Tuesday, May 21, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

April 29, 2024 04:52 PM


ਬਰਨਾਲਾ, 29 ਅਪ੍ਰੈਲ (ਬਘੇਲ ਸਿੰਘ ਧਾਲੀਵਾਲ)-ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਡੇਰੇ ਦੇ ਮੁਖੀ ਮਹੰਤ ਬਾਬਾ ਪਿਆਰਾ ਸਿੰਘ ਤੋਂ ਅਸ਼ੀਰਵਾਦ ਪਰਾਪਤ ਕੀਤਾ | ਉਨ੍ਹਾਂ ਨੇ ਤਕਰੀਬਨ ਤਿੰਨ ਘੰਟੇ ਦਾ ਸਮਾਂ ਡੇਰੇ ਵਿੱਚ ਸੰਤ ਮਹਾਂਪੁਰਸਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਬਿਤਾਇਆ | ਗੱਲਬਾਤ ਦੌਰਾਨ ਡੇਰਾ ਮੁਖੀ ਮਹੰਤ ਪਿਆਰਾ ਸਿੰਘ ਨੇ ਸ੍ਰ ਪੰਨੂ ਨੂੰ ਡੇਰੇ ਦੀ ਇਤਿਹਾਸਿਕ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ |

ਸ੍ਰ ਪੰਨੂ ਨੇ ਕੁੱਝ ਸਮਾਂ ਵੱਡੀ ਗਿਣਤੀ ਵਿੱਚ ਪਹੁੰਚੇ ਡੇਰਾ ਸ਼ਰਧਾਲੂਆਂ ਨਾਲ ਵੀ ਗੱਲਬਾਤ ਕੀਤੀ | ਪੰਨੂ ਦੇ ਇਸ ਦੌਰੇ ਨੂੰ ਭਾਵੇਂ ਇਲਾਕੇ ਦੇ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂਆਂ ਦੀਆਂ ਵੋਟਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ,ਪਰ ਬਲਤੇਜ ਪੰਨੂ ਦਾ ਕਹਿਣਾ ਸੀ ਕਿ ਉਹ ਡੇਰਾ ਵਿਖੇ ਨਿਰੋਲ ਧਾਰਮਿਕ ਅਕੀਦੇ ਨਾਲ ਦਰਸ਼ਨ ਕਰਨ ਲਈ ਆਏ ਹਨ ਅਤੇ ਬਾਬਾ ਪਿਆਰਾ ਸਿੰਘ ਤੋਂ ਅਸ਼ੀਰਵਾਦ ਲੈ ਕੇ ਸਾਡਾ ਆਉਣਾ ਸਫਲ ਹੋ ਗਿਆ ਹੈ |

ਇਸ ਮੌਕੇ ਗਰੀਬਦਾਸੀ ਕੁਟੀਆ ਝਲੂਰ ਦੇ ਗੱਦੀ ਨਸ਼ੀਨ ਸੁਆਮੀ ਅਮਿ੍ਤਾ ਨੰਦ,ਮਹੰਤ ਮੱਘਰ ਦਾਸ ਖੁੱਡੀ,ਜਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ,ਗੁਰਵਿੰਦਰ ਸਿੰਘ ਪਟਿਆਲਾ,ਐਡਵੋਕੇਟ ਸਰਬਜੀਤ ਨੰਗਲ,ਸਰਪੰਚ ਹਰਦੇਵ ਸਿੰਘ ਭੱਠਲ, ਜੈਲਦਾਰ ਉਜਾਗਰ ਸਿੰਘ ਅਕਲੀਆ,ਜਸਪਾਲ ਆੜਤੀਆ,ਅਮਿ੍ਤ ਸੇਖਾ,ਸੁਰਿੰਦਰ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ,ਰੂਪ ਸਿੰਘ ਥਿੰਦ, ਜਗਮੇਲ ਸਿੰਘ ਅਕਲੀਆ, ਮੱਖਣ ਸਿੰਘ, ਕੁਲਵੰਤ ਸਿੰਘ ਜਾਗਲ,ਸੁਖਦੇਵ ਜੱਟ, ਰੂਪ ਸਿੰਘ ਸਾਬਕਾ ਸਰਪੰਚ ਸੋਹਲ ਪੱਤੀ, ਹਰਦਿਆਲ ਸਿੰਘ ਸੰਧੂ, ਅਮਰਜੀਤ ਸਿੰਘ ਗ੍ਰੰਥੀ ਗੁਰਦੁਆਰਾ ਰਾਮਗੜੀਆ ਬਰਨਾਲਾ, ਪ੍ਰਗਟ ਸਿੰਘ ਜੋਧਪੁਰ, ਜੱਗਾ ਐਮਸੀ ਸਾਬਕਾ, ਬੂਟਾ ਸਿੰਘ ਖੁੱਡੀ, ਅੰਮਿ੍ਤ ਸੇਖਾ, ਰੂਪ ਥਿੰਦ, ਨੰਬਰਦਾਰ ਜੱਗਾ ਸਿੰਘ ਖੁੱਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂ ਹਾਜਰ ਸਨ |

Have something to say? Post your comment

More From Punjab

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਕਦੇ ਵੀ ਲੋਕ ਪੱਖੀ ਨਹੀ ਹੋ ਸਕਦੀ ਭਰਿਸ਼ਟ ਸਿਸਟਮ ਦੇ ਪ੍ਰਭਾਵ ਹੇਠਾਂ ਹੋਣ ਵਾਲੀ ਚੋਣ ਪ੍ਰਕਿਰਿਆ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਝੱਲ ਲੇਈ ਵਾਲਾ ਜੰਗਲ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਜਾਰੀ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਕੈਬਨਿਟ ਮੰਤਰੀ ਬਲਕਾਰ ਸਿੰਘ ਦੇ PA ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਿੱਪਰ 'ਚ ਵੱਜੀ ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 'ਚ ਜੇਲ੍ਹ ਦੀ ਲੜਾਈ ਸੜਕਾਂ 'ਤੇ ਆਈ ਤਾਂ ਚੱਲ ਗਈਆਂ ਗੋਲ਼ੀਆਂ, ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਕਿਸਾਨ ਆਗੂਆਂ ਦਾ ਵੱਡਾ ਐਲਾਨ ! ਅੱਜ ਹੀ ਖਾਲੀ ਕਰਨਗੇ ਸ਼ੰਭੂ ਰੇਲਵੇ ਟ੍ਰੈਕ, 22 ਮਈ ਨੂੰ ਕਰਨਗੇ ਮੁੜ ਇਕੱਠ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਚੀ-ਭਤੀਜੇ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ, ਭਤੀਜੇ ਨੂੰ ਕਿਰਚਾਂ ਮਾਰ ਕੇ ਚਾਚੀ ਦਾ ਖੋਹਿਆ ਪਰਸ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਚਾਰ ਜੂਨ ਨੂੰ ਕਈਆਂ ਦੀ ਜੂਨ ਸੁਧਰੂ ਕਈਆਂ ਦੀ ਵਿਗੜੂ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਹੋਏ ਝਲੂਰ ਕੁਟੀਆ ਨਤਮਸਤਕ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਨੌਸਰਬਾਜ਼ ਨੇ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ

ਇਲੈਕਟਰੋਨਿਕ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ