Monday, May 06, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲੁਧਿਆਣਾ ਦੇ ਪੁਰਾਣੇ ਬਾਜ਼ਾਰ ਦੀ ਹੌਜ਼ਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ

April 26, 2024 12:33 PM

ਲੁਧਿਆਣਾ : ਲੁਧਿਆਣਾ ਦੇ ਪੁਰਾਣੇ ਬਾਜ਼ਾਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਦੇਰ ਰਾਤ ਉਥੋਂ ਦੀ ਇਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ l ਮੁਢਲੀ ਜਾਂਚ ਤੋਂ ਮਾਮਲਾ ਸ਼ਾਰਟ ਸਰਕਟ ਦਾ ਹੀ ਜਾਪਦਾ ਹੈl ਫਿਲਹਾਲ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ lਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪੁਰਾਣਾ ਬਾਜ਼ਾਰ ਦੇ ਸੈਦਾਂ ਚੌਕ 'ਚ ਇਕ ਹੌਜ਼ਰੀ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈl ਗਲੀਆਂ ਤੰਗ ਹੋਣ ਕਾਰਨ ਇਲਾਕਾ ਵਾਸੀਆਂ ਤੇ ਹੋਰ ਫੈਕਟਰੀ ਮਾਲਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ l ਦੇਰ ਰਾਤ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕੀਤੀl ਰਸਤਾ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹਾਦਸੇ ਵਾਲੀ ਥਾਂ ਤੇ ਪਹੁੰਚਣ ਲਈ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ lਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ l ਸੁਰੱਖਿਆ ਦੇ ਮੱਦੇਨਜ਼ਰ ਇਲਾਕੇ 'ਚ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀlਉਧਰੋਂ ਇਸ ਮਾਮਲੇ ਵਿੱਚ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਲਾਕੇ ਦੀਆਂ ਕਈ ਥਾਵਾਂ 'ਤੇ ਅੱਗ ਬੁਝਾਉਣ ਲਈ ਪਾਣੀ ਦੇ ਪੰਪ ਲਗਾਏ ਹੋਏ ਹਨ ਪਰ ਮੌਕੇ 'ਤੇ ਕੋਈ ਵੀ ਪੰਪ ਕੰਮ ਨਹੀਂ ਆਇਆl ਇਲਾਕਾ ਵਾਸੀਆਂ ਦੇ ਮੁਤਾਬਕ ਪੰਪ ਚਾਲੂ ਹਾਲਤ 'ਚ ਨਹੀਂ ਸਨ l ਫਾਇਰ ਬ੍ਰਿਗੇਡ ਦੀ ਟੀਮ ਨੇ ਸਮੇਂ ਸਿਰ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਖੁਦਾ ਨ--ਖਾਸਤਾ ਜੇਕਰ ਅੱਗ ਫੈਲ ਜਾਂਦੀ ਤਾਂ ਇਹ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਤੰਗ ਇਲਾਕੇ 'ਚ ਹੌਜ਼ਰੀਆਂ ਤੇ ਹੋਰ ਫੈਕਟਰੀਆਂ ਨਾਲੋਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਇਲਾਕਾ ਸੰਘਣੀ ਆਬਾਦੀ ਵਾਲਾ ਵੀ ਹੈ l

Have something to say? Post your comment

More From Punjab

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਭਾਕਿਯੂ ਡਕੌਂਦਾ ਵੱਲੋਂ 13 ਤਰੀਕ ਨੂੰ ਇਮੀਗ੍ਰੇਸ਼ਨ ਸੈਂਟਰ ਦਾ ਕੀਤਾ ਜਾਵੇਗਾ ਘਿਰਾਓ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ 'ਚ ਕੀਤੇ ਜਾਵੇਗੀ ਲੋਕ ਸੰਗਰਾਮ ਰੈਲੀ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਹਾਕੀ ਦੀ ਨੈਸ਼ਨਲ ਖਿਡਾਰਨ ਨੇ ਭਾਖੜਾ ਨਹਿਰ 'ਚ ਮਾਰੀ ਛਾਲ, ਭਰਾ-ਭਰਜਾਈ ਦੁੱਖੋਂ ਚੁੱਕਿਆ ਖ਼ੌਫਨਾਕ ਕਦਮ; ਭਰਾ ਗ੍ਰਿਫ਼ਤਾਰ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਫੈਕਟਰੀ ਮਾਲਕ ਦੇ ਬੇਟੇ ਨੇ ਦੋਸਤ ਨਾਲ ਮਿਲ ਕੇ 14 ਸਾਲ ਦੀ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਕਾਂਗਰਸ ਨੂੰ ਇਕ ਹੋਰ ਝਟਕਾ, ਜਨਰਲ ਸਕੱਤਰ ਚਾਹਲ ਸੈਂਕੜੇ ਸਮਰਥਕਾਂ ਸਮੇਤ 'ਆਪ' 'ਚ ਸ਼ਾਮਲ

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਖਰੜ ਦੇ ਨੌਜਵਾਨ ਦੀ ਅਮਰੀਕਾ ’ਚ ਹਾਰਟ ਅਟੈਕ ਕਾਰਨ ਮੌਤ, ਦੋ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਗਿਆ ਸੀ ਵਿਦੇਸ਼

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

ਫਾਜ਼ਿਲਕਾ 'ਚ ਭਾਰਤ -ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਕਰੋੜਾਂ ਦੀ ਹੈਰੋਇਨ ਬਰਾਮਦ, 2.7 ਕਿਲੋਗ੍ਰਾਮ ਹੈ ਕੁੱਲ ਵਜਨ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ

Batala News: ਮਰ ਕੇ ਪਿੰਡ ਨੂੰ ਇਕ ਕਰ ਗਈ ਦਲਿਤ ਮਹਿਲਾ, ਔਰਤ ਦੇ ਸਸਕਾਰ ’ਤੇ ਪਿੰਡ ’ਚ ਦੋ ਭਾਈਚਾਰੇ ਹੋਏ ਆਹਮੋ-ਸਾਹਮਣੇ

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ,  ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਡੇਰਾ ਬਾਬਾ ਗਾਂਧਾ ਸਿੰਘ ਦੀ ਵਿਵਾਦਤ ਜਮੀਨ ਤੇ ਲੱਗ ਸਕਦੀ 145, ਫੈਸਲਾ ਐਸ ਡੀ ਐਮ ਦੇ ਹੱਥ,ਪੁਲਿਸ ਨੇ ਦੋਵੇ ਧੜਿਆਂ ਨੂੰ ਕੱਢਿਆ ਬਾਹਰ, ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਇਹ ਜਮੀਨ ਡੇਰੇ ਦੀ ਮਾਲਕੀ

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR

ਪਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਦੀ ਮੌਤ ਮਾਮਲੇ 'ਚ ਵੱਡਾ ਐਕਸ਼ਨ, ਭਾਜਪਾ ਆਗੂ ਹਰਪਾਲਪੁਰ ਖਿਲਾਫ਼ FIR