Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਸੋਨੇ ਦੀ ਜੇਲ੍ਹ - ਵੀਰਪਾਲ ਕੌਰ ਭੱਠਲ

January 14, 2022 12:22 AM
ਸੋਨੇ ਦੀ ਜੇਲ੍ਹ  
 
ਜਿੱਤਣ ਤੋਂ ਪਹਿਲਾਂ ਜਿੱਤ ਮਿੱਥੀ ਆਂ ਮੈਂ ,
ਡਰ ਨੂੰ ਡਰਾਉਣਾ  ਡਰ ਤੋਂ ਸਿੱਖੀ ਆਂ ਮੈਂ ।
ਕਮਰਾ ਹੀ ਕਬਰ ਸੀ ਮੇਰੀ  ,
ਜਿੰਦਾ ਹੋ ਕੇ ਵੀ ਅੱਗ ਵਿੱਚ ਸਿਕੀ ਆਂ ਮੈਂ  ।
 
ਸੁਪਨਿਆਂ ਨੂੰ ਟੁੱਟ ਕੇ ਬਿਖਰ ਦੇ ਵੇਖਿਆ ਏ ,
ਸੰਸਕਾਰਾਂ ਦੀ ਚੱਕੀ ਵਿੱਚ ਪਿਸੀ ਆਂ ਮੈਂ  ।
ਜ਼ੁਬਾਨ ਹੁੰਦਿਆਂ  ਵੀ ਬੇਜ਼ੁਬਾਨ ਸੀ,
 ਆਪਣੇ ਬੀਤੇ ਕੱਲ੍ਹ ਦੀ ਦਾਸਤਾਨ ਲਿਖੀ ਆਂ ਮੈਂ  ।
 
ਬੇਸ਼ੱਕ  ਜੇਲ੍ਹ  ਸੋਨੇ ਦੀ ਸੀ,
  ਆਜ਼ਾਦੀ ਲਈ ਤਰਸੀ ਸਾਲ ਇੱਕੀ ਆਂ ਮੈਂ  ।
ਆਪਣੀਆਂ  ਇੱਛਾਵਾਂ ਦੀ ਬਲੀ ,
ਆਪਣਿਆਂ ਦੀ ਖ਼ੁਸ਼ੀ ਲਈ ਦਿੱਤੀ ਆਂ ਮੈਂ  ।
 
 ਜੇ ਹੰਝੂ ਸਬਰ ਦਾ ਘੁੱਟ ਸਮਝ ਪੀਤੇ,
 ਸਬਰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਆ ਮੈਂ  ।
ਅੰਗਿਆਰ ਖਾਧੇ ਅੱਗ ਪੀਤੀ ,
"ਵੀਰਪਾਲ" ਬਾਜ਼ੀ ਤਾਂ ਜਿੱਤੀ ਆ ਮੈਂ  ।
 
ਵੀਰਪਾਲ ਕੌਰ ਭੱਠਲ  

Have something to say? Post your comment