Wednesday, May 01, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਟਾਲਾ ਦੇ ਨਵਾਂ ਪਿੰਡ ਮਿਲਖੀਵਾਲ ਦੇ ਲੋਕਾਂ ਨੇ ਹਲਕਾ ਇੰਚਾਰਜ ਤੇ ਉਸ ਦੇ ਵਰਕਰਾਂ ਦਾ ਕੀਤਾ ਬਾਈਕਾਟ

April 17, 2024 03:09 PM

ਬਟਾਲਾ- ਲੋਕ ਸਭਾ ਚੋਣਾਂ ਦਾ ਮੈਦਾਨ ਹੌਲੀ ਹੌਲੀ ਭਖਣਾ ਸ਼ੁਰੂ ਹੋ ਗਿਆ, ਪਰ ਦੂਜੇ ਸਿਆਸੀ ਕਿੜਾ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਮਿਲਖੀਵਾਲ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਰਕਰਾਂ ਦਾ ਪਿੰਡ ਵਾਸੀਆਂ ਨੇ ਪੂਰਨ ਬਾਈਕਾਟ ਕੀਤਾ ਹੈ। ਹਲਕਾ ਇੰਚਾਰਜ ਦੇ ਬਾਈਕਾਟ ਦੇ ਪਿੰਡ ’ਚ ਫਲੈਕਸ ਬੋਰਡ ਲਗਾ ਦਿੱਤੇ ਗਏ ਹਨ ਅਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜ਼ੀ ਵੀ ਕੀਤੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਹਲਕਾ ਇੰਚਾਰਜ ਦਾ ਬੋਲ ਬਾਣੀ ਠੀਕ ਨਹੀਂ ਹੈ, ਜਿਸ ਕਾਰਨ ਉਹਨਾਂ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਪਾਲ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੰਦੀਪ ਸਿੰਘ, ਸਤਨਾਮ ਸਿੰਘ, ਗੁਰਦਿਆਲ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਅਜੈਬ ਸਿੰਘ, ਪ੍ਰੇਮ ਸਿੰਘ, ਸੇਵਾ ਸਿੰਘ, ਵਸਣ ਸਿੰਘ, ਜਸਬੀਰ ਸਿੰਘ, ਮਨਕੀਰਤ, ਬਲਜੀਤ ਸਿੰਘ, ਅਜੇ ਪਾਲ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ ਪ੍ਰਧਾਨ, ਕੁਲਵਿੰਦਰ ਕੌਰ, ਮਨਜਿੰਦਰ ਕੌਰ, ਮਨਜੀਤ ਕੌਰ, ਹਰਮੀਤ ਕੌਰ, ਹਰਬੰਸ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਰਣਧੀਰ ਕੌਰ, ਗੁਰਮੀਤ ਕੌਰ, ਰਜਵੰਤ ਕੌਰ, ਪਲਵਿੰਦਰ ਕੌਰ, ਸ਼ਰਨਜੀਤ ਕੌਰ, ਕੁਲਵੰਤ ਕੌਰ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਗੁੱਜਰ ਭਾਈਚਾਰੇ ਦੀਆਂ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਹਨ ਅਤੇ ਵੋਟਾਂ ਦੇ ਸਬੰਧੀ ਹਲਕਾ ਇੰਚਾਰਜ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਅਤੇ ਦੱਸਿਆ ਸੀ ਕਿ ਜਿਹੜੀਆਂ ਗੁੱਜਰ ਭਾਈਚਾਰੇ ਦੀਆਂ ਵੋਟਾਂ ਬਣੀਆਂ ਉਹ ਗ਼ਲਤ ਹਨ ਕਿਉਂਕਿ ਉਹ ਸਾਡੇ ਪਿੰਡ ਦੀ ਜ਼ਮੀਨ ਵਿੱਚ ਨਹੀਂ ਬੈਠੇ ਇਸ ਲਈ ਸਾਡੇ ਪਿੰਡ ਵਿੱਚ ਉਹਨਾਂ ਦੀਆਂ ਵੋਟਾਂ ਨਹੀਂ ਬਣ ਸਕਦੀਆਂ।ਉਹਨਾਂ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਅਤੇ ਹਲਕਾ ਇੰਚਾਰਜ ਵੱਲੋਂ ਉਹਨਾਂ ਨੂੰ ਗ਼ਲਤ ਸ਼ਬਦਾਵਲੀ ਵਰਤੀ ਗਈ ਸੀ। ਪਿੰਡ ਵਾਸੀਆਂ ਅਤੇ ਆਪ ਦੇ ਵਲੰਟੀਅਰਾਂ ਨੇ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਦਾ ਬੂਥ ਲੱਗੇਗਾ।

Have something to say? Post your comment

More From Punjab

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਨਵਾਂਸ਼ਹਿਰ 'ਚ ਚੋਰਾਂ ਨੇ ਜੱਜ ਦੀ ਕੋਠੀ ਨੂੰ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਜਿਵੇਂ ਚੰਨੀ ਮੁੜ ਕੇ ਭਦੌੜ ਨਹੀਂ ਆਇਆ, ਉਵੇਂ ਖਹਿਰਾ ਦੁਬਾਰਾ ਸੰਗਰੂਰ ਨਹੀਂ ਆਵੇਗਾ-ਮੀਤ ਹੇਅਰ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਲੁਧਿਆਣਾ 'ਚ ਹੈਵਾਨੀਅਤ ਭਰੀ ਘਟਨਾ, ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਜ਼ਖਮੀ ਹਾਲਤ 'ਚ ਲਿਜਾਂਦਾ ਗਿਆ ਹਸਪਤਾਲ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਜਥੇਦਾਰ ਵੱਲੋਂ ਲਏ ਸਖਤ ਨੋਟਿਸ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਮੰਗੀ ਮਾਫੀ, ਕਿਹਾ- ਅਣਜਾਣੇ 'ਚ ਹੋਈ ਗਲਤੀ ਲਈ ਗੁਰੂ ਤੇ ਸੰਗਤ ਬਖਸ਼ਣਹਾਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਮੰਦਭਾਗੀ ਘਟਨਾ ! ਪੰਜਾਬ ਦੇ ਕਾਰੋਬਾਰੀ ਦੀ ਹਰਿਦੁਆਰ 'ਚ ਡੁੱਬਣ ਨਾਲ ਮੌਤ, ਗੰਗਾ ਇਸ਼ਨਾਨ ਵੇਲੇ ਤਿਲਕਿਆ ਪੈਰ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਕਾਂਗਰਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ‘ਤੇ ਜਿਤਾਇਆ ਭਰੋਸਾ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਚੋਣ? ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਨੇ ਕੀਤਾ ਕਲੀਅਰ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਗਰੀਬਦਾਸੀ ਕੁਟੀਆ ਝਲੂਰ ਵਿਖੇ ਨਤਮਸਤਿਕ ਹੋਏ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਬੱਸ ਹੋਈ ਹਾਦਸਾਗ੍ਰਸਤ, 30-35 ਸਵਾਰੀਆਂ ਜਖਮੀ, ਚਾਲਕ ਫਰਾਰ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ

ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਪੁੱਜੇ ਮੁੱਖ ਮੰਤਰੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ, ਡੇਰਾ ਮੁਖੀ ਮਹੰਤ ਪਿਆਰਾ ਸਿੰਘ ਤੋਂ ਲਿਆ ਅਸ਼ੀਰਵਾਦ