Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਨਵੇਂ ਸਾਲ ਦੀ ਹੋਵੇ ਸਭ ਨੂੰ ਬਹੁਤ ਵਧਾਈ ਜੀ ।

January 01, 2022 02:39 AM
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
-------------------------
ਪਿਛਲੇ   ਦੋਹੇਂ   ਲੰਘੇ   ਬਹੁਤੇ   ਚੰਗੇ  ਸਾਲ  ਨਹੀਂ
ਕੁਦਰਤ ਹੈ  ਜੋ  ਕਰਦੀ  ਆਪਾਂ ਸਕਦੇ ਟਾਲ ਨਹੀਂ , 
ਵੀਹ  ਤੇ   ਇੱਕੀ   ਨਾਲੋਂ  ਹੋਵੇ   ਚੰਗਾ  ਬਾਈ  ਜੀ
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ । 
 
ਨਾਮ  ਕਰੋਨਾ  ਬੂਰੀ   ਬਿਮਾਰੀ   ਹੋਰ  ਸਤਾਵੇ  ਨਾ 
ਆਵੈ ਸੁੱਖ ਦਾ ਸਾਹ ਕੋਈ  ਮੂੰਹ ਤੇ ਮਾਸਕ ਲਾਵੇ ਨਾ , 
ਡਰੇ  ਡਰੇ  ਤੇ  ਸਹਿਮੇ ਲੋਕ  ਨਾ  ਦੇਣ ਵਿਖਾਈ ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
 
ਲਾਕਡਾਉਨ ਨਾ ਲੱਗੇ ਬੰਦ ਨਾ ਕਰਨ ਬਾਜ਼ਾਰਾਂ ਨੂੰ
ਰੋਕੇ  ਨਾ  ਕੋਈ  ਰੇਲ ,  ਬੱਸ  ਤੇ  ਮੋਟਰ  ਕਾਰਾਂ ਨੂੰ , 
ਖੁੱਲ੍ਹਦੇ  ਰਹਿਣ  ਸਕੂਲ  ਤੇ  ਹੁੰਦੀ  ਰਹੇ ਪੜ੍ਹਾਈ ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
 
ਚੱਲਣ   ਕਾਰੋਬਾਰ   ਕਦੇ   ਨਾ  ਆਵੇ   ਮੰਦਾ  ਜੀ
ਹਰ ਕੋਈ  ਆਖੇ ਵਧੀਆ  ਹੈ ਸਾਡਾ ਕੰਮ ਧੰਦਾ ਜੀ , 
ਸਭ  ਨੂੰ  ਹੋਵੇ  ਵਾਧਾ  ਚੰਗੀ  ਕਰਨ  ਕਮਾਈ  ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
 
ਖੁਲ੍ਹੇ  ਰਹਿਣ  ਸਿਨੇਮੇ , ਪਾਰਕ , ਹੋਟਲ  ਪੰਜ ਤਾਰੇ  
ਕੁੱਲੂ , ਸ਼ਿਮਲਾ , ਡਲਹੌਜ਼ੀ  ਥਾਂ ਪਿਕਨਿਕ ਦੇ ਸਾਰੇ , 
ਜਿੱਥੇ  ਜਿਹਦਾ  ਜੀ ਕਰਦਾ  ਜਾ ਕਰੇ  ਘੁਮਾਈ ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
 
ਛੋਟੇ  ਵੱਡੇ  ਇੱਕ  ਦੂਜੇ  ਨੂੰ  ਪਿਆਰ  ਕਰਨ  ਸਾਰੇ
ਇੱਕ  ਦੂਜੇ  ਦੇ ਧਰਮਾਂ  ਦਾ ਸਤਿਕਾਰ ਕਰਨ ਸਾਰੇ , 
ਹਿੰਦੂ ,  ਮੋਮਨ  ਹੋਵੇ   ਚਾਹੇ  ਸਿੱਖ ,  ਇਸਾਈ  ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
 
ਕਰੇ ਵਕਾਲਤ ਨਾਲੇ  ਕਵਿਤਾ ਲਿਖਕੇ ਗਾਉਂਦਾ ਹੈ
ਹਰ  ਵਾਰੀ  ਜੋ  ਨਵੇਂ  ਸਾਲ ਤੇ  ਛੰਦ ਬਣਾਉਂਦਾ ਹੈ , 
ਪਾ ਕੇ  ਕਾਲਾ  ਕੋਟ  ਤੇ  ਲਾ ਕੇ  ਰੱਖਦੈ  ਟਾਈ  ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
 
ਛੁੱਟਜੇ  ਖਹਿੜਾ  ਰੱਬਾ  ਸਾਡਾ   ਹੁਣ  ਮਹਾਂਮਾਰੀ ਤੋਂ 
ਹੋਵੇ  ਨਾ  ਨੁਕਸਾਨ  ਕਿਸੇ  ਦਾ  ਏਸ  ਬਿਮਾਰੀ  ਤੋਂ , 
ਹੱਥ  ਜੋੜ  "ਪਰਵੀਨ"  ਮੰਗਦਾ ਜਗ  ਭਲਾਈ ਜੀ 
ਨਵੇਂ  ਸਾਲ  ਦੀ  ਹੋਵੇ  ਸਭ  ਨੂੰ  ਬਹੁਤ ਵਧਾਈ ਜੀ ।
-------------------------
ਐਡਵੋਕੇਟ ਪਰਵੀਨ ਸ਼ਰਮਾ (ਰਾਉਕੇ ਕਲਾਂ)

Have something to say? Post your comment