Thursday, May 09, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਿੰਮ ਦੇ ਬਾਹਰੋਂ ਨੌਜਵਾਨ ਨੂੰ ਕੀਤਾ ਅਗਵਾ, ਸਾਰੀ ਰਾਤ ਦਿੱਤੇ ਤਸੀਹੇ; ਰਿਸ਼ਤੇਦਾਰਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜ਼ਾਮ

April 27, 2024 01:29 PM

ਲੁਧਿਆਣਾ : ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚਲਦੇ ਮਾਮਲਾ ਇਸ ਕਦਰ ਵਧ ਗਿਆ ਕਿ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਜਿੰਮ ਦੇ ਬਾਹਰੋਂ ਅਗਵਾ ਕਰ ਲਿਆl ਅੰਬਾਲੇ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਸਾਰੀ ਰਾਤ ਲੜਕੇ ਨੂੰ ਤਸੀਹੇ ਦਿੱਤੇ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ l ਸੂਤਰਾਂ ਮੁਤਾਬਕ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਉਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਖੁਦ ਹੀ ਫੋਨ ਕਰ ਦਿੱਤਾ l ਪੁਲਿਸ ਆਉਣ 'ਤੇ ਲੜਕੇ ਦਾ ਹੌਸਲਾ ਵਧਿਆ ਤੇ ਉਸਨੇ ਉਨ੍ਹਾਂ ਕੋਲੋਂ ਮੋਬਾਇਲ ਫੋਨ ਲੈ ਕੇ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ l ਇਸ ਮਾਮਲੇ ਵਿੱਚ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਪੁਲਿਸ ਨੇ ਰਾਜਪੁਰਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਿਡਨੈਪਿੰਗ ਦਾ ਮੁਕਦਮਾ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ ਨਸੀਬ ਕੌਰ ਨੇ ਦੱਸਿਆ ਘੇਰ ਉਸਦਾ ਬੇਟਾ ਗੁਰਦਿਤ ਸਿੰਘ (26) ਰੇਰੂ ਸਾਹਿਬ ਗੁਰਦੁਆਰਾ ਦੇ ਕੋਲ ਪੈਂਦੇ ਵਰਲਡ ਵਾਈਡ ਜਿਮ ਵਿੱਚ ਸ਼ਾਮ ਵੇਲੇ ਕਸਰਤ ਕਰਨ ਜਾਂਦਾ ਹੈ l ਔਰਤ ਨੇ ਦੱਸਿਆ ਕਿ 25 ਅਪ੍ਰੈਲ ਰਾਤ 10 ਵਜੇ ਦੇ ਕਰੀਬ ਗੁਰਦਿਤ ਦੇ ਦੋਸਤ ਪ੍ਰਿੰਸ ਦਾ ਫੋਨ ਆਇਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਲਵਪ੍ਰੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਗੁਰਦਿੱਤ ਸਿੰਘ ਨੂੰ ਅਗਵਾ ਕਰ ਲਿਆ ਹੈ l ਨਸੀਬ ਕੌਰ ਨੇ ਦੱਸਿਆ ਕਿ ਉਹ ਉਸਨੂੰ ਸਾਰੀ ਰਾਤ ਲੱਭਦੇ ਰਹੇ ਪਰ ਲੜਕੇ ਸਬੰਧੀ ਕੋਈ ਜਾਣਕਾਰੀ ਨਾ ਮਿਲੀ l ਅਗਲੇ ਦਿਨ ਜਦ ਗੁਰਦਿੱਤ ਨਾਲ ਸੰਪਰਕ ਹੋਇਆ ਤਾਂ ਸਾਹਮਣੇ ਆਇਆ ਕਿ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਿੱਤ ਨੂੰ ਅਗਵਾ ਕੀਤਾ ਸੀ ਅਤੇ ਅੰਬਾਲੇ ਨੇ ਜਾ ਕੇ ਉਸ ਨੂੰ ਸਾਰੀ ਰਾਤ ਤਸੀਹੇ ਦਿੱਤੇ ਗਏ l ਔਰਤ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਘਰ ਦੀ ਇੱਕ ਔਰਤ ਦੇ ਨਜਾਇਜ਼ ਸਬੰਧ ਗੁਰਦਿਤ ਦੇ ਨਾਲ ਹਨ l ਨਸੀਬ ਕੌਰ ਨੇ ਦੱਸਿਆ ਕਿ ਗੁਰਦਿੱਤ ਸਿੰਘ ਘਰ ਵਾਪਸ ਤਾਂ ਆ ਗਿਆ ਹੈ ਪਰ ਉਸ ਦੀ ਕੁੱਟਮਾਰ ਬਹੁਤ ਹੀ ਬੇਰਹਿਮੀ ਨਾਲ ਹੋਈ ਹੈ l ਉਧਰੋਂ ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲਵਪ੍ਰੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l

Have something to say? Post your comment

More From Punjab

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਪੰਜਾਬ ਬਚਾਓ ਯਾਤਰਾ ਦਾ ਤਪਾ ਅਤੇ ਭਦੌੜ ਪਹੁੰਚਣ ਤੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਸੰਗਰੂਰ ਦਾ ਚੋਣ ਅਖਾੜਾ,ਪੰਥਕ ਰਾਜਨੀਤੀ 'ਚ ਉਭਾਰ ਬਨਾਮ ਮਾਨ,ਖਹਿਰਾ ਅਤੇ ਮੀਤ ਹੇਅਰ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

ਕਿਸਾਨ ਯੂਨੀਅਨਾਂ ਨੂੰ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਪ੍ਰਚਾਰ ਮੁਹਿੰਮਾਂ ’ਚ ਵਿਘਨ ਨਾ ਪਾਉਣ ਦੀ ਅਪੀਲ

Mohali Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ, ਮਨੀਸ਼ ਬਾਊਂਸਰ ਦਾ ਕਤਲ ਕਰਨ ਵਾਲੇ ਦੋ ਗੈਂਗਸਟਰ ਜ਼ਖ਼ਮੀ

Mohali Encounter : ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ, ਮਨੀਸ਼ ਬਾਊਂਸਰ ਦਾ ਕਤਲ ਕਰਨ ਵਾਲੇ ਦੋ ਗੈਂਗਸਟਰ ਜ਼ਖ਼ਮੀ

ਥਾਈਲੈਂਡ 'ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ,  ਹੁਣ ਗ੍ਰਹਿ ਮੰਤਰਾਲੇ ਰਾਹੀਂ ਭੇਜੇ ਜਾਣਗੇ ਅਦਾਲਤੀ ਸੰਮਨ

ਥਾਈਲੈਂਡ 'ਚ ਲੁਕਿਆ 300 ਕਰੋੜ ਰੁਪਏ ਦੀ ਧੋਖਾਧੜੀ ਦਾ ਭਗੌੜਾ ਮੁਲਜ਼ਮ ਸੁਖਵਿੰਦਰ ਛਾਬੜਾ, ਹੁਣ ਗ੍ਰਹਿ ਮੰਤਰਾਲੇ ਰਾਹੀਂ ਭੇਜੇ ਜਾਣਗੇ ਅਦਾਲਤੀ ਸੰਮਨ

ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ

ਭਾਜਪਾ ਨੇ ਪੰਜਾਬ ’ਚ ਤਿੰਨ ਹੋਰ ਉਮੀਦਵਾਰ ਐਲਾਨੇ

'ਜੇਲ੍ਹਾਂ 'ਚ ਕਿੰਨੇ ਹਨ ਵਿਦੇਸ਼ੀ ਕੈਦੀ', ਹਾਈ ਕੋਰਟ ਨੇ ਪੁੱਛਿਆ- ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਪੰਜਾਬ-ਚੰਡੀਗੜ੍ਹ ਦੇਵੇ ਜਵਾਬ

'ਜੇਲ੍ਹਾਂ 'ਚ ਕਿੰਨੇ ਹਨ ਵਿਦੇਸ਼ੀ ਕੈਦੀ', ਹਾਈ ਕੋਰਟ ਨੇ ਪੁੱਛਿਆ- ਟਰਾਂਸਜੈਂਡਰਾਂ ਲਈ ਵੱਖਰੀ ਬੈਰਕ ਕਿਉਂ ਨਹੀਂ? ਪੰਜਾਬ-ਚੰਡੀਗੜ੍ਹ ਦੇਵੇ ਜਵਾਬ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਹਲਕਾ ਸੰਗਰੂਰ ਤੋਂ ਮਾਨ ਅਤੇ ਮੀਤ ਹੇਅਰ 'ਚ ਪੂਰੀ ਟੱਕਰ

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਗੁਰੂ ਹਰਸਹਾਏ 'ਚ ਦਸ ਸਾਲਾ ਬੱਚੇ ਨੇ ਮੋਬਾਈਲ ਟੁੱਟਣ ਮਗਰੋਂ ਡਾਂਟ ਤੋਂ ਡਰਦਿਆਂ ਕੀਤੀ ਖ਼ੁਦਕੁਸ਼ੀ, ਵਾਟਰ ਵਰਕਸ ਇਮਾਰਤ ਦੀ ਪਾਈਪ ਨਾਲ ਲਟਕਦੀ ਮਿਲੀ ਲਾਸ਼

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ

ਪੰਜਾਬ 'ਚ ਭਾਜਪਾ ਨੂੰ ਝਟਕਾ ! ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰੀਤ ਸਿੱਧੂ ਮੁੜ ਅਕਾਲੀ ਦਲ 'ਚ ਸ਼ਾਮਲ