Tuesday, April 30, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਚੰਡੀਗੜ੍ਹ ਟਰਾਂਸਪੋਰਟ ਟਾਈਮ ਟੇਬਲਾਂ ’ਚ ਕਰ ਰਿਹੈ ਮਨਮਾਨੀ ਤੇ ਐਗਰੀਮੈਂਟ ਤੋਂ ਕੀਤੇ ਜਾ ਰਹੇ ਵੱਧ ਕਿਲੋਮੀਟਰ : ਜਗਜੀਤ ਵਿਰਕ

April 17, 2024 04:05 PM

ਚੰਡੀਗੜ੍ਹ : ਅੱਜ ਪੰਜਾਬ ਰੋਡਵੇਜ਼ /ਪਨਬਸ ਚੰਡੀਗੜ੍ਹ ਦੇ ਡੀਪੂ ਦੇ ਗੇਟ ਅਗੇ ਗੇਟ ਰੈਲੀ ਨੂੰ ਸੰਬੋਧਨ ਕਰਦੀਆਂ ਪੰਜਾਬ ਰੋਡਵੇਜ਼ /ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਚੰਡੀਗੜ੍ਹ ਡਿਪੂ ਦੇ ਸੂਬਾ ਆਗੂ ਜਗਜੀਤ ਸਿੰਘ ਵਿਰਕ ਵਲੋਂ ਸੰਬੋਧਨ ਕਰਦਿਆਂ ਦੱਸਿਆ ਕੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਲੋਂ ਟਰਾਂਸਪੋਰਟ ਨਿਯਮਾਂ ਅਨੁਸਾਰ ਪੰਜਾਬ ਸਟੇਟ ਨਾਲ ਹੋਏ ਐਗਰੀਮੈਂਟ ਸਮਝੌਤੇ ਤੋਂ ਬਾਹਰ ਜਾ ਕੇ ਦੁੱਗਣੇ ਕਿਲੋਮੀਟਰ ਕੀਤੇ ਜਾ ਰਹੇ ਹਨ ਨਾਲ ਹੀ ਚੰਡੀਗੜ੍ਹ ਤੋਂ ਚਲਣ ਵਾਲੇ ਟਾਈਮਾਂ ਉਤੇ ਕਬਜ਼ਾ ਕਰ ਕੇ ਆਪਣੀ ਮਰਜੀ ਅਨੁਸਾਰ ਟਾਈਮ ਟੇਬਲ ਬਣਾ ਰਹੇ ਹਨ ਜਦੋਂ ਕੀ ਕਾਨੂੰਨ ਅਨੁਸਾਰ ਸਭ ਤੋ ਵੱਧ ਟਾਈਮ ਵਾਲਾ ਸਰਕਾਰੀ ਟਰਾਂਸਪੋਰਟ ਦੇ ਅਧਿਕਾਰੀਆਂ ਵਲੋਂ ਟਾਈਮ ਟੇਬਲ ਬਣਾਉਣਾ ਬਣਦਾ ਹੈ ਪ੍ਰੰਤੂ ਸਾਰੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਸੀਟੀਯੂ ਦੇ ਅਧਿਕਾਰੀ ਪੰਜਾਬ ਰੋਡਵੇਜ਼ /ਪੀਆਰਟੀਸੀ ਦੇ ਟਾਈਮ ਨੂੰ ਤੋੜ ਮਰੋੜ ਕੇ ਬਣਾ ਰਹੇ ਹਨ ਜਿਸ ਨਾਲ ਪੰਜਾਬ ਦੀਆ ਸਰਕਾਰੀ ਬੱਸਾਂ ਨੂੰ ਬਹੁਤ ਜਿਆਦਾ ਘਾਟਾ ਪਵੇਗਾ ਇਸ ਤੇ ਇਤਰਾਜ ਜਤਾਉਂਦੀਆਂ ਉਹਨਾਂ ਕਿਹਾ ਕੀ ਜੇਕਰ ਸੀਟੀਯੂ ਨੇ ਆਪਣੀ ਮਨਮਰਜ਼ੀ ਨਾ ਛੱਡੀ ਤਾਂ ਯੂਨੀਅਨ ਨੂੰ ਮਜਬੂਰਨ ਤਿੱਖਾ ਸ਼ੰਘਰਸ਼ ਕਰਨਾ ਪਵੇਗਾ।ਗੇਟ ਰੈਲੀ ਨੂੰ ਸੰਬੋਧਨ ਕਰਦੀਆਂ ਪੰਜਾਬ ਰੋਡਵੇਜ਼ /ਪਨਬਸ ਦੀ ਸਾਂਝੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂ ਵਲੋਂ ਦੱਸਿਆ ਗਿਆ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਲੋਂ ਪੰਜਾਬ ਵਿੱਚ ਬਿਨਾਂ ਕਾਉਂਟਰ ਸਾਈਨ ਕਰਵਾਏ ਤੋਂ ਬੱਸਾਂ ਚਲਾਇਆ ਜਾ ਰਹੀਆਂ ਹਨ ਅਤੇ ਇਸ ਬਾਰੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਇਸ ਬਾਰੇ ਜਾਣੂ ਕਰਵਾਇਆ ਹੈ ਪ੍ਰੰਤੂ ਪੰਜਾਬ ਦੇ ਟਰਾਂਸਪੋਰਟ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ ਇੱਥੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਅਧਿਕਾਰੀਆਂ ਨੇ ਸੀਟੀਯੂ ਦੀ ਮਨਮਾਨੀ ਨਾ ਰੋਕੀ ਅਤੇ ਪੰਜਾਬ ਦਾ ਹੋਣ ਵਾਲਾ ਨੁਕਸਾਨ ਨਾ ਰੋਕਿਆ ਤਾਂ ਮਜ਼ਬੂਰਨ ਯੂਨੀਅਨ ਨੂੰ ਸ਼ੰਘਰਸ਼ ਕਰਨਾ ਪਵੇਗਾ ਅਤੇ ਜੇ ਇਸ ਮਸਲੇ ਦਾ ਠੋਸ ਹੱਲ ਨਹੀ ਨਿਕਲਦਾ ਤਾਂ ਆਉਣ ਵਾਲੀ ਮਿਤੀ 23/04/2024 ਨੂੰ ਪੰਜਾਬ ਰੋਡਵੇਜ /ਪਨਬਸ /ਪੀਆਰਟੀਸੀ /ਐਚਆਰਟੀਸੀ ਨੂੰ ਪੰਜਾਬ ਦੀਆ ਸਾਰੀਆਂ ਸਰਕਾਰੀ ਬੱਸਾਂ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਮੋਹਾਲੀ ਤੋਂ ਚਲਾਈਆਂ ਜਾਣਗੀਆਂ ਤੇ ਚੰਡੀਗੜ੍ਹ ਟਰਾਂਸਪੋਰਟ ਨੂੰ ਪੰਜਾਬ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਵਿਚ ਜੇ ਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਰੋਡਵੇਜ਼ ਮਨੇਜਮੈਂਟ /ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਹੋਵੇਗੀ।

1. ਸਾਲ 2008 ਦੇ ਵਿਚ ਹੋਏ ਮੁਤਾਬਿਕ ਪੰਜਾਬ ਖੇਤਰ ਵਿਚ ਸੀਟੀਯੂ ਦੀਆਂ ਬੱਸਾਂ ਦੇ ਬਣਦੇ ਕਿਲੋਮੀਟਰ ਦੀ ਥਾਂ ਤੇ ਵੱਧ ਕਿਲੋਮੀਟਰ ਤੈਅ ਕਰਨ ਸਬੰਧੀ

 2. ਪੰਜਾਬ ਖੇਤਰ ਵਿਚ HVAC ਅਤੇ ਵੋਲਵੋ ਬੱਸਾਂ ਦਾ ਇਕ ਕਾਉਂਟਰ ਹੈ ਇਸ ਤਰਾਂ ਬਣਦੇ ਰੁਲਾ ਮੁਤਾਬਿਕ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਵੀ ਇਨ੍ਹਾਂ ਦਾ ਇਕ ਕਾਉਂਟਰ ਕੀਤਾ ਜਾਵੇ।

 3. ਸੀਟੀਯੂ ਵੱਲੋਂ ਬੱਸ ਸਟੈਂਡ ਦੀ ਅੱਡਾ ਪਰਚੀ ਬਹੁਤ ਜ਼ਿਆਦਾ ਵਸੂਲੀ ਜਾ ਰਹੀ ਹੈ।

4. ਸੀਟੀਯੂ ਵੱਲੋਂ ਪੰਜਾਬ ਖੇਤਰ ਵਿਚ ਪੈਂਦੇ ਬੱਸ ਸਟੈਂਡ ਤੋਂ ਲੋਕਲ ਬੱਸ ਅਤੇ ਲੌਂਗ ਰੂਟ ਬੱਸ ਦੀ ਅੱਡਾ ਪਰਚੀ ਨਹੀ ਲਈ ਜਾਂਦੀ

ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨਾ ਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ।

Have something to say? Post your comment

More From Punjab

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ