Saturday, May 11, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਖੰਡ ਕੀਰਤਨੀ ਜੱਥੇ ਵਲੋਂ ਕੀਤਾ ਗਿਆ ਕੀਰਤਨੀ ਸਮਾਗਮ

December 05, 2021 10:20 PM
ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਖੰਡ ਕੀਰਤਨੀ ਜੱਥੇ ਵਲੋਂ ਕੀਤਾ ਗਿਆ ਕੀਰਤਨੀ ਸਮਾਗਮ
 
ਹਸਪਤਾਲੀ ਖਰਚਾ ਅਖੰਡ ਕੀਰਤਨੀ ਜੱਥਾ (ਦਿੱਲੀ) ਕਰਨ ਨੂੰ ਤਿਆਰ
 
ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਕੁਝ ਦਿਨ ਪਹਿਲਾਂ ਡੇਂਗੂ ਨਾਲ ਪੀੜਿਤ ਹੋ ਗਏ ਸਨ ਜਿਸ ਉਪਰੰਤ ਉਨ੍ਹਾਂ ਨੂੰ ਦੀਨ ਦਿਆਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ ਤੇ ਅਧੂਰਾ ਇਲਾਜ ਕਰਵਾ ਕੇ ਮੁੜ ਜੇਲ੍ਹ ਬੰਦ ਕਰ ਦਿਤਾ ਸੀ, ਦੀ ਸਿਹਤਯਾਬੀ ਲਈ ਇਤਿਹਾਸਿਕ ਗੁਰਦਵਾਰਾ ਸੀਸ ਗੰਜ ਸਾਹਿਬ  ਵਿਖੇ ਹਫ਼ਤਾਵਾਰੀ ਅਖੰਡ ਕੀਰਤਨ ਸਮਾਗਮ ਕੀਤੇ ਗਏ । ਸਮਾਗਮ ਦੀ ਸਮਾਪਤੀ ਤੇ ਭਾਈ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਜਿਸ ਵਿਚ ਭਾਰੀ ਗਿਣਤੀ ਅੰਦਰ ਸੰਗਤ ਨੇ ਹਾਜ਼ਿਰੀ ਭਰੀ ਸੀ । ਜੱਥੇ ਦੇ ਕਨਵੀਨਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਜਦੋ ਪੰਜਾਬ ਵਿਚ ਨੌਜੁਆਨੀ ਦਾ ਘਾਣ ਕੀਤਾ ਜਾ ਰਿਹਾ ਸੀ ਓਸ ਨੂੰ ਰੋਕਣ ਲਈ ਓਸ ਸਮੇਂ ਦੇ ਮੁੱਖਮੰਤਰੀ ਬੇਅੰਤ ਸਿੰਘ ਨੂੰ ਬਣਦੀ ਸਜ਼ਾ ਦੇਣ ਲਈ ਕੀਤੇ ਗਏ ਉਪਰਾਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਵੀ ਓਸ ਟੀਮ ਵਿਚ ਸ਼ਾਮਿਲ ਸਨ । ਓਹ ਕੌਮ ਖਾਤਿਰ ਆਪਣੀ ਜਿੰਦਗੀ ਦੇ ਅਨਮੋਲ ਪਲ ਜੇਲ੍ਹ ਵਿਚ ਗੁਜਾਰ ਰਹੇ ਹਨ ਤੇ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਕੱਟਣ ਤੋਂ ਬਾਵਜੂਦ ਜੇਲ੍ਹ ਅੰਦਰ ਲੰਮੇ ਸਮੇਂ ਤੋਂ ਬੰਦ ਹਨ ਜਿਸ ਕਰਕੇ ਕਈ ਤਰ੍ਹਾਂ ਦੀ ਬਿਮਾਰੀਆਂ ਨਾਲ ਪੀੜਿਤ ਹੋ ਗਏ ਹਨ । ਸਰਕਾਰ ਨੂੰ ਭਾਈ ਹਵਾਰਾ ਦਾ ਇਲਾਜ ਚੰਗੇ ਹਸਪਤਾਲ ਵਿਚ ਕਰਵਾਣਾ ਚਾਹੀਦਾ ਹੈ ਅਤੇ ਇਸ ਲਈ ਕਿਸੇ ਕਿਸਮ ਦੇ ਹਸਪਤਾਲੀ ਖਰਚੇ ਦੀ ਜਰੂਰਤ ਹੈ ਤਾਂ ਅਖੰਡ ਕੀਰਤਨੀ ਜੱਥਾ (ਦਿੱਲੀ) ਓਹ ਕਰਨ ਨੂੰ ਤਿਆਰ ਹੈ । ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜ਼ੇਕਰ ਅਦਾਲਤਾਂ ਅਤੇ ਸਰਕਾਰਾ ਵਲੋਂ ਪ੍ਰਗਿਆ ਠਾਕੁਰ, ਕਿਸ਼ਨ ਕੋਰਾਨੀ, ਮਾਇਆ ਕੋਡਨਾਨੀ, ਬਾਬੂ ਬਜਰੰਗੀ ਅਤੇ ਇਨ੍ਹਾਂ ਵਰਗਿਆਂ ਬਹੁਤੇ ਨੂੰ ਜਮਾਨਤਾਂ/ ਰਿਹਾਈਆਂ ਮਿਲ ਸਕਦੀਆਂ ਹਨ ਤਾਂ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਬੰਦੀ ਸਿੰਘਾਂ ਨਾਲ ਵੱਖਰਾ ਵਤੀਰਾ ਕਿਉਂ ਅਪਣਾਇਆ ਜਾ ਰਿਹਾ ਹੈ । ਅੰਤ ਵਿਚ ਉਨ੍ਹਾਂ ਨੇ ਸਰਕਾਰ ਨੂੰ ਭਾਈ ਹਵਾਰਾ ਦੇ ਇਲਾਜ ਲਈ ਕੁਝ ਸਮੇਂ ਦੀ ਪੈਰੋਲ ਦੀ ਮੰਗ ਵੀ ਕੀਤੀ ਜਿਸ ਨਾਲ ਉਨ੍ਹਾਂ ਦਾ ਚੰਗਾ ਇਲਾਜ ਹੋ ਸਕੇ ।
 
Have something to say? Post your comment

More From Punjab

Arvind Kejriwal Bail : ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 'ਤੇ ਭਗਵੰਤ ਮਾਨ ਨੇ ਜਤਾਈ ਖੁਸ਼ੀ, ਕਿਹਾ- ਲੋਕਤੰਤਰ ਨੂੰ ਬਚਾਉਣ ਦੀ ਜੰਗ ਰਹੇਗੀ ਜਾਰੀ

Arvind Kejriwal Bail : ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 'ਤੇ ਭਗਵੰਤ ਮਾਨ ਨੇ ਜਤਾਈ ਖੁਸ਼ੀ, ਕਿਹਾ- ਲੋਕਤੰਤਰ ਨੂੰ ਬਚਾਉਣ ਦੀ ਜੰਗ ਰਹੇਗੀ ਜਾਰੀ

Captain Amarinder Singh : ਦੋ ਦਹਾਕਿਆਂ ਤਕ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ 'ਕੈਪਟਨ' ਮੈਦਾਨ 'ਚੋਂ ਗ਼ਾਇਬ, ਕੀ ਪਰਦੇ ਪਿੱਛਿਓਂ ਖੇਡ ਰਹੇ ਦਾਅ ?

Captain Amarinder Singh : ਦੋ ਦਹਾਕਿਆਂ ਤਕ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ 'ਕੈਪਟਨ' ਮੈਦਾਨ 'ਚੋਂ ਗ਼ਾਇਬ, ਕੀ ਪਰਦੇ ਪਿੱਛਿਓਂ ਖੇਡ ਰਹੇ ਦਾਅ ?

Ludhiana News : ਖ਼ੁਦ ਨੂੰ ਕਸਟਮ ਵਿਭਾਗ ਦਾ ਚੀਫ ਦੱਸਣ ਵਾਲੇ ਨੌਸਰਬਾਜ਼ ਨੇ ਮਹਿਲਾ ਡਾਕਟਰ ਨਾਲ ਕੀਤੀ 68 ਲੱਖ ਦੀ ਧੋਖਾਧੜੀ

Ludhiana News : ਖ਼ੁਦ ਨੂੰ ਕਸਟਮ ਵਿਭਾਗ ਦਾ ਚੀਫ ਦੱਸਣ ਵਾਲੇ ਨੌਸਰਬਾਜ਼ ਨੇ ਮਹਿਲਾ ਡਾਕਟਰ ਨਾਲ ਕੀਤੀ 68 ਲੱਖ ਦੀ ਧੋਖਾਧੜੀ

ਕਤਲ ਕੇਸ 'ਚ ਲੋੜੀਂਦੇ ਡੇਵਿਡ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, 27 ਫਰਵਰੀ ਨੂੰ ਗੋਲ਼ੀਆਂ ਮਾਰ ਕੇ ਸ਼ਖ਼ਸ ਨੂੰ ਉਤਾਰਿਆ ਸੀ ਮੌਤ ਦੇ ਘਾਟ

ਕਤਲ ਕੇਸ 'ਚ ਲੋੜੀਂਦੇ ਡੇਵਿਡ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, 27 ਫਰਵਰੀ ਨੂੰ ਗੋਲ਼ੀਆਂ ਮਾਰ ਕੇ ਸ਼ਖ਼ਸ ਨੂੰ ਉਤਾਰਿਆ ਸੀ ਮੌਤ ਦੇ ਘਾਟ

Amritpal Singh ਡਿਬਰੂਗੜ੍ਹ ਜੇਲ੍ਹ 'ਚੋਂ ਹੀ ਭਰੇਗਾ ਨਾਮਜ਼ਦਗੀ ਕਾਗਜ਼; ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਇਰ ਕੀਤਾ ਜਵਾਬ

Amritpal Singh ਡਿਬਰੂਗੜ੍ਹ ਜੇਲ੍ਹ 'ਚੋਂ ਹੀ ਭਰੇਗਾ ਨਾਮਜ਼ਦਗੀ ਕਾਗਜ਼; ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਇਰ ਕੀਤਾ ਜਵਾਬ

ਵਾਹਨ ਖੜ੍ਹੇ ਕਰਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਕੁੱਟ-ਕੁੱਟ ਕੇ ਮਾਰ’ਤਾ ਗੁੱਗਾ ਮੈੜੀ ਦਾ ਮੁੱਖ ਸੇਵਾਦਾਰ, ਪਿਓ-ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਵਾਹਨ ਖੜ੍ਹੇ ਕਰਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਕੁੱਟ-ਕੁੱਟ ਕੇ ਮਾਰ’ਤਾ ਗੁੱਗਾ ਮੈੜੀ ਦਾ ਮੁੱਖ ਸੇਵਾਦਾਰ, ਪਿਓ-ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਰਾਜਪੁਰਾ ਦੇ ਕੋਲਡ ਸਟੋਰ ’ਚ ਅਮੋਨੀਆ ਗੈਸ ਲੀਕ, ਲਪੇਟ 'ਚ ਆਏ 80 ਲੋਕ ; ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਵਿਗੜੀ

ਰਾਜਪੁਰਾ ਦੇ ਕੋਲਡ ਸਟੋਰ ’ਚ ਅਮੋਨੀਆ ਗੈਸ ਲੀਕ, ਲਪੇਟ 'ਚ ਆਏ 80 ਲੋਕ ; ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਵਿਗੜੀ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ