Saturday, May 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

May 04, 2024 01:03 PM

 ਸੰਗਰੂਰ। ਸੰਗਰੂਰ ਦੇ ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ ਦੇ ਦੋ ਪੁਜਾਰੀਆਂ ਵੱਲੋਂ 33 ਸਾਲਾ ਨੌਜਵਾਨ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਦਾ ਕਤਲ ਕਰ ਦਿੱਤਾ ਗਿਆ। ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਮੰਦਰ 'ਚ ਬਣੇ ਹਵਨਕੁੰਡ ਹੇਠਾਂ ਦੱਬ ਦਿੱਤਾ ਗਿਆ।

ਪਰਿਵਾਰਕ ਮੈਂਬਰਾਂ ਨੇ ਦਰਜ ਕਰਵਾਈ ਸ਼ਿਕਾਇਤ

ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੁਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਪੁਲਿਸ ਥਾਣਾ ਸਿਟੀ ਧੂਰੀ ਨੂੰ ਦਰਖਾਸਤ ਦਿੱਤੀ ਸੀ ਕਿ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਪੜ੍ਹਾਉਂਦਾ ਸੀ, 2 ਮਈ ਤੋਂ ਘਰ ਨਹੀਂ ਆਇਆ।

ਕਤਲ ਤੋਂ ਬਾਅਦ ਲਾਸ਼ ਹਵਨਕੁੰਡ ਹੇਠਾਂ ਦਬਾਈ

 ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ਨਹੀਂ ਆਇਆ। ਪਰ ਜਦੋਂ ਪੁਲਿਸ ਨੇ ਮੰਦਰ ਦੇ ਪੁਜਾਰੀ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਸ ਨੂੰ ਥਾਣੇ ਲੈ ਆਏ। ਪੁੱਛਗਿੱਛ ਦੌਰਾਨ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰਕੇ ਲਾਸ਼ ਨੂੰ ਹਵਨਕੁੰਡ ਹੇਠਾਂ ਦੱਬ ਦਿੱਤੀ ਸੀ।

ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਮਾਮਲਾ ਦਰਜ

 ਮੁੱਖ ਪੁਜਾਰੀ ਅਸ਼ੋਕ ਪੰਡਤ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਧੂਰੀ ਦੀ ਪੁਲਿਸ ਨੇ ਹਵਨਕੁੰਡ ਹੇਠੋਂ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੋਰ ਵਿਅਕਤੀ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Have something to say? Post your comment

More From Punjab

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਭਵਾਨੀਗੜ੍ਹ 'ਚ ਵਾਪਰੀ ਦਿਲ ਕੰਬਾਊ ਘਟਨਾ, ਸਿਰ 'ਤੇ ਰਾਡ ਮਾਰ ਕੇ ਮੌਤ ਦੇ ਘਾਟ ਉਤਾਰਿਆ 26 ਸਾਲਾ ਨੌਜਵਾਨ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਸੜਕ ਹਾਦਸੇ 'ਚ ਲਾਅ ਯੂਨਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ, ਭਾਦਸੋਂ ਰੋਡ 'ਤੇ ਦਰੱਖ਼ਤ ਨਾਲ ਟਕਰਾਈ ਕਾਰ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਖੇਤ 'ਚ ਮੋਟਰ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਅਦਾਲਤ ’ਚੋਂ ਪਰਤ ਰਹੇ ਵਕੀਲ ਤੇ ਟਾਈਪਿਸਟ ਨੂੰ ਪੰਜ ਲੁਟੇਰਿਆਂ ਲੁੱਟਿਆ, ਪਿੰਡ ਕੱਲ੍ਹਾ ਦੇ ਨੇੜੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਅਦਾਲਤ ’ਚੋਂ ਪਰਤ ਰਹੇ ਵਕੀਲ ਤੇ ਟਾਈਪਿਸਟ ਨੂੰ ਪੰਜ ਲੁਟੇਰਿਆਂ ਲੁੱਟਿਆ, ਪਿੰਡ ਕੱਲ੍ਹਾ ਦੇ ਨੇੜੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ