ਮੋਹਾਲੀ : ਨਵਾਂਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ (Angad Saini Accident) ਦਾ ਐਕਸੀਡੈਂਟ ਹੋਇਆ ਹੈ। ਉਹ ਮੋਹਾਲੀ ਦੇ ਮੈਕਸ ਹਸਪਤਾਲ 'ਚ ਜ਼ੇਰੇ ਇਲਾਜ ਹਨ। ਅੰਗਦ ਸੈਣੀ ਦਾ ਡਰਾਈਵਰ ਤੇ ਗੰਨਮੈਨ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਅੰਗਦ ਸੈਣੀ ਚੰਡੀਗੜ੍ਹ ਵੱਲ ਜਾ ਰਹੇ ਸੀ ਜਦੋਂ ਉਹ ਆਂਸਰੋਂ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ 'ਤੇ ਖੜ੍ਹੀ ਟੋਲ ਪਲਾਜ਼ਾ ਕੰਪਨੀ 'ਤੇ ਖੜ੍ਹੀਂ ਐਂਬੂਲੈਂਸ ਨਾਲ ਟਕਰਾ ਗਈ। ਇਸ ਤੋਂ ਬਾਅਦ ਜਲੰਧਰ ਕਾਰਪੋਰੇਸ਼ਨ ਗੌਤਮ ਜੈਨ ਦੀ ਕਾਰ ਅੰਗਦ ਦੀ ਕਾਰ ਅੰਗਦ ਦੀ ਕਾਰ ਨਾਲ ਟਕਰਾ ਗਈ ਜਿਸ ਵਿੱਚ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।