Saturday, May 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲੰਡਾ ਹਰੀਕੇ ਦੱਸ ਕੇ ਦੁਕਾਨਦਾਰ ਕੋਲੋਂ ਮੰਗੀ ਪੰਜ ਲੱਖ ਦੀ ਫਿਰੌਤੀ, ਦੋ ਨੌਜਵਾਨਾਂ ਨੇ ਘਰ ਦੇ ਦਰਵਾਜ਼ੇ 'ਚ ਮਾਰੀ ਗੋਲ਼ੀ

May 04, 2024 12:56 PM

ਖਾਲੜਾ : ਸਥਾਨਕ ਪਿੰਡ ਰਾਜੋਕੇ ’ਚ ਕਰਿਆਨੇ ਦੀ ਦੁਕਾਨ ਕਰਦੇ ਵਿਅਕਤੀ ਕੋਲੋਂ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਪੰਜ ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਮੰਗਣ ਵਾਲੇ ਨੇ ਆਪਣੇ ਆਪ ਨੂੰ ਲੰਡਾ ਹਰੀਕੇ ਦੱਸਿਆ ਜਦੋਂਕਿ ਫਿਰੌਤੀ ਮੰਗਣ ਦੇ ਦੋ ਦਿਨ ਬਾਅਦ ਉਸਦੇ ਘਰ ਦੇ ਗੇਟ 'ਚ ਦੋ ਨੌਜਵਾਨ ਗੋਲ਼ੀ ਵੀ ਮਾਰ ਗਏ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਉਕਤ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿੰਡ ਦੇ ਮੇਨ ਬਾਜ਼ਾਰ 'ਚ ਕਰਿਆਨੇ ਦੀ ਦੁਕਾਨ ਕਰਦਾ ਹੈ। 27 ਅਪ੍ਰੈਲ ਸਵੇਰੇ 10 ਵਜੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਤੇ ਅੱਗੋਂ ਬੋਲਣ ਵਾਲੇ ਨੇ ਆਪਣੇ-ਆਪ ਨੂੰ ਲੰਡਾ ਹਰੀਕੇ ਦੱਸਿਆ ਤੇ ਉਸ ਕੋਲੋਂ ਪੰਜ ਲੱਖ ਦੀ ਮੰਗ ਕੀਤੀ। ਉਸਨੇ ਕਹਿ ਦਿੱਤਾ ਕਿ ਉਹ ਕਿਸੇ ਲੰਡੇ ਨੂੰ ਨਹੀਂ ਜਾਣਦਾ। ਫਿਰ 29 ਅਪ੍ਰੈਲ ਨੂੰ ਦੋ ਨਕਾਬਪੋਸ਼ ਨੌਜਵਾਨ ਦੇਰ ਸ਼ਾਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਸਦੇ ਘਰ ਆਏ ਤੇ ਉਸ ਨੂੰ ਪਰਚੀ ਫੜਾ ਕੇ ਸੋਦਾ ਤੋਲਣ ਦਾ ਕਹਿ ਦਿੱਤਾ। ਉਹ ਖਤਰਾ ਭਾਂਪ ਕੇ ਆਪਣੇ ਪੁੱਤਰ ਨੂੰ ਲੈ ਕੇ ਅੰਦਰ ਵੜ੍ਹ ਗਿਆ ਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਉਕਤ ਲੋਕ ਉਸਦੇ ਗੇਟ 'ਚ ਗੋਲ਼ੀ ਮਾਰ ਕੇ ਭੱਜ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਵੱਲੋਂ ਹੁਣ ਬਿਆਨ ਦਰਜ ਕਰਵਾਏ ਗਏ ਹਨ, ਜਿਸਦੇ ਅਧਾਰ ’ਤੇ ਲੰਡਾ ਹਰੀਕੇ ਅਤੇ ਦੋ ਅਣਪਛਾਤੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

Have something to say? Post your comment

More From Punjab

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਕੱਟੜ ਸਿਆਸੀ ਵਿਰੋਧੀ ਹੋਏ ਇਕੱਠੇ ! AAP ਨੂੰ ਅਲਵਿਦਾ ਕਹਿ ਕੇ ਲਾਲੀ ਮਜੀਠੀਆ ਪਰਿਵਾਰ ਸਣੇ ਅਕਾਲੀ ਦਲ 'ਚ ਸ਼ਾਮਲ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਸਾਈਲੋ ਪਲਾਂਟ ਛੀਨਾ ਰੇਲ ਵਾਲਾ ਨੇੜੇ ਵਾਪਰਿਆ ਅੱਗ ਨਾਲ ਭਿਆਨਕ ਹਾਦਸਾ, ਕਣਕ ਨਾਲ ਲੱਦੇ ਦੋ ਟਰੱਕ ਆਏ ਲਪੇਟ 'ਚ, ਡਰਾਈਵਰ ਝੁਲਸਿਆ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਤਰਨਤਾਰਨ 'ਚ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਨੌਜਵਾਨ ਹੈਰੋਇਨ ਸਣੇ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਈ ਘਰ ਵੀ ਆਏ ਲਪੇਟ ’ਚ; ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਨੇ ਪਾਇਆ ਕਾਬੂ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਤ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਕੀਰਤਪੁਰ ਸਾਹਿਬ 'ਚ ਨਹਿਰ ‘ਚ ਡਿੱਗੀ ਥਾਰ ਨੂੰ ਕੱਢਿਆ, ਗੋਤਾਖੋਰਾਂ ਵੱਲੋਂ ਲਾਸ਼ ਦੀ ਭਾਲ ਜਾਰੀ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ

ਅਰਵਿੰਦ ਖੰਨਾ ਦੀ ਪਲੇਠੀ ਆਮਦ ਤੇ ਭਦੌੜ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਵਿਰੋਧ