Friday, May 03, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

April 20, 2024 03:02 PM

ਬਰਨਾਲਾ, 20 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ। ਇਹਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦੇ ਲੋਕ ਸਭਾ ਸੰਗਰੂਰ ਤੋਂ ਹੋਟ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੀ ਬਰਨਾਲਾ ਵਿੱਚ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜ਼ਿਲ੍ਹਾ ਬਰਨਾਲਾ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਕਰਵਾਏ ਗਏ ਪਾਰਟੀ ਵਰਕਰਾਂ ਦੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਪ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਕਰੜੇ ਹੱਥੀ ਲਿਆ। ਉਹਨਾਂ ਆਪ ਸਰਕਾਰ ਦੇ ਬੋਲਦੇ ਕਿਹਾ ਕਿ ਪੰਜਾਬ ਅੰਦਰ ਕੋਈ ਵੀ ਵਿਕਾਸ ਕਾਰਜ ਨਹੀਂ ਹੋਏ ਅਤੇ ਨਾ ਹੀ ਲੋਕ ਖੁਸ ਨਜ਼ਰ ਆ ਰਹੇ ਹਨ। ਸੈਂਟਰ ਸਰਕਾਰ ਵੱਲੋਂ ਵੀ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੰਜਾਬ ਅੰਦਰੋਂ ਹਰ ਪੱਖੋਂ ਫੇਲ ਹੋ ਚੁੱਕੀ ਸਰਕਾਰ ਹੈ। ਉਨਾਂ ਪੰਜਾਬ ਸਰਕਾਰ ਦਾ ਦਿੱਲੀ ਰਿਮੋਟ ਤੇ ਕਿਹਾ ਕਿ ਦਿੱਲੀ ਤੋਂ ਪੰਜਾਬ ਸਰਕਾਰ ਕੇਜਰੀਵਾਲ ਦੀ ਇਸਾਰੇ ਤੇ ਚੱਲ ਰਹੀ ਹੈ ਅਤੇ ਧੜੱਲੇ ਨਾਲ ਪੰਜਾਬ ਸਰਕਾਰ ਬੇਕਸੂਰ ਲੋਕਾਂ ਤੇ ਮਾਮਲੇ ਦਰਜ ਕਰ ਰਹੀ। ਉਨਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਵੀ ਦਰਜ ਮਾਮਲੇ ਤੇ ਟਿੱਪਣੀ ਕੀਤੀ ਉੱਥੇ ਰਾਜਨੀਤਿਕ ਪਾਰਟੀਆਂ ਨਾਲ ਹਜ਼ਾਰਾਂ ਦੀ ਤਦਾਰ ਵਿੱਚ ਜੈਡ ਸਕੋਰਟੀ ਅਤੇ ਪੁਲਿਸ ਮੁਲਾਜ਼ਮਾਂ ਤੇ ਵੀ ਸਵਾਲ ਚੁੱਕੇ। ਉਹਨਾਂ ਲੋਕ ਸਭਾ ਚੋਣਾਂ ਤੇ ਬੋਲਦੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੂੰ ਪੰਜਾਬ ਦੇ ਲੋਕ ਕਰੜਾ ਜਵਾਬ ਦੇਣਗੇ। ਉਹਨਾਂ ਸੰਗਰੂਰ ਸੀਟ ਤੋਂ ਆਪ ਉਮੀਦਵਾਰ ਪੰਜਾਬ ਦੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਬੋਲਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਕਈ ਵਿਭਾਗ ਲੈ ਲਏ ਜੋ ਸਿਰਫ ਇੱਕ ਕੈਬਨਟ ਮੰਤਰੀ ਰਹਿ ਚੁੱਕੇ ਹਨ,ਪਰ ਮੁੱਖ ਮੰਤਰੀ ਪੰਜਾਬ ਆਪਣੇ ਇਸ਼ਾਰੇ ਨਾਲ ਮੰਤਰੀਆਂ ਨੂੰ ਚਲਾਉਣਾ ਚਾਹੁੰਦਾ ਹੈ
ਉਹਨਾਂ ਸੰਗਰੂਰ ਲੋਕ ਸਭਾ ਸੀਟ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੈਲੇੰਜ ਕਰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਖਿਲਾਫ ਸੰਗਰੂਰ ਸੀਟ ਤੋਂ ਚੋਣ ਲੜ ਕੇ ਦਿਖਾਉਣ। ਕਿਉਂਕਿ ਸੰਗਰੂਰ ਦੇ ਲੋਕਾਂ ਵਿੱਚ ਆਪ ਸਰਕਾਰ ਖਿਲਾਫ ਇਹਨਾਂ ਗੁੱਸਾ ਹੈ ਕਿ ਉਹ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਸਿਰਫ ਮੀਟਿੰਗਾਂ ਦਾ ਸਿਲਸਿਲਾ ਕੀਤਾ ਜਾ ਰਿਹਾ ਹੈ। ਕਣਕ ਦੇ ਸੀਜ਼ਨ ਤੋਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਅੰਦਰ ਵੱਡੇ ਪੱਧਰ ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਉਨਾਂ ਵਿਸ਼ਵਾਸ ਦਬਾਉਂਦੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ। ਉਹਨਾਂ ਨਾਲ ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ ਮਨੀਸ਼ ਕੁਮਾਰ ਬੰਸਲ ਅਤੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਸਮੇਤ ਹੋਰ ਲੀਡਰ ਵੀ ਸ਼ਾਮਲ ਰਹੇ

Have something to say? Post your comment

More From Punjab

ਜੰਗਲਾਤ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਜੰਗਲਾਤ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Lok Sabha Election2024 : ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ

Lok Sabha Election2024 : ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ

Sangrur News : 10ਵੀਂ ਦੇ ਵਿਦਿਆਰਥੀ ਨੇ 8 ਸਾਲਾ ਬੱਚੇ ਨਾਲ ਕੀਤੀ ਘਿਨਾਉਣੀ ਹਰਕਤ, ਪੋਕਸੋ ਤਹਿਤ ਕੇਸ ਦਰਜ

Sangrur News : 10ਵੀਂ ਦੇ ਵਿਦਿਆਰਥੀ ਨੇ 8 ਸਾਲਾ ਬੱਚੇ ਨਾਲ ਕੀਤੀ ਘਿਨਾਉਣੀ ਹਰਕਤ, ਪੋਕਸੋ ਤਹਿਤ ਕੇਸ ਦਰਜ

ਕਲਿਆਣ ਜਿਊਲਰਜ਼ ਦੇ ਸ਼ੋਅਰੂਮ 'ਚ AC ਧਮਾਕੇ ਕਾਰਨ ਜ਼ਖ਼ਮੀ ਹੋਏ ਸਾਰੇ ਮੁਲਾਜ਼ਮ ਫਿਲਹਾਲ ਠੀਕ

ਕਲਿਆਣ ਜਿਊਲਰਜ਼ ਦੇ ਸ਼ੋਅਰੂਮ 'ਚ AC ਧਮਾਕੇ ਕਾਰਨ ਜ਼ਖ਼ਮੀ ਹੋਏ ਸਾਰੇ ਮੁਲਾਜ਼ਮ ਫਿਲਹਾਲ ਠੀਕ

Punjab Lok Sabha Election 2024 : ਪਿਰਮਲ ਸਿੰਘ ਦੀ ਮੁੜ ਹੋਈ ਘਰ ਵਾਪਸੀ, ਕਾਂਗਰਸ ਨੇ ਕੀਤਾ ਬਹਾਲ

Punjab Lok Sabha Election 2024 : ਪਿਰਮਲ ਸਿੰਘ ਦੀ ਮੁੜ ਹੋਈ ਘਰ ਵਾਪਸੀ, ਕਾਂਗਰਸ ਨੇ ਕੀਤਾ ਬਹਾਲ

'CM ਭਗਵੰਤ ਮਾਨ ਰਿਹਾਇਸ਼ ਦੀ ਬਾਹਰਲੀ ਸੜਕ ਆਮ ਜਨਤਾ ਲਈ ਨਹੀਂ', SC ਨੇ ਪੰਜਾਬ-ਹਰਿਆਣਾ HC ਦੇ ਹੁਕਮ 'ਤੇ ਲਾਈ ਰੋਕ

'CM ਭਗਵੰਤ ਮਾਨ ਰਿਹਾਇਸ਼ ਦੀ ਬਾਹਰਲੀ ਸੜਕ ਆਮ ਜਨਤਾ ਲਈ ਨਹੀਂ', SC ਨੇ ਪੰਜਾਬ-ਹਰਿਆਣਾ HC ਦੇ ਹੁਕਮ 'ਤੇ ਲਾਈ ਰੋਕ

 LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ

LPU ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੀ 10ਵੀਂ ਮੰਜ਼ਿਲ ਤੋਂ ਮਾਰੀ ਛਾਲ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਗੁੰਡਾ ਅਨਸਰਾਂ ਨੇ ਘਰਾਂ 'ਚ ਸੁੱਟੇ ਪੈਟਰੋਲ ਬੰਬ, ਸ੍ਰੀ ਮੁਕਤਸਰ ਸਾਹਿਬ 'ਚ ਵਾਪਰੀ ਵੱਡੀ ਘਟਨਾ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ

Ludhiana News : ਘਰੋਂ ਸਬਜ਼ੀ ਮੰਡੀ ਆ ਰਿਹਾ ਮੁਨੀਮ ਲਾਪਤਾ, ਸੀਸੀਟੀਵੀ ਖੰਗਾਲ ਰਹੀ ਪੁਲਿਸ