Tuesday, October 22, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਪਟੀਸ਼ਨ ਖਾਰਜ

June 14, 2024 12:08 PM

 ਚੰਡੀਗੜ੍ਹ : ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਨਕੋਦਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਦਰਜ ਐੱਫਆਈਆਰ ਨੂੰ ਰੱਦ ਕਰਨ ਤੇ ਕੈਂਸਲੇਸ਼ਨ ਰਿਪੋਰਟ ਨੂੰ ਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ।

ਇਹ ਸੀ ਮਾਮਲਾ

 ਹਰਜਿੰਦਰ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਗੁਰਦਾਸ ਮਾਨ ਨੇ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ ਹੈ। ਨਾਲ ਹੀ ਉਨ੍ਹਾਂ ਦੀ ਤੁਲਨਾ ਸਦਗੁਰੂ ਨਾਲ ਕੀਤੀ ਹੈ ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਹ ਗੱਲ ਸਭ ਨੂੰ ਪਤਾ ਹੈ ਕਿ ਲਾਡੀ ਸ਼ਾਹ ਜਨਤਕ ਤੌਰ 'ਤੇ ਨਸ਼ੇ ਦਾ ਸੇਵਨ ਕਰਦੇ ਸਨ ਤੇ ਨਿਰਵਸਤਰ ਰਹਿੰਦੇ ਸਨ, ਜੋ ਕਿ ਸਿੱਖ ਧਰਮ 'ਚ ਮਨਜ਼ੂਰ ਨਹੀਂ ਹੈ। 

ਗੁਰਦਾਸ ਮਾਨ ਨੇ ਫੇਸਬੁੱਕ 'ਤੇ ਕੀਤੀ ਸੀ ਪੋਸਟ

 ਅਜਿਹੇ ਵਿਅਕਤੀ ਜਾਂ ਡੇਰੇਮੁਖੀ ਨੂੰ ਸਦਗੁਰੂ ਕਹਿਣਾ ਸਿੱਖ ਧਰਮ ਦਾ ਅਨਾਦਰ ਹੈ ਜੋ ਗੁਰਦਾਸ ਮਾਨ ਨੇ ਕੀਤਾ ਹੈ। ਗੁਰਦਾਸ ਮਾਨ ਨੇ ਮੇਲੇ 'ਚ ਲਾਡੀ ਸ਼ਾਹ ਨੂੰ ਸੰਬੋਧਨ ਕਰਦਿਆਂ ਆਨੰਦ ਸਾਹਿਬ ਬਾਣੀ ਦੀ ਪਹਿਲੀ ਪੌੜੀ ਦਾ ਪਾਠ ਕੀਤਾ, ਆਨੰਦ ਭਯਾ ਮੇਰੀ ਮਾਏ ਸਤਿਗੁਰੁ ਮੇ ਪਇਆ। ਜੋ ਕਿ ਉਨ੍ਹਾਂ ਆਪਣੇ ਫੇਸਬੁੱਕ ਪੇਜ 'ਤੇ ਵੀ ਪੋਸਟ ਕੀਤੀ ਸੀ। ਇਹੀ ਨਹੀਂ ਗੱਲ ਵਿਗੜਦੀ ਦੇਖ ਉਨ੍ਹਾਂ ਸੋਸ਼ਲ ਮੀਡੀਆ 'ਤੇ ਉਕਤ ਬਿਆਨਾਂ ਨੂੰ ਲੈ ਕੇ ਪਛਤਾਵਾ ਵੀ ਜ਼ਾਹਿਰ ਕੀਤਾ ਸੀ ਜਿਸ ਨੂੰ ਪਟੀਸ਼ਨ 'ਚ ਨੱਥੀ ਕੀਤਾ ਗਿਆ ਹੈ।

ਪਟੀਸ਼ਨਰ ਨੇ ਸੈਸ਼ਨ ਕੋਰਟ 'ਤੇ ਲਾਇਆ ਦੋਸ਼ 

ਪਟੀਸ਼ਨਰ ਦਾ ਕਹਿਣਾ ਹੈ ਕਿ ਸੈਸ਼ਨ ਕੋਰਟ ਨੇ ਸਬੂਤਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਇਸ ਦੀ ਸਮੀਖਿਆ ਵੀ ਨਹੀਂ ਕੀਤੀ। ਪਟੀਸ਼ਨਰ ਨੇ ਕਿਹਾ ਕਿ ਉਸ ਕੋਲ ਪੁਖਤਾ ਸਬੂਤ ਹਨ ਜੋ ਸਪੱਸ਼ਟ ਕਰਦੇ ਹਨ ਕਿ ਗੁਰਦਾਸ ਮਾਨ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਟੀਸ਼ਨਕਰਤਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

Have something to say? Post your comment

More From Punjab

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਮਾਮਲਾ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਰਾਖਵੇਕਰਨ ਵਾਲੇ ਪਲਾਟਾਂ ਦਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਗੁਰਦੀਪ ਬਾਠ ਵੱਲੋਂ ਬਾਗੀ ਹੋ ਕੇ ਅਜਾਦ ਚੋਣ ਲੜਨ ਨਾਲ ਬਰਨਾਲਾ ’ਚ ਹੋਵੇਗਾ ਦਿਲਚਸਪ ਮੁਕਾਬਲਾ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਸਾਬਕਾ ਡੀ ਆਈ ਜੀ ਖਟੜਾ ਅਤੇ ਜਥੇਦਾਰ ਸਹੌਲੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

ਪੰਥਕ ਇਕੱਤਰਤਾ ਦੌਰਾਨ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਐਲਾਨਿਆ ਉਮੀਦਵਾਰ

13th Wg Cdr S S Gyani Memorial Cricket Tournament 2024

13th Wg Cdr S S Gyani Memorial Cricket Tournament 2024

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

ਸਰਕਾਰ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਸ਼੍ਰੋ.ਅ.ਦਲ (ਅ) ਨੂੰ ਚੋਣ ਜਿਤਾਉਣਾ ਬੇਹਦ ਜਰੂਰੀ-ਗੋਬਿੰਦ ਸਿੰਘ ਸੰਧੂ

 ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਪੰਜਾਬੀ ਨੌਜਵਾਨ ਦੀ ਮੌਤ, ਅੱਤਵਾਦੀਆਂ ਨੇ ਵਰ੍ਹਾਈਆਂ ਗੋਲ਼ੀਆਂ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

ਮੋਗਾ 'ਚ ਆਪਸ 'ਚ ਭਿੜੇ ਕਿਸਾਨ 'ਤੇ ਵਪਾਰੀ, ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਦੇ ਸਿਰ 'ਤੇ ਮਾਰੀਆਂ ਸੱਟਾਂ; ਮਾਹੌਲ ਤਣਾਅਪੂਰਨ

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

Partap Bajwa ਨੇ ਮਿੱਲਰਜ਼ ਦੇ ਛੇ ਹਜ਼ਾਰ ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ, CM Mann 'ਤੇ ਜਨਤਾ ਨੂੰ ਗੁਮਰਾਹ ਕਰਨ ਦੇ ਲਾਏ ਦੋਸ਼

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ

ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਪਵਿੱਤਰ ਜੋਤ ਅਟਾਰੀ ਪਹੁੰਚੀ, ਸੰਗਤ ਨੇ ਸ਼ਰਧਾ ਨਾਲ ਕੀਤਾ ਸਵਾਗਤ