Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਜ਼ਿੰਦਗੀ ਦੇ ਨਾਲ ਜੰਗ - ਗੁਰਪ੍ਰੀਤ ਬੰਗੀ

September 07, 2021 11:11 PM
ਜ਼ਿੰਦਗੀ ਦੇ ਨਾਲ ਜੰਗ
---------------------------------------
ਮੈਂ ਇਸ ਜ਼ਿੰਦਗੀ ਨਾਲ ਲੜਦਾ ਲੜਦਾ ਹਾਰ ਗਿਆ 
ਹੁਣ ਹੋਰ ਲੜਨ ਨੂੰ ਦਿਲ ਕਰਦਾ ਨੀ 
ਬਹੁਤ ਸਮਝਾਉਂਦੇ ਮੈਨੂੰ ਲੋਕੀ ਨੇ 
ਪਰ ਹੁਣ ਹੋਰ ਸਮਝਣ ਨੂੰ ਦਿਲ ਕਰਦਾ ਨੀ 
ਨਿੱਤ ਸ਼ਰੀਕ ਤਾਨੇ ਮਾਰਦੇ ਮੈਨੂੰ ਨੇ 
ਪਰ ਹੁਣ ਤਾਨੇ ਸਿਹਣ ਨੂੰ ਦਿਲ ਕਰਦਾ ਨੀ 
ਮੈਂ ਤੇਰੇ ਬਾਰੇ ਸੋਚ ਸੋਚ ਕੇ ਪਾਗ਼ਲ ਹੋ ਚੱਲਿਆ 
ਪਰ ਹੁਣ ਤੇਰੇ ਬਾਰੇ ਸੋਚਣ ਨੂੰ ਦਿਲ ਕਰਦਾ ਨੀ
ਬੋਲਣ ਵੇਲੇ ਤੇਰਾ ਮੂੰਹ ਬੰਦ ਨਾ ਹੋਵੇ 
ਸਾਡਾ ਮੂੰਹ ਖੋਲਣ ਨੂੰ ਦਿਲ ਕਰਦਾ ਨੀ 
ਵੀਰੇ ਤੇਰਾ ਦਿਲ ਇਵੇਂ ਡੋਲੀ ਜਾਵੇ 
ਕੁਝ ਕੀਤੇ ਆ ਬਿਨਾਂ ਤਾਂ ਤੂ ਕੂਚ ਇਸ ਦੁਨੀਆਂ ਤੋਂ ਕਰਦਾ ਨੀ
ਗਿਆਨੀ ਸਵੇਰੇ ਉੱਠ 2 ਵਜੇ ਫੈਸਬੂਕ ਦੇ ਰਾਹੇ ਪੇ ਜਾਨਾਂ ਆ
ਤੂ ਗੁਰੂ ਘਰ ਜਾ ਕੇ ਅਰਦਾਸ ਕਾਮਯਾਬੀ ਦੀ ਕਰਦਾ ਨੀ
 
ਗੁਰਪ੍ਰੀਤ ਬੰਗੀ ਪਿੰਡ ਬੰਗੀ ਰੁਘੂ ਤਹਿ ਤਲਵੰਡੀ ਸਾਬੋ ਜਿਲਾ ਬਠਿੰਡਾ ਮੋ:9851120002
ਨਸ਼ਾ ਜ਼ਵਾਨੀ ਬਾਹਰਲੇ ਦੇਸ਼
_____________________________________
ਇਹ ਜਿੰਦਗੀ ਕਿਹੜੇ ਰਾਹਾਂ ਤੇ ਚੱਲੀ ਐ 
ਕੋਈ ਨਸ਼ਿਆਂ ਵਿੱਚ ਤੇ ਕਿਸੇ ਦੀ ਬਾਹਰ ਦੀ ਤਿਆਰੀ ਚੱਲੀ ਐ
ਕੋਈ ਰੁਕਦਾ ਨਹੀਂ ਪਿਆ ਇਥੇ ਪਤਾ ਨਹੀਂ ਕਿਹੋ ਜਿਹੀ ਹਵਾ ਚੱਲੀ ਐ
ਥਾ ਥਾ ਖੁੱਲ੍ਹੇ ਨੇ ਡੇਰੇ ਇਥੇ ਚਿਲਮਾਂ ਦੇ ਨਾਲ ਨਸ਼ੇ ਦੀ ਖੇਪ ਇਥੇ ਚੱਲੀ ਐ
ਸਰਕਾਰਾਂ ਦੀ ਚਾਲਾਂ ਨੇ ਸਭ ਕੀਤੇ ਟੱਲੀ ਐ
ਇਹ ਹੁਣ ਦੀ ਜਵਾਨੀ ਪਤਾ ਨਹੀਂ ਕਿਹੜੇ ਪਾਸੇ ਤੁਰ ਚੱਲੀ ਐ
ਜ਼ਿੰਦਗੀ ਜੀਉ ਯਾਰੋ ਮਰਨ ਲਈ ਤਾਂ ਹਲੇ ਬਹੁਤ ਉਮਰ ਬਚ ਚੱਲੀ ਐ
ਗਿਆਨੀ ਨੇ ਨੋਟ ਕੀਤੀ ਗੱਲ ਕੱਲੀ ਕੱਲੀ ਐ
ਨਸ਼ੇ ਦੇ ਵਿੱਚ ਕਿਸੇ ਨੇ ਵੀ ਵਾਹ ਵਾਹ ਨੀ ਖੱਟੀ ਐ
 
 ਗੁਰਪ੍ਰੀਤ ਬੰਗੀ

Have something to say? Post your comment