Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਤੇਰਾਂ ਅਪਰੈਲ 1978 ਦੇ ਸ਼ਹੀਦੀ ਸਾਕੇ ਦੇ ਸ਼ਹੀਦਾਂ ਨੂੰ ਪ੍ਰਣਾਮ । ਸਾਕੇ ਤੋਂ ਦੂਜੇ ਦਿਨ, 14 ਅਪਰੈਲ 1978 ਨੂੰ ਭਾਈ ਫੋਜਾ ਸਿੰਘ ਜੀ ਦੇ ਨਾਮ ਲਿਖੀ ਕਵਿਤਾ ਅੱਜ ਸਾਂਝੀ ਕਰ ਰਿਹਾ ਹਾਂ ਜੀ ।

April 13, 2022 01:26 PM

ਤੇਰਾਂ ਅਪਰੈਲ ਤੇ
ਤੇਰਾਂ ਸੀਸ

ਤੇਰਾਂ ਅਪਰੈਲ 1978 ਦੇ ਸ਼ਹੀਦੀ ਸਾਕੇ ਦੇ ਸ਼ਹੀਦਾਂ ਨੂੰ ਪ੍ਰਣਾਮ ।
ਸਾਕੇ ਤੋਂ ਦੂਜੇ ਦਿਨ, 14 ਅਪਰੈਲ 1978 ਨੂੰ ਭਾਈ ਫੋਜਾ ਸਿੰਘ ਜੀ ਦੇ ਨਾਮ ਲਿਖੀ ਕਵਿਤਾ ਅੱਜ ਸਾਂਝੀ ਕਰ ਰਿਹਾ ਹਾਂ ਜੀ ।

ਤੇਰਾਂ ਸੀਸ

ਮੇਰੇ ਮਿੱਤਰਾ
ਤੂੰ ਤਾਂ ਫੂਲਾ ਸਿੰਘ ਨਾਲ਼
ਯਾਰੀ ਨਿਭਾ ਲਈ ਹੈ
ਅਸੀਂ ਤਲਵਾਰ ਦੀ
ਹਾਲੇ ਤਾਂ ਕੇਵਲ ਗੱਲ ਛੋਹੀ ਸੀ
ਤੂੰ ਬਾਜ਼ੀ ਮਾਰ ਗਿਓਂ ਮਿੱਤਰਾ
ਤੂੰ ਇਸਦੀ ਧਾਰ ਅਜ਼ਮਾ ਲਈ ਹੈ

ਇੱਕ ਫੂਲਾ ਸਿੰਘ ਸੀ
ਜਿਸ ਕੀਤੀ ਅਰਦਾਸ ਨਿਭਾਈ ਸੀ
ਅੱਜ ਵੀ ਗੂੰਜਦੀ ਹੈ ਧਮਕ
ਉਹਦੇ ਖੰਡੇ ਜੋ ਪਾਈ ਸੀ
ਉਹਦੇ ਖੰਡੇ ਨੂੰ ਮਿੱਤਰਾ
ਇਸੇ ਲਈ ਪ੍ਰਨਾਮ ਹੈ ਸਾਡਾ
ਇਸੇ ਲਈ ਦੁਨੀਆਂ ਤੇ
ਜ਼ਿੰਦਾ ਨਾਮ ਹੈ ਸਾਡਾ
ਤੂੰ ਅੱਜ ਫੇਰ
ਬੀਤੇ ਕੱਲ ਦੇ ਪੱਤਰੇ
ਸੱਚ ਕਰ ਚੱਲਿਐਂ
ਤੇ ਇਤਿਹਾਸ ਦੇ ਸਫਿਆਂ ਤੇ
ਤੇਰਾਂ ਸੀਸ ਧਰ ਚੱਲਿਐਂ
ਇਤਿਹਾਸ ਦੇ ਕੋਰੇ ਪੰਨਿਆਂ
ਮੁੜ ਲਹੂ ਵਿਚ ਇਸ਼ਨਾਨ ਕੀਤਾ ਹੈ
ਸੁਨਿਹਰੀ ਦਿਨਾਂ ਨੇ
ਮੁੜ ਪੰਥ ਨੂੰ ਪ੍ਰਨਾਮ ਕੀਤਾ ਹੈ
…………..
ਗਜਿੰਦਰ ਸਿੰਘ, ਦਲ ਖਾਲਸਾ ।
13.4.2022
……………………

Have something to say? Post your comment