰਵਾਇਤਾਂ ਤੇ ਪ੍ਰੰਪਰਾਵਾਂ ਹਨ। ਜੇ ਦੁਸ਼ਟ ਜਿਉਂਦੇ ਬਚ ਜਾਂਦੇ ਤਾਂ ਸਿੱਖ ਕੌਮ ਅਣਖ਼-ਇੱਜਤ ਨਾਲ਼ ਸਿਰ ਉੱਚਾ ਨਹੀਂ ਸੀ ਚੁੱਕ ਸਕਦੀ। ਲੇਕਿਨ ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ ਹੈ। 
ਸਾਡੇ ਸਭ ਦੇ ਸਾਹਮਣੇ ਹੈ ਕਿ ਸਰਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ਼ ਨਹੀਂ ਲਿਆ, ਉਲ਼ਟਾ ਸਿੱਖਾਂ ਨੂੰ ਦੋਸ਼ੀ ਗਰਦਾਨਣ ਲੱਗੇ ਸਨ ਪਰ ਵਾਹਿਗੁਰੂ ਨੇ ਲਾਜ ਰੱਖ ਲਈ ਤੇ ਡੇਰਾ ਸਿਰਸਾ ਦੇ ਪ੍ਰੇਮੀ ਨੰਗੇ ਹੋ ਗਏ। ਸਰਕਾਰਾਂ ਨੇ ਬੇਅਦਬੀ ਦੇ ਦੋਸ਼ੀ ਫੜੇ ਵੀ ਓਦੋਂ ਜਦੋਂ ਸਿੱਖਾਂ ਨੇ ਲੰਬਾ ਸੰਘਰਸ਼ ਕੀਤਾ, ਮੋਰਚੇ ਲਾਏ, ਮੁਜ਼ਾਹਰੇ ਕੀਤੇ ਤੇ ਸਰਕਾਰਾਂ ਉੱਤੇ ਦਬਾਅ ਬਣਾਇਆ। ਸਰਕਾਰ ਨੇ ਦੋਸ਼ੀਆਂ ਨੂੰ ਪ੍ਰਾਹੁਣਿਆਂ ਵਾਂਗ ਜੇਲ੍ਹਾਂ ’ਚ ਰੱਖਿਆ, ਫਿਰ ਛੇਤੀ ਹੀ ਉਹਨਾਂ ਨੂੰ ਜ਼ਮਾਨਤਾਂ ਦੇ ਕੇ ਸਕਿਓਰਿਟੀਆਂ ਦਿੱਤੀਆਂ ਤੇ ਸਿੱਖਾਂ ਨੂੰ ਚਿੜਾਇਆ। ਫਿਰ ਨੌਜਵਾਨਾਂ ਦੀ ਅਣਖ਼ ਨੇ ਉਬਾਲ਼ਾ ਖਾਧਾ ਤੇ ਉਹ ਦੋਸ਼ੀਆਂ ਨੂੰ ਕਾਲ ਬਣ ਕੇ ਟੱਕਰੇ। 
ਹੁਣ ਜਿਨ੍ਹਾਂ ਪਾਪੀਆਂ ਨੇ ਗੁਰੂ ਸਾਹਿਬ ਦੀ ਘਿਨਾਉਣੇ ਤਰੀਕੇ ਨਾਲ਼ ਬੇਅਦਬੀ ਕੀਤੀ ਹੋਵੇ, ਸਾਡੇ ਗੁਰੂ ਨੂੰ ਸੜਕਾਂ ’ਤੇ ਰੋਲਿਆ ਹੋਵੇ ਉਹਨਾਂ ਦਾ ਏਹੀ ਹਸ਼ਰ ਹੋਣਾ ਚਾਹੀਦਾ ਸੀ। ਗੁਰੂ ਕੇ ਸਿੰਘਾਂ ਨੇ ਪਹਿਲਾਂ ਰਾਜਸਥਾਨ ’ਚ ਬੇਅਦਬੀ ਕਰਨ ਵਾਲ਼ੇ ਅਸਾਧ ਸੂਰਜਮੁਨੀ ਦਾ ਸਿਰ ਵੱਢ ਕੇ ਧੜ ਨਾਲ਼ੋਂ ਅਲੱਗ ਕੀਤਾ, ਸਾਹਨੇਵਾਲ ਬੇਅਦਬੀ ਕਰਨ ਵਾਲ਼ੇ ਭਈਏ ਨੂੰ ਵੀ ਥਾਣੇ ਵਿੱਚ ਜਾ ਗੋਲ਼ੀ ਮਾਰੀ, ਘਵੱਦੀ ਬੇਅਦਬੀ ਵਾਲ਼ੀ ਔਰਤ ਨੂੰ ਵੀ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ। ਫਿਰ ਬਰਗਾੜੀ ਅਤੇ ਕੋਟਕਪੂਰਾ ਵਾਲ਼ੇ ਦੋਸ਼ੀ ਵਾਰੋ-ਵਾਰੀ ਚੁਣ ਕੇ ਸੋਧੇ। ਅਸਲ ’ਚ ਏਹੀ ਖ਼ਾਲਸਾਈ ਅਤੇ ਮੁਕੰਮਲ ਇਨਸਾਫ਼ ਹੈ। 
ਪ੍ਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਹੈ, ਉਸ ਦੇ ਗਰੁੱਪ ਵੱਲੋਂ ਕੀਤੇ ਇਸ ਕੰਮ ਦਾ ਸਵਾਗਤ ਹੈ, ਹਾਲਾਂਕਿ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਉਸ ਦੇ ਗਰੁੱਪ ਨੇ ਬਦਨਾਮੀ ਖੱਟੀ ਸੀ ਲੇਕਿਨ ਪ੍ਰਦੀਪ ਨੂੰ ਮਾਰਨਾ ਉਹਨਾਂ ਦਾ ਸਹੀ ਫ਼ੈਸਲਾ ਹੈ। ਪੰਜਾਬ ਦੀ ਨੌਜਵਾਨੀ ਨੂੰ ਆਪਣੀ ਤਾਕਤ ਤੇ ਦਲੇਰੀ ਇਸੇ ਤਰ੍ਹਾਂ ਪੰਥ ਅਤੇ ਪੰਜਾਬ ਦੇ ਲਈ ਵਰਤਣੀ ਚਾਹੀਦੀ ਹੈ। ਉਹ ਗੈਂਗਸਟਰ ਬਣ ਕੇ ਬਦਨਾਮ ਹੋਣ ਦੀ ਬਜਾਏ, ਆਪਣੇ ਕੀਮਤੀ ਜਾਨ ਨਿੱਜੀ ਲੜਾਈਆਂ-ਝਗੜਿਆਂ ’ਚ ਗਵਾਉਣ ਦੀ ਬਜਾਏ, ਸਿੱਖੀ ਵੱਲ ਮੋੜਾ ਕਰਨ, ਪੰਥ ਦੀਆਂ ਸੇਵਾਵਾਂ ਨਿਭਾਉਣ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ’ਤੇ ਪਹਿਰਾ ਦੇਣ, ਉਹ ਗੈਂਗਸਟਰ ਨਹੀਂ ਬਲਕਿ ਜੁਝਾਰੂ ਸਿੰਘ ਬਣਨ, ਫਿਰ ਪੰਥ ਉਹਨਾਂ ’ਤੇ ਮਾਣ ਕਰੇਗਾ, ਸਿੱਖ ਇਤਿਹਾਸ ’ਚ ਉਹਨਾਂ ਦਾ ਨਾਂਅ ਸੁਨਹਿਰੀ ਅੱਖਰਾਂ ’ਚ ਦਰਜ ਹੋਵੇਗਾ। 
ਇਹ ਵੀ ਇਤਫ਼ਾਕ ਹੀ ਹੈ ਕਿ ਸਰਕਾਰ ਸਮਝਦੀ ਸੀ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾ ਦਿੱਤਾ ਹੈ, ਨਸ਼ਿਆਂ ਵੱਲ ਧਕੇਲ ਦਿੱਤਾ ਹੈ, ਧਰਮ ਤੋਂ ਬਾਗ਼ੀ ਕਰ ਦਿੱਤਾ ਹੈ ਪਰ ਜਦੋਂ ਗੁਰੂ ਕਿਰਪਾ ਕਰ ਦੇਵੇ ਤਾਂ ਫਿਰ ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਨ ’ਚ ਦੇਰ ਨਹੀਂ ਲੱਗਦੀ। ਅੰਮ੍ਰਿਤਪਾਲ ਸਿੰਘ ਜੋ ਦੁਬਈ ਰਹਿੰਦਿਆਂ ਸਿੱਖੀ ਸਰੂਪ ’ਚ ਨਹੀਂ ਸੀ ਪਰ ਅੱਜ ਉਹ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਣ ਕੇ ਪੰਥ ਦੀ ਅਗਵਾਈ ਕਰ ਰਿਹਾ ਹੈ। ਗੁਰੂ ਸਾਹਿਬ ਮੇਹਰ ਕਰਨ ਧਰਮ ਤੋਂ ਟੁੱਟੇ ਇਹ ਸਾਰੇ ਨੌਜਵਾਨ ਬਾਣੀ-ਬਾਣੇ ਦੇ ਧਾਰਨੀ ਹੋਣ ਤੇ ਸਿੱਖੀ ਦੇ ਵੈਰੀਆਂ ਦੇ ਦਿਲਾਂ ’ਚ ਖ਼ਾਲਸਈ ਧਮਕ ਪਾਉਣ। ਪ੍ਰਦੀਪ ਦੇ ਕਤਲ ਨੇ ਇੱਕ ਵਾਰ ਫਿਰ ਦੁਨੀਆਂ ਨੂੰ ਦੱਸ ਦਿੱਤਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਹਰਗਿਜ਼ ਨਹੀਂ ਬਖ਼ਸ਼ਣਗੇ। 
ਡੇਰਾ ਪ੍ਰੇਮੀਆਂ ਦੇ ਸੋਧੇ ਕਾਰਨ ਪੰਥ ਦੋਖੀ ਬਾਦਲ ਦਲ 'ਚ ਸੋਗ ਦੀ ਲਹਿਰ ਹੈ, ਜਿਨ੍ਹਾਂ ਨੇ ਪੂਰੀ ਤਾਕਤ ਝੋਕ ਕੇ ਇਹਨਾਂ ਦੁਸ਼ਟਾਂ ਨੂੰ ਬਚਾਇਆ ਸੀ। ਸ਼੍ਰੋਮਣੀ ਕਮੇਟੀ ਦਾ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਕਹਿੰਦਾ ਕਿ ਡੇਰਾ ਪ੍ਰੇਮੀਆਂ ਦੇ ਕਤਲ ਇੱਕ ਸਾਜਿਸ਼ ਹਨ, ਸਬੂਤ ਮਿਟਾਏ ਜਾ ਰਹੇ ਹਨ। ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ, ਹਿੰਸਾ ਬਰਦਾਸ਼ਤ ਨਹੀਂ। ਭਾਰਤੀ ਸਟੇਟ ਨੂੰ ਵੀ ਪਤਾ ਲੱਗ ਗਿਆ ਕਿ ਸਿੱਖ ਜਿਉਂਦੇ ਅਤੇ ਜਾਗਦੇ ਹਨ ਤੇ ਸਿੱਖ ‘ਮਾਤਾ ਦਾ ਮਾਲ਼ ਨਹੀਂ’ ਬਲਕਿ ‘ਕਲਗੀਧਰ ਦੇ ਲਾਲ’ ਬਣ ਕੇ ਹੀ ਰਹਿਣਗੇ। ਕਾਂਗਰਸ ਅਤੇ ਝਾੜੂ ਪਾਰਟੀ ਵਾਲ਼ੇ ਵੀ ਚਾਰੇ ਖਾਨੇ ਚਿੱਤ ਹੋ ਚੁੱਕੇ ਹਨ। ਅਜੋਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਨਸਾਫ਼ ਦੇਣਾ ਨਹੀਂ ਸੀ, ਚਲੋ ਵਧੀਆ ਹੋਇਆ ਗੁਰੂ ਨੇ ਖ਼ੁਦ ਹੀ ਇਨਸਾਫ਼ ਕਰ ਦਿੱਤਾ। 
ਅਕਤੂਬਰ 2018 ’ਚ ਜਾਰੀ ਹੋਈ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਅਨੁਸਾਰ “ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੀ.ਏ. ਰਾਕੇਸ਼ ਦ੍ਰਿੜਬਾ ਦੇ ਇਸ਼ਾਰੇ 'ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀਂ ਸਾਜ਼ਿਸ਼ ਘੜੀ ਸੀ। ਪਹਿਲੀ ਸਾਜਿਸ਼ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਅਤੇ ਦੂਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ। ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ਼ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭੀਖੀ ਵਿੱਚ ਮਾਰਨ ਦੀ ਯੋਜਨਾ ਬਣਾਈ ਸੀ। ਦਾਦੂਵਾਲ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ, ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫ਼ਲਾਪ ਹੋ ਗਈ। 
ਓਦੋਂ ਡੇਰਾ ਆਗੂ ਤੈਸ਼ ਵਿੱਚ ਆ ਗਏ ਸਨ, ਜਦੋਂ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦੇ 21 ਤੋਂ 23 ਮਈ 2015 ਤਕ ਪਿੰਡ ਬੁਰਜ ਜਵਾਹਰ ਸਿੰਘ ਵਾਲ਼ਾ ਵਿੱਚ ਲੱਗੇ ਦੀਵਾਨ ਤੋਂ ਪ੍ਰਭਾਵਿਤ ਹੋਏ ਕੁਝ ਪ੍ਰੇਮੀਆਂ ਨੇ ਡੇਰੇ ਦੇ 'ਲਾਕੇਟ' ਗਲ਼ਾਂ 'ਚੋਂ ਲਾਹ ਦਿੱਤੇ ਸਨ। ਮਹਿੰਦਰਪਾਲ ਬਿੱਟੂ ਨੇ ਇਸ ਬਾਰੇ ਫ਼ੌਰੀ ਸੂਚਨਾ ਡੇਰਾ ਸਿਰਸਾ ਭੇਜੀ, ਜਿੱਥੋਂ ਸਿੱਖ ਪੈਰੋਕਾਰਾਂ ਨੂੰ ਸਬਕ ਸਿਖਾਉਣ ਦੇ ਆਦੇਸ਼ ਦਿੱਤੇ ਗਏ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨੀ ਕੋਟਕਪੂਰਾ ਨਾਲ਼ ਨਵੀਂ ਵਿਉਂਤ ਬਣਾਈ ਸੀ, ਜਿਸ ਤਹਿਤ ਸੰਨੀ ਤੇ ਨੀਲੇ ਨੇ ਬਰਗਾੜੀ, ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲ਼ਾ ਦੇ ਗੁਰੂ-ਘਰਾਂ ਦੇ ਆਸੇ-ਪਾਸੇ ਰੇਕੀ ਕੀਤੀ। 
ਨੀਲਾ ਤੇ ਸੰਨੀ ਮੋਟਰ ਸਾਇਕਲ 'ਤੇ ਬੁਰਜ ਜਵਾਹਰ ਸਿੰਘ ਵਾਲ਼ਾ ਗਏ। ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲ਼ਾ ਵਿੱਚ ਦੁਕਾਨ 'ਤੇ ਗਏ, ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿੱਚ ਗਏ। ਗੁਰੂ ਘਰ ਵਿੱਚ ਸਰੂਪ ਚੁੱਕਣ ਮਗਰੋਂ ਮੋਟਰ ਸਾਇਕਲ ’ਤੇ ਫਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ 'ਚ ਖੜੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੀ ਗਏ ਜਿਨ੍ਹਾਂ ਨੇ ਇਹ ਸਰੂਪ ਸਮੇਤ ਆਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿੱਚ ਖੜੀ ਕਰ ਦਿੱਤੀ। ਸ਼ਾਮ ਵਕਤ ਇਹ ਸਰੂਪ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ, ਜਿੱਥੇ ਸੰਦੂਕ 'ਚ ਕਰੀਬ ਸਾਢੇ ਤਿੰਨ ਮਹੀਨੇ ਇਹ ਸਰੂਪ ਪਏ ਰਹੇ। 
ਜਦੋਂ ਸਤੰਬਰ 2015 'ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ਵਿੱਚ ਦਾਖਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਅਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ, ਜਿੱਥੇ ਸੰਨੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ 'ਚ ਪੋਸਟਰ ਲਿਖੇ। ਸ਼ਕਤੀ, ਸੰਨੀ, ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲ਼ਾ 'ਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ਵਿੱਚ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ ਤੇ ਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ। ਸੰਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪਰ ਉਸ ਨੇ ਇਹ ਅੰਗ ਰਜਵਾਹੇ ਵਿੱਚ ਸੁੱਟ ਦਿੱਤੇ (ਓਹੀ ਪ੍ਰਦੀਪ ਜਿਸ ਦਾ ਹੁਣ ਨੌਜਵਾਨਾਂ ਨੇ ਕਤਲ ਕਰ ਦਿੱਤਾ ਹੈ)। ਇਸੇ ਦੌਰਾਨ ਜਦੋਂ ਪੂਰੇ ਪੰਜਾਬ ਵਿੱਚ ਰੋਸ ਵਜੋਂ ਧਰਨੇ ਮੁਜ਼ਾਹਰੇ ਹੋਣ ਲੱਗੇ ਤਾਂ 26-27 ਅਕਤੂਬਰ 2015 ਨੂੰ ਹਰਸ਼ ਧੂਰੀ ਦੇ ਆਦੇਸ਼ਾਂ 'ਤੇ ਬਿੱਟੂ ਨੇ ਦੋ ਡੇਰਾ ਪੈਰੋਕਾਰਾਂ ਨੂੰ ਬਾਕੀ ਬਚਦੇ ਅੰਗ ਉਸ ਤਕ ਪਹੁੰਚਾਉਣ ਲਈ ਆਖਿਆ। ਬਿੱਟੂ ਨੇ ਆਪਣੇ ਬਚਾਅ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਆਪਣੀ ਬੇਕਰੀ ਦੀ ਭੱਠੀ ਵਿੱਚ ਸਾੜ ਦਿੱਤੀ ਅਤੇ ਬਾਕੀ ਬਚਦਾ ਸਰੂਪ ਡਰੇਨ ਵਿੱਚ ਸੁੱਟ ਦਿੱਤਾ।” 
ਇਹ ਰਿਪੋਰਟ ਪੜ੍ਹ ਕੇ ਹਰ ਸਿੱਖ ਦਾ ਖ਼ੂਨ ਖ਼ੋਲ਼੍ਹਦਾ ਹੈ। ਸਰਕਾਰਾਂ ਤੋਂ ਤਾਂ ਇਹ ਦੋਸ਼ੀ ਬਚ ਗਏ ਪਰ ਸਿੱਖ ਜਵਾਨੀ ਵੱਲੋਂ ਧੜੱਲੇਦਾਰ ਐਕਸ਼ਨ ਕਰਕੇ ਇਹ ਦੁਸ਼ਟ ਸੋਧੇ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਣ ਲਈ ਸਿੱਖ ਕਿਸੇ ਵੀ ਹੱਦ ਤਕ ਜਾ ਸਕਦੇ ਹਨ ਤੇ ਉਹਨਾਂ ਵੱਲੋਂ ਚੁੱਕਿਆ ਹਰ ਕਦਮ ਜਾਇਜ਼ ਅਤੇ ਧਰਮ ਅਨੁਸਾਰ ਹੁੰਦਾ ਹੈ। ਗੁਰੂ ਮੇਹਰ ਕਰੇ, ਬਾਕੀ ਦੁਸ਼ਟਾਂ ਨੂੰ ਵੀ ਸਜ਼ਾ ਅਵੱਸ਼ ਮਿਲ਼ੇਗੀ। 
 
- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ