Saturday, May 04, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦੁੁਬਈ ਰਿਟਰਨ ਭਰਾਵਾਂ ਦਾ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ, ਕਿਹਾ- ਬਾਹਰਲੇ ਸੂਬਿਆਂ ਵਾਲੇ ਆ ਕੇ ਲੱਖਪਤੀ ਬਣ ਸਕਦੇ ਫਿਰ ਅਸੀਂ ਕਿਉਂ ਨਹੀਂ

April 22, 2024 11:46 AM

ਜਗਰਾਓਂ: ਮਨੁੱਖ ਜੇ ਮਿਹਨਤ ਨੂੰ ਆਦਤ ਬਣਾ ਲਵੇ ਤਾਂ ਸਫਲਤਾ ਉਸ ਦੀ ਕਿਸਮਤ ਬਣ ਜਾਂਦੀ ਹੈ। ਅਜਿਹਾ ਹੀ ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਦੇ 25 ਸਾਲਾਂ ਬਾਅਦ ਦੁੁਬਈ ਤੋਂ ਪਰਤੇ ਭਰਾਵਾਂ ਦੀ ਜੋੜੀ ਨੇ ਕਰ ਦਿਖਾਇਆ। ਉਨ੍ਹਾਂ ਦੁੁਬਈ ਦੀ ਧਰਤੀ ਨੂੰ ਹਮੇਸ਼ਾ ਲਈ ਅਲਵਿਦਾ ਆਖਦਿਆਂ ਵਤਨ ਵਿੱਚ ਹੀ ਪਰਿਵਾਰ ਵਿੱਚ ਰਹਿੰਦਿਆਂ ਦੁੁਬਈ ਵਰਗਾ ਚਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ ਤਿਆਰ ਕੀਤਾ। ਜਗਰਾਓਂ ਵਿਖੇ ਲੁੁਧਿਆਣਾ ਫਿਰੋਜ਼ਪੁੁਰ ਕੌਮੀ ਮਾਰਗ ਤੇ ਦੁੁਬਈ ਰਿਟਰਨ ਭਰਾਵਾਂ ਦਾ ਇਹ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਦੁੁਬਈ ਰਿਟਰਨ ਭਰਾਵਾਂ ਵੱਲੋਂ ਹੱਥੀਂ ਤਿਆਰ ਕੀਤੇ ਪਕਵਾਨਾਂ ਦਾ ਲੁੁਤਫ ਲੈਣ ਦੇ ਨਾਲ ਨਾਲ ਲੋਕ ਘਰ ਤਿਆਰ ਕੀਤੇ ਗੁੁੜ੍ਹ-ਸ਼ੱਕਰ ਦਾ ਵੀ ਆਨੰਦ ਮਾਣਦੇ ਹਨ।ਇਨ੍ਹਾਂ ਦੁੁਬਈ ਰਿਟਰਨ ਭਰਾਵਾਂ ਨੇ ਆਪਣੇ ਇਸ ਨਿਵੇਕਲੇ ਰੁੁਜ਼ਗਾਰ ਰਾਹੀਂ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਵੀ ਕੰਮ ਵੱਡਾ-ਛੋਟਾ ਨਾ ਹੋਣ ਦੀ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ, ਉੱਥੇ ਕੁੁਝ ਦਿਨ ਪਹਿਲਾਂ ਹੀ ਸ਼ੁੁਰੂ ਕੀਤੇ ਇਸ ਰੈਸਟੋਰੈਂਟ ਵਿੱਚ ਹੱਥੀਂ ਮਿਹਨਤ ਕਰ ਕੇ ਚੰਗੀ ਕਮਾਈ ਕਰਨ ਦਾ ਸੁੁਪਨਾ ਵੀ ਸੱਚ ਕਰ ਲਿਆ ਹੈ। ਲੁੁਧਿਆਣਾ ਜ਼ਿਲ੍ਹੇ ਦੇ ਸਭ ਨਾਲੋਂ ਵੱਡੇ ਪਿੰਡ ਕਾਉਂਕੇ ਕਲਾਂ ਦੇ ਰਹਿਣ ਵਾਲੇ ਇਨ੍ਹਾਂ ਭਰਾਵਾਂ ਬਲਵੀਰ ਸਿੰਘ ਅਤੇ ਲੱਖਾ ਸਿੰਘ ਨੇ ਦੱਸਿਆ ਕਿ ਉਹ ਕਰੀਬ ਪਿਛਲੇ ਢਾਈ ਦਹਾਕਿਆਂ ਤੋਂ ਦੁੁਬਈ ਦੇ ਸਾਊਦੀ ਅਰਬ ਵਿਖੇ ਡਰਾਈਵਰੀ ਕਰਦੇ ਸਨ। ਦੋ ਕੁੁ ਸਾਲ ਪਹਿਲਾਂ ਕਦ ਤੱਕ ਪਰਿਵਾਰ ਤੋਂ ਦੂਰ ਵਿਦੇਸ਼ ਦੀ ਧਰਤੀ ਤੇ ਕੰਮ ਕਰਦੇ ਰਹਿਣਗੇ ਦਾ ਸੋਚ ਕੇ ਦੁੁਬਈ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਪਿੰਡ ਆ ਗਏ। ਬਲਵੀਰ ਸਿੰਘ ਨੇ ਦੱਸਿਆ ਕਿ ਦੁੁਬਈ ਵਿੱਚ ਥਾਂ-ਥਾਂ ਸੜਕਾਂ ਬਾਜ਼ਾਰਾਂ ਵਿੱਚ ਚੱਲਦੇ ਫਿਰਦੇ ਆਲੀਸ਼ਾਨ ਦੋ ਮੰਜ਼ਿਲਾਂ ਏਸੀ ਰੈਸਟੋਰੈਂਟਾਂ ਤੋਂ ਕਾਫੀ ਪ੍ਰਭਾਵਿਤ ਸੀ। ਉੱਥੇ ਹੀ ਆਪਣੇ ਪਿੰਡ ਜਾ ਕੇ ਵੀ ਕੁੁਝ ਅਜਿਹਾ ਹੀ ਕਰਨ ਦਾ ਸੁੁਪਨਾ ਸਜਾਉਂਦਿਆਂ ਉਸ ਨੇ ਚੱਲਦੇ-ਫਿਰਦੇ ਏਸੀ ਰੈਸਟੋਰੈਂਟ ਦਾ ਨਕਸ਼ਾ ਹਾਸਲ ਕਰ ਲਿਆ। ਪਿੰਡ ਪਰਤਦਿਆਂ ਹੀ ਚੱਲਦੇ-ਫਿਰਦੇ ਇਹ ਸੀ ਆਲੀਸ਼ਾਨ ਦੋ ਮੰਜ਼ਿਲਾ ਰੈਸਟੋਰੈਂਟ ਨੂੰ ਤਿਆਰ ਕਰਵਾਉਣ ਲਈ ਆਰਡਰ ਦੇ ਦਿੱਤਾ। ਕਈ ਮਹੀਨਿਆਂ ਦੀ ਕਾਰੀਗਰਾਂ ਨਾਲ ਉਨ੍ਹਾਂ ਦੀ ਖ਼ੁੁਦ ਦੀ ਮਿਹਨਤ ਤੋਂ ਬਾਅਦ ਇਹ ਚੱਲਦਾ-ਫਿਰਦਾ ਦੋ ਮੰਜ਼ਿਲਾ ਏਸੀ ਰੈਸਟੋਰੈਂਟ ਤਿਆਰ ਹੋ ਗਿਆ। ਲੱਖਾ ਸਿੰਘ ਨੇ ਦੱਸਿਆ ਕਿ ਇਸ ਏਸੀ ਰੈਸਟੋਰੈਂਟ ਵਿੱਚ ਚਾਹੇ ਸਾਰੀਆਂ ਸਹੂਲਤਾਂ ਅਤੇ ਆਧੁੁਨਿਕ ਅਤੇ ਅੱਜ ਦੇ ਜ਼ਮਾਨੇ ਦੀਆਂ ਹਨ ਪਰ ਉਨ੍ਹਾਂ ਨੇ ਫਿਰ ਵੀ ਇਸ ਦਾ ਦੇਸੀ ਨਾਮ ਸੇਖੋਂ ਢਾਬਾ ਐੱਨਆਰਆਈ ਰੱਖਿਆ। ਉਨ੍ਹਾਂ ਦੇ ਹੱਥ ਹੀ ਕੰਮ ਕਰਨ ਦੀ ਸੋਚ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਨ੍ਹਾਂ ਦੇ ਪਿੰਡ ਰਹਿੰਦੇ ਤੀਜੇ ਭਰਾ ਕੁੁਲਜੀਤ ਸਿੰਘ ਵੀ ਖੇਤੀਬਾੜੀ ਦੇ ਨਾਲ-ਨਾਲ ਉਨ੍ਹਾਂ ਦਾ ਸਾਥ ਦਿੰਦਾ ਨਾਲ ਜੁੁੜ ਗਿਆ।

 ਦੇਸੀ ਘਿਓ ਅਤੇ ਮੱਖਣ ਨਾਲ ਤਿਆਰ ਹੁੰਦੇ ਪਕਵਾਨ

 ਦੁਬਈ ਰਿਟਰਨ ਭਰਾਵਾਂ ਨੇ ਦੱਸਿਆ ਕਿ ਇਸ ਆਧੁਨਿਕ ਤਕਨੀਕ ਵਾਲੇ ਚੱਲਦੇ-ਫਿਰਦੇ ਰੈਸਟੋਰੈਂਟ ਵਿਚ ਬਰਗਰ, ਰੈਪ, ਮਨਚੂਰੀਅਨ, ਨਿਊਡਲ, ਫ੍ਰੈਂਚ ਫ੍ਰਾਈਜ਼ ਨੂੰ ਤਿਆਰ ਕਰਨ ਲਈ ਦੇਸੀ ਘਿਓ ਅਤੇ ਮੱਖਣ ਵਰਤਦੇ ਹਨ। ਇਸ ਤੋਂ ਇਲਾਵਾ ਗੰਨੇ ਅਤੇ ਫਲਾਂ ਦਾ ਤਾਜ਼ਾ ਜੂਸ ਵੀ ਗਾਹਕਾਂ ਦੇ ਸਾਹਮਣੇ ਹੀ ਤਿਆਰ ਕੀਤਾ ਜਾਂਦਾ ਹੈ।

 ਇੰਜ ਸੋਚਿਆ ਰੈਸਟੋਰੈਂਟ ਚਲਾਉਣ ਦਾ

 ਬਲਵੀਰ ਸਿੰਘ ਅਤੇ ਲੱਖਾ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿਚ ਹੋਰਾਂ ਸੂਬਿਆਂ ਤੋਂ ਆ ਕੇ ਵਸੇ ਲੋਕ ਸਟ੍ਰੀਟ ਫੂਡ ਵੇਚਦੇ ਲੱਖਪਤੀ ਬਣ ਗਏ ਹਨ। ਉਨ੍ਹਾਂ ਨੇ ਵੀ ਜਦੋਂ ਇਸ ’ਤੇ ਝਾਤ ਮਾਰੀ ਤਾਂ ਦੇਖਿਆ ਕਿ ਕੰਮ ਕੋਈ ਵੀ ਛੋਟਾ-ਵੱਡਾ ਨਹੀਂ ਹੁੰਦਾ। ਇਸ ਕਿੱਤੇ ਨੂੰ ਆਧੁਨਿਕ ਅਤੇ ਵਿਦੇਸ਼ੀ ਤਕਨੀਕ ਰਾਹੀਂ ਵੱਡਾ ਕਰ ਲਿਆ ਅਤੇ ਅੱਜ ਜਿਸ ਨੂੰ ਨੌਜਵਾਨ ਛੋਟਾ ਕੰਮ ਕਹਿ ਕੇ ਇਸ ਨੂੰ ਅਪਣਾਉਣ ਤੋਂ ਪਾਸਾ ਵੱਟਦੇ ਹਨ, ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਦਾ ਜ਼ਰੀਆ ਹੀ ਬਣਾ ਲਿਆ।

ਚੱਲਦੇ ਫਿਰਦੇ ਰੈਸਟੋਂਰੈਟ ਵਿਚ ਏਸੀ, ਡੀਪ-ਫਰੀਜ਼ਰ ਅਤੇ ਆਧੁਨਿਕ ਸਹੂਲਤਾਂ

 ਦੁਬਈ ਰਿਟਰਨ ਭਰਾਵਾਂ ਦਾ ਇਹ ਚੱਲਦਾ-ਫਿਰਦਾ ਦੋ ਮੰਜ਼ਿਲਾਂ ਰੈਸਟੋਰੈਂਟ ਵੱਡੇ-ਵੱਡੇ ਰੈਸਟੋਰੈਂਟਾਂ ਵਰਗੀਆਂ ਸਹੂਲਤਾਂ ਨਾਲ ਲੈਸ ਹੈ। ਇਸ ਦੀ ਪਹਿਲੀ ਮੰਜ਼ਿਲ ’ਤੇ ਆਧੁਨਿਕ ਰਸੋਈ ਅਤੇ ਬੈਠਣ ਲਈ ਏਸੀ ਲੱਗਾ ਹੋਇਆ ਹੈ। ਰਸੋਈ ਵਿਚ ਡੀਪ-ਫਰੀਜ਼ਰ, ਆਧੁਨਿਕ ਚਿਮਨੀ, ਇਲੈਕਟ੍ਰਿਕ ਗੰਨਾ ਮਸ਼ੀਨ, ਇਲੈਕਟ੍ਰਿਕ ਸੈਂਡਵਿਚ ਮਸ਼ੀਨ ਸਮੇਤ ਹੋਰ ਸਹੂਲਤਾਂ ਲੈਸ ਹਨ।

 ਪਹਿਲੀ ਮੰਜ਼ਿਲ ’ਤੇ 20 ਜਣਿਆਂ ਦੀ ਸਿੱਟਿੰਗ

ਚੱਲਦੇ-ਫਿਰਦੇ ਰੈਸਟੋਰੈਂਟ ਦੀ ਪਹਿਲੀ ਮੰਜ਼ਿਲ ’ਤੇ 20 ਬੰਦਿਆਂ ਦੇ ਬੈਠਣ ਦਾ ਪ੍ਰਬੰਧ ਹੈ। ਸ਼ਾਨਦਾਰ ਧੁੱਪ ਅਤੇ ਮੀਂਹ-ਕਣੀ ਤੋਂ ਸੁਰੱਖਿਅਤ ਕਰਦੀ ਛੱਤ ਦੀ ਦਿੱਖ ਵੀ ਵਿਲੱਖਣ ਹੈ। ਰਸੋਈ ਵਿਚ ਪਾਣੀ ਦੀ ਵਰਤੋਂ ਲਈ ਟੈਂਕੀ, ਹੱਥ ਧੋਣ ਲਈ ਵਾਸ਼ਵੇਸਨ, ਪੀਣ ਵਾਲੇ ਪਾਣੀ ਲਈ ਬਾਕਾਇਦਾ ਆਰਓ ਸਿਸਟਮ ਵੀ ਲੱਗਾ ਹੋਇਆ ਹੈ।

Have something to say? Post your comment

More From Punjab

ਲੁੱਟ ਖੋਹ ਦੀ ਨੀਅਤ ਨਾਲ ਦੁਕਾਨਦਾਰ ਤੇ ਹਮਲਾ, ਇਕੱਠ ਹੁੰਦਾ ਦੇਖ ਭੱਜੇ ਲੁਟੇਰੇ

ਲੁੱਟ ਖੋਹ ਦੀ ਨੀਅਤ ਨਾਲ ਦੁਕਾਨਦਾਰ ਤੇ ਹਮਲਾ, ਇਕੱਠ ਹੁੰਦਾ ਦੇਖ ਭੱਜੇ ਲੁਟੇਰੇ

Amritsar Crime News : ਚਾਰ ਕਿੱਲੋ ਆਈਈਸੀ ਡਰੱਗ ਤੇ ਇਕ ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

Amritsar Crime News : ਚਾਰ ਕਿੱਲੋ ਆਈਈਸੀ ਡਰੱਗ ਤੇ ਇਕ ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

ਜੰਗਲਾਤ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਜੰਗਲਾਤ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Lok Sabha Election2024 : ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ

Lok Sabha Election2024 : ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ

Sangrur News : 10ਵੀਂ ਦੇ ਵਿਦਿਆਰਥੀ ਨੇ 8 ਸਾਲਾ ਬੱਚੇ ਨਾਲ ਕੀਤੀ ਘਿਨਾਉਣੀ ਹਰਕਤ, ਪੋਕਸੋ ਤਹਿਤ ਕੇਸ ਦਰਜ

Sangrur News : 10ਵੀਂ ਦੇ ਵਿਦਿਆਰਥੀ ਨੇ 8 ਸਾਲਾ ਬੱਚੇ ਨਾਲ ਕੀਤੀ ਘਿਨਾਉਣੀ ਹਰਕਤ, ਪੋਕਸੋ ਤਹਿਤ ਕੇਸ ਦਰਜ

ਕਲਿਆਣ ਜਿਊਲਰਜ਼ ਦੇ ਸ਼ੋਅਰੂਮ 'ਚ AC ਧਮਾਕੇ ਕਾਰਨ ਜ਼ਖ਼ਮੀ ਹੋਏ ਸਾਰੇ ਮੁਲਾਜ਼ਮ ਫਿਲਹਾਲ ਠੀਕ

ਕਲਿਆਣ ਜਿਊਲਰਜ਼ ਦੇ ਸ਼ੋਅਰੂਮ 'ਚ AC ਧਮਾਕੇ ਕਾਰਨ ਜ਼ਖ਼ਮੀ ਹੋਏ ਸਾਰੇ ਮੁਲਾਜ਼ਮ ਫਿਲਹਾਲ ਠੀਕ

Punjab Lok Sabha Election 2024 : ਪਿਰਮਲ ਸਿੰਘ ਦੀ ਮੁੜ ਹੋਈ ਘਰ ਵਾਪਸੀ, ਕਾਂਗਰਸ ਨੇ ਕੀਤਾ ਬਹਾਲ

Punjab Lok Sabha Election 2024 : ਪਿਰਮਲ ਸਿੰਘ ਦੀ ਮੁੜ ਹੋਈ ਘਰ ਵਾਪਸੀ, ਕਾਂਗਰਸ ਨੇ ਕੀਤਾ ਬਹਾਲ

'CM ਭਗਵੰਤ ਮਾਨ ਰਿਹਾਇਸ਼ ਦੀ ਬਾਹਰਲੀ ਸੜਕ ਆਮ ਜਨਤਾ ਲਈ ਨਹੀਂ', SC ਨੇ ਪੰਜਾਬ-ਹਰਿਆਣਾ HC ਦੇ ਹੁਕਮ 'ਤੇ ਲਾਈ ਰੋਕ

'CM ਭਗਵੰਤ ਮਾਨ ਰਿਹਾਇਸ਼ ਦੀ ਬਾਹਰਲੀ ਸੜਕ ਆਮ ਜਨਤਾ ਲਈ ਨਹੀਂ', SC ਨੇ ਪੰਜਾਬ-ਹਰਿਆਣਾ HC ਦੇ ਹੁਕਮ 'ਤੇ ਲਾਈ ਰੋਕ

 LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ

LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ