Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿਚ ਰੂਸ ਬਾਰੇ ਅਨੁਭਵ ਸਾਂਝੇ ਕੀਤੇ

September 27, 2021 10:43 PM

ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਵਿਚ ਰੂਸ ਬਾਰੇ ਅਨੁਭਵ ਸਾਂਝੇ ਕੀਤੇ
--------------------------------------------------
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਅਮਰਜੀਤ ਖੁਰਲ( ਉਪ - ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ)  ਸਵਰਨ ਸਿੰਘ, ਯੁੱਧਵੀਰ ਸਿੰਘ( ਨਾਮਵਰ ਲੇਖਕ ਅਤੇ ਗਾਇਕ), ਪ੍ਰੀਤਮ ਰੁਪਾਲ, ਬੂਟਾ ਸਿੰਘ ਅਸ਼ਾਂਤ ਡਾ: ਅਵਤਾਰ ਸਿੰਘ ਪਤੰਗ ਅਤੇ ਸੇਵੀ ਰਾਇਤ ਸ਼ਾਮਲ ਸਨ। ਪ੍ਰੀਤਮ ਰੁਪਾਲ ਵਲੋਂ ਰੂਸ ਦੀ ਯਾਤਰਾ ਦੇ ਅਨੁਭਵ ਸਾਂਝੇ ਕਰਨ ਨਾਲ ਪਰੋਗਰਾਮ ਦੀ ਸ਼ੁਰੂਆਤ ਹੋਈ ।ਉਹਨਾਂ ਦੱਸਿਆ ਕਿ ਰੂਸ ਅਜੇ ਵੀ ਟੈਕਨਾਲੋਜੀ ਪਖੋਂ ਅਮੀਰ ਮੁਲਕ ਹੈ।ਰੂਸ ਦੇ ਸਾਹਿਤ ਨੇ ਦੁਨੀਆਂ ਭਰ ਦੇ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ ।ਰੂਸ ਦੇ ਟੁੱਟਣ ਦੇ ਬਾਵਜੂਦ ਵੀ ਲੋਕ ਖੁਸ਼ਹਾਲ ਹਨ।ਬਲਕਾਰ ਸਿੱਧੂ ਨੇ ਪੰਜਾਬੀ ਬੋਲੀ ਸੰਭਾਲਣ ਅਤੇ ਸਰਕਾਰੀ ਦਫਤਰਾਂ ਵਿਚ ਲਾਗੂ ਕਰਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਕਵੀ ਦਰਬਾਰ ਵਿਚ ਮਲਕੀਤ ਬਸਰਾ, ਹਰਭਜਨ ਕੌਰ ਢਿਲੋਂ,ਸਿਮਰਜੀਤ ਗਰੇਵਾਲ, ਸਵਰਨ ਸਿੰਘ ਅਤੇ ਜੁਧਵੀਰ ਸਿੰਘ ,ਦਰਸ਼ਨ ਤਿਓਣਾ, ਤੇਜਾ ਸਿੰਘ ਥੂਹਾ, ਕਰਮਜੀਤ ਬੱਗਾ, ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ।ਦਵਿੰਦਰ ਕੌਰ ਢਿੱਲੋਂ , ਬਲਵਿੰਦਰ ਢਿਲੋਂ, ਦਰਸ਼ਨ ਸਿੱਧੂ,ਆਰ ਕੇ ਭਗਤ,ਲਾਭ ਸਿੰਘ ਲਹਿਲੀ ਨੇ ਗੀਤਾਂ ਵਿਚ ਕਿਸਾਨੀ ਸੰਘਰਸ਼ ਦੀ  ਬਾਤ ਪਾਈ।ਸਤਬੀਰ ਕੌਰ,ਰਜਿੰਦਰ ਰੇਨੂ, ਬੂਟਾ ਸਿੰਘ ਅਸ਼ਾਂਤ, ਡਾ: ਪਤੰਗ , ਸ਼ਇਰ ਭੱਟੀ,ਡਾ:ਪੰਨਾ ਲਾਲ ਮੁਸਤਫਾਬਾਦੀ, ਗੁਰਦਰਸ਼ਨ ਸਿੰਘ ਮਾਵੀ,ਅਜੀਤ ਸਿੰਘ ਸੰਧੂ,ਪਾਲ ਅਜਨਬੀ,ਰਤਨ ਬਾਬਕਵਾਲਾ,ਪਰਵੀਨ ਸੰਧੂ, ਰਾਜਦੀਪ ਕੌਰ ਮੁਲਤਾਨੀ,ਰਾਣਾ ਬੂਲਪੁਰੀ ,ਕਲਪਨਾ ਗੁਪਤਾ ਨੇ ਵੀ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਗਲ ਕੀਤੀ ।ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ, ਕਿਸ਼ੋਰੀ ਲਾਲ ਅਤੇ ਹਰਜੀਤ ਸਿੰਘ ਵੀ ਸ਼ਾਮਲ ਹੋਏ। ਸਟੇਜ ਦੀ ਜਿੰਮੇਵਾਰੀ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਸੰਭਾਲੀ।ਅੰਤ ਵਿਚ ਸੇਵੀ ਰਾਇਤ ਜੀ ਨੇ ਸਭ ਦਾ ਧੰਨਵਾਦ ਕੀਤਾ ।
----------------------------------------------------------------

ਦਵਿੰਦਰ ਕੌਰ ਢਿੱਲੋਂ

Have something to say? Post your comment

More From Punjab

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਮਾਰੀ 10 ਲੱਖ ਰੁਪਏ ਦੀ ਠੱਗੀ, ਦੋ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਸਾਲਾ ਡੁੱਬਣ ਲੱਗਿਆ ਤਾਂ ਬਚਾਉਣ ਲਈ ਜੀਜੇ ਨੇ ਵੀ ਮਾਰ'ਤੀ ਛਾਲ, ਭਾਖੜਾ ਨਹਿਰ 'ਚ ਡੁੱਬਣ ਕਾਰਨ ਦੋਵਾਂ ਦੀ ਮੌਤ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਕਣਕ ਦੀ ਵਾਢੀ ਲਈ ਜਾ ਰਹੇ ਕਿਸਾਨ ਨੂੰ ਰਾਹ 'ਚ ਘੇਰ ਕੇ ਉਤਾਰਿਆ ਮੌਤ ਦੇ ਘਾਟ, ਤਿੰਨ ਖਿਲਾਫ਼ ਕੇਸ ਦਰਜ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਰਿਹਾਅ ਹੁੰਦੇ ਹੀ ਪੰਜਾਬ ਪੁਲਿਸ ਦੇ ਬਰਖ਼ਾਸਤ AIG ਮਾਲਵਿੰਦਰ ਸਿੰਘ ਸਿੱਧੂ ਦੀ ਨਵੇਂ ਕੇਸ 'ਚ ਗ੍ਰਿਫ਼ਤਾਰੀ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਰੰਗਲੇ ਪੰਜਾਬ ਦਾ ਹੁਣ ਦਿਸਣ ਲੱਗਾ ਰੰਗ, ਬਾਕੀ ਦਾ ਰੰਗ ਆਉਣ ਵਾਲੇ ਦਿਨਾਂ 'ਚ ਦਿਸੇਗਾ : CM ਮਾਨ

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਇਆ ਪਾਕਿਸਤਾਨੀ ਡ੍ਰੋਨ

ਲੁਧਿਆਣਾ 'ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਲਾਸ਼

ਲੁਧਿਆਣਾ 'ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਲਾਸ਼

ਮੁੱਖ ਮੰਤਰੀ ਮਾਨ ਅੱਜ ਲਵ-ਕੁਸ਼ ਚੌਕ ਤੋਂ ਭਗਤ ਸਿੰਘ ਚੌਕ ਤੱਕ ਕਰਨਗੇ ਰੋਡ ਸ਼ੋਅ, ਪਵਨ ਕੁਮਾਰ ਟੀਨੂੰ ਲਈ ਕਰਨਗੇ ਪ੍ਰਚਾਰ

ਮੁੱਖ ਮੰਤਰੀ ਮਾਨ ਅੱਜ ਲਵ-ਕੁਸ਼ ਚੌਕ ਤੋਂ ਭਗਤ ਸਿੰਘ ਚੌਕ ਤੱਕ ਕਰਨਗੇ ਰੋਡ ਸ਼ੋਅ, ਪਵਨ ਕੁਮਾਰ ਟੀਨੂੰ ਲਈ ਕਰਨਗੇ ਪ੍ਰਚਾਰ