Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦੇਸ਼ ਦੇ ਬਜਟ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਨਾਲ ਕੀਤਾ ਧੋਖਾ,ਕਿਸਾਨਾਂ ਨੂੰ ਝੋਨੇ ਦੇ ਫਸਲੀ ਚੱਕਰ ਚੋ ਕੱਢਣ ਲਈ ਨਹੀਂ ਕੀਤਾ ਕੋਈ ਉਪਰਾਲਾ,ਮਨਰੇਗਾ 'ਚ 100 ਦਿਨ ਰੁਜਗਾਰ ਲਈ ਨਹੀਂ ਪੂਰੇ ਫ਼ੰਡ - ਪੰਨੂ, ਪੰਧੇਰ

February 02, 2023 02:36 PM
ਦੇਸ਼ ਦੇ ਬਜਟ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਨਾਲ ਕੀਤਾ ਧੋਖਾ,ਕਿਸਾਨਾਂ ਨੂੰ ਝੋਨੇ ਦੇ ਫਸਲੀ ਚੱਕਰ ਚੋ ਕੱਢਣ ਲਈ ਨਹੀਂ ਕੀਤਾ ਕੋਈ ਉਪਰਾਲਾ,ਮਨਰੇਗਾ 'ਚ 100 ਦਿਨ ਰੁਜਗਾਰ ਲਈ ਨਹੀਂ ਪੂਰੇ ਫ਼ੰਡ - ਪੰਨੂ, ਪੰਧੇਰ 
 
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਅੱਜ ਭਾਰਤ ਸਰਕਾਰ ਵੱਲੋਂ ਆਮ ਬਜਟ ਪੇਸ਼ ਕੀਤੇ ਜਾਣ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੋਲਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਏ ਬਜਟ ਨੂੰ ਆਮ ਬਜਟ ਕਹਿਣਾ ਵੀ ਗ਼ਲਤ ਹੋਵੇਗਾ ਕਿਉਂਕਿ ਕਿਸਾਨ ਤੇ ਮਜਦੂਰ ਲਈ ਇਸ ਬਜਟ ਵਿਚ ਕੁਝ ਵੀ ਨਹੀਂ | ਓਹਨਾ ਕਿਹਾ ਕਿ ਮੋਦੀ ਸਰਕਾਰ ਦਿੱਲੀ ਮੋਰਚੇ ਚ ਮਿਲੀ ਹਾਰ ਦਾ ਬਦਲਾ ਕਿਸਾਨਾਂ ਮਜਦੂਰਾਂ ਕੋਲੋਂ ਲੈ ਰਹੀ ਹੈ | ਓਹਨਾ ਕਿਹਾ ਕਿ ਝੋਨੇ ਦੇ ਫਸਲੀ ਚੱਕਰ ਚੋ ਕੱਢਣ ਲਈ 23 ਫਸਲਾਂ ਤੇ ਐੱਮ ਐੱਸ ਪੀ ਦੇਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ ਲਈ ਬਜਟ ਰੱਖਣਾ ਚਾਹੀਦਾ ਸੀ, ਖੁਦਕੁਸ਼ੀਆਂ ਦਾ ਵੱਡਾ ਕਾਰਨ ਬਣੇ ਹੋਏ ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖਤਮ ਕਰਨ ਲਈ ਕੋਈ ਰਾਸ਼ੀ ਨਹੀਂ ਰੱਖੀ ਗਈ, ਖੇਤੀ ਮਸ਼ੀਨਰੀ, ਕੀਟਨਾਸ਼ਕ, ਖਾਦਾਂ ਆਦਿ ਤੇ ਸਬਸਿਡੀ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਭਾਰਤ ਵਿਚ ਮਨਰੇਗਾ ਤਹਿਤ ਰਜਿਸਟਰਡ 32 ਕਰੋੜ ਦੇ ਕਰੀਬ ਮਜਦੂਰਾਂ ਲਈ ਮਨਰੇਗਾ ਤਹਿਤ ਬਣਦਾ ਬਜਟ ਨਹੀਂ ਹੈ | ਓਹਨਾ ਕਿਹਾ ਕਿ ਇਨਕਮ ਟੈਕਸ ਤੇ ਦਿੱਤੀਆਂ ਕੁਝ ਛੋਟਾ ਵੀ ਨਵੇਂ ਟੈਕਸ ਸਿਸਟਮ ਤੇ ਮਿਲਣਗੀਆਂ ਪਰ ਨਵੇਂ ਸਿਸਟਮ ਵਿਚ ਐਚ ਆਰ, ਐੱਫ ਡੀ , ਬੀਮੇ, ਬੱਚਤ ਪੱਤਰ ਆਦਿ ਤੇ ਛੋਟ ਨਹੀਂ ਮਿਲੇਗੀ ਹਾਲਾਂਕਿ ਪੁਰਾਣਾ ਸਿਸਟਮ ਵੀ ਰਹੇਗਾ ਪਰ ਸਾਨੂੰ ਆਸ ਹੈ ਕਿ ਸਰਕਾਰ ਨਵੇਂ ਸਿਸਟਮ ਰਾਹੀਂ ਲੁੱਟ ਦਾ ਨਵਾਂ ਰਸਤਾ ਤਿਆਰ ਕਰ ਰਹੀ ਹੈ ਜੋ ਸਮਾਂ ਆਉਣ ਤੇ ਪਤਾ ਚੱਲ ਜਾਵੇਗਾ | ਓਹਨਾ ਕਿਹਾ ਕਿ ਨਿਤਿਨ ਗਡਕਰੀ ਦਾ ਬਿਆਨ ਵਿਚ ਇਹ ਕਹਿਣਾ ਕਿ ਪਹਿਲੀ ਵਾਰ ਮਿਡਲ ਕਲਾਸ ਦਾ ਧਿਆਨ ਰੱਖਿਆ ਗਿਆ ਹੈ, ਇੱਕ ਤਰੀਕੇ ਨਾਲ ਓਹਨਾ ਦਾ ਇਕਬਾਲ ਕਰਨਾ ਹੈ ਕਿ ਹੁਣ ਤੱਕ 8 ਸਾਲ ਦੇ ਪੇਸ਼ ਕੀਤੇ ਬਜਟ ਵਿਚ ਮਿਡਲ ਕਲਾਸ ਨੂੰ ਬੇਵਕੂਫ ਹੀ ਬਣਾਇਆ ਜਾਂਦਾ ਰਿਹਾ ਹੈ | ਓਹਨਾ ਕਿਹਾ ਕਿ ਜਥੇਬੰਦੀ ਇਸ ਬਜਟ ਨੂੰ ਸਿਰੇ ਤੋਂ ਰੱਦ ਕਰਦੀ ਹੈ |
 
 
 

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼