Sunday, May 05, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਹਮਸਫ਼ਰ ਨਾਲ ਜਾਤ ਨਹੀ ਸਿਰਫ ਸੋਚ ਹੀ ਮਿਲਣੀ ਚਾਹੀਦੀ ਹੈ ਇਹੀ ਸਭ ਤੋਂ ਜ਼ਿਆਦਾ ਵੱਡੀ ਦੌਲਤ ਹੈ

June 19, 2023 10:07 PM
ਹਮਸਫ਼ਰ ਨਾਲ ਜਾਤ ਨਹੀ ਸਿਰਫ ਸੋਚ ਹੀ ਮਿਲਣੀ ਚਾਹੀਦੀ ਹੈ ਇਹੀ ਸਭ ਤੋਂ ਜ਼ਿਆਦਾ ਵੱਡੀ ਦੌਲਤ ਹੈ
 
ਆਪਾਂ ਸਭ ਜਾਣਦੇ ਹਾਂ ਕਿ ਜ਼ਿੰਦਗੀ ਦਾ ਸਫਰ ਬਹੁਤ ਲੰਮਾ ਹੁੰਦਾ ਹੈ।ਇਸ ਕਰਕੇ ਕੋਈ ਵੀ ਇੰਨਸਾਨ ਜ਼ਿੰਦਗੀ ਦਾ ਲੰਮਾ ਸਫ਼ਰ ਇਕੱਲਾ ਨਹੀਂ ਤੈਅ ਕਰ ਸਕਦਾਂ। ਚਲੋ ਬਾਕੀ ਹਰੇਕ ਇਨਸਾਨ ਦੀ ਆਪਣੀ ਆਪਣੀ ਸੋਚ ਹੈ। ਜਿਵੇਂ ਕਿਸੇ ਨੂੰ ਚੰਗਾ ਲੱਗਦਾ ਹੈ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ।
ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਚ ਅਨਪੜ੍ਹਤਾ ਸੀ। ਅਨਪੜ੍ਹਤਾ ਦੇ ਨਾਲ ਨਾਲ ਲੋਕਾਂ ਦੀ ਸੋਚ ਵੀ ਬਹੁਤ ਘੱਟ ਸੀ,ਇਸ ਕਰਕੇ ਕਿਸੇ ਦੀ ਕੋਈ ਵੀ ਖ਼ਵਾਹਿਸ਼ ਨਹੀਂ ਸੀ। ਕੇਵਲ ਉਮਰ ਦੇ ਹਿਸਾਬ ਨਾਲ ਵਿਆਹ ਕਰਵਾਉਣ ਤੱਕ ਮਤਲਬ ਹੁੰਦਾ ਸੀ ਹਰੇਕ ਇਨਸਾਨ ਦਾ ਇਸ ਕਰਕੇ ਜਿਥੇ ਵੀ ਕੋਈ ਪਰਿਵਾਰ ਚੋਂ ਕਹਿੰਦਾਂ ਸੀ ਤਾ ਚੁੱਪ-ਚਾਪ ਉਥੇ ਹੀ ਵਿਆਹ ਕਰਵਾ ਲਿਆ ਜਾਂਦਾ ਸੀ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਸੁਕਾਇਤ ਨਹੀਂ ਹੁੰਦੀ ਸੀ ਤੇ ਇਸ ਕਰਕੇ ਹੀ ਕੋਈ ਵੀ ਰਿਸ਼ਤਾ ਵੀ ਨਹੀਂ ਟੁੱਟਦਾ ਸੀ। ਇਸ ਤੋਂ ਇਲਾਵਾ ਹੋਰ ਕੋਈ ਅੱਗੇ ਵੱਧੂ ਸੋਚ ਨਹੀਂ ਸੀ ਕਿਉਂਕਿ ਅਨਪੜ੍ਹਤਾ ਸੀ ਬੱਸ ਕੰਮ ਇਹੀ ਸੀ ਖਾਣ ਪੀਣ ਦੇ ਗੁਜ਼ਾਰੇ ਲਈ ਖੇਤੀ ਹੁੰਦੀ ਇਸ ਦੇ ਨਾਲ ਨਾਲ ਉਸ ਵਕ਼ਤ ਲੋਕ ਮਾਲ ਚਾਰਦੇ ਸੀ।
ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਦੇ ਸਮੇਂ ਚ ਹਰੇਕ ਇਨਸਾਨ ਪੜਿਆ ਲਿਖਿਆ ਹੈ।  ਪੜ੍ਹਾਈ ਦੇ ਨਾਲ-ਨਾਲ ਹਰ ਵਿਸੇ ਬਾਰੇ ਜਾਣਕਾਰੀ ਵੀ ਹੈ। ਕੰਪਿਊਟਰ ਯੁੱਗ ਤੇ ਹਰੇਕ ਇਨਸਾਨ ਕੋਲ ਟੱਚ ਫੋਨ ਹੈ। ਦਿਮਾਗ ਇੰਨਾ ਤੇਜ ਹੋ ਗਿਆ ਕਿ ਹਰੇਕ ਇਨਸਾਨ ਦੀ ਖਵਾਇਸ਼ ਵੱਧ ਗੲੀ ਹੈ। ਹੁਣ ਦੇ ਸਮੇਂ ਚ ਹਰੇਕ ਮੁੰਡਾ-ਕੁੜੀ ਘਰੋਂ ਮਾਂ ਪਿਉ ਤੋਂ ਆਜ਼ਾਦੀ ਚਹੁੰਦਾ ਤੇ ਘਰੋਂ ਮਾਂ ਪਿਉ ਤੋਂ ਅਜ਼ਾਦੀ ਕਿਸੇ ਨੂੰ ਮਿਲਦੀ ਨਹੀਂ ਇਹੀ ਕਾਰਨ ਹੈ। ਅੱਜਕਲ੍ਹ ਜ਼ਿਆਦਾਤਰ ਰਿਸਤੇ ਟੁੱਟਣ ਦਾ
ਇਸ ਕਰਕੇ ਮੁੰਡੇ-ਕੁੜੀਆਂ ਨੂੰ ਘਰੋਂ ਮਾਂ ਪਿਉ ਵੱਲੋਂ ਅਜ਼ਾਦੀ ਮਿਲਣੀ ਚਾਹੀਦੀ ਹੈ। ਜਾਤ-ਪਾਤ ਅਤੇ ਧਰਮ ਅਮੀਰੀ ਗਰੀਬੀ ਨਾਲ ਕੋਈ ਵੀ ਸੰਬੰਧ ਨਹੀਂ ਹੋਣਾ ਚਾਹੀਦਾ ਹੈ। ਜਿਥੇ ਵੀ ਕਿਸੇ ਦੀ ਸੋਚ ਵਿਚਾਰ ਮਿਲਦੇ ਨੇ ਜਿਥੇ ਵੀ ਵਿਆਹ ਕਰਵਾ ਕੇ ਅੰਦਰਲਾ ਮਨੀ ਰਾਮ ਖੁਸ ਹੈਂ। ਬੱਸ ਉਥੇ ਹੀ ਚੁੱਪ ਕਰਵਾ ਲੈਣਾ ਚਾਹੀਦਾ ਹੈ। ਇਹ ਚ ਕਿਸੇ ਦਾ ਵੀ ਸਲਾਹ ਮਸ਼ਵਰਾ ਨਹੀਂ ਹੋਣਾ ਚਾਹੀਂਦਾ ਹੈ। ਬੱਸ ਮੁੰਡਾ-ਕੁੜੀ ਅਜ਼ਾਦ ਹੋਣੇਂ ਚਾਹੀਦੇ ਨੇ। ਇਸ ਨਾਲ  ਦਾਜ-ਦਹੇਜ ਵੀ ਖਤਮ ਹੋ ਜਾਵੇਂਗਾ। ਅਤੇ ਕਰਜ਼ੇ ਤੋਂ ਵੀ ਬਚਿਆ ਜਾ ਸਕਦਾ ਹੈਂ। ਨਾਂ ਕੋਈ ਤਲਾਕ ਨਾਂ ਹੀ ਕੋਈ ਰਿਸ਼ਤਾ ਟੁੱਟੇ ਹੁਣ ਆਪਣੇ ਲੋਕ ਬਾਹਰਲੇ ਦੇਸ਼ਾਂ ਚ ਜਾਂਦੇ ਨੇ ਬਾਹਰਲੀਆਂ ਕੰਟਰੀਆ ਚ ਲੋਕ ਅਜਾਦ ਨੇਂ ਜੋਂ ਵੀ ਕਰਦੇ ਨੇ ਆਪਣੀ ਮਰਜ਼ੀ ਨਾਲ ਕਰਦੇ ਨੇ ਆਪਣੀ ਮਰਜ਼ੀ ਨਾਲ ਹੀ ਜ਼ਿੰਦਗੀ ਜਿਉਂਦੇ ਨੇ।
ਜਿੰਦਗੀ ਚ ਬਹੁਤ ਖੁਸ਼ ਨੇ ਕਰਜ਼ੇ ਤੋਂ ਮੁਕਤ ਕੋਈ ਕਿਸੇ ਪ੍ਰਕਾਰ ਦੀ ਟੈਨਸਨ ਨਹੀਂ, ਕੋਈ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਹੀਂ, ਕੋਈ ਵਿਖਾਵਾ ਨਹੀਂ ਕੋਈ ਲਾਲਚ ਨਹੀਂ ਜੋਂ ਵੀ ਕਮਾਉਂਣਾ ਉਹੀ ਖਾਣਾਂ ਬੱਸ ਨਾਂ ਕੋਈ ਕਿਸੇ ਦੀ ਆਸ ਨਾਂ ਹੀ ਝਾਕ ਬੱਸ ਆਪਣੇ ਸਿਰ ਤੇ ਮੌਜ ਕਰਦੇ ਨੇ।
ਇਸ ਕਰਕੇ ਜ਼ਿੰਦਗੀ ਚ ਆਪਣੀ ਸੋਚ ਤੇ ਅਜ਼ਾਦ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਅਜ਼ਾਦ ਕਰੋਂ।ਅਸਲੀ ਇੰਨਸਾਨੀਅਤ ਵਾਲ਼ੀ ਜ਼ਿੰਦਗੀ ਬਤੀਤ ਕਰੋਂ।
ਲਿੱਖਤ ਜਗਨ ਉੱਗੋਕੇ ਧਾਲੀਵਾਲ, 9915598209

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ