Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

"ਹਕੀਕੀ ਗੱਲਾਂ"- ਜਸਵੀਰ ਸ਼ਰਮਾਂ ਦੱਦਾਹੂਰ

July 23, 2021 12:27 AM
"ਹਕੀਕੀ ਗੱਲਾਂ"
 
ਚੜ੍ਹਦੇ ਸੂਰਜ ਨੂੰ ਸਲਾਮਾਂ ਸਦਾ ਹੁੰਦੀਆਂ ਨੇ,
ਮੁੱਢ ਕਦੀਮ ਤੋਂ ਦੁਨੀਆਂ ਦੀ ਰੀਤ ਹੈ ਜੀ।
ਜਿਹੜਾ ਗਰਜਦੈ ਵਰ੍ਹਦਾ ਵੀ ਹੈ ਕਿ ਨਹੀਂ,
ਇਸ   ਗੱਲ  ਦੀ  ਕੀ   ਪ੍ਰਤੀਤ  ਹੈ  ਜੀ?
ਵੈਸੇ ਆਸਾਂ ਨਾਲ ਜਿਉਂਦਾ ਹੈ ਜੱਗ ਸਾਰਾ,
ਗਾਉਣੇ ਪੈਂਦੇ ਨੇ   ਸੋਹਲੇ ਤੇ ਗੀਤ ਹੈ ਜੀ।
ਵੇਖਿਐ ਬਹੁਤ ਵਾਰੀ ਲਾਲਚ ਵੱਸ ਪੈ ਕੇ,
ਕਰ  ਲੲੀ ਦੀ  ਮਿੱਟੀ  ਪਲੀਤ  ਹੈ  ਜੀ।
ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ
ਦੁਨੀਆਂ ਚ ਘੱਟ ਹੀ ਹੁੰਦੇ ਇਨਸਾਨ ਵੀਰੋ।
ਅਣਖ ਗ਼ੈਰਤ ਨੂੰ ਰੱਖਦਾ ਬਹਾਲ ਜਿਹੜਾ,
ਬਣ   ਜਾਂਦਾ   ਹੈ ਓਹੀ   ਮਹਾਨ   ਵੀਰੋ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment