Saturday, May 11, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਭਲਾ ਹੋਇਆ ਮੇਰਾ ਚਰਖਾ ਟੁੱਟਾ, ਜ਼ਿੰਦ ਅਜ਼ਾਬੋਂ ਛੁੱਟੀ’

November 30, 2022 01:06 AM
ਭਲਾ ਹੋਇਆ ਮੇਰਾ ਚਰਖਾ ਟੁੱਟਾ, ਜ਼ਿੰਦ ਅਜ਼ਾਬੋਂ ਛੁੱਟੀ’
 
ਕਮਲਜੀਤ ਸਿੰਘ ਬਰਾੜ ਬਨਾਮ ਕਾਂਗਰਸ ਬਨਾਮ ਬਾਦਲਕੇ
 
 
ਮੋਗਾ ਦੇ ਕਾਂਗਰਸੀ ਆਗੂ ਸ. ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਜਿਸ ਤੋਂ ਕਾਂਗਰਸ ਪਾਰਟੀ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਦੁਬਾਰਾ ਨੰਗਾ ਹੋ ਗਿਆ ਹੈ। ਸਿੱਖਾਂ ਦੀ ਇਸ ਕਾਤਲ ਜਮਾਤ ਕਾਂਗਰਸ ਨੂੰ ਪੰਥਕ ਸੋਚ ਵਾਲ਼ਾ ਕੋਈ ਵੀ ਸਿੱਖ ਚਿਹਰਾ ਬਰਦਾਸ਼ਤ ਨਹੀਂ ਹੈ। ਜਿਹੜੇ ਤਾਂ ਕਮਲਜੀਤ ਸਿੰਘ ਬਰਾੜ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਕਮਲਜੀਤ ਸਿੰਘ ਬਰਾੜ ਭਾਵੇਂ ਕਾਂਗਰਸ ਪਾਰਟੀ ਨਾਲ਼ ਸਬੰਧਤ ਸੀ ਪਰ ਉਸ ਨੇ ਹਮੇਸ਼ਾਂ ਪੰਥ ਨੂੰ ਪਹਿਲਾਂ ਦਿੱਤੀ ਸੀ ਤੇ ਕਦੇ ਪਿੱਠ ਨਹੀਂ ਸੀ ਵਿਖਾਈ। 
ਸ. ਕਮਲਜੀਤ ਸਿੰਘ ਬਰਾੜ ਪੂਰੇ ਨਿਧੜਕ ਹੋ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਹੱਕ ’ਚ ਡਟ ਕੇ ਬੋਲਦੇ ਸਨ। ਉਹ ਗੱਜ-ਵੱਜ ਕੇ ਕਹਿੰਦੇ ਸਨ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲ਼ੀ ਇੰਦਰਾ ਗਾਂਧੀ ਨੂੰ ਗੋਲ਼ੀਆਂ ਮਾਰ ਕੇ ਭਾਈ ਸਤਵੰਤ ਸਿੰਘ ਤੇ ਭਾਈ ਬਿਅੰਤ ਸਿੰਘ ਨੇ ਉਸ ਨੂੰ ਬਣਦੀ ਸਜ਼ਾ ਦਿੱਤੀ ਸੀ ਤੇ ਜੇਕਰ ਅਗਾਂਹ ਵੀ ਕੋਈ ਸਾਡੇ ਗੁਰਧਾਮਾਂ ’ਤੇ ਚੜ੍ਹ ਕੇ ਆਇਆ ਤਾਂ ਏਹੀ ਹਸ਼ਰ ਹੋਵੇਗਾ। ਬੁੱਚੜ ਮੁੱਖ ਮੰਤਰੀ ਬਿਅੰਤ ਸਿਹੁੰ ਦੇ ਪੋਤੇ ਰਵਨੀਤ ਬਿੱਟੂ ਅਤੇ ਪੰਥ ਦੋਖੀ ਗੁਰਸਿਮਰਨ ਮੰਡ ਨੂੰ ਵੀ ਉਹ ਠੋਕਵੇਂ ਜਵਾਬ ਦੇ ਚੁੱਕੇ ਹਨ। ਜਦੋਂ-ਜਦੋਂ ਵੀ ਕੋਈ ਸੰਘਰਸ਼ ਜਾਂ ਸਿੱਖ ਲਹਿਰ ਉੱਠੀ ਤਾਂ ਸ. ਕਮਲਜੀਤ ਸਿੰਘ ਬਰਾੜ ਦੀ ਸ਼ਮੂਲੀਅਤ ਵੇਖਣ ਨੂੰ ਮਿਲ਼ਦੀ ਰਹੀ ਹੈ। 
ਜਦ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲਾਇਆ ਬਰਗਾੜੀ ਮੋਰਚਾ ਚਲ ਰਿਹਾ ਸੀ ਤਾਂ ਇੱਕ ਦਿਨ ਜਦੋਂ ਕਾਂਗਰਸੀਆਂ ਅਤੇ ਬਾਦਲਕਿਆਂ ਨੇ ਵੀ ਰੈਲ਼ੀਆਂ ਰੱਖ ਲਈਆਂ ਤਾਂ ਉਸੇ ਦਿਨ ਬਰਗਾੜੀ ਵੀ ਖ਼ਾਲਸਾ ਪੰਥ ਦਾ ਵੱਡਾ, ਇਤਿਹਾਸਕ ਅਤੇ ਰਿਕਾਰਡ ਤੋੜ ਇਕੱਠ ਹੋਇਆ ਤਾਂ ਸ. ਕਮਲਜੀਤ ਸਿੰਘ ਬਰਾੜ ਉਸ ਦਿਨ ਆਪਣੀ ਪਾਰਟੀ ਕਾਂਗਰਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਦੀ ਜਗ੍ਹਾ ਬਰਗਾੜੀ ਵਿਖੇ ਹਜ਼ਾਰਾਂ ਸੰਗਤਾਂ ਦਾ ਕਾਫ਼ਲਾ ਲੈ ਕੇ ਪਹੁੰਚੇ ਸਨ। ਜਦੋਂ ਦਿੱਲੀ ਕਿਸਾਨ ਮੋਰਚੇ ’ਚ ਕੁਝ ਅਖੌਤੀ ਕਿਸਾਨ ਆਗੂਆਂ ਨੇ ਖ਼ਾਲਸਾਈ ਝੰਡੇ ਅਤੇ ਨਿਹੰਗਾ ਸਿੰਘਾਂ ਦਾ ਵਿਰੋਧ ਕੀਤਾ ਤਾਂ ਓਦੋਂ ਵੀ ਕਮਲਜੀਤ ਸਿੰਘ ਬਰਾੜ ਆਪਣੇ ਸਾਥੀਆਂ ਸਮੇਤ ਹੱਥ ’ਚ ਖ਼ਾਲਸਾਈ ਝੰਡਾ (ਨਿਸ਼ਾਨ ਸਾਹਿਬ) ਫੜ ਕੇ ਓਥੋਂ ਮੋਰਚੇ ’ਚ ਮਾਰਚ ਕੱਢ ਰਹੇ ਸਨ। 
ਜਦੋਂ ਇਸੇ ਸਾਲ 15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ’ ਤੋਰੀ ਤਾਂ ਕਾਂਗਰਸੀਆਂ ਨੇ ਤਿਰੰਗੇ ਝੰਡੇ ਚੁੱਕ ਲਏ ਤੇ ਮਾਰਚ ਕੱਢਣੇ ਸ਼ੁਰੂ ਕਰ ਦਿੱਤੇ ਪਰ ਉਸ ਦਿਨ ਸਾਰਿਆਂ ਨੇ ਉਹ ਜਲਵਾ ਵੇਖਿਆ ਜਦੋਂ ਕਮਲਜੀਤ ਸਿੰਘ ਬਰਾੜ ਕਾਂਗਰਸੀਆਂ ਦੇ ਮਾਰਚ ’ਚ ਹੱਥ ਵਿੱਚ ਖ਼ਾਲਸਾਈ ਝੰਡਾ (ਨਿਸ਼ਾਨ ਸਾਹਿਬ) ਫੜ ਕੇ ਸਭ ਤੋਂ ਅੱਗੇ ਸੀ। ਉਸ ਵਿੱਚ ਪੰਥਕ ਜਜ਼ਬਾ, ਗੁਰੂ ਸਾਹਿਬਾਨਾਂ ਪ੍ਰਤੀ ਪਿਆਰ, ਸਿੱਖ ਸੰਘਰਸ਼ ਦੇ ਸ਼ਹੀਦਾਂ ਪ੍ਰਤੀ ਸਤਿਕਾਰ ਰਗ-ਰਗ ’ਚ ਭਰਿਆ ਹੋਇਆ ਸੀ। 
ਮੈਂ ਕਮਲਜੀਤ ਸਿੰਘ ਬਰਾੜ ਨੂੰ ਕੋਈ ਬਹੁਤਾ ਤਾਂ ਨਹੀਂ ਜਾਣਦਾ, ਨਾ ਹੀ ਉਸ ਨਾਲ਼ ਕੋਈ ਨੇੜਲੀ ਸਾਂਝ ਹੈ, ਨਾ ਹੀ ਕੋਈ ਬਹੁਤੀ ਵਾਰ ਮਿਲ਼ੇ ਹਾਂ। ਪਰ ਮੈਨੂੰ ਯਾਦ ਹੈ ਕਿ ਕਮਲਜੀਤ ਸਿੰਘ ਬਰਾੜ ਨੂੰ ਪਹਿਲੀ ਵਾਰ ਮੈਂ ਇੱਕ ਟੀ.ਵੀ. ਚੈੱਨਲ ’ਤੇ ਓਦੋਂ ਵੇਖਿਆ-ਸੁਣਿਆ ਸੀ ਜਦੋਂ ਉਸ ਨੇ ਇੱਕ ਡਿਬੇਟ ਦੌਰਾਨ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਬਾਰੇ ਭਾਜਪਾ ਦੇ ਇੱਕ ਆਗੂ ਨੂੰ ਚੰਗੀ ਤਰ੍ਹਾਂ ਘੇਰਿਆ ਸੀ ਤੇ ਉਸ ਨੂੰ ਸਬੂਤਾਂ ਸਹਿਤ ਦੱਸਿਆ ਸੀ ਕਿ ਆਰ.ਐੱਸ.ਐੱਸ. ਦੇ ਗੁੰਡਿਆਂ ਨੇ ਕਿਵੇਂ ਸਿੱਖਾਂ ਦੇ ਇਸ ਕਤਲੇਆਮ ਵਿੱਚ ਕਾਂਗਰਸੀ ਆਗੂਆਂ ਦਾ ਸਾਥ ਦਿੱਤਾ ਸੀ ਤੇ ਉਹਨਾਂ ਉੱਤੇ ਬਕਾਇਦਾ ਐੱਫ.ਆਈ.ਆਰ. ਵੀ ਦਰਜ਼ ਹਨ। ਉਸ ਦਿਨ ਕਮਲਜੀਤ ਸਿੰਘ ਬਰਾੜ ਨੇ ਕਾਂਗਰਸ ਨੂੰ ਸਿੱਖ ਕਤਲੇਆਮ ਤੋਂ ਦੋਸ਼ ਮੁਕਤ ਨਹੀਂ ਸੀ ਕੀਤਾ ਸਗੋਂ ਜਗਦੀਸ਼ ਟਾਇਟਲਰ ਤੇ ਸੱਜਣ ਕੁਮਾਰ ਵਰਗਿਆਂ ਦੀ ਵੀ ਰੱਜ ਕੇ ਮੰਜੀ ਠੋਕੀ ਸੀ। ਉਸ ਦਿਨ ਮੈਂ ਪਹਿਲੀ ਵਾਰ ਕਮਲਜੀਤ ਸਿੰਘ ਬਰਾੜ ਨੂੰ ਉਸ ਦੇ ਫੇਸਬੁੱਕ ਪੇਜ਼ ਤੋਂ ਨੰਬਰ ਲੱਭ ਕੇ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਤੁਹਾਡੀ ਜਗ੍ਹਾ ਕਾਂਗਰਸ ’ਚ ਨਹੀਂ ਬਲਕਿ ਕੌਮੀ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ’ਚ ਹੋਣੀ ਚਾਹੀਦੀ ਹੈ। 
ਫਿਰ ਉਸ ਮਗਰੋਂ ਪਹਿਰੇਦਾਰ ਅਖ਼ਬਾਰ ਵੱਲੋਂ ਸੰਨ 2019 ’ਚ ਮੋਗਾ ਵਿਖੇ ਕਰਵਾਏ ਇੱਕ ਸੈਮੀਨਾਰ ’ਚ ਮੈਂ ਅਤੇ ਕਮਲਜੀਤ ਸਿੰਘ ਬਰਾੜ ਪਹਿਲੀ ਵਾਰ ਇੱਕ ਦੂਜੇ ਨੂੰ ਮਿਲ਼ੇ ਸਾਂ, ਅਸੀਂ ਦੋਨੋਂ ਸਟੇਜ ’ਤੇ ਸੀ ਤੇ ਹੱਥ ਜੋੜ ਕੇ ਦੂਰੋਂ ਫ਼ਤਹਿ ਦੀ ਸਾਂਝ ਹੋਈ। ਫਿਰ ਮੇਰੇ ਸਟੇਜ ’ਤੇ ਬੋਲਣ ਮਗਰੋਂ ਜਦ ਕਮਲਜੀਤ ਸਿੰਘ ਬਰਾੜ ਬੋਲੇ ਤਾਂ ਉਹਨਾਂ ਨੇ ਮੇਰੀ ਛੋਟੀ ਉਮਰ, ਜੋਸ਼ੀਲੀ ਤਕਰੀਰ ਤੇ ਪੰਥਕ ਸੇਵਾਵਾਂ ਦੀ ਖ਼ੂਬ ਸ਼ਲਾਘਾ ਕੀਤੀ। ਜਦੋਂ ਸਮਾਪਤੀ ’ਤੇ ਸ. ਜਸਪਾਲ ਸਿੰਘ ਹੇਰਾਂ ਦੀ ਕਿਤਾਬ ਰਿਲੀਜ਼ ਕਰਨ ਲੱਗੇ ਤਾਂ ਮੈਂ, ਕਮਲਜੀਤ ਸਿੰਘ ਬਰਾੜ ਦੇ ਸਾਹਮਣੇ ਪਾਸੇ ਖੜ੍ਹਾ ਸੀ, ਵਿਚਕਾਰ ਸੱਤ-ਅੱਠ ਹੋਰ ਆਗੂ ਸਨ। ਜਦੋਂ ਫੋਟੋਆਂ ਹੋਣ ਲੱਗੀਆਂ ਤਾਂ ਮੈਨੂੰ ਕਮਲਜੀਤ ਸਿੰਘ ਨੇ ਆਵਾਜ਼ ਮਾਰੀ ਕਿ “ਖ਼ਾਲਸਾ ਜੀ! ਇੱਧਰ ਵੀ ਆ’ਜੋ ਹੁਣ ਸਾਡੇ ਲਾਗੇ, ਆਪਾਂ ਵੀ ਫੋਟੋ ਕਰਵਾਈਏ, ਪਹਿਰੇਦਾਰ ਵਿੱਚ ਤਾਂ ਤੁਹਾਨੂੰ ਪੜ੍ਹਦੇ ਰਹੀ ਦਾ ਹੈ।” ਪਰ ਅਸਲ ਵਿੱਚ ਕਮਲਜੀਤ ਸਿੰਘ ਬਰਾੜ ਕਾਂਗਰਸ ਨਾਲ਼ ਸਬੰਧਤ ਹੋਣ ਕਰਕੇ ਮੈਂ ਉਸ ਦੇ ਨੇੜੇ ਖੜ੍ਹਨ ਤੇ ਫੋਟੋ ਖਿਚਵਾਉਣ ਤੋਂ ਝਕਦਾ ਸੀ ਹਾਂਲਾਂਕਿ ਮੈਨੂੰ ਉਸ ਦੀ ਪੰਥਕ ਸੋਚ ਦਾ ਪਤਾ ਵੀ ਸੀ ਪਰ ਫਿਰ ਵੀ ਮੈਂ ਆਪਣੇ ਵਿਰੋਧੀਆਂ ਨੂੰ ਕੋਈ ਬਹਾਨਾ ਨਹੀਂ ਸੀ ਦੇਣਾ ਚਾਹੁੰਦਾ। ਲੇਕਿਨ ਉਸ ਦਿਨ ਸਾਂਝੀਆਂ ਫੋਟੋਆਂ ਵੀ ਹੋ ਗਈਆਂ ਤੇ ਖੁੱਲ੍ਹ ਕੇ ਗੱਲਬਾਤ ਵੀ ਹੋਈ। 
ਫਿਰ ਉਸ ਤੋਂ ਬਾਅਦ ਕਮਲਜੀਤ ਸਿੰਘ ਬਰਾੜ ਮੈਨੂੰ ਦਿੱਲੀ ਕਿਸਾਨ ਮੋਰਚੇ ’ਚ ਮਿਿਲ਼ਆ ਉਸ ਦੇ ਹੱਥ ਵਿੱਚ ਵੱਡਾ ਖ਼ਾਲਸਾਈ ਝੰਡਾ (ਨਿਸ਼ਾਨ ਸਾਹਿਬ) ਸੀ ਤੇ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਨਾਅਰੇ ਅਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾ ਰਿਹਾ ਸੀ। ਕਮਲਜੀਤ ਸਿੰਘ ਬਰਾੜ ਉਸ ਦਿਨ ਵੀ ਮੈਨੂੰ ਅਤੇ ਪੱਤਰਕਾਰ ਭਾਈ ਨਿਸ਼ਾਨ ਸਿੰਘ ਮੂਸੇ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਭਾਈ ਹਰਪ੍ਰੀਤ ਸਿੰਘ ਬੰਟੀ ਨੂੰ ਬੜੇ ਸਤਿਕਾਰ ਸਹਿਤ ਮਿਿਲ਼ਆ ਤੇ ਮੇਰੇ ਭੁਝੰਗੀ ਗੁਰਪੰਥ ਪ੍ਰਥਮ ਸਿੰਘ ਖ਼ਾਲਸਾ ਨੂੰ ਵੀ ਉਸ ਨੇ ਲਾਡ-ਪਿਆਰ ਕੀਤਾ ਤੇ ਸਾਡੀਆਂ ਪੰਥਕ ਵਿਚਾਰਾਂ ਹੋਈਆਂ। ਜਦ ਫੋਟੋਆਂ ਖਿਚਵਾਉਣ ਦੀ ਵਾਰੀ ਆਈ ਤਾਂ ਮੈਂ ਫਿਰ ਸੋਚੀਂ ਪੈ ਗਿਆ, ਚਲੋ ਤਸਵੀਰਾਂ ਹੋ ਹੀ ਗਈਆਂ ਪਰ ਮੈਂ ਫੇਸਬੁੱਕ ’ਤੇ ਸਾਂਝੀਆਂ ਨਾ ਕੀਤੀਆਂ। ਪਰ ਅੱਜ ਦਿਲ ਕਰਦਾ ਹੈ ਕਿ ਕਮਲਜੀਤ ਸਿੰਘ ਬਰਾੜ ਨਾਲ਼ ਆਪਣੀਆਂ ਤਸਵੀਰਾਂ ਸਾਂਝੀਆਂ ਕਰੀਏ ਤੇ ਕਰ ਵੀ ਰਹੇ ਹਾਂ ਅਤੇ ਉਸ ਨਾਲ਼ ਜੋ ਪੰਥਕ ਵਿਚਾਰਾਂ ਹੋਈਆਂ ਉਹ ਵੀ ਸੰਗਤਾਂ ਨੂੰ ਦੱਸੀਏ। 
ਸ. ਕਮਲਜੀਤ ਸਿੰਘ ਬਰਾੜ ਦਾ ਸੁਭਾਅ ਏਨਾ ਮਿੱਠਾ, ਪਿਆਰਾ ਤੇ ਮਨਮੋਹਕ ਹੈ ਕਿ ਉਹ ਸਭ ਨੂੰ ਮੋਹ ਲੈਂਦਾ ਹੈ, ਆਪਣਾ ਬਣਾ ਲੈਂਦਾ ਹੈ, ਉਹ ਪੰਥਕ ਅਤੇ ਖ਼ਾਲਿਸਤਾਨੀ ਸਿੰਘਾਂ ਦਾ ਬਹੁਤ ਸਤਿਕਾਰ ਕਰਦਾ ਹੈ। ਅੱਜ-ਕੱਲ੍ਹ ਸ. ਕਮਲਜੀਤ ਸਿੰਘ ਬਰਾੜ ਜੋ ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਹੱਕ ’ਚ ਵੀ ਡਟ ਕੇ ਖੜ੍ਹ ਗਏ ਸਨ। ਇਹ ਸਭ ਵੇਖ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਢਿੱਡੀਂ ਪੀੜਾਂ ਲਗ ਗਈਆਂ ਜੋ ਲਗਾਤਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਕਈ ਦਿਨਾਂ ਤੋਂ ਵਿਰੋਧ ਅਤੇ ਕਾਰਵਾਈ ਕਰਵਾਉਣ ਨੂੰ ਫਿਰਦਾ ਸੀ। ਭਾਈ ਅੰਮ੍ਰਿਤਪਾਲ ਸਿੰਘ ਦਾ ਤਾਂ ਕੁਝ ਵਿਗਾੜ ਨਹੀਂ ਸਕੇ ਪਰ ਬੁਖਲਾਹਟ ’ਚ ਆ ਕੇ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਬਹਾਨਾ ਘੜ ਕੇ ਸ. ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ’ਚੋਂ ਬਾਹਰ ਕੱਢ ਦਿੱਤਾ। “ਚਲੋ ਭਲਾ ਹੋਇਆ ਮੇਰਾ ਚਰਖਾ ਟੁੱਟਾ ਜ਼ਿੰਦ ਅਜਾਬੋਂ ਛੁੱਟੀ।” 
ਵੈਸੇ ਵੀ ਕਮਲਜੀਤ ਸਿੰਘ ਬਰਾੜ ਦਾ ਇਸ ਪਾਰਟੀ ’ਚ ਦਮ ਘੁੱਟ ਰਿਹਾ ਹੋਵੇਗਾ। ਕੀ ਲੈਣਾ ਇਸ ਕਾਂਗਰਸ ਪਾਰਟੀ ਤੋਂ ਜਿਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਹੋਵੇ, ਸੰਤ ਭਿੰਡਰਾਂਵਾਲ਼ਿਆਂ ਤੇ ਸਾਥੀਆਂ ਨੂੰ ਸ਼ਹੀਦ ਕੀਤਾ ਹੋਵੇ, ਦਿੱਲੀ ’ਚ ਸਿੱਖਾਂ ਦੇ ਗਲਾਂ ’ਚ ਬਲ਼ਦੇ ਟਾਇਰ ਪਾਏ ਹੋਣ, ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਿਆ ਹੋਵੇ। ਸੰਤ ਜਰਨੈਲ ਸਿੰਘ ਜੀ ਨੇ ਕਿਹਾ ਕਿ “ਸਮਾਂ ਆਏਗਾ ਜਦੋਂ ਕਾਂਗਰਸ ਦਾ ਇੱਕ ਵੀ ਪੱਤਾ ਵੀ ਹਰਾ ਨਹੀਂ ਰਹੇਗਾ।” ਇਸ ਪਾਰਟੀ ਦਾ ਇੱਕ ਦਿਨ ਅੰਤ ਹੋਣਾ ਹੀ ਹੋਣਾ ਹੈ। 
ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਚੰਗਾ ਹੁੰਦਾ ਤਾਂ ਸ਼ਾਇਦ ਕੋਈ ਵੀ ਸਿੱਖ ਕਾਂਗਰਸ, ਭਾਜਪਾ ਤੇ ਝਾੜੂ ਪਾਰਟੀ ’ਚ ਨਾ ਜਾਂਦਾ। ਬਾਦਲਕਿਆਂ ਨੇ ਅਕਾਲੀ ਦਲ ਨੂੰ ਵੀ ਕਾਂਗਰਸ ਵਰਗੀ ਪੰਥ ਦੋਖੀ ਪਾਰਟੀ ਬਣਾ ਧਰਿਆ ਹੈ। ਜਿਵੇਂ ਕਾਂਗਰਸ ਨੂੰ ਪੰਥ-ਪ੍ਰਸਤ ਪ੍ਰਵਾਨ ਨਹੀਂ ਇਵੇਂ ਹੀ ਬਾਦਲਕੇ ਵੀ ਪੰਥ-ਪ੍ਰਸਤਾਂ ਗੁਰਸਿੱਖਾਂ ਨੂੰ ਆਪਣੇ ਵੈਰੀ ਮੰਨਦੇ ਹਨ ਤੇ ਬਾਦਲ ਦਲ ’ਚ ਪੰਥ ਦੋਖੀਆਂ ਦੀ ਪੂਰੀ ਤੂਤੀ ਬੋਲਦੀ ਹੈ। ਸਿੱਖ ਵਿਚਾਰੇ ਜਾਣ ਤਾਂ ਜਾਣ ਕਿੱਧਰ ਨੂੰ ? ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਸਾਡੇ ਲਈ ਇੱਕੋ-ਇੱਕ ਆਸ ਹੈ ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਅੱਜ ਜਿੰਨੇ ਵੀ ਸਿੱਖ ਭਾਜਪਾ, ਕਾਂਗਰਸ ਤੇ ਝਾੜੂ ਪਾਰਟੀ ’ਚ ਜਾ ਰਹੇ ਹਨ ਇਸ ਦਾ ਦੋਸ਼ੀ ਬਾਦਲ ਪਰਿਵਾਰ ਹੈ। 
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਸ. ਕਮਲਜੀਤ ਸਿੰਘ ਬਰਾੜ ਨੂੰ ਫੋਨ ਕਰਕੇ ਕਿਹਾ ਹੈ ਕਿ “ਫਿਕਰ ਕਰਨ ਦੀ ਲੋੜ ਨਹੀਂ, ਪੂਰਾ ਪੰਥ ਤੇਰੇ ਨਾਲ਼ ਹੈ।” ਸ. ਕਮਲਜੀਤ ਸਿੰਘ ਬਰਾੜ ਪੰਥ ਨਾਲ਼ ਖੜ੍ਹਦਾ ਸੀ ਤੇ ਅੱਜ ਪੰਥ ਅਤੇ ਪੰਜਾਬ ਵੀ ਉਸ ਨਾਲ਼ ਖੜ੍ਹਾ ਹੈ। ਅਸੀਂ ਸਭ ਕਮਲਜੀਤ ਸਿੰਘ ਬਰਾੜ ਨਾਲ਼ ਖੜ੍ਹੇ ਹਾਂ, ਇਹਨਾਂ ਪੰਥ ਦੋਖੀਆਂ ਅੱਗੇ ਝੁਕਣ-ਲਿਫਣ ਦੀ ਲੋੜ ਨਹੀਂ, ਆਪਣੇ ਪੰਥਕ ਸਿਧਾਂਤਾਂ ’ਤੇ ਡਟ ਕੇ ਪਹਿਰਾ ਦਿਓ ਵੀਰ। ਜਿਵੇਂ ਤੁਸੀਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਗੱਲ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਪਾਣੀਆਂ ਦੇ ਮਸਲੇ ਦੀ ਗੱਲ, ਸਿੱਖੀ ਦੀ ਗੱਲ, ਨੌਜਵਾਨਾਂ ਨੂੰ ਨਸ਼ਿਆਂ ’ਚੋਂ ਕੱਢਣ ਦੀ ਗੱਲ, ਪੰਥ ਅਤੇ ਪੰਜਾਬ ਪ੍ਰਸਤੀ ਦੀ ਗੱਲ ਕਰਦੇ ਸੀ ਓਵੇਂ ਹੀ ਆਪਣੀ ਸਰਗਰਮੀ ਹੋਰ ਤੇਜ ਕਰ ਦਿਓ, ਕਲਗੀਧਰ ਪਾਤਸ਼ਾਹ ਜੀ ਸਹਾਈ ਹੋਣਗੇ।  
 
- ਰਣਜੀਤ ਸਿੰਘ ਦਮਦਮੀ ਟਕਸਾਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ