ਸੜਕ ਹਾਦਸੇ ’ਚ ਦੋ ਧੀਆਂ ਦੇ ਨੌਜਵਾਨਾਂ ਪਿਤਾ ਦੀ ਮੌਤ
ਬਰਨਾਲਾ, 26ਮਾਰਚ (ਬਘੇਲ ਸਿੰਘ ਧਾਲੀਵਾਲ)-ਸਥਾਨਕ ਰਾਮਗੜ੍ਹ-ਮੋਗਾ ਓਵਰਫਲਾਈ ਬ੍ਰਿਜ਼ ਤੇ ਚੜ੍ਹਦੀ ਸਵੇਰ ਇੱਕ ਦੋ ਧੀਆਂ ਦੇ ਨੌਜਵਾਨ ਪਿਤਾ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੂਸਰੇ ਪਾਸੇ ਪੁਲਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੋ ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ ਕੰਟਰੋਲ ਰੂਮ ਤੋਂ ਜਾਣਕਾਰੀ ਹਾਸਲ ਹੋਈ ਸੀ ਕਿ ਜੀ ਮੌਲ ਹੰਡਿਆਇਆ ਬਰਨਾਲਾ ਟੀ ਪੁਆਇੰਟ ਤੋਂ ਅੱਗੇ ਜਿਹੜਾ ਓਵਰਬ੍ਰਿਜ਼ ਪੁਲ ਰਾਮਗੜ੍ਹ ਤੋਂ ਮੋਗਾ ਬਾਈਪਾਸ ਨੂੰ ਜਾਂਦਾ ਏ ਦੇ ਉਪਰ ਇੱਕ ਚੌਲਾਂ ਦੇ ਭਰੇ ਟਰੱਕ ਦੀ ਲਪੇਟ ਵਿਚ ਆ ਕੇ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਏ ਜਦਕਿ ਘਟਨਾਂ ਸਥਾਨ ਤੇ ਮੌਕੇ ਤੇ ਪੁਲਸ ਪਾਰਟੀ ਨੂੰ ਭੇਜਿਆ ਅਤੇ ਜਾਂਚ ਕੀਤੀ ਕਿ ਇੱਕ ਚੌਲਾ ਦਾ ਭਰਿਆ ਟਰੱਕ ਜਦੋਂ ਪਹਿਲਾਂ ਜਾ ਰਹੇ ਮੋਟਰਸਾਇਕਲ ਸਵਾਰ ਨੂੰ ਕਰਾਸਿੰਗ ਕਰਨ ਲੱਗਿਆ ਤਾਂ ਇਹ ਟਰੱਕ ਪਲਟ ਕੇ ਇਸ ਮੋਟਰਸਾਇਕਲ ਸਵਾਰ ਵਿਚ ਡਿੱਗ ਗਿਆ ਸੀ ਜਿਸਨੂੰ ਕਰੀਬ ਦੋ ਘੰਟਿਆਂ ਬਾਅਦ ਕਰੇਨਾਂ ਦੀ ਸਹਾਇਤਾ ਨਾਲ ਟਰੱਕ ਨੂੰ ਸਿੱਧਾ ਕਰਕੇ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ। ਦੇਰ ਬਾਅਦ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੇ ਆਉਣ ਤੇ ਪਤਾ ਲੱਗਿਆ ਕਿ ਇਸਦਾ ਨਾਮ ਮਨਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਦਾਨਗੜ੍ਹ ਹੋਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ ਦਰਜ਼ ਕਰਕੇ ਟਰੱਕ ਚਾਲਕ ਜਸਪਾਲ ਸਿੰਘ ਜ਼ਿਲ੍ਹਾ ਸੰਗਰੂਰ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਏ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਾਉਣ ਉਪਰੰਤ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ।