Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਮਾਨ ਤੇ ਮਾਣ - ਵੀਰਪਾਲ ਕੌਰ ਭੱਠਲ

January 05, 2022 12:05 AM
ਮਾਨ ਤੇ ਮਾਣ  
 
ਪੰਜਾਬੀ ਤੂੰ ਜ਼ੁਬਾਨ ਨੂੰ ਵੇ ,ਦੇਸ਼ ਦੀ ਰਕਾਨ ਨੂੰ ਵੇ,
 ਮਾਣ ਨਾ ਵਧਾਇਆ ਮਾਨਾ, ਤੂੰ ਇਹਦੇ ਮਾਣ ਨੂੰ ਵੇ ।
ਸਿਰੋਂ ਨੰਗੀ ਕੀਤੀ  ਨੀ,ਮਾਂ ਬੋਲੀ ਵਿੱਚ ਗਾਣਿਆਂ ,
ਜਿਉਂਦਾ ਰਹਿ ਵੇ ਮਾਨਾਂ,ਮਾਂ  ਦਿਆਂ ਮਰ ਜਾਣਿਆ  ।
 
 
ਗੀਤਾਂ ਵਿੱਚ ਮਾਨਾ ਪਿੰਡ ਆਪਣੇ ਵਸਾਇਆ ਤੂੰ,
 ਵਤਨਾਂ ਤੋਂ ਦੂਰ ਬੈਠੇ ਵੀਰਾਂ ਨੂੰ ਦਿਖਾਇਆ ਤੂੰ ।
 ਗੀਤਾਂ ਵਿੱਚ ਭੰਗੜਾ ਦਿਖਾਏ ਬਾਬੇ ਪਾਉਂਦੇ  ,
ਗਲੀਆਂ ਦਿਖਾਈਆਂ ਜਿੱਥੇ ਬਚਪਨ ਮਾਣਿਆ।
 ਜਿਉਂਦਾ ਰਹਿ ਵੇ ਮਾਨਾਂ,ਮਾਂ ਦਿਆ ਮਰ ਜਾਣਿਆ  ।
 
 
ਦਿਲੋਂ ਅਰਦਾਸ ਸੱਚੇ ਪਾਤਸ਼ਾਹ ਦੇ ਅੱਗੇ ਜੀ ,
 ਬੁਰੀ ਨਾ ਨਜ਼ਰ ਕਦੇ ਕਿਸੇ ਦੀ ਵੀ ਲੱਗੇ ਜੀ ।
ਤੇਰੇ ਉੱਤੇ ਮਾਣ ਹੈ ਮਾਂ ਬੋਲੀ ਦਿਆ ਵਾਰਿਸ਼ਾ ,
"ਵੀਰਪਾਲ " ਘੱਟ  ਲੱਗੇ ਜਿਨ੍ਹਾਂ ਤੈਨੂੰ ਜਾਣਿਆ ।
ਜਿਉਂਦਾ ਰਹਿ ਮਾਨਾ ਮਾਂ ਦਿਆ ਮਰ ਜਾਣਿਆ।
 
  ਵੀਰਪਾਲ ਕੌਰ ਭੱਠਲ
 
 
 
 

Have something to say? Post your comment