Tuesday, May 21, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਰਾਜਪੁਰਾ ਦੇ ਕੋਲਡ ਸਟੋਰ ’ਚ ਅਮੋਨੀਆ ਗੈਸ ਲੀਕ, ਲਪੇਟ 'ਚ ਆਏ 80 ਲੋਕ ; ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮਾਂ ਦੀ ਹਾਲਤ ਵਿਗੜੀ

May 10, 2024 12:00 PM

 ਰਾਜਪੁਰਾ : ਪਟਿਆਲਾ ਰੋਡ ’ਤੇ ਸਥਿਤ ਇਕ ਕੋਲਡ ਸਟੋਰ ਵਿਚ ਵੀਰਵਾਰ ਦੇਰ ਸ਼ਾਮ ਅਮੋਨੀਆ ਗੈਸ ਲੀਕ ਹੋਣ ਨਾਲ ਇਲਾਕੇ ਵਿਚ ਤਰਥੱਲੀ ਮਚ ਗਈ। ਲੀਕੇਜ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਫਾਇਰ ਬਿ੍ਰਗੇਡ ਦੀ ਟੀਮ ਨੇ ਜਿਵੇਂ ਹੀ ਕੰਮ ਸ਼ੁਰੂ ਕੀਤਾ, ਟੀਮ ਦੇ ਤਿੰਨ ਮੈਂਬਰਾਂ ਦੇ ਇਸ ਦੀ ਲਪੇਟ ਵਿਚ ਆਉਣ ਕਾਰਨ ਹਾਲਤ ਵਿਗੜ ਗਈ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਲਾਕੇ ਵਿਚ ਲਗਪਗ 70-80 ਲੋਕ ਇਸ ਗੈਸ ਦੀ ਲਪੇਟ ਵਿਚ ਆਏ ਹਨ ਪਰ ਕੋਈ ਵੀ ਹਸਪਤਾਲ ’ਚ ਦਾਖਲ ਨਹੀਂ ਹੋਇਆ। ਉਥੇ ਘਟਨਾ ਦੀ ਸੂਚਨਾ ਮਿਲਦੇ ਹੀ ਕੋਲਡ ਸਟੋਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਥੇ ਪ੍ਰਸ਼ਾਸਨ ਨੇ ਵੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੂੰ ਅਲਰਟ ’ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਇਲਾਕੇ ਵਿਚ ਵੀ ਮੈਡੀਕਲ ਟੀਮ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ-ਪਟਿਆਲਾ ਰੋਡ ’ਤੇ ਸਥਿਤ ਸ਼ਿਵਮ ਕੋਲਡ ਸਟੋਰ ’ਤੇ ਦੇਰ ਸ਼ਾਮ ਅਚਾਨਕ ਅਮੋਨੀਆ ਗੈਸ ਲੀਕ ਹੋ ਗਈ। ਰਾਤ ਲਗਪਗ ਅੱਠ ਵਜੇ ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬਿ੍ਰਗੇਡ ਦੇ ਕਰਮਚਾਰੀ ਸ਼ਿਵਮ ਸਟੋਰ ’ਤੇ ਅਮੋਨੀਆ ਗੈਸ ਲੀਕੇਜ ਨੂੰ ਦੂਰ ਕਰਨ ਲਈ ਪਹੁੰਚੇ। ਵਿਭਾਗ ਦੇ ਕਰਮਚਾਰੀ ਜਿਵੇਂ ਹੀ ਲੀਕੇਜ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ, ਉਨ੍ਹਾਂ ਵਿਚੋਂ ਤਿੰਨ ਦੀ ਹਾਲਤ ਖਰਾਬ ਹੋਣ ’ਤੇ ਤੁਰੰਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਸੀ ਡਾ. ਅਹਿਮਦ ਪਰੇ ਅਤੇ ਸਿਵਲ ਸਰਜਨ ਡਾ. ਸੰਜੇ ਗੋਇਲ ਵੀ ਘਟਨਾ ਸਥਾਨ ’ਤੇ ਪੁੱਜ ਗਏ ਹਨ। ਦੇਰ ਰਾਤ ਤੱਕ ਫਾਇਰ ਬਿ੍ਰਗੇਡ ਦੀ ਟੀਮ ਕੋਲਡ ਸਟੋਰ ’ਚ ਗੈਸ ਲੀਕੇਜ ਨੂੰ ਰੋਕਣ ਵਿਚ ਜੁਟੀ ਹੋਈ ਸੀ।

Have something to say? Post your comment

More From Punjab

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ