Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਾਸ-ਵਿਅੰਗ ਕਵਿਤਾ - ਚਮਚਾ-ਪੂਜਾ

October 09, 2021 11:31 PM
ਹਾਸ-ਵਿਅੰਗ ਕਵਿਤਾ 
 
                            ਚਮਚਾ-ਪੂਜਾ 
                       
 
ਚਮਚਿਓ ਤੁਹਾਡੀ ਹੋਵੇ ਜੈ-ਜੈਕਾਰ!
 
ਰਾਜਨੀਤੀ ਵਿੱਚ ਹੁੰਦੇ ਚਮਚੇ
ਇੱਕੋ-ਇੱਕ ਹਥਿਆਰ!
ਚਮਚਿਓ ਤੁਹਾਡੀ...
 
ਚਿਮਟਾ, ਤਵਾ, ਪਰਾਤ, ਫੂਕਣੀ 
ਸਾਰੇ ਹਨ ਬੇਕਾਰ। 
ਘੁੱਟ ਕੇ ਪੂਛ ਫੜੋ ਚਮਚੇ ਦੀ
ਭਵ-ਸਾਗਰ ਹੋਵੇ ਪਾਰ। 
ਚਮਚਿਓ ਤੁਹਾਡੀ... 
 
ਜਿਸ ਤੇ ਕਿਰਪਾ ਹੋਵੇ ਤੇਰੀ 
ਉਹਦਾ ਬੇੜਾ ਪਾਰ। 
ਤਿਰਛੀ ਨਜ਼ਰ ਪਵੇ ਜਿਸ ਤੇ ਵੀ 
ਉਹ ਡੁੱਬੇ ਮੰਝਧਾਰ। 
ਚਮਚਿਓ ਤੁਹਾਡੀ... 
 
ਚਮਚਾ ਬੂਹਾ, ਚਮਚਾ ਫਾਟਕ 
ਚਮਚਾ ਮੁੱਖ-ਦੁਆਰ। 
ਚਮਚਾ ਮੋਰ-ਮੁਕਟ ਮੰਤਰੀ ਦਾ 
ਚਮਚਾ ਬੰਦਨਵਾਰ। 
ਚਮਚਿਓ ਤੁਹਾਡੀ... 
 
ਚਮਚਿਆਂ ਉੱਤੇ ਚਮਚਾ ਹੈ 
ਚਮਚਿਆਂ ਦਾ ਸਰਦਾਰ। 
ਚੁਸਤ, ਚਲਾਕ, ਚਤੁਰ ਚਮਚਿਆਂ ਨਾਲ 
ਚਲਦੀ ਹੈ ਸਰਕਾਰ। 
ਚਮਚਿਓ ਤੁਹਾਡੀ...
 
ਸੱਜੇ-ਖੱਬੇ ਰੱਖੀਏ ਚਮਚੇ 
ਚਮਚਾ ਹੈ ਘਰ-ਬਾਰ। 
ਚਮਚੇ ਉੱਤੇ ਕੋਈ ਨਹੀਂ ਹੈ 
ਚਮਚਾ ਹੈ ਸੰਸਾਰ। 
ਚਮਚਿਓ ਤੁਹਾਡੀ...  
 
ਚਮਚੇ ਦੀ ਨਿੱਤ ਕਰੀਏ ਪੂਜਾ 
ਜੋ ਇੱਕੋ-ਇੱਕ ਯਾਰ। 
ਹੋਵੇ ਤਰੱਕੀ ਨਾਲ ਮਿਲੇਗੀ 
ਕੋਠੀ, ਬੰਗਲਾ, ਕਾਰ। 
ਚਮਚਿਓ ਤੁਹਾਡੀ ਹੋਵੇ ਜੈ-ਜੈਕਾਰ!
 
    """""""""""""""
                                    ~ ਪ੍ਰੋ. ਨਵ ਸੰਗੀਤ ਸਿੰਘ 

Have something to say? Post your comment