Sunday, May 05, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

April 25, 2024 03:15 PM

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ
ਬਰਨਾਲਾ/ਧਨੌਲਾ, 25 ਅਪ੍ਰੈਲ (ਚਮਕੌਰ ਸਿੰਘ ਗੱਗੀ)-ਬਰਨਾਲਾ ਪੁਲਿਸ ਨੇ ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਮਾਨਯੋਗ ਇਲੈਕਸ਼ਨ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ | ਇਸ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੰਦੀਪ ਸਿੰਘ ਪੀਪੀਐਸ ਕਪਤਾਨ ਪੁਲਿਸ ਡੀ ਬਰਨਾਲਾ ਅਤੇ ਰਾਜਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ ਬਰਨਾਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ, ਬਰਨਾਲਾ ਕੋਲ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਹੁਕਮਾ ਰਾਮ ਪੁੱਤਰ ਵੇਦਾ ਰਾਮ ਵਾਸੀ ਸਕਰੀਆ ਤਲਾ ਲੀਲਸਰ, ਜ਼ਿਲ੍ਹਾ ਬਾਡਮੇਰ (ਰਾਜਸਥਾਨ) ਦੇ ਖਿਲਾਫ਼ ਥਾਣਾ ਬਰਨਾਲਾ 'ਚ ਕੇਸ ਦਰਜ ਕੀਤਾ ਗਿਆ | ਦੌਰਾਨੇ ਤਫਤੀਸ਼ ਥਾਣੇਦਾਰ ਟੇਕ ਚੰਦ ਸੀਆਈਏ ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਹੁਕਮ ਰਾਮ ਨੂੰ ਸਮੇਤ ਕੈਂਟਰ ਨੰਬਰੀ ਆਰਜੇ-31ਜੀਏ-8313 (6 ਟਾਇਰਾ) ਦੇ ਕਾਬੂ ਕਰਕੇ ਸਤਵੀਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਬਰਨਾਲਾ ਦੀ ਹਾਜਰੀ 'ਚ ਦੋਸ਼ੀ ਦੇ ਕਬਜੇ ਵਿਚੋਂ 90 ਬੋਰੀਆਂ (ਕੁਲ 18 ਕੁਇੰਟਲ) ਡੋਡੇ ਭੁੱਕੀ ਚੂਰਾ ਪੋਸਤ ਬਰਾਮਦ ਕਰਵਾਈ | ਦੌਰਾਨੇ ਤਫਤੀਸ ਸਫਾ ਮਿਸਲ ਪਰ ਆਈ ਸ਼ਹਾਦਤ ਦੇ ਅਧਾਰ 'ਤੇ ਮੁਕੱਦਮਾ ਹਜਾ ਵਿਚ ਗੁਰਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕਾਹਨਗੜ੍ਹ ਘਰਾਚੋਂ, ਥਾਣਾ ਪਾਤੜਾਂ, ਜ਼ਿਲ੍ਹਾ ਪਟਿਆਲਾ ਨੂੰ ਦੋਸ਼ੀ ਨਾਮਜਦ ਕਰਕੇ ਗਿ੍ਫ਼ਤਾਰ ਕੀਤਾ ਗਿਆ | ਦੌਸ਼ੀ ਗੁਰਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦੇ ਖਿਲਾਫ਼ ਵੱਖ ਵੱਖ ਸਟੇਟਾਂ 'ਚ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਤਿੰਨ ਮੁਕੱਦਮੇ ਦਰਜ ਹਨ | ਇਸੇ ਮੁਹਿੰਮ ਤਹਿਤ ਥਾਣੇਦਾਰ ਯਸ਼ਪਾਲ ਇੰਚਾਰਜ ਸੀਆਈਏ ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਅਵਤਾਰ ਸਿੰਘ ਵਾਸੀ ਕਾਹਨਗੜ੍ਹ ਘਰਾਚੋਂ, ਥਾਣਾ ਪਾਤੜਾਂ, ਜ਼ਿਲ੍ਹਾ ਪਟਿਆਲਾ ਨੂੰ ਸਮੇਤ ਐਕਸਯੂਵੀ ਗੱਡੀ ਨੰਬਰੀ-ਐਚਆਰ-38ਜੈਡ-7404 ਰੰਗ ਕਾਲਾ ਵਿਚੋਂ ਕਾਬੂ ਕਰਕੇ ਦੋਸ਼ੀ ਦੀ ਨਿਸ਼ਾਨਦੇਹੀ ਪਰ ਇਕ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ | ਦੋਸ਼ੀ ਗੁਰਸੇਵਕ ਸਿੰਘ ਖਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮੁਕੱਦਮੇ ਦਰਜ ਹਨ |

Have something to say? Post your comment

More From Punjab

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਧਨੌਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲ ਸਮੇਤ ਇਕ ਕਾਬੂ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਜਥੇਬੰਦੀ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਹੋਈ

ਪਟਿਆਲਾ ਤੋਂ ਵੱਡੀ ਖ਼ਬਰ ! BJP ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ

ਪਟਿਆਲਾ ਤੋਂ ਵੱਡੀ ਖ਼ਬਰ ! BJP ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ

ਅਕਾਲੀ ਆਗੂ ਰਾਣਾ ਭੋਡੀਪੁਰਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

ਅਕਾਲੀ ਆਗੂ ਰਾਣਾ ਭੋਡੀਪੁਰਾ ਸਾਥੀਆਂ ਸਮੇਤ 'ਆਪ' 'ਚ ਸ਼ਾਮਲ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

LPU ਦੇ ਲਾਅ ਗੇਟ ਨੇੜੇ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਬਾਂਹ ਦੇ ਆਰ-ਪਾਰ ਹੋਈ ਗੋਲ਼ੀ

 ਸਿੱਪੀ ਸਿੱਧੂ ਕਤਲ ਕੇਸ 'ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ 'ਚ ਦੋਸ਼ ਆਇਦ, ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਸਿੱਪੀ ਸਿੱਧੂ ਕਤਲ ਕੇਸ 'ਚ ਕਲਿਆਣੀ ਸਿੰਘ ਖਿਲਾਫ CBI ਅਦਾਲਤ 'ਚ ਦੋਸ਼ ਆਇਦ, ਕਤਲ ਦੀ ਸਾਜ਼ਿਸ਼ ਰਚਣ ਦਾ ਚੱਲੇਗਾ ਕੇਸ

ਖਾਲਿਸਤਾਨੀ ਸਮਰਥਕ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਇਲਾਕੇ ਦਾ ਹੈ ਇਕ ਦੋਸ਼ੀ

ਖਾਲਿਸਤਾਨੀ ਸਮਰਥਕ ਨਿੱਝਰ ਕਤਲ ਕਾਂਡ 'ਚ ਨਵਾਂ ਖੁਲਾਸਾ, ਪੰਜਾਬ ਦੇ ਇਸ ਇਲਾਕੇ ਦਾ ਹੈ ਇਕ ਦੋਸ਼ੀ

ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਸਿੱਧੂ ਨੂੰ ਐਲਾਨਿਆ ਅੰਮ੍ਰਿਤਸਰ ਦਾ ਉਮੀਦਵਾਰ

ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਸਿੱਧੂ ਨੂੰ ਐਲਾਨਿਆ ਅੰਮ੍ਰਿਤਸਰ ਦਾ ਉਮੀਦਵਾਰ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼