Wednesday, May 08, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

"ਸਮਝਣ ਵਾਲੇ ਸਮਝਣਗੇ"

July 26, 2021 12:16 AM
"ਸਮਝਣ ਵਾਲੇ ਸਮਝਣਗੇ"
 
ਹੈਂਕੜਬਾਜ਼ੀ ਇਨਸਾਨ ਨੂੰ ਲੈ ਬਹਿੰਦੀ,
ਇਸ ਵਿੱਚ ਨਹੀਂ ਕੋਈ ਦੋ ਰਾਇ ਵੀਰੋ।
ਇਤਿਹਾਸ ਫਰੋਲ ਕੇ ਭਾਵੇਂ ਵੇਖ ਲੳੁ ਪਿਛਲਾ,
ਮਾਲਿਕ ਵੱਲੋਂ ਇਹ ਫੈਸਲਾ ਤਹਿ ਵੀਰੋ।
ਵੱਡਿਆਂ ਸਾਹਮਣੇ ਹਿੱਕ ਨੂੰ ਤਾਣ ਲੈਣ,
ਆਮ ਖਾਸ ਤੋਂ ਹੁੰਦਾ ਨਹੀਂ ਸਹਿ ਵੀਰੋ।
ਪਿਆਰ ਸਤਿਕਾਰ ਨਾਲ ਬੋਲਣਾ ਦਏ ਸ਼ੋਭਾ
ਅੱਜਕਲ੍ਹ ਕੌਣ ਕਿਸੇ ਦਾ ਝੱਲਦੈ ਭੈਅ ਵੀਰੋ,
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ,
ਸਦਾ ਬਾਣੀ ਹਿਰਦੇ ਦੇ ਵਿੱਚ ਵਸਾਈਏ ਜੀ,
ਜ਼ਾਬਤੇ ਦੇ ਵਿੱਚ ਹੀ ਬੰਦਾ ਸੋਹਣਾ ਲੱਗਦਾ ਹੈ
ਕਦੇ  ਗਰੂਰ  ਦੇ  ਵਿੱਚ ਨਾ  ਆਈਏ  ਜੀ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment