Sunday, May 05, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

April 25, 2024 03:50 PM

 ਕਪੂਰਥਲਾ : ਕਪੂਰਥਲਾ 'ਚ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਗੈਂਗ ਦੇ ਨਾਂ 'ਤੇ ਇਕ ਵਿਅਕਤੀ ਤੋਂ 25 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ 'ਤੇ ਅੱਠ ਵਾਰ ਧਮਕੀ ਭਰੇ ਫੋਨ ਅਤੇ ਵਾਇਸ ਮੈਸੇਜ ਆਏ ਹਨ। ਜਿਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਪੂਰਥਲਾ ਵਾਸੀ ਜਤਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਸ਼ਾਮ 4 ਵਜੇ ਉਸ ਦੇ ਵ੍ਹਟਸਐਪ ਨੰਬਰ 'ਤੇ ਚਾਰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਅੱਠ ਵਾਰ ਧਮਕੀ ਭਰੇ ਫੋਨ ਕਾਲ ਅਤੇ ਵਾਇਸ ਮੈਸੇਜ ਆਏ। ਜਿਸ ਵਿਚ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਉਹ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਮਾਰ ਦੇਵੇਗਾ ਨਹੀਂ ਤਾਂ 25 ਲੱਖ ਰੁਪਏ ਦੀ ਰਕਮ ਤਿਆਰ ਰੱਖ ਲਵੇ। ਪੀੜਤ ਅਨੁਸਾਰ ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਦਵਿੰਦਰ ਸਿੰਘ ਬੰਬੀਹਾ ਗੈਂਗ ਤੋਂ ਗੱਲ ਕਰ ਰਿਹਾ ਹੈ ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਿਸ ਨੇ ਗੈਂਗਸਟਰ ਦਵਿੰਦਰ ਬੰਬੀਹਾ ਖਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏਐਸਆਈ ਨਵੀਨ ਕੁਮਾਰ ਕਰ ਰਹੇ ਹਨ।ਫਿਲਹਾਲ ਧਮਕੀ ਭਰੇ ਕਾਲ ਆਉਣ ਵਾਲੇ ਸਾਰੇ ਨੰਬਰ ਬੰਦ ਆ ਰਹੇ ਹਨ।

Have something to say? Post your comment

More From Punjab

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਪਟਿਆਲਾ ਤੋਂ ਵੱਡੀ ਖ਼ਬਰ ! BJP ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ

ਪਟਿਆਲਾ ਤੋਂ ਵੱਡੀ ਖ਼ਬਰ ! BJP ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ

ਅਕਾਲੀ ਆਗੂ ਰਾਣਾ ਭੋਡੀਪੁਰਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

ਅਕਾਲੀ ਆਗੂ ਰਾਣਾ ਭੋਡੀਪੁਰਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

 ਸਿੱਪੀ ਸਿੱਧੂ ਕਤਲ ਕੇਸ 'ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ 'ਚ ਦੋਸ਼ ਆਇਦ, ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਸਿੱਪੀ ਸਿੱਧੂ ਕਤਲ ਕੇਸ 'ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ 'ਚ ਦੋਸ਼ ਆਇਦ, ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਖਾਲਿਸਤਾਨੀ ਸਮਰਥਕ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਇਲਾਕੇ ਦਾ ਹੈ ਇਕ ਦੋਸ਼ੀ

ਖਾਲਿਸਤਾਨੀ ਸਮਰਥਕ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਇਲਾਕੇ ਦਾ ਹੈ ਇਕ ਦੋਸ਼ੀ

ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਸਿੱਧੂ ਨੂੰ ਐਲਾਨਿਆ ਅੰਮ੍ਰਿਤਸਰ ਦਾ ਉਮੀਦਵਾਰ

ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਸਿੱਧੂ ਨੂੰ ਐਲਾਨਿਆ ਅੰਮ੍ਰਿਤਸਰ ਦਾ ਉਮੀਦਵਾਰ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼