Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

*ਯਾਦ ਯੋਧਿਆਂ ਦੀ* - ਲਖਵਿਦਰ ਸਿੰਘ ਲੱਖਾ

March 22, 2022 10:22 PM
*ਯਾਦ ਯੋਧਿਆਂ ਦੀ*
 
ਲੱਖ-2 ਪ੍ਰਣਾਮ ਭਗਤ ਸਿੰਘ ਇਨਕਲਾਬੀ ਨੂੰ।
ਰਾਜਗੁਰੂ, ਸੁਖਦੇਵ ਅਤੇ ਹਰ ਇੱਕ ਪੰਜਾਬੀ ਨੂੰ।
 
ਜਿਹੜੇ ਆਪਣੇ ਦੇਸ਼ ਲਈ ਕੁਰਬਾਨ ਹੋ ਗਏ ਨੇ।
ਸੱਚਮੁਚ ਦੁਨੀਆਂ ਉੱਤੇ ਅੱਜ ਮਹਾਨ ਹੋ ਗਏ ਨੇ।
 
ਚੜ੍ਹਦੀ ਉਮਰੇ ਵਿੱਚ ਜਵਾਨੀ ਜਾਨਾਂ ਵਾਰ ਗਏ।
ਦੇਖ ਉਹਨਾਂ ਦੀ  ਸੂਰਬੀਰਤਾ ਗੋਰੇ ਹਾਰ ਗਏ।
 
ਸ਼ਰਧਾ ਦੇ ਫੁੱਲ ਅਰਪਣ ਕਰਲੋ ਬੀਰ ਸ਼ਹੀਦਾਂ ਨੂੰ।
ਪਾਕ-ਪਵਿੱਤਰ ਭਾਰਤ ਮਾਂ ਦੇ ਅਮਰ ਮੁਰੀਦਾਂ ਨੂੰ।
 
ਆਓ ਸਾਰੇ ਹਿੰਦ ਵਾਸੀ ਮਿਲ ਯਾਦ ਮਨਾ ਲਈਏ।
ਭਗਤ, ਗੁਰੂ, ਸੁਖਦੇਵ ਹੋਰਾਂ ਦੇ ਸੋਹਲੇ ਗਾ ਲਈਏ।
 
ਯਾਦ ਯੋਧਿਆਂ ਦੀ ਨਾ ਦਿਲ ਚੋਂ ਕਦੇ ਭੁਲਾਂਦਾ ਬਈ।
"ਲੱਖਾ" ਅਮਰ ਸ਼ਹੀਦਾਂ ਤੋਂ ਬਲਿਹਾਰੇ ਜਾਂਦਾ ਬਈ।
 
ਲਖਵਿਦਰ ਸਿੰਘ ਲੱਖਾ ਸਲੇਮਪੁਰੀ (ਯੂਕੇ)
 
 
 

Have something to say? Post your comment