Saturday, May 04, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਿਲਾਵਟਖੋਰੀ : ਕਣਕ ਦੀਆਂ ਬੋਰੀਆਂ ’ਚ ਨਿਕਲਿਆ ਝਾੜ-ਫੂਸ, ਦੂਜੇ ਸੂਬਿਆਂ ਨੂੰ ਭੇਜਣ ਲਈ ਟਰੱਕਾਂ ’ਚ ਲੱਦੀ ਜਾ ਰਹੀ ਸੀ ਕਣਕ

April 25, 2024 11:45 AM

ਸੰਗਰੂਰ : ਅਨਾਜ ਮੰਡੀਆਂ ’ਚੋਂ ਖਰੀਦੀ ਕਣਕ ਦੀਆਂ ਬੋਰੀਆਂ ਨੂੰ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਭੇਜਣ ਲਈ ਮਾਲ ਗੱਡੀਆਂ ਵਿਚ ਲੱਦਣ ਸਮੇਂ ਕਣਕ ਦੀ ਥਾਂ ਝਾੜ-ਫੂਸ ਨਿਕਲਣ ਅਤੇ ਘੱਟ ਵਜ਼ਨ ਦੀਆਂ ਬੋਰੀਆਂ ਭਰ ਕੇ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਦੋਂ ਅਨਾਜ ਮੰਡੀਆਂ ਵਿੱਚੋਂ ਕਣਕ ਦੀਆਂ ਬੋਰੀਆਂ ਟਰੱਕਾਂ ਰਾਹੀਂ ਲੱਦ ਕੇ ਮਾਲ ਗੱਡੀ ਰਾਹੀਂ ਦੂਜੇ ਸੂਬਿਆਂ ਵਿਚ ਭੇਜੀਆਂ ਜਾ ਰਹੀਆਂ ਸਨ ਤਾਂ ਲੇਬਰ ਨੂੰ ਮੌਕੇ ’ਤੇ ਕਣਕ ਦੀਆਂ ਬੋਰੀਆਂ ਦਾ ਵਜ਼ਨ ਘੱਟ ਲੱਗਣ ’ਤੇ ਉਨ੍ਹਾਂ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਬੋਰੀਆਂ ਦੀ ਚੈਕਿੰਗ ਕੀਤੀ ਤਾਂ ਬੋਰੀਆਂ ਵਿਚ ਕਣਕ ਦੀ ਥਾਂ ਝਾੜ-ਫੂਸ ਤੇ ਤੂੜੀ ਭਰੀ ਹੋਈ ਸੀ। ਅਧਿਕਾਰੀਆਂ ਨੇ ਮਾਲ ਗੱਡੀ ਵਿਚ ਲੋਡ ਕੀਤੀਆਂ ਕਣਕ ਦੀਆਂ ਬੋਰੀਆਂ ਨੂੰ ਮੁੜ ਟਰੱਕਾਂ ਰਾਹੀਂ ਵਾਪਸ ਵੱਖ-ਵੱਖ ਮੰਡੀਆਂ ਵਿਚ ਭੇਜ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਰਜੇਸ਼ ਬਾਂਸਲ ਇੰਸਪੈਕਟਰ ਪਨਗਰੇਨ ਇੰਚਾਰਜ ਨੇ ਦੱਸਿਆ ਕਿ ਅੱਜ ਇਹ ਸੱਤ ਮੰਡੀਆਂ ਵਿੱਚੋਂ ਸਿੱਧੀ ਸਪੈਸ਼ਲ ਭਰਤੀ ਕੀਤੀ ਜਾ ਰਹੀ ਸੀ। ਇਸ ਸਬੰਧੀ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਟਰੱਕਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਅਨਾਜ ਮੰਡੀ ਸੰਗਰੂਰ ਤੋਂ ਟਰੱਕ ਭਰ ਕੇ ਭੇਜੇ ਗਏ ਹਨ। ਇਨ੍ਹਾਂ ਟਰੱਕਾਂ ਨੂੰ ਵਾਪਸ ਮੰਗਵਾ ਕੇ ਸਬੰਧਤ ਆੜ੍ਹਤੀਆਂ ਕੋਲ ਭੇਜ ਦਿੱਤਾ ਗਿਆ। ਇੰਸਪੈਕਟਰ ਬਾਂਸਲ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਡੀਸੀ ਸੰਗਰੂਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਿਆ ਹੈ ਅਤੇ ਇਸ ਸਬੰਧੀ ਟੀਮ ਗਠਿਤ ਕੀਤੀ ਗਈ ਹੈ। ਮਾਮਲੇ ਦੀ ਪੜਤਾਲ ਕਰਵਾ ਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ ਨੂੰ ਸਰਕਾਰ ਦੇ ਮਾਪਦੰਡਾਂ ਤੋਂ ਘੱਟ ਅਨਾਜ ਦੀ ਸਪਲਾਈ ਦੂਸਰੇ ਰਾਜਾਂ ਨੂੰ ਨਹੀਂ ਭੇਜਣ ਦਿੱਤੀ ਜਾਵੇਗੀ।

Have something to say? Post your comment

More From Punjab

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

Lok Sabha Election 2024 : BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਐਲਾਨਿਆ ਉਮੀਦਵਾਰ, ਇਸ ਆਗੂ 'ਤੇ ਖੇਡਿਆ ਦਾਅ

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਚਚੇਰੀ ਭੈਣ ਨਾਲ ਇਕ ਸਾਲ ਤੋਂ ਕਰਦਾ ਆ ਰਿਹਾ ਸੀ ਜਬਰ ਜਨਾਹ, ਗਰਭਵਤੀ ਹੋਈ ਤਾਂ ਖੁੱਲ੍ਹਿਆ ਭੇਤ

ਚਚੇਰੀ ਭੈਣ ਨਾਲ ਇਕ ਸਾਲ ਤੋਂ ਕਰਦਾ ਆ ਰਿਹਾ ਸੀ ਜਬਰ ਜਨਾਹ, ਗਰਭਵਤੀ ਹੋਈ ਤਾਂ ਖੁੱਲ੍ਹਿਆ ਭੇਤ

ਲੰਡਾ ਹਰੀਕੇ ਦੱਸ ਕੇ ਦੁਕਾਨਦਾਰ ਕੋਲੋਂ ਮੰਗੀ ਪੰਜ ਲੱਖ ਦੀ ਫਿਰੌਤੀ, ਦੋ ਨੌਜਵਾਨਾਂ ਨੇ ਘਰ ਦੇ ਦਰਵਾਜ਼ੇ 'ਚ ਮਾਰੀ ਗੋਲ਼ੀ

ਲੰਡਾ ਹਰੀਕੇ ਦੱਸ ਕੇ ਦੁਕਾਨਦਾਰ ਕੋਲੋਂ ਮੰਗੀ ਪੰਜ ਲੱਖ ਦੀ ਫਿਰੌਤੀ, ਦੋ ਨੌਜਵਾਨਾਂ ਨੇ ਘਰ ਦੇ ਦਰਵਾਜ਼ੇ 'ਚ ਮਾਰੀ ਗੋਲ਼ੀ

ਖੁਸ਼ਖਬਰੀ :ਪੰਜਾਬ ’ਚ 5994 ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਹਾਈ ਕੋਰਟ ਦੀ ਹਰੀ ਝੰਡੀ

ਖੁਸ਼ਖਬਰੀ :ਪੰਜਾਬ ’ਚ 5994 ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਹਾਈ ਕੋਰਟ ਦੀ ਹਰੀ ਝੰਡੀ

ਸੁਰੱਖਿਆ ਘੱਟ ਕਰਨ ਕਾਰਨ ਹੋਈ Sidhu Moosewala ਦੀ ਹੱਤਿਆ, ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕੀਤੀ ਇਹ ਮੰਗ

ਸੁਰੱਖਿਆ ਘੱਟ ਕਰਨ ਕਾਰਨ ਹੋਈ Sidhu Moosewala ਦੀ ਹੱਤਿਆ, ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕੀਤੀ ਇਹ ਮੰਗ

ਪਟਿਆਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਕਿਹਾ-ਪੰਜਾਬ ’ਚ ਕਮਲ ਨਹੀਂ ਖਿੜਨਾ, ਚਿੱਕੜ ਸਾਫ਼ ਕਰਨ ਲਈ ‘ਝਾੜੂ’ ਹੈ

ਪਟਿਆਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਕਿਹਾ-ਪੰਜਾਬ ’ਚ ਕਮਲ ਨਹੀਂ ਖਿੜਨਾ, ਚਿੱਕੜ ਸਾਫ਼ ਕਰਨ ਲਈ ‘ਝਾੜੂ’ ਹੈ

ਲੁੱਟ ਖੋਹ ਦੀ ਨੀਅਤ ਨਾਲ ਦੁਕਾਨਦਾਰ ਤੇ ਹਮਲਾ, ਇਕੱਠ ਹੁੰਦਾ ਦੇਖ ਭੱਜੇ ਲੁਟੇਰੇ

ਲੁੱਟ ਖੋਹ ਦੀ ਨੀਅਤ ਨਾਲ ਦੁਕਾਨਦਾਰ ਤੇ ਹਮਲਾ, ਇਕੱਠ ਹੁੰਦਾ ਦੇਖ ਭੱਜੇ ਲੁਟੇਰੇ

Amritsar Crime News : ਚਾਰ ਕਿੱਲੋ ਆਈਈਸੀ ਡਰੱਗ ਤੇ ਇਕ ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

Amritsar Crime News : ਚਾਰ ਕਿੱਲੋ ਆਈਈਸੀ ਡਰੱਗ ਤੇ ਇਕ ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

ਜੰਗਲਾਤ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਜੰਗਲਾਤ ਕਾਮਿਆਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ